You’re viewing a text-only version of this website that uses less data. View the main version of the website including all images and videos.
ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਟਾਇਟਨ ਪਣਡੁੱਬੀ ਦਾ ਡੁੱਬਣਾ ਚਰਚਾ ਵਿੱਚ ਰਿਹਾ ਅਤੇ ਪੰਜਾਬ ਤੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਗਈ।
ਟਾਇਟਨ ਪਣਡੁੱਬੀ : ਮਲਬੇ ਵਿੱਚੋਂ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੇ ਅਵਸ਼ੇਸ਼ ਸਣੇ ਹੋਰ ਕੀ- ਕੀ ਮਿਲਿਆ
ਟਾਇਟੈਨਿਕ ਦੇ ਮਲਬੇ ਨੂੰ ਦੇਖਣ ਲਈ, ਹਾਲ ਹੀ ਵਿੱਚ ਸਮੁੰਦਰ ਦੀਆਂ ਗਹਿਰਾਈਆਂ 'ਚ ਉਤਰੀ ਟਾਇਟਨ ਪਣਡੁੱਬੀ ਇੱਕ ਧਮਾਕੇ ਵਿੱਚ ਤਬਾਹ ਹੋ ਗਈ ਸੀ, ਜਿਸ ਵਿੱਚ ਸਵਾਰ ਸਾਰੇ ਪੰਜ ਸੈਲਾਨੀਆਂ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਹੁਣ ਇਸ ਪਣਡੁੱਬੀ ਦੇ ਮਲਬੇ ਨੂੰ ਸਮੁੰਦਰ ਤਲ ਤੋਂ ਕੱਢਿਆ ਗਿਆ ਹੈ ਤੇ ਇਸ ਵਿਚਕਾਰ ਯੂਐਸ ਕੋਸਟ ਗਾਰਡ ਨੇ ਕਿਹਾ ਹੈ ਕਿ ਸ਼ਾਇਦ ਪਣਡੁੱਬੀ ਦੇ ਮਲਬੇ ਵਿੱਚ ਮ੍ਰਿਤਕਾਂ ਦੇ ਅਵਸ਼ੇਸ਼ ਪਾਏ ਜਾ ਸਕਦੇ ਹਨ। ਹੋਰ ਕੀ ਜਾਣਕਾਰੀ ਮਿਲੀ ਜਾਣਨ ਲਈ ਇੱਥੇ ਪੜ੍ਹੋ।
ਘਰੇਲੂ ਮਹਿਲਾ ਨੂੰ ਪਤੀ ਦੀ ਜਾਇਦਾਦ ਵਿੱਚ ਬਰਾਬਰ ਦਾ ਹਿੱਸੇਦਾਰ ਬਣਾ ਸਕਦਾ ਹੈ ਇਹ ਫੈਸਲਾ
ਮਦਰਾਸ ਹਾਈ ਕੋਰਟ ਦੇ ਇੱਕ ਫੈਸਲੇ ਨਾਲ ਘਰੇਲੂ ਮਹਿਲਾਵਾਂ ਲਈ ਆਪਣੇ ਪਤੀ ਦੀ ਜਾਇਦਾਦ ਵਿੱਚ ਬਰਾਬਰ ਦਾ ਹਿੱਸਾ ਮਿਲਣ ਦਾ ਰਾਹ ਪੱਧਰਾ ਹੋ ਸਕਦਾ ਹੈ।
21 ਜੂਨ ਨੂੰ ਮਦਰਾਸ ਹਾਈ ਕੋਰਟ ਨੇ ਆਪਣੇ ਇਕ ਫੈਸਲੇ 'ਚ ਗ੍ਰਹਿਣੀਆਂ ਦੇ ਜਾਇਦਾਦ ਦੇ ਅਧਿਕਾਰ ਦਾ ਦਾਇਰਾ ਵਧਾਉਂਦੇ ਹੋਏ ਕਿਹਾ ਹੈ ਕਿ ਉਹ ਪਤੀ ਦੀ ਜਾਇਦਾਦ 'ਤੇ ਬਰਾਬਰ ਦੀਆਂ ਹੱਕਦਾਰ ਹਨ।
ਮਹਿਲਾ ਅਧਿਕਾਰ ਮਾਹਿਰਾਂ ਨੇ ਇਸ ਨੂੰ ਵੱਡਾ ਫੈਸਲਾ ਕਰਾਰ ਦਿੱਤਾ ਹੈ ਕਿਉਂਕਿ ਦੇਸ਼ ਵਿੱਚ ਪਹਿਲੀ ਵਾਰ ਕਿਸੇ ਅਦਾਲਤ ਨੇ ਪਤੀ ਦੀ ਕਮਾਈ ਵਿੱਚ ਪਤਨੀ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਪੂਰਾ ਮਾਮਲਾ ਇੱਥੇ ਪੜ੍ਹੋ।
ਕੀ ਈਲੋਨ ਮਸਕ ਤੇ ਜ਼ਕਰਬਰਗ ‘ਦੰਗਲ’ ’ਚ ਭਿੜਨਗੇ? ਐਲਾਨ ਤਾਂ ਕੁਝ ਅਜਿਹਾ ਹੀ ਹੋਇਆ ਹੈ
ਸੰਸਾਰ ਦੇ ਦੋ ਸਭ ਤੋਂ ਵੱਡੇ ਤਕਨਾਲੋਜੀ ਵਾਲੇ ਅਰਬਪਤੀ ਈਲੋਨ ਮਸਕ ਅਤੇ ਮਾਰਕ ਜ਼ਕਰਬਰਗ ਇੱਕ ਦੂਜੇ ਨਾਲ ਕੇਜ਼ ਫਾਈਟ (ਇੱਕ ਤਰ੍ਹਾਂ ਦਾ ਦੰਗਲ) ਲੜਨ ਲਈ ਸਹਿਮਤ ਹੋ ਗਏ ਹਨ। ਇਸ ਸਹਿਮਤੀ ਲਈ ਕਿਸ ਪੱਧਰ ਦੀ ਸੰਜੀਦਗੀ ਹੈ ਇਹ ਅਸੀਂ ਨਹੀਂ ਜਾਣਦੇ ਹਾਂ।
ਟਵਿੱਟਰ ਦੇ ਮਾਲਿਕ ਈਲੋਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਟਵੀਟ ਕੀਤਾ ਕਿ ਉਹ ਜ਼ਕਰਬਰਗ ਨਾਲ "ਪਿੰਜਰੇ ਵਾਲੀ ਲੜਾਈ ਲਈ ਤਿਆਰ ਹਨ"। ਪੂਰੀ ਖ਼ਬਰ ਇੱਥੇ ਪੜ੍ਹੋ।
ਹਿੰਦੂ ਪਰਿਵਾਰ 'ਚ ਜਨਮੇ ਮਾਸਟਰ ਤਾਰਾ ਸਿੰਘ ਕਿਵੇਂ ਸਿੱਖ ਸਿਆਸਤ ਦੇ ਸਿਖਰ ਤੱਕ ਪਹੁੰਚੇ
ਮਾਸਟਰ ਤਾਰਾ ਸਿੰਘ ਸਿੱਖਾਂ ਦੇ ਅਜਿਹੇ ਆਗੂ ਸਨ ਜੋ ਲਗਭਗ 50 ਸਾਲਾਂ ਤੱਕ ਸਿੱਖ ਰਾਜਨੀਤੀ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ।
ਉਨ੍ਹਾਂ ਨੇ ਸਾਲ 1921 ਤੋਂ 1967 ਤੱਕ ਪੰਜਾਬ ਦੇ ਸਿਆਸੀ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਵਿੱਚ ਮੋਹਰੀ ਰੋਲ ਅਦਾ ਕੀਤਾ।
ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਵਾਰ ਪ੍ਰਧਾਨ ਬਣੇ ਸਨ।
ਉਹ ਇੱਕੋ ਇੱਕ ਅਜਿਹੇ ਪੰਥਕ ਆਗੂ ਸਨ ਜਿਹੜੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸੈਂਟਰਲ ਸਿੱਖ ਲੀਗ ਦੇ ਪ੍ਰਧਾਨ ਰਹੇ ਸਨ। ਉਨ੍ਹਾਂ ਬਾਰੇ ਹੋਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜੀਆਂ ਲਾਹੌਰ ਦੀਆਂ ਯਾਦਾਂ
ਨਿਆਜ਼ ਬੇਗ਼ ਪਿੰਡ ਲਾਹੌਰ ਦੇ ਕੁਝ ਅਹਿਮ ਪਿੰਡਾਂ ਵਿੱਚੋਂ ਇੱਕ ਹੈ। ਇਹ ਲਾਹੌਰ ਤੋਂ 16 ਕਿਲੋਮੀਟਰ ਦੀ ਦੂਰੀ ਉੱਤੇ ਮੁਲਤਾਨ ਜਾਣ ਵਾਲੀ ਸੜਕ ਉੱਤੇ ਰਾਵੀ ਕੰਢੇ ਆਬਾਦ ਹੈ।
ਇਸ ਪਿੰਡ ਦਾ ਜ਼ਿਕਰ ਸਾਨੂੰ ਇਤਿਹਾਸ ਦੀਆਂ ਬਹੁਤ ਸਾਰੀਆਂ ਕਿਤਾਬਾਂ ਅੰਦਰ ਮਿਲਦਾ ਹੈ। ਇਸ ਦੀ ਮਸ਼ਹੂਰੀ ਸਭ ਤੋਂ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਸਮੇਂ ਹੋਈ।
ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਹੋਰ ਯਾਦਾਂ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।