You’re viewing a text-only version of this website that uses less data. View the main version of the website including all images and videos.
ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਬੀਬੀਸੀ ਪੰਜਾਬੀ ਦੀਆਂ ਖ਼ਬਰਾਂ ਵਿੱਚ ਭਾਰਤ ਵਿੱਚ ਵਧਦੀ ਅਬਾਦੀ ਦੇ ਸਿੱਟਿਆਂ ਬਾਰੇ ਖ਼ਬਰ ਵਿਸ਼ਲੇਸ਼ਣ ਨਾਲ ਖ਼ਬਰ ਦੱਸਾਂਗੇ ਤੇ ਇਸ ਦੇ ਨਾਲ ਹੀ ਵਿਰਾਟ ਤੇ ਗੰਭੀਰ ਵਿਚਾਲੇ ਹੋਏ ਵਿਵਾਦ ਦਾ ਵੀ ਜ਼ਿਕਰ ਕਰਾਂਗੇ।
ਭਾਰਤ ਦੀ ਵਧਦੀ ਆਬਾਦੀ ਤੁਹਾਡੀਆਂ ਨੌਕਰੀਆਂ ਉੱਤੇ ਕੀ ਅਸਰ ਪਾ ਸਕਦੀ ਹੈ
ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਅਨੁਸਾਰ ਭਾਰਤ ਦੀ ਆਬਾਦੀ 1,425,775,850 (142 ਕਰੋੜ) ਵਿਅਕਤੀਆਂ ਤੱਕ ਪਹੁੰਚ ਗਈ ਹੈ ਜੋ ਪਹਿਲਾਂ ਦੇ ਸਭ ਤੋਂ ਵਧ ਆਬਾਦੀ ਵਾਲੇ ਦੇਸ਼ ਚੀਨ ਨੂੰ ਪਿੱਛੇ ਛੱਡ ਗਈ ਹੈ।
2021 ਵਿੱਚ 10 ਸਾਲ ਬਾਅਦ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਦੇਰੀ ਹੋ ਗਈ ਹੈ, ਇਸ ਲਈ ਕੋਈ ਅਧਿਕਾਰਤ ਜਨਸੰਖਿਆ ਅੰਕੜੇ ਉਪਲਬਧ ਨਹੀਂ ਹਨ। ਚੀਨ ਦੀ ਸਭ ਤੋਂ ਤਾਜ਼ਾ ਅਤੇ ਸੱਤਵੀਂ ਮਰਦਮਸ਼ੁਮਾਰੀ 2020 ਵਿੱਚ ਕੀਤੀ ਗਈ ਸੀ।
ਭਾਰਤ ਅਤੇ ਚੀਨ ਦੋਵਾਂ ਦੀ ਆਬਾਦੀ ਦਾ ਅਨੁਮਾਨ ਲਗਾਉਣਾ ਅਤੇ ਇਸ ਨੂੰ ਪੇਸ਼ ਕਰਨ ਲਈ ਸੰਯੁਕਤ ਰਾਸ਼ਟਰ ਰਿਕਾਰਡ, ਸਰਵੇਖਣਾਂ ਅਤੇ ਪ੍ਰਸ਼ਾਸਕੀ ਡੇਟਾ ਤੋਂ ਪ੍ਰਾਪਤ ਪ੍ਰਜਣਨ ਦਰ, ਮੌਤ ਦਰ ਅਤੇ ਪਰਵਾਸ ਦੇ ਪੱਧਰਾਂ ਅਤੇ ਰੁਝਾਨਾਂ ਬਾਰੇ ਜਾਣਕਾਰੀ 'ਤੇ ਨਿਰਭਰ ਕਰਦਾ ਹੈ।
ਇਹ ਸਪੱਸ਼ਟ ਹੈ ਕਿ ਭਾਰਤ ਅਤੇ ਚੀਨ ਦੋਵਾਂ ਵਿੱਚ 140 ਕਰੋੜ ਤੋਂ ਵੱਧ ਲੋਕ ਰਹਿੰਦੇ ਹਨ ਅਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਇਹ ਵਿਸ਼ਵ ਆਬਾਦੀ ਦੇ ਇੱਕ ਤਿਹਾਈ ਤੋਂ ਵੱਧ ਹਿੱਸੇ ਵਿੱਚ ਯੋਗਦਾਨ ਪਾਉਂਦਾ ਹੈ। ਅਬਾਦੀ ਦੇ ਵਧਦੇ ਅਸਰ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵਿਰਾਟ ਬਨਾਮ ਗੰਭੀਰ: ਆਈਪੀਐੱਲ ਮੈਚ 'ਚ 'ਗੁੱਸੇ ਦੀ ਅੱਗ' ਕਿਉਂ ਭੜਕੀ?
ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਸੋਮਵਾਰ ਨੂੰ ਮੈਚ ਖਤਮ ਹੋਣ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਨੇ ਇਹ ਸਵਾਲ ਖੜ੍ਹੇ ਕੀਤੇ ਹਨ।
ਇਹ ਤਸਵੀਰਾਂ ਨਾ ਨਜ਼ਰ ਆਉਂਦੀਆਂ ਤਾਂ ਸ਼ਾਇਦ ਮੈਚ ਦੀ ਉਨੀ ਚਰਚਾ ਵੀ ਨਾ ਹੁੰਦੀ।
ਇਸ ਮੈਚ ਵਿੱਚ ਗੌਤਮ ਗੰਭੀਰ ਤੇ ਵਿਰਾਟ ਕੋਹਲੀ ਆਪਸ ਵਿੱਚ ਭਿੜਦੇ ਨਜ਼ਰ ਆਏ। ਇਹ ਪੂਰਾ ਮੁੱਦਾ ਮੀਡੀਆ ਵਿੱਚ ਕਾਫੀ ਸੁਰਖ਼ੀਆਂ ਵਿੱਚ ਰਿਹਾ। ਇਸ ਪੂਰੇ ਮਸਲੇ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਸੂਡਾਨ ਸੰਕਟ: ਆਫ਼ਤ ਦੌਰਾਨ ਭਾਰਤ ਲਈ ਸੰਕਟਮੋਚਨ ਬਣਨ ਵਾਲੇ ਜਹਾਜ਼ ਵਿੱਚ ਕੀ ਹੈ ਖ਼ਾਸ
ਹਾਲ ਹੀ ਵਿੱਚ ਭਾਰਤੀ ਹਵਾਈ ਸੈਨਾ ਦੇ C-17 ਗਲੋਬਮਾਸਟਰ ਜਹਾਜ਼ ਨੇ ਸੂਡਾਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢ ਕੇ ਹਿੰਡਨ ਏਅਰਬੇਸ 'ਤੇ ਪਹੁੰਚਾਇਆ ਹੈ।
ਖਾਸ ਗੱਲ ਇਹ ਹੈ ਕਿ ਇਸ ਵੱਕਾਰੀ ਮਿਸ਼ਨ 'ਚ ਹਵਾਈ ਸੈਨਾ ਦੀ ਇੱਕੋ-ਇੱਕ ਮਹਿਲਾ ਪਾਇਲਟ ਹਰਰਾਜ ਕੌਰ ਬੋਪਰਾਏ ਨੇ ਵੀ ਸੈਨਾ ਦੇ ਸਭ ਤੋਂ ਵੱਡੇ ਜਹਾਜ਼ C-17 ਗਲੋਬਮਾਸਟਰ ਨੂੰ ਉਡਾਇਆ ਸੀ।
ਅਸਲ ਵਿੱਚ C-17 ਗਲੋਬਮਾਸਟਰ ਪਹਿਲੀ ਵਾਰ ਸਾਲ 2013 ਵਿੱਚ ਅਮਰੀਕਾ ਤੋਂ ਖਰੀਦਿਆ ਗਿਆ ਸੀ।
ਉਸ ਸਮੇਂ 10 ਜਹਾਜ਼ਾਂ ਦੀ ਕੀਮਤ ਪੰਜ ਅਰਬ ਅਮਰੀਕੀ ਡਾਲਰ ਸੀ। ਇਸ ਜਹਾਜ਼ ਬਾਰੇ ਖ਼ਾਸ ਗੱਲਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੂਟਾ ਸਿੰਘ ਸ਼ਾਦ ਨਹੀਂ ਰਹੇ: ਪੰਜਾਬੀ ਨਾਵਲਕਾਰ ਦੀ ਬਠਿੰਡੇ ਤੋਂ ਬਾਲੀਵੁੱਡ ਤੱਕ ਪਰਵਾਜ਼ ਦੀ ਕਹਾਣੀ
ਪੰਜਾਬੀ ਦੇ ਸਿਰਮੌਰ ਨਾਵਲਕਾਰ ਬੂਟਾ ਸਿੰਘ ਸ਼ਾਦ ਨਹੀਂ ਰਹੇ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਕਲਾ ਤੇ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਹੈ।
ਪੰਜਾਬੀ ਨਾਵਲਕਾਰੀ ਵਿੱਚ ਮਾਲਵੇ ਦੇ ਨਾਵਲਨਿਗ਼ਾਰ ਤੇ ਕਹਾਣੀਕਾਰ ਹੋਣ ਦੇ ਨਾਲ-ਨਾਲ ਬੂਟਾ ਸਿੰਘ ਸ਼ਾਦ ਉਮਦਾ ਫ਼ਿਲਮਸਾਜ਼, ਨਿਰਦੇਸ਼ਕ, ਅਦਾਕਾਰ ਅਤੇ ਸੰਵਾਦਕਾਰ ਵੀ ਸਨ।
ਬੰਬਈ (ਹੁਣ ਮੁੰਬਈ) ਵਿੱਚ ਲਗਭਗ 47 ਸਾਲ ਗੁਜ਼ਾਰਨ ਤੋਂ ਬਾਅਦ ਬੂਟਾ ਸਿੰਘ ਸ਼ਾਦ ਅੱਜ ਕੱਲ੍ਹ ਆਪਣੇ ਭਤੀਜਿਆਂ ਕੋਲ ਪਿੰਡ ਕੂਮਥਲਾਂ, ਜ਼ਿਲ੍ਹਾ ਸਿਰਸਾ (ਹਰਿਆਣਾ) ਵਿੱਚ ਰਹਿ ਰਹੇ ਸਨ। ਬੂਟਾ ਸਿੰਘ ਦੇ ਸਾਹਿਤ ਅਤੇ ਫਿਲਮਾਂ ਵਿੱਚ ਯੋਗਦਾਨ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਸਿਲਾਈ ਮਸ਼ੀਨ ਬਣਨ ਦੀ ਦਿਲਚਸਪ ਕਹਾਣੀ ਜਿਸ ਨੇ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰ ਦਿੱਤਾ
ਤੁਸੀਂ ਕਦੇ ਸੋਚਿਆ ਹੈ ਕਿਵੇਂ ਛੋਟੀਆਂ-ਛੋਟੀਆਂ ਚੀਜ਼ਾਂ ਵੱਡੇ ਬਦਲਾਅ ਲੈ ਆਉਂਦੀਆਂ ਹਨ। ਸਿਲਾਈ ਮਸ਼ੀਨ ਦਾ ਵੀ ਅਜਿਹਾ ਹੀ ਕਿੱਸਾ ਹੈ, ਜਿਸ ਨੇ ਦੁਨੀਆਂ ਭਰ ਦੀਆਂ ਔਰਤਾਂ ਦੀ ਜ਼ਿੰਦਗੀ ਦੀ ਨੁਹਾਰ ਬਦਲ ਕੇ ਰੱਖ ਦਿੱਤੀ।
ਸਿਲਾਈ ਮਸ਼ੀਨ ਦੀ ਕਹਾਣੀ ਭਾਵੇਂ ਲਗਭਗ 170 ਸਾਲ ਪੁਰਾਣੀ ਹੈ ਪਰ ਇਸ ਦਾ ਜਾਦੂ ਹਾਲੇ ਵੀ ਬਰਕਰਾਰ ਹੈ।
ਅੱਜ ਵੀ ਔਰਤਾਂ ਦੇ ਸਸ਼ਕਤੀਕਰਣ ਦੀਆਂ ਸਕੀਮਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਸ ਵਿੱਚ ਸਿਲਾਈ ਮਸ਼ੀਨ ਦਾ ਜ਼ਿਕਰ ਆ ਹੀ ਜਾਂਦਾ ਹੈ। ਇਸ ਪੂਰੇ ਦਿਲਚਸਪ ਸਫ਼ਰ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।