You’re viewing a text-only version of this website that uses less data. View the main version of the website including all images and videos.
ਸਮੁੰਦਰੀ ਡਾਕੂਆਂ ਦੀ ਕੈਦ 'ਚੋਂ ਬੱਚ ਨਿਕਲਣ ਵਾਲੇ ਹਰਿਆਣਵੀ ਮੁੰਡੇ ਦੀ ਕਹਾਣੀ- 5 ਮੁੱਖ ਖ਼ਬਰਾਂ
"ਮੈਨੂੰ ਉਮੀਦ ਨਹੀਂ ਸੀ ਕਿ ਮੈਂ ਕਦੇ ਆਪਣੇ ਦੇਸ ਵਾਪਸ ਆ ਸਕਾਂਗਾ ਅਤੇ ਆਪਣੇ ਮਾਤਾ ਪਿਤਾ ਨੂੰ ਫਿਰ ਤੋਂ ਦੇਖ ਸਕਾਂਗਾ। ਇਹ ਖ਼ਿਆਲ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਕਿ ਮੈਂ ਸਮੁੰਦਰੀ ਡਾਕੂਆਂ ਦੇ ਹੱਥੀਂ ਮਾਰਿਆ ਜਾਵਾਂਗਾ ਅਤੇ ਇਹ ਸੋਚ ਕੇ ਮੈਂ ਕੰਬ ਜਾਂਦਾ ਸੀ।"
ਇਹ ਕਹਿਣਾ ਹੈ 20 ਸਾਲਾਂ ਦੇ ਅੰਕਿਤ ਹੁੱਡਾ ਦਾ, ਜੋ ਦੋ ਮਹੀਨੇ ਸਮੁੰਦਰੀ ਡਾਕੂਆਂ ਦੀ ਗ੍ਰਿਫ਼ਤ ਵਿੱਚ ਰਹਿ ਕੇ ਭਾਰਤ ਪਰਤਿਆ ਹੈ।
ਅਪ੍ਰੈਲ 19 ਦਾ ਦਿਨ ਸੀ, ਦੁਪਹਿਰ ਦੇ 1 ਵਜੇ ਹੋਏ ਸਨ। ਰੋਹਤਕ ਦੇ ਪਿੰਡ ਅਸਨ ਦਾ ਰਹਿਣ ਵਾਲਾ ਅੰਕਿਤ, ਨਾਇਜੀਰੀਆ ਵਿੱਚ ਆਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਆਰਾਮ ਕਰ ਰਿਹਾ ਸੀ ਜਦੋਂ ਉਸ ਦੇ ਕਪਤਾਨ ਨੇ ਐਲਾਨ ਕੀਤਾ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ ਕਿਉਂਕਿ ਸਮੁੰਦਰੀ ਡਾਕੂਆਂ ਨੇ ਜਹਾਜ਼ 'ਤੇ ਹਮਲਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ:
ਮੋਦੀ ਸਰਕਾਰ-2 ਦੇ ਬਜਟ ਤੋਂ ਪੰਜਾਬੀਆਂ ਨੂੰ ਉਮੀਦਾਂ
ਮੋਦੀ ਸਰਕਾਰ-2 ਅੱਜ ਆਪਣਾ ਪਹਿਲਾ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਨੂੰ ਪਹਿਲੀ ਵਾਰ ਪੇਸ਼ ਕਰਨਗੇ ਮਹਿਲਾ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ।
1970 ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਮਹਿਲਾ ਖਜ਼ਾਨਾ ਮੰਤਰੀ ਬਜਟ ਭਾਸ਼ਣ ਦੇਣਗੇ। 49 ਸਾਲ ਪਹਿਲਾਂ ਬਤੌਰ ਵਿੱਤ ਮੰਤਰੀ ਇੰਦਰਾ ਗਾਂਧੀ ਨੇ ਆਮ ਬਜਟ ਪੇਸ਼ ਕੀਤਾ ਸੀ।
ਮੋਦੀ ਸਰਕਾਰ-1 ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਅੰਤਰਿਮ ਬਜਟ ਪੇਸ਼ ਕੀਤਾ ਸੀ ਹੁਣ ਉਹ ਫੁੱਲ ਬਜਟ ਪੇਸ਼ ਕਰਨ ਜਾ ਰਹੀ ਹੈ।
ਜ਼ਿਲ੍ਹਾ ਮੁਹਾਲੀ ਦੇ ਪਿੰਡ ਨਨਹੇੜੀਆਂ ਦੇ ਰਹਿਣ ਵਾਲੇ ਕਿਸਾਨ ਜਗਦੇਵ ਕਹਿੰਦੇ ਹਨ, ''ਸਾਨੂੰ ਬਜਟ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ, ਪਰ ਹੁਣ ਤੱਕ ਕੋਈ ਵੀ ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਭੁਗਤੀ। ਕਿਸਾਨਾਂ ਦੀ ਸਥਿਤੀ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ। ਫ਼ਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ, ਫ਼ਸਲ ਉੱਤੇ ਲਾਗਤ ਵਧਦੀ ਜਾ ਰਹੀ ਹੈ। ਸਰਕਾਰਾਂ ਵੋਟਾਂ ਸਮੇਂ ਬੱਸ ਲਾਰੇ ਲਾਉਂਦੀਆਂ ਹਨ ਉਸ ਤੋ ਬਾਅਦ ਸਾਡੀ ਕੋਈ ਸਾਰ ਨਹੀਂ ਲੈਂਦਾ।''
ਇਹ ਵੀ ਪੜ੍ਹੋ:
ਅਫ਼ਗਾਨਿਸਤਾਨ ਨੂੰ ਵੈਸਟ ਇੰਡੀਜ਼ ਨੇ 23 ਦੌੜਾਂ ਨਾਲ ਹਰਾਇਆ
ਵੀਰਵਾਰ ਨੂੰ ਬ੍ਰਿਟੇਨ ਦੇ ਲੀਡਸ ਵਿੱਚ ਖੇਡੇ ਗਏ ਕ੍ਰਿਕਟ ਵਿਸ਼ਵ ਕੱਪ ਦੇ ਮੁਕਾਬਲੇ ਵਿੱਚ ਵੈਸਟ ਇੰਡੀਜ਼ ਨੇ ਅਫ਼ਗਾਨਿਸਤਾਨ ਨੂੰ 23 ਦੌੜਾਂ ਨਾਲ ਹਰਾ ਦਿੱਤਾ। 312 ਦੌੜਾਂ ਦਾ ਪਿੱਛਾ ਕਰਨ ਉੱਤਰੀ ਅਫ਼ਗਾਨ ਟੀਮ 50 ਓਵਰਾਂ ਵਿੱਚ 288 ਦੌੜਾਂ ਹੀ ਬਣਾ ਸਕੀ।
ਇਹ ਵੈਸਟ ਇੰਡੀਜ਼ ਅਤੇ ਅਫ਼ਗਾਨਿਸਤਾਨ, ਦੋਹਾਂ ਟੀਮਾਂ ਦਾ ਟੂਰਨਾਮੈਂਟ ਵਿੱਚ ਆਖਿਰੀ ਮੈਚ ਸੀ ਅਤੇ ਦੋਨੋ ਟੀਮਾਂ ਸੈਮੀ-ਫਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਗਈਆਂ।
ਧਰਮਿੰਦਰ ਨੇ ਸੰਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੀ ਸਿੱਖਣ ਲਈ ਕਿਹਾ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓ ਨੂੰ ਉਨ੍ਹਾਂ ਦੇ ਪਿਤਾ ਤੇ ਬਜ਼ੁਰਗ ਸਿਨੇ ਸਟਾਰ ਧਰਮਿੰਦਰ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੋਂ ਸਿੱਖਣ ਦੀ ਨਸੀਹਤ ਦਿੱਤੀ।
ਭਾਵੇਂ ਕਿ ਟਰੋਲ ਹੋਣ ਤੋਂ ਬਾਅਦ ਧਰਮਿੰਦਰ ਨੇ ਆਪਣਾ ਟਵੀਟ ਡੀਲੀਟ ਕਰ ਦਿੱਤਾ ਪਰ ਉਸ ਦਾ ਸਕਰੀਨ ਸ਼ਾਰਟ ਲੋਕਾਂ ਵਲੋਂ ਅਜੇ ਵੀ ਵਾਇਰਲ ਕੀਤਾ ਜਾ ਰਿਹਾ ਹੈ।
ਧਰਮਿੰਦਰ ਨੇ ਲਿਖਿਆ ਸੀ, ਸੰਨੀ ਮੇਰੇ ਪੁੱਤ ਮੇਰੇ ਪੁੱਤਰ ਭਗਵੰਤ ਮਾਨ ਜੋ ਸੰਗਰੂਰ ਤੋਂ ਸੰਸਦ ਮੈਂਬਰ ਹਨ, ਤੋਂ ਕੁਝ ਸਿੱਖੋ। ਕੀ ਕੁਰਬਾਨੀ ਹੈ, ਭਾਰਤ ਮਾਤਾ ਦੀ ਸੇਵਾ ਕਰਨ ਲਈ । ਜਿਉਂਦੇ ਰਹੋ ਮਾਨ, ਬਹੁਤ ਬਹੁਤ ਮਾਣ ਹੈ, ਮੈਨੂੰ ਤੁਹਾਡੇ ਤੇ'
ਕੈਲੀਫੋਰਨੀਆ ਵਿੱਚ ਜ਼ਬਰਦਸਤ ਭੂਚਾਲ ਦੇ ਝਟਕੇ
ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਜ਼ਬਰਦਸਤ ਤੀਬਰਤਾ ਵਾਲਾ ਭੂਚਾਲ ਆਇਆ। ਇਹ ਦੋ ਦਹਾਕਿਆ ਵਿੱਚ ਆਇਆ ਸਭ ਤੋਂ ਖ਼ਤਰਨਾਕ ਭੂਚਾਲ ਸੀ ਜਿਸਦੀ ਤੀਬਰਤਾ 6.4 ਸੀ।
ਮੋਜ਼ਾਵ ਡੈਜ਼ਰਟ ਤੋਂ ਪੈਸੀਫਿਕ ਕੋਸਟ ਤੱਕ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।
ਰਿਜਕਰੇਸਟ ਸ਼ਹਿਰ ਵਿੱਚ ਵਿੱਚ ਨੁਕਸਾਨ ਹੋਣ ਦੀਆਣ ਵੀ ਖ਼ਬਰਾਂ ਹਨ।