You’re viewing a text-only version of this website that uses less data. View the main version of the website including all images and videos.
ਪੀਐੱਮ ਮੋਦੀ ਦੇ ਮਾਤਾ ਹੀਰਾਬੇਨ ਹਸਪਤਾਲ 'ਚ ਦਾਖ਼ਲ, ਹਾਲਤ ਸਥਿਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਤਾ ਹੀਰਾਬੇਨ ਮੋਦੀ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਹਸਪਤਾਲ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਬਰ ਮਿਲਣ ਤੋਂ ਬਾਅਦ ਅਹਿਮਦਾਬਾਦ ਪਹੁੰਚੇ ਅਤੇ ਹਸਪਤਾਲ ਜਾ ਕੇ ਉਨ੍ਹਾਂ ਆਪਣੀ ਮਾਂ ਦਾ ਹਾਲ ਜਾਣਿਆ।
ਇਸੇ ਸਾਲ 18 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮਾਤਾ ਦਾ 100ਵਾਂ ਜਨਮਦਿਨ ਮਨਾਇਆ ਸੀ।
ਇਸ ਮੌਕੇ ਉਹ ਮਾਂ ਹੀਰਾਬੇਨ ਨੂੰ ਮਿਲਣ ਉਨ੍ਹਾਂ ਦੇ ਗਾਂਧੀਨਗਰ ਵਾਲੇ ਘਰ ਪਹੁੰਚੇ ਸਨ।
ਇਸ ਦੇ ਨਾਲ ਹੀ ਮਾਂ ਦੇ 100 ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਨੇ ਇੱਕ ਭਾਵੁਕ ਬਲਾਗ ਵੀ ਲਿਖਿਆ ਸੀ।
ਆਪਣੇ ਬਲਾਗ 'ਚ ਉਨ੍ਹਾਂ ਲਿਖਿਆ ਸੀ, ''ਮੈਂ ਅੱਜ ਆਪਣੀ ਖੁਸ਼ੀ, ਖੁਸ਼ਕਿਸਮਤੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਮੇਰੀ ਮਾਂ, ਹੀਰਾਬਾ ਅੱਜ 18 ਜੂਨ ਨੂੰ ਆਪਣੇ 100ਵੇਂ ਵਰ੍ਹੇ 'ਚ ਦਾਖ਼ਲ ਹੋ ਰਹੇ ਹਨ।
''ਭਾਵ ਅੱਜ ਉਨ੍ਹਾਂ ਦੀ ਜਨਮ ਸਦੀ ਦਾ ਸਾਲ ਸ਼ੁਰੂ ਹੋ ਰਿਹਾ ਹੈ। ਪਿਤਾ ਜੀ ਅੱਜ ਹੁੰਦੇ, ਤਾਂ ਲੰਘੇ ਹਫ਼ਤੇ ਉਹ ਵੀ 100 ਸਾਲ ਦੇ ਛਪ ਗਏ ਹੁੰਦੇ। ਭਾਵ 2022 ਇੱਕ ਅਜਿਹਾ ਸਾਲ ਹੈ, ਜਦੋਂ ਮੇਰੀ ਮਾਂ ਦਾ ਜਨਮ ਸਦੀ ਵੱਲ ਸਾਲ ਸ਼ੁਰੂ ਹੋ ਰਿਹਾ ਹੈ ਅਤੇ ਇਸੇ ਸਾਲ ਮੇਰੇ ਪਿਤਾ ਜੀ ਦਾ ਜਨਮ ਸਦੀ ਵਾਲਾ ਸਾਲ ਪੂਰਾ ਹੋਇਆ ਹੈ।''