You’re viewing a text-only version of this website that uses less data. View the main version of the website including all images and videos.
ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਬੀਬੀਸੀ ਪੰਜਾਬੀ ਨੇ ਗੁਰਦਾਸਪੁਰ ਦੀ ਕੁੜੀ ਦੀ ਯੂਪੀਐੱਸਸੀ ਵਿੱਚ 97 ਰੈਂਕ ਆਉਣ ਦੀ ਖ਼ਬਰ ਛਾਪੀ ਅਤੇ ਨਾਲ ਹੀ ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀਆਂ ਉਮੀਦਾਂ ਬਾਰੇ ਵੀ ਖ਼ਬਰ ਛਾਪੀ ਗਈ।
ਗੁਰਦਾਸਪੁਰ: ਪਿੰਡ ਦੀ ਆਈਏਐੱਸ ਬਣੀ ਕੁੜੀ ਤੋਂ ਪ੍ਰੇਰਣਾ ਲੈ ਕੇ ਇੱਕ ਹੋਰ ਕੁੜੀ ਨੇ ਪਾਸ ਕੀਤਾ ਆਈਐੱਫ਼ਐੱਸ
ਗੁਰਦਾਸਪੁਰ ਜ਼ਿਲ੍ਹੇ ਦੇ ਬੇਟ ਇਲਾਕੇ ਦੇ ਛੋਟੇ ਜਿਹੇ ਪਿੰਡ ਨਾਨੋਵਾਲ ਖ਼ੁਰਦ ਵਿੱਚ ਯੂਪੀਐੱਸਸੀ ਦੀ ਪ੍ਰੀਖਿਆ ਦਾ ਨਤੀਜਾ ਆਉਂਦੇ ਹੀ ਚਾਅ ਤੇ ਉਤਸ਼ਾਹ ਦੀ ਲਹਿਰ ਫ਼ੈਲ ਗਈ।
ਸਾਬਕਾ ਸੂਬੇਦਾਰ ਦੀ ਧੀ ਹਰਪ੍ਰੀਤ ਕੌਰ ਨੇ ਬਗ਼ੈਰ ਕਿਸੇ ਕੋਚਿੰਗ ਦੇ ਦੇਸ਼ ਦੇ ਸਭ ਤੋਂ ਔਖੇ ਮੰਨੇ ਜਾਂਦੇ ਇਮਤਿਹਾਨ ਯੂਪੀਐੱਸਸੀ ਵਿੱਚ 97ਵਾਂ ਰੈਂਕ ਪ੍ਰਾਪਤ ਕੀਤਾ ਹੈ।
ਅਜਿਹਾ ਹੋ ਸਕਿਆ ਪਿੰਡ ਦੀ ਹੀ ਇੱਕ ਹੋਰ ਕੁੜੀ ਅਮ੍ਰਿਤਪਾਲ ਕੌਰ ਕਰਕੇ, ਜਿਨ੍ਹਾਂ ਨੇ ਸਾਲ 2019 ਵਿੱਚ ਯੂਪੀਐੱਸਸੀ ’ਚ 44ਵਾਂ ਰੈਂਕ ਹਾਸਿਲ ਕੀਤਾ ਸੀ ਅਤੇ ਜੋ ਹੁਣ ਆਈਏਐੱਸ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਕੁੜੀ ਦੀ ਮਿਹਨਤ ਦੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਸ਼ੁਕਰਾਣੂ ਸੈਂਪਲ ਵਿੱਚ ਹੋਈ ਗ਼ਲਤੀ ਦਾ ਵਰ੍ਹਿਆਂ ਬਾਅਦ ਹੋਇਆ ਖੁਲਾਸਾ, ਅਦਾਲਤ ਨੇ ਕੀ ਫ਼ੈਸਲਾ ਸੁਣਾਇਆ
ਪੂਰੀ ਦੁਨੀਆਂ ਵਿੱਚ ਕਈ ਜੌੜੇ ਬੱਚਿਆਂ ਦੀ ਖ਼ਾਹਿਸ਼ ਵਿੱਚ ਤਕਨੀਕ ਦਾ ਸਹਾਰਾ ਲੈਂਦੇ ਹਨ।
ਭਾਰਤ ਵਿੱਚ ਵੀ ਇੱਕ ਜੋੜੇ ਨੇ ਤਕਨੀਕ ਦਾ ਸਹਾਰਾ ਲਿਆ ਅਤੇ ਜੌੜੇ ਬੱਚੇ ਵੀ ਪੈਦਾ ਹੋਏ।
ਇਸ ਜੋੜੇ ਨੇ ਏਆਰਟੀ (ਅਸਿਸਟੈਂਟ ਰਿਪ੍ਰੋਡਕਟਿਵ ਟੈਕਨੌਲਿਜੀ) ਤਕਨੀਕ ਦਾ ਇਸਤੇਮਾਲ ਕੀਤਾ ਸੀ।
ਪਰ ਬਾਅਦ ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਪਤੀ ਨੂੰ ਇਹ ਪਤਾ ਲੱਗਿਆ ਕਿ ਏਆਰਟੀ ਵਿੱਚ ਵਰਤੇ ਗਏ ਸੀਮਨ ਭਾਵ ਸ਼ੁਕਰਾਣੂ ਉਨ੍ਹਾਂ ਦੇ ਨਹੀਂ ਸਨ।
ਕਹਿਣ ਤੋਂ ਭਾਵ ਕਿ ਉਹ ਉਨ੍ਹਾਂ ਜੌੜੇ ਬੱਚਿਆਂ ਦੇ ਬਾਇਓਲੌਜਿਕਲ ਪਿਤਾ ਨਹੀਂ ਹਨ।
ਜੋੜੇ ਨੇ ਇਸ ਮਾਮਲੇ ਦੀ ਸ਼ਿਕਾਇਤ ਨੈਸ਼ਨਲ ਕੰਜ਼ਿਊਮਰ ਡਿਸਪਯੂਟਸ ਰੀਡ੍ਰੈਸਲ ਕਮਿਸ਼ਨ (ਐਨਸੀਡੀਆਰਸੀ) ਨੂੰ ਕੀਤੀ ਅਤੇ ਦੋ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ।
ਇਸ ਮਾਮਲੇ ਵਿੱਚ ਕਮਿਸ਼ਨ ਨੇ ਦਿੱਲੀ ਦੇ ਹਸਪਤਾਲ ਨੂੰ ਡੇਢ ਕਰੋੜ ਰੁਪਏ ਦਾ ਜੁਰਮਾਨਾ ਦੇਣ ਨੂੰ ਕਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵਿਸ਼ਵ ਕ੍ਰਿਕਟ ਕੱਪ: ਅਰਸ਼ਦੀਪ ਭਾਰਤੀ ਟੀਮ ਲਈ ਕਿਵੇਂ ਸਾਬਿਤ ਹੋ ਸਕਦਾ ਹੈ ‘ਹੁਕਮ ਦਾ ਇੱਕਾ’
ਜਦੋਂ ਕੁਮੈਂਟੇਟਰ ਨਾਸਿਰ ਹੁਸੈਨ ਨੇ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਤਾਂ ਵਿਰਾਟ ਨੇ ਜਵਾਬ ਦਿੱਤਾ ਕਿ ਦਹਾਕਿਆਂ ਤੋਂ ਸਚਿਨ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦੀਆਂ ਉਮੀਦਾਂ ਦਾ ਬੋਝ ਆਪਣੇ ਮੋਢਿਆਂ 'ਤੇ ਚੁੱਕ ਰਹੇ ਸਨ, ਅੱਜ ਭਾਰਤੀ ਕ੍ਰਿਕਟ 'ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ ਹੈ।
ਇੱਕ ਮਹਾਨ ਖਿਡਾਰੀ ਨੂੰ ਦੂਜੇ ਮਹਾਨ ਖਿਡਰੀ ਤੋਂ ਇਸ ਤੋਂ ਵਧੀਆ ਸਨਮਾਨ ਸ਼ਾਇਦ ਹੀ ਮਿਲ ਸਕਦਾ ਸੀ।
ਹੁਣ ਘੜੀ ਦੀ ਸੂਈ ਪੂਰੀ ਘੁੰਮ ਚੁੱਕੀ ਹੈ। ਵਿਰਾਟ ਕੋਹਲੀ ਖੁਦ ਆਪਣੇ ਕਰੀਅਰ ਦੇ ਉਸ ਮੁਕਾਮ 'ਤੇ ਖੜ੍ਹੇ ਹਨ, ਜਿੱਥੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਭਾਰਤ 'ਚ ਹੀ ਖੇਡਿਆ ਵਾਲਾ ਵੰਨਡੇ ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੋਵੇਗਾ। ਇਸ ਸਾਲ ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦੀਆਂ ਕੀ ਉਮੀਦਾਂ ਹਨ, ਇਸ ਬਾਰੇ ਵਿਸਥਾਰ ਨਾਲ ਇੱਥੇ ਪੜ੍ਹੋ।
'ਦਾਜ ਕਾਰਨ ਦਰਜਨਾਂ ਮਰਦਾਂ ਨੇ ਮੈਨੂੰ ਠੁਕਰਾ ਦਿੱਤਾ', ਹੁਣ ਮਹਿਲਾ ਨੇ ਚੁੱਕਿਆ ਇਹ ਕਦਮ
ਭਾਰਤ ਵਿੱਚ 1961 ਤੋਂ ਦਾਜ-ਦਹੇਜ ਗੈਰ-ਕਾਨੂੰਨੀ ਹੈ, ਪਰ ਇਸ ਦੇ ਬਾਵਜੂਦ ਅੱਜ ਵੀ ਲਾੜੀ ਦੇ ਪਰਿਵਾਰ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਲਾੜੇ ਦੇ ਪਰਿਵਾਰ ਨੂੰ ਨਕਦ, ਕੱਪੜੇ ਅਤੇ ਗਹਿਣੇ ਤੋਹਫ਼ੇ ਵਜੋਂ ਦੇਣ।
ਭੋਪਾਲ ਦੀ ਰਹਿਣ ਵਾਲੀ ਇੱਕ 27 ਸਾਲਾ ਅਧਿਆਪਿਕਾ ਨੇ ਹੁਣ ਇਸ ਦੇ ਖ਼ਿਲਾਫ਼ ਲੜਾਈ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਨੇ ਇੱਕ ਪਟੀਸ਼ਨ ਪਾਈ ਹੈ, ਜਿਸ ਵਿੱਚ ਪੁਲਿਸ ਨੂੰ ਵਿਆਹ ਵਾਲੇ ਸਥਾਨਾਂ 'ਤੇ ਅਧਿਕਾਰੀ ਤੈਨਾਤ ਕਰਨ ਅਤੇ ਇਸ "ਸਮਾਜਿਕ ਬੁਰਾਈ" ਨੂੰ ਖਤਮ ਕਰਨ ਲਈ ਛਾਪੇਮਾਰੀ ਕਰਨ ਲਈ ਕਿਹਾ ਗਿਆ ਹੈ।
ਗੁੰਜਨ (ਬਦਲਿਆ ਹੋਇਆ ਨਾਮ) ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਇਸ ਪਟੀਸ਼ਨ ਪਿੱਛੇ ਉਨ੍ਹਾਂ ਦਾ ਆਪਣਾ ਭੈੜਾ ਤਜਰਬਾ ਹੈ। ਉਹ ਕਹਿੰਦੇ ਹਨ ਕਿ ਦਾਜ ਦੇ ਲਈ ਹੀ ਦਰਜਨਾਂ ਮਰਦਾਂ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ। ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।
ਯੋਗ: 7 ਆਸਣ, ਜਿਨ੍ਹਾਂ ਨਾਲ ਔਰਤਾਂ ਤੰਦਰੁਸਤ ਤੇ ਨਿਰੋਗ ਰਹਿ ਸਕਦੀਆਂ ਹਨ
ਸੋਸ਼ਲ ਮੀਡੀਆ ਉੱਤੇ ਤੁਸੀਂ ਭਾਵੇਂ ਫ਼ਿਟਨੈੱਸ ਦੇ ਵੀਡੀਓ ਪੋਸਟ ਕਰਦਿਆਂ ਮਰਦਾਂ ਨੂੰ ਜ਼ਿਆਦਾ ਦੇਖ ਸਕਦੇ ਹੋ, ਪਰ ਰਿਸਰਚ ਦੱਸਦੀ ਹੈ ਕਿ ਦੁਨੀਆਂ ਦੇ ਸਾਰੇ ਵੈਲਨੈੱਸ ਸੈਂਟਰਾਂ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
ਔਰਤਾਂ ਦੀ ਸਰੀਰਕ ਬਣਤਰ, ਉਨ੍ਹਾਂ ਦੇ ਰੋਕ ਅਤੇ ਤਕਲੀਫ਼ਾਂ ਮਰਦਾਂ ਤੋਂ ਵੱਖਰੀਆਂ ਹੁੰਦੀਆਂ ਹਨ।
ਅਜਿਹੇ ਵਿੱਚ ਔਰਤਾਂ ਲਈ ਕੁਝ ਚੋਣਵੇਂ ਆਸਨ ਹਨ, ਜਿਨ੍ਹਾਂ ਨੂੰ ਸੌਖੇ ਤਰੀਕੇ ਸਰਾਹਣੇ ਜਾਂ ਫ਼ਿਰ ਕੰਧ ਦੇ ਸਹਾਰੇ ਘਰ ਵਿੱਚ ਕੀਤਾ ਜਾ ਸਕਦਾ ਹੈ। ਆਓ ਇਨ੍ਹਾਂ ਆਸਨਾਂ ਦੇ ਲਾਭ ਸਮਝੀਏ ਇਸ ਰਿਪੋਰਟ ਰਾਹੀਂ।