ਸੰਤੋਖ ਸਿੰਘ ਚੌਧਰੀ ਦੀ ਸਿਹਤ ਵਿਗੜਨ ਤੋਂ ਐਨ ਪਹਿਲਾਂ ਕੀ ਹੋਇਆ ਸੀ?

ਰਾਹੁਲ ਗਾਂਧੀ

ਤਸਵੀਰ ਸਰੋਤ, RAHUL GANDHI/TWITTER

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨਾਲ ਕੁਝ ਕਦਮ ਚੱਲਣ ਮਗਰੋਂ ਸੰਤੋਖ ਸਿੰਘ ਚੌਧਰੀ ਬੇਹੋਸ਼ ਹੋ ਗਏ
ਪ੍ਰਕਾਸ਼ਿਤ

ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਦੇਹਾਂਤ ਹੋ ਗਿਆ ਹੈ। ਲੁਧਿਆਣਾ ਤੋਂ ਜਲੰਧਰ ਆਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾਂ ਵਿੱਚ ਉਹ ਸ਼ਾਮਲ ਸਨ।

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ, ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕਰਦੇ ਹੋਏ ਉਨ੍ਹਾਂ ਦੀ ਸਿਹਤ ਵਿਗੜੀ।

ਇਹ ਯਾਤਰਾ ਫਿਲੌਰ 'ਚ ਪਹੁੰਚੀ ਸੀ। ਫਿਲਹਾਲ ਰਾਹੁਲ ਗਾਂਧੀ ਦੀ ਯਾਤਰਾ ਰੋਕ ਦਿੱਤੀ ਗਈ ਹੈ।

ਸੰਤੋਖ ਸਿੰਘ ਚੌਧਰੀ ਜਲੰਧਰ ਤੋਂ ਕਾਂਗਰਸ ਦੇ ਸਾਂਸਦ ਸਨ।

ਰਾਹੁਲ ਗਾਂਧੀ

ਤਸਵੀਰ ਸਰੋਤ, pradeep sharma/bbc

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਦੀ ਯਾਤਰਾ ਫਿਲੌਰ ਪਹੁੰਚਣ ਤੋਂ ਪਹਿਲਾਂ ਦੀ ਤਸਵੀਰ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਲੁਧਿਆਣਾ ਜ਼ਿਲ੍ਹੇ ਤੋਂ ਜਲੰਧਰ ਵਿੱਚ ਦਾਖਲ ਹੋਈ ਸੀ ਜਿਸ ਦਾ ਸੁਆਗਤ ਚੌਧਰੀ ਸੰਤੋਖ ਸਿੰਘ ਨੇ ਕੀਤਾ।

ਉਨ੍ਹਾਂ ਦੀ ਸਿਹਤ ਅਚਾਨਕ ਵਿਗੜਨ ਮਗਰੋਂ ਫਗਵਾੜਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਡਾਕਟਰਾਂ ਨੇ ਸੰਤੋਖ ਸਿੰਘ ਚੌਧਰੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ।

ਸਿਹਤ ਵਿਗੜਨ ਤੋਂ ਪਹਿਲਾਂ ਕੀ ਹੋਇਆ ਸੀ

ਵੀਡੀਓ ਕੈਪਸ਼ਨ, ਕਾਂਗਰਸ ਸਾਂਸਦ ਸੰਤੋਖ ਸਿੰਘ ਦਾ ਦੇਹਾਂਤ, ਜਾਣੋ ਸਿਹਤ ਵਿਗੜਨ ਤੋਂ ਪਹਿਲਾਂ ਕੀ ਹੋਇਆ ਸੀ

ਯਾਤਰਾ ਦੀ ਵੀਡੀਓ ਮੁਤਾਬਕ ਜਦੋਂ ਇਹ ਘਟਨਾ ਵਾਪਰੀ ਰਾਹੁਲ ਗਾਂਧੀ ਤੁਰ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਕਈ ਹੋਰ ਆਗੂ ਵੀ ਤੁਰ ਰਹੇ ਸਨ।

ਵੀਡੀਓ ਵਿੱਚ ਸੰਤੋਖ ਸਿੰਘ ਚੌਧਰੀ ਵੀ ਦਿਖਾਈ ਦੇ ਰਹੇ ਸਨ। ਯਾਤਰਾ ਕੁਝ ਕਦਮ ਅੱਗੇ  ਵਧਦੀ ਹੈ ਅਤੇ ਨਾਲ ਹੀ ਰਾਹੁੁਲ ਗਾਂਧੀ ਵੀ ਅੱਗੇ ਵਧ ਜਾਂਦੇ ਹਨ।

ਇਸ ਦੌਰਾਨ ਸੰਤੋਖ ਸਿੰਘ ਚੌਧਰੀ ਪਿੱਛੇ ਰਹਿ ਗਏ, ਪਰ ਅਚਾਨਕ ਕੁਝ ਹੁੰਦਾ ਹੈ, ਰਾਹੁਲ ਗਾਂਧੀ ਵੀ ਰੁਕੇ ਅਤੇ ਪਿੱਛੇ ਮੁੜੇ।

ਪਤਾ ਲੱਗਿਆ ਕਿ ਸੰਤੋਖ ਸਿੰਘ ਚੌਧਰੀ ਦੀ ਸਿਹਤ ਵਿਗੜ ਗਈ ਹੈ।

ਭੀੜ ਵਿੱਚੋਂ ਤੇਜ਼ੀ ਨਾਲ ਐਂਬੁਲੈਸ ਉਨ੍ਹਾਂ ਨੂੰ ਲੈ ਕੇ ਹਸਪਤਾਲ ਵੱਲ ਦੌੜਦੀ ਹੈ, ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post

ਸੰਤੋਖ ਸਿੰਘ ਚੌਧਰੀ ਦੇ ਇੱਕ ਪਰਿਵਾਰਕ ਮੈਬਰ ਸੁਨੀਲ ਕਟਿਆਲ ਨੇ ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਨੂੰ ਦੱਸਿਆ, ‘‘ਫਿਲੌਰ ਵਿੱਚ ਪੁਲ ਨੇੜੇ ਇਕੱਠ ਨੂੰ ਸੰਬੋਧਿਤ ਕਰਦੇ ਸੰਤੋਖ ਸਿੰਘ ਚੌਧਰੀ ਤਬੀਅਤ ਪੱਖੋਂ ਅਸਹਿਜ ਮਹਿਸੂਸ ਕਰ ਰਹੇ ਸਨ। ਉਸਤੋਂ ਬਾਅਦ ਉਹ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਸ਼ਾਮਲ ਹੋ ਗਏ, ਕੁਝ ਦੂਰ ਚਲਦਿਆਂ ਹੀ ਉਹ ਡਿੱਗ ਕੇ ਬੇਹੋਸ਼ ਹੋ ਗਏ।’’

ਦੇਹਾਂਤ 'ਤੇ ਦੁਖ ਦਾ ਪ੍ਰਗਟਾਵਾ

ਰਾਹੁਲ ਗਾਂਧੀ

ਤਸਵੀਰ ਸਰੋਤ, RAHUL GANDHI/TWITTER

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਸੰਤੋਖ ਸਿੰਘ ਚੌਧਰੀ ਦੀਆਂ ਤਸਵੀਰਾਂ ਟਵੀਟ ਕਰ ਕੇ ਦੁਖ ਪ੍ਰਗਟਾਇਆ

ਰਾਹੁਲ ਗਾਂਧੀ ਨੇ ਵੀ ਘਟਨਾ ਤੋਂ ਬਾਅਦ ਟਵੀਟ ਕੀਤਾ, ‘‘ਸੰਤੋਖ ਸਿੰਘ ਚੌਧਰੀ ਦੇ ਅਚਾਨਕ ਦੇਹਾਂਤ ਤੋਂ ਬਾਅਦ ਧੱਕਾ ਪਹੁੰਚਿਆ ਹੈ। ਉਹ ਜ਼ਮੀਨ ਨਾਲ ਜੁੜੇ ਮਿਹਨਤੀ ਆਗੂ ਸਨ। ਉਨ੍ਹਾਂ ਯੂਥ ਕਾਂਗਰਸ ਤੋਂ ਸੰਸਦ ਮੈਂਬਰ ਤੱਕ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਲਗਾਈ।’’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਮੌਤ ਉੱਤੇ ਦੁਖ ਜ਼ਾਹਿਰ ਕਰਦਿਆਂ ਟਵੀਟ ਕੀਤਾ।

ਉਨ੍ਹਾਂ ਲਿਖਿਆ, ''ਕਾਂਗਰਸ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਦੀ ਬੇਵਕਤੀ ਮੌਤ ਦਾ ਬੇਹੱਦ ਦੁੱਖ ਹੋਇਆ। ਪਰਮਾਤਮਾ ਵਿੱਛੜੀ ਰੂਹ ਨੂੰ ਸਕੂਨ ਬਖ਼ਸ਼ੇ...ਵਾਹਿਗੁਰੂ।’’

ਰਾਹੁਲ ਗਾਂਧੀ

ਤਸਵੀਰ ਸਰੋਤ, PRADEEP SHARMA/BBC

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਜਗਜੀਤ ਸਿੰਘ ਚੌਧਰੀ ਦੇ ਘਰ ਪਹੁੰਚੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, ''ਸੰਤੋਖ ਸਿੰਘ ਚੌਧਰੀ ਦੇ ਅਚਾਨਕ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖ ਹੋਇਆ, ਉਨ੍ਹਾਂ ਦੇ ਪਰਿਵਾਾ ਨੂੰ ਦੁਖ ਝੱਲਣ ਦੀ ਤਾਕਤ ਮਿਲੇ।''

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਟਵੀਟ ਕੀਤਾ, ‘‘ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖ ਹੋਇਆ। ਉਨ੍ਹਾਂ ਦੀ ਆਤਮਾ ਨੂੰ ਵਾਹਿਗੁਰੂ ਸ਼ਾਂਤੀ ਦੇਣ।’’

ਰਾਹੁਲ ਗਾਂਧੀ

ਤਸਵੀਰ ਸਰੋਤ, PARDEEP SHARMA/BBC

ਤਸਵੀਰ ਕੈਪਸ਼ਨ, ਸੰਤੋਖ ਸਿੰਘ ਚੌਧਰੀ ਦੀ ਮ੍ਰਿਤਕ ਦੇਹ ਪਹੁੰਚਣ 'ਤੇ ਪਰਿਵਾਰ ਵਿੱਚ ਸੋਗ

ਹਸਪਤਾਲ ਤੋਂ ਜਦੋਂ ਸੰਤੋਖ ਸਿੰਘ ਚੌਧਰੀ ਦੀ ਮ੍ਰਿਤਕ ਦੇਹ ਜਲੰਧਰ ਉਨ੍ਹਾਂ ਦੇ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੋ ਬੁਰਾ ਹਾਲ ਹੋ ਗਿਆ।

ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਪਰਗਟ ਸਿੰਘ ਸਣੇ ਕਈ ਸਿਆਸੀ ਲੋਕ ਮੌਜੂਦ ਸਨ।

ਸੰਤੋਖ ਸਿੰਘ ਚੌਧਰੀ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਫਿਲੌਰ ਤੋਂ ਵਿਧਾਇਕ ਹਨ।

ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸਸਕਾਰ 15 ਜਨਵਰੀ ਦੀ ਸਵੇਰ ਉਨ੍ਹਾਂ ਦੇ ਪਿੰਡ ਵਿੱਚ ਕੀਤਾ ਜਾਵੇਗਾ।

ਭਾਰਤ ਜੋੜੋ ਯਾਤਰਾ 24 ਘੰਟਿਆਂ ਲਈ ਰੋਕ ਦਿੱਤੀ ਗਈ ਹੈ। 15 ਜਨਵਰੀ ਦੀ ਬਾਅਦ ਦੁਪਹਿਰ ਤੋਂ ਯਾਤਰਾ ਜਲੰਧਰ ਤੋਂ ਮੁੜ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ-

ਸੰਤੋਖ ਸਿੰਘ ਚੌਧਰੀ ਬਾਰੇ ਕੁਝ ਗੱਲਾਂ

ਸੰਤੋਖ ਸਿੰਘ ਚੌਧਰੀ

ਤਸਵੀਰ ਸਰੋਤ, ch santokh facebook

ਤਸਵੀਰ ਕੈਪਸ਼ਨ, ਸੰਤੋਖ ਸਿੰਘ ਚੌਧਰੀ

ਸੰਤੋਖ ਸਿੰਘ ਚੌਧਰੀ ਦਾ ਜਨਮ ਜਲੰਧਰ ਦੇ ਪਿੰਡ ਧਾਲੀਵਾਲ ਵਿਖੇ ਹੋਇਆ ਸੀ।

ਉਨ੍ਹਾਂ ਨੇ ਬੀਏ ਅਤੇ ਐੱਲਐੱਲਬੀ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਪੇਸ਼ੇ ਵਜੋਂ ਵੀ ਉਹ ਵਕੀਲ ਅਤੇ ਕਾਰੋਬਾਰੀ ਸਨ।

ਲੋਕਸਭਾ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਉਹ 1978 ਤੋਂ 1982 ਤੱਕ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਰਹੇ।

1992 ਤੋਂ 1997 ਅਤੇ 2002 ਤੋਂ 2007 ਤੱਕ ਉਹ ਦੋ ਵਾਰ ਵਿਧਾਇਕ ਚੁਣੇ ਗਏ।

1992 ਤੋਂ 1995 ਦਰਮਿਆਨ ਸੰਤੋਖ ਸਿੰਘ ਪੰਜਾਬ ਸਰਕਾਰ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਅਤੇ ਖੁਰਾਕ ਮੰਤਰੀ ਵੀ ਰਹੇ।

1997-98 ਵਿੱਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਰਹੇ।

ਇਸ ਤੋਂ ਬਾਅਦ ਸਾਲ 2002 ਵਿੱਚ ਇੱਕ ਵਾਰ ਫਿਰ ਉਨ੍ਹਾਂ ਨੂੰ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ।

ਉਸ ਸਮੇਂ ਉਨ੍ਹਾਂ ਕੋਲ ਸਮਾਜਿਕ ਸੁਰੱਖਿਆ, ਮਹਿਲਾਵਾਂ ਅਤੇ ਬੱਚਿਆਂ ਸਬੰਧੀ ਮੰਤਰਾਲੇ ਦੀ ਜ਼ਿੰਮੇਵਾਰੀ ਸੀ।

ਮਈ 2014 ਅਤੇ ਮਈ 2019 ਵਿੱਚ ਜਲੰਧਰ ਲੋਕ ਸਭਾ ਮੈਂਬਰ ਚੁਣੇ ਗਏ।