You’re viewing a text-only version of this website that uses less data. View the main version of the website including all images and videos.
'ਰਾਮ ਸੀਆ ਕੇ ਲਵ-ਕੁਸ਼': ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਸੀਰੀਅਲ 'ਤੇ ਲਗਾਏ ਬੈਨ 'ਤੇ ਰੋਕ ਨਹੀਂ ਲਗਾਈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ 'ਰਾਮ ਸੀਆ ਕੇ ਲਵ-ਕੁਸ਼' ਸੀਰੀਅਲ 'ਤੇ ਲਗਾਏ ਬੈਨ ਨੂੰ ਜਾਰੀ ਰੱਖਿਆ ਹੈ।
ਸੀਨੀਅਰ ਵਕੀਲ ਅਤੁਲ ਨੰਦਾ ਨੇ ਟਵੀਟ ਕੀਤਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਸੀਰੀਅਲ 'ਤੇ ਲਗਾਏ ਬੈਨ ਉੱਤੇ ਰੋਕ ਨਹੀਂ ਲਗਾਈ ਹੈ। ਅਗਲੀ ਸੁਣਵਾਈ 12 ਸਤੰਬਰ ਨੂੰ ਹੋਵੇਗੀ।
ਪੰਜਾਬ ਦੇ ਅਡੀਸ਼ਨਲ ਐਡਵੋਕੇਟ ਜਰਨਲ ਰਮੀਜ਼ਾ ਹਕੀਮ ਨੂੰ ਪੰਜਾਬ ਸਰਕਾਰ ਨੂੰ ਇਹ ਦੱਸਣ ਨੂੰ ਕਿਹਾ ਗਿਆ ਹੈ ਕਿ ਸੀਰੀਅਲ ਬਣਾਉਣ ਵਾਲਿਆਂ ਨੇ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਸੀਰੀਅਲ ਤੋਂ ਹਟਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ।
ਪੰਜਾਬ ਵਿੱਚ ਸੀਰੀਅਲ 'ਤੇ ਬੈਨ ਤੋਂ ਬਾਅਦ ਕਲਰਜ਼ ਟੀਵੀ ਚੈਨਲ ਨੇ ਹਾਈ ਕੋਰਟ ਵਿੱਚ ਇਸ ਦੇ ਖਿਲਾਫ਼ ਪਟੀਸ਼ਨ ਪਾਈ ਸੀ।
ਇਹ ਵੀ ਪੜ੍ਹੋ:-
ਮੁੱਖ ਮੰਤਰੀ ਦੇ ਹੁਕਮਾਂ 'ਤੇ ਲੱਗਿਆ ਸੀ ਬੈਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਸਨ ਕਿ ਕਲਰਜ਼ ਚੈਨਲ 'ਤੇ ਆਉਂਦੇ 'ਰਾਮ ਸੀਆ ਕੇ ਲਵ-ਕੁਸ਼' ਸੀਰੀਅਲ 'ਤੇ ਪੂਰੇ ਸੂਬੇ 'ਚ ਤੁਰੰਤ ਪਾਬੰਦੀ ਲਗਾਈ ਜਾਵੇ।
ਮੁੱਖ ਮੰਤਰੀ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰਾਂ ਨੇ ਆਪਣੇ-ਆਪਣੇ ਇਲਾਕੇ ਵਿੱਚ ਸਾਰੇ ਕੇਬਲ ਆਪਰੇਟਰਾਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ।
ਦਰਅਸਲ ਇਸ ਸੀਰੀਅਲ 'ਤੇ ਵਾਲਮੀਕੀ ਭਾਈਚਾਰੇ ਦਾ ਇਲਜ਼ਾਮ ਹੈ ਕਿ ਗ਼ਲਤ ਰਮਾਇਣ ਵਿਖਾਈ ਜਾ ਰਹੀ ਹੈ। ਇਸਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਕਈ ਥਾਈਂ ਬੰਦ ਵੀ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ:-
ਇਹ ਵੀਡੀਓ ਵੀ ਦੇਖੋ