You’re viewing a text-only version of this website that uses less data. View the main version of the website including all images and videos.
ਯੂਕੇ ਦੇ ਸਿੱਖ ਫੌਜੀ 100 ਸਾਲ ਬਾਅਦ ਨਿੱਤਨੇਮ ਵਾਲੇ ਗੁਟਕੇ ਰੱਖ ਸਕਣਗੇ
- ਲੇਖਕ, ਕਲੇਅਰ ਜੋਨਸ
- ਰੋਲ, ਧਾਰਮਿਕ ਮਾਮਲਿਆਂ ਦੇ ਪੱਤਰਕਾਰ, ਬੀਬੀਸੀ
- ਪ੍ਰਕਾਸ਼ਿਤ
ਇੱਕ ਸਦੀ ਵਿੱਚ ਪਹਿਲੀ ਵਾਰ ਬਰਤਾਨਵੀ ਫ਼ੌਜ ਵਿੱਚ ਸਿੱਖ ਫ਼ੌਜੀ ਜਵਾਨਾਂ ਨੂੰ ਅਰਦਾਸ ਕਰਨ ਲਈ ਗੁਟਕੇ ਰੱਖਣ ਦੀ ਇਜ਼ਾਜਤ ਦਿੱਤੀ ਗਈ ਹੈ।
ਮੇਜਰ ਦਲਜਿੰਦਰ ਸਿੰਘ ਵਿਰਦੀ ਬ੍ਰਿਟਿਸ਼ ਆਰਮੀ ਵਿੱਚ ਹਨ ਤੇ ਪਿਛਲੇ ਦੋ ਸਾਲਾਂ ਤੋਂ ਇਸ ਬਦਲਾਅ ਲਈ ਮੁਹਿੰਮ ਚਲਾ ਰਹੇ ਸਨ।
ਲੰਡਨ ਵਿੱਚ ਹੋਏ ਇੱਕ ਸਮਾਗਮ ਵਿੱਚ ਯੂਕੇ ਡਿਫ਼ੈਂਸ ਸਿੱਖ ਨੈਟਵਰਕ ਦੇ ਮੈਂਬਰਾਂ ਨੂੰ ਨਿਤਨੇਮ ਗੁਟਕੇ ਜਾਰੀ ਕੀਤੇ।
ਸੁਰੱਖਿਆ ਵਿਭਾਗ ਨੇ ਕਿਹਾ, “ਆਸ ਹੈ ਇਹ ਉਪਰਾਲਾ ਸਿੱਖ ਮੈਂਬਰਾਂ ਨੂੰ ਉਨ੍ਹਾਂ ਦੀ ਆਸਥਾ ਦੇ ਅਹਿਮ ਅੰਗ ਦਾ ਅਭਿਆਸ ਕਰਨ ਵਿੱਚ ਸਿੱਧੇ ਤੌਰ ’ਤੇ ਮਦਦ ਕਰੇਗਾ।”
ਨਿਤਨੇਮ ਗੁਟਕੇ ਤਿੰਨ ਭਾਸ਼ਾਵਾਂ ਵਿੱਚ ਵਾਟਰਪਰੂਫ਼ ਕਾਗਜ ਉੱਤੇ ਛਾਪੇ ਗਏ ਹਨ, ਤਾਂ ਜੋ ਇਨ੍ਹਾਂ ਦੇ ਅੰਗ ਫੌਜੀਆਂ ਨਾਲ ਵੱਖ ਵੱਖ ਥਾਵਾਂ ’ਤੇ ਮੌਸਮਾਂ ਵਿੱਚ ਖ਼ਰਾਬ ਨਾ ਹੋਣ।
ਬਰਤਾਨਵੀ ਫ਼ੌਜ ਨੂੰ ਦਿੱਤੇ ਗੁਟਕਿਆਂ ਦਾ ਸਰਵਰਕ ਵੱਖ-ਵੱਖ ਰਲਵੇਂ ਮਿਲਵੇਂ ਰੰਗਾਂ ਵਾਲਾ ਹੈ ਤੇ ਰੌਇਲ ਨੇਵੀ ਤੇ ਆਰਏਐੱਫ਼ ਗੁਟਕਾ ਗਾੜ੍ਹੇ ਨੀਲੇ ਰੰਗ ਦਾ ਹੈ।
ਮੇਜਰ ਵਿਰਦੀ ਨੇ ਕਿਹਾ ਕਿ ਉਹ ਨਿਤਨੇਮ ਗੁਟਕੇ ਤੋਂ ਦਿਨ ਵਿੱਚ ਤਿੰਨ ਵਾਰ ਪਾਠ ਕਰਦੇ ਹਨ।
ਉਹ ਕਹਿੰਦੇ ਹਨ,“ਫ਼ੌਜ ਇਸਾਈ ਧਰਮ ਨਾਲ ਸਬੰਧਿਤ ਧਾਰਮਿਕ ਕਿਤਾਬਾਂ ਕਈ ਸਾਲਾਂ ਤੋਂ ਪ੍ਰਦਾਨ ਕਰਵਾ ਰਹੀ ਸੀ ਤੇ ਮੈਂਨੂੰ ਸਿੱਖ ਧਰਮ ਮੰਨਣ ਵਾਲੇ ਫ਼ੌਜੀਆਂ ਲਈ ਸਿੱਖ ਧਾਰਿਮਕ ਗ੍ਰੰਥ ਮੁਹੱਈਆ ਕਰਵਾਉਣ ਦਾ ਰਾਹ ਨਜ਼ਰ ਆਇਆ।”
ਇਹ ਵੀ ਪੜ੍ਹੋ-
ਨਿਤਨੇਮ ਗੁਟਕਿਆਂ ਦੀ ਛਪਾਈ ਵਿਲਟਸ਼ਾਇਰ ਵਿੱਚ ਕੀਤੀ ਗਏ ਹਨ । ਇਨ੍ਹਾਂ ਸਿੱਖ ਧਰਮ ਗ੍ਰੰਥਾਂ ਨੂੰ ਲਿਆਉਣ ਲਈ ਬਣੇ ਇੱਕ ਖ਼ਾਸ ਵਾਹਨ ਲੰਡਨ ਦੇ ਕੇਂਦਰੀ ਗੁਰਦੁਆਰੇ ਦੀ ਲਾਇਬ੍ਰੇਰੀ ਵਿੱਚ ਲੈ ਜਾਇਆ ਗਿਆ।
28 ਅਕਤੂਬਰ ਨੂੰ ਇੱਕ ਸਮਾਰੋਹ ਵਿੱਚ ਇਹ ਗੁਟਕੇ ਅਧਿਕਾਰਿਤ ਤੌਰ ’ਤੇ ਫੌਜੀ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ।
ਯੂਕੇ ਡਿਫੈਂਸ ਸਿੱਖ ਨੈੱਟਵਰਕ ਦੇ ਚੇਅਰਪਰਸਨ ਵਜੋਂ, ਮੇਜਰ ਵਿਰਦੀ ਨੇ ਪੂਰੇ ਦੋ ਸਾਲ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ 'ਤੇ ਲਾਏ।
ਉਨ੍ਹਾਂ ਕਿਹਾ, "ਸਿੱਖਾਂ ਲਈ ਸਾਡੇ ਧਰਮ ਗ੍ਰੰਥ ਕੇਵਲ ਸ਼ਬਦ ਨਹੀਂ ਹਨ, ਇਹ ਸਾਡੇ ਗੁਰੂ ਦਾ ਜੀਵਤ ਸਰੂਪ ਹਨ। ਅਸੀਂ ਹਰ ਰੋਜ਼ ਗ੍ਰੰਥਾਂ ਨੂੰ ਪੜ੍ਹ ਕੇ ਨੈਤਿਕ ਸ਼ਕਤੀ ਅਤੇ ਸਰੀਰਕ ਤਾਕਤ ਪ੍ਰਾਪਤ ਕਰਦੇ ਹਾਂ, ਇਹ ਸਾਨੂੰ ਅਨੁਸ਼ਾਸਨ ਪ੍ਰਦਾਨ ਕਰਦੇ ਹਨ ਅਤੇ ਸਾਨੂੰ ਅਧਿਆਤਮਿਕ ਤੌਰ 'ਤੇ ਜਾਗਰੂਕ ਕਰਦੇ ਹਨ।"
ਫ਼ੌਜ ਦੇ ਕਰਮਚਾਰੀਆਂ ਨੂੰ ਪਹਿਲੀ ਵਾਰ ਨਿਤਨੇਮ ਗੁਟਕੇ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਜਾਰੀ ਕੀਤੇ ਗਏ ਸਨ। ਉਸ ਸਮੇਂ ਸਿੱਖਾਂ ਨੂੰ ਸਟੀਲ ਦੀ ਛੋਟੀ ਕਿਰਪਾਨ, ਕੜਾ ਤੇ ਲੱਕੜ ਦੇ ਕੰਘੇ ( 5 ਕਕਾਰ) ਰੱਖਣ ਦੀ ਆਗਿਆ ਦਿੱਤੀ ਗਈ ਸੀ।
ਲੰਡਨ ਵਿੱਚ ਨੈਸ਼ਨਲ ਆਰਮੀ ਮਿਊਜ਼ੀਅਮ ਦੇ ਸ਼ਿਲਾਲੇਖਾਂ ਵਿੱਚ ਉਸ ਸਮੇਂ ਫ਼ੌਜ ਨੂੰ ਜਾਰੀ ਕੀਤੇ ਗਏ ਇੱਕ ਗੁਟਕੇ ਦੀ ਕਾਪੀ ਵੀ ਰੱਖੀ ਗਈ ਹੈ।
ਅਜਾਇਬ ਘਰ ਦੇ ਸਾਜ਼ੋ-ਸਾਮਾਨ ਅਤੇ ਵਰਦੀ ਦੇ ਮੁਖੀ ਐਲਨ ਜੈਫਰੀਜ਼ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸ਼ਾਇਦ ਪਹਿਲੀ ਵਿਸ਼ਵ ਜੰਗ ਦੇ ਫ਼ੌਜੀਆਂ ਦਾ ਗੁਟਕਾ ਹੈ ਤੇ ਸਭ ਤੋਂ ਪੁਰਾਣੀ ਉਦਾਹਰਣ ਹੈ।"
ਇਹ ਇੱਕ ਸ਼ਾਨਦਾਰ ਉਦਾਹਰਣ ਹੈ, ਅਤੇ ਅਜਿਹੀਆਂ ਹਾਲਤਾਂ ਵਿੱਚ ਬਚਣ ਲਈ 1914 ਤੋਂ, ਇਹ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਬਹੁਤ ਸਾਰੀਆਂ ਵੱਖਰੀਆਂ ਕਹਾਣੀਆਂ ਦੱਸਦਾ ਹੈ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ।
ਉਨ੍ਹਾਂ ਦੱਸਿਆ ਕਿ ਸਿੱਖ ਸਿਪਾਹੀਆਂ ਨੂੰ 1840 ਤੋਂ ਬਾਅਦ ਬਰਤਾਨਵੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ।
ਉਨ੍ਹਾਂ ਕਿਹਾ,"ਇੱਕ ਅਹਿਮ ਕਾਰਨ ਇਹ ਹੋ ਸਕਦਾ ਹੈ ਕਿ ਉਨ੍ਹਾਂ ਦੀ ਮਾਰਸ਼ਲ ਰਿਵਾਇਤ ਕਰਕੇ ਉਹ ਜੰਗ ਵਿਚ ਵਧੀਆ ਸਨ।"
"ਉਹ ਸਿੱਖ ਫੌਜੀਆਂ ਦੀਆਂ ਧਾਰਮਿਕ ਅਤੇ ਮਾਰਸ਼ਲ ਪਰੰਪਰਾਵਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਉਤਸੁਕ ਸਨ।"
ਬਰਤਾਨਵੀਂ ਸਿੱਖ ਫ਼ੌਜੀਆਂ ਲਈ ਗੁਟਕੇ
- ਬਰਤਾਨਵੀਂ ਫ਼ੌਜ ਦੇ ਸਿੱਖ ਕਰਮਚਾਰੀ ਰੱਖ ਸਕਣਗੇ ਆਪਣੇ ਨਾਲ ਗੁਟਕੇ
- ਬਰਤਾਨਵੀ ਫ਼ੌਜ ਨੂੰ ਮਿਲੇ ਗੁਟਕਿਆਂ ਦਾ ਸਰਵਰਕ ਹੋਣਗੇ ਵੱਖ-ਵੱਖ ਰੰਗਾਂ ਦੇ, ਰੌਇਲ ਨੇਵੀ ਤੇ ਆਰਏਐੱਫ਼ ਨੂੰ ਮਿਲਣਗੇ ਗਾੜ੍ਹੇ ਨੀਲੇ ਰੰਗ ਦੇ ਗੁਟਕੇ।
- ਗੁਟਕਿਆਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਹਟਰਪਰੂਫ਼ ਹੋਣ ਤੇ ਹਰ ਹਾਲਾਤ ਵਿੱਚ ਠੀਕ ਰਹਿ ਸਕਣ
- ਗੁਟਕਿਆਂ ਨੂੰ 28 ਅਕਤੂਬਰ ਨੂੰ ਲੰਡਨ ਦੇ ਸੈਂਟਰਲ ਗੁਰਦੁਆਰੇ ਵਿੱਚ ਹੋਏ ਇਕ ਸਮਾਗਮ ਦੌਰਾਨ ਵੰਡਿਆ ਗਿਆ
- ਪਿਹਲੀ ਵਿਸ਼ਵ ਜੰਗ ਦੇ ਬਰਤਾਨਵੀ ਸਿੱਖ ਫ਼ੋਜੀਆਂ ਨੂੰ ਸੀ ਸਟੀਲ ਦੀ ਛੋਟੀ ਕਿਰਪਾਨ, ਕੜਾ ਤੇ ਲੱਕੜ ਦੇ ਕੰਘੇ ਰੱਖਣ ਦੀ ਇਜ਼ਾਜਤ
ਨਿਤਨੇਮ ਗੁਟਕਿਆਂ ਦੇ ਨਵੇਂ ਸੰਸਕਰਣ ਨੂੰ ਸਤਵੀਰ ਸਿੰਘ ਪਦਮ ਨੇ ਤਿਆਰ ਕੀਤਾ ਹੈ। ਪਦਮ ਕਹਿੰਦੇ ਹਨ ਉਹ ਨਵੇਂ ਸੰਸਕਰਣ ਵਿੱਚ ਸਿੱਖ ਧਰਮ ਦੇ ਇਤਿਹਾਸਕ ਤੱਥਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ।
ਉਹ ਕਹਿੰਦੇ ਹਨ,"ਸਾਡੇ ਕੋਲ ਹਮੇਸ਼ਾ ਹਥਿਆਰਾਂ ਦਾ ਪ੍ਰਤੀਕ ਰਿਹਾ ਹੈ, ਇਹ ਸਾਡੇ ਇਤਿਹਾਸ ਦਾ ਹਿੱਸਾ ਹੈ। ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਹਥਿਆਰ ਹਨ ਜਿਵੇਂ ਕਿ ਕਵਚ ਵਾਲੀ ਤਲਵਾਰ, ਜਾਂ ਦੋ ਧਾਰੀ ਖੰਜਰ, ਇਨ੍ਹਾਂ ਸਭ ਦੀ ਸਿੱਖ ਇਤਿਹਾਸ ਵਿੱਚ ਬਹੁਤ ਅਹਿਮੀਅਤ ਹੈ।"
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਵੀ ਵਿਸ਼ਵਾਸ ਜਤਾਇਆ ਹੈ ਕਿ ਇਸ ਨਾਲ ਯੂਕੇ ਸੁਰੱਖਿਆ ਵਿਭਾਗ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਹਰ ਸਥਿਤੀ ਵਿੱਚ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਕਾਇਮ ਰੱਖ ਸਕਣਗੇ।
ਮੇਜਰ ਦਲਜਿੰਦਰ ਸਿੰਘ ਵਿਰਦੀ ਨੇ ਅੱਗੇ ਕਿਹਾ: "ਮੇਰੇ ਲਈ ਸਭ ਤੋਂ ਵੱਧ ਮਾਅਨੇ ਰੱਖਣ ਵਾਲੀ ਗੱਲ ਇਹ ਹੈ ਕਿ ਜਦੋਂ ਇੱਕ ਸਿੱਖ ਗੁਰੂ ਦੀ ਬਾਣੀ ਨੂੰ ਆਪਣੀ ਪੇਸ਼ੇਵਰ ਜ਼ਿੰਦਗੀ ਦੌਰਾਨ ਹਰ ਥਾਂ ਆਪਣੇ ਨਾਲ ਲੈ ਕੇ ਜਾਵੇਗਾ, ਅਤੇ ਇਹ ਉਹਨਾਂ ਲਈ ਆਪਣੇ ਵਿਸ਼ਵਾਸ ਨਾਲ ਜੁੜਨ ਦਾ ਇੱਕ ਤਰੀਕਾ ਹੈ। ਇਹ ਮੇਰੇ ਲਈ ਸਭ ਤੋਂ ਵੱਡਾ ਇਨਾਮ ਹੈ।"
ਇਹ ਵੀ ਪੜ੍ਹੋ-