ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ : ਮੋਦੀ ਦੇ 72 ਮੈਂਬਰੀ ਮੰਤਰੀ ਮੰਡਲ ਵਿੱਚ ਕਿਸ-ਕਿਸ ਨੂੰ ਮਿਲੀ ਥਾਂ

ਪ੍ਰਕਾਸ਼ਿਤ

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਨੇ ਅੱਜ ਨਵੀਂ ਦਿੱਲੀ ਵਿੱਚ ਆਪਣੇ ਅਹੁਦੇ ਅਤੇ ਭੇਦਗੁਪਤ ਰੱਖਣ ਦੀ ਸਹੁੰ ਚੁੱਕ ਲਈ।

ਇਸ ਸਰਕਾਰ ਦੀ ਅਗਵਾਈ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਕਰ ਰਹੇ ਹਨ। ਜਿਨ੍ਹਾਂ ਲਗਾਤਾਰ ਤੀਜੀ ਵਾਰ ਇਹ ਅਹੁਦਾ ਸੰਭਾਲਿਆ ਹੈ।

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਉਹ ਦੂਜੇ ਅਜਿਹੇ ਆਗੂ ਹਨ, ਜੋ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ। ਉਹ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਗੈਰ-ਕਾਂਗਰਸੀ ਆਗੂ ਹਨ।

ਪ੍ਰਧਾਨ ਮੰਤਰੀ ਮੋਦੀ ਨਾਲ 30 ਕੈਬਨਿਟ ਮੰਤਰੀਆਂ, 5 ਰਾਜ ਮੰਤਰੀ ਅਜਾਦ ਪ੍ਰਭਾਰ ਅਤੇ 36 ਰਾਜ ਮੰਤਰੀਆਂ ਨੇ ਸਹੁੰ ਚੁੱਕੀ ਹੈ।

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਸ਼ਾਮੀ 7.15 ਮਿੰਟ ਤੋਂ 9.50 ਮਿੰਟ ਤੱਕ ਹੋਏ ਸ਼ਾਨਦਾਰ ਸਮਾਗਮ ਦੌਰਾਨ ਸਹੁੰ ਚੁਕਾਈ।

ਮੋਦੀ ਦੀ ਇਸ ਨਵੀਂ ਕੈਬਨਿਟ ਵਿੱਚ ਹਰਦੀਪ ਸਿੰਘ ਪੁਰੀ ਕੈਬਨਿਟ ਮੰਤਰੀ ਅਤੇ ਲੁਧਿਆਣਾ ਤੋਂ ਚੋਣ ਹਾਰੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ।

ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐੱਨਡੀਏ ਗਠਜੋੜ ( ਕੌਮੀ ਜਮਹੂਰੀ ਗਠਜੋੜ) 293 ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ ਹੈ। ਹਾਲਾਂਕਿ ਇਸ ਵਾਰ ਭਾਜਪਾ ਆਪਣੇ ਦਮ 'ਤੇ ਬਹੁਮਤ ਹਾਸਲ ਨਹੀਂ ਕਰ ਸਕੀ ਹੈ।

ਇਸ ਸਮਾਗਮ ਵਿੱਚ ਸਾਰਕ ਦੇਸ਼ਾਂ ਦੇ ਮੁਖੀਆਂ ਦੇ ਨਾਲ-ਨਾਲ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਮਸ਼ਹੂਰ ਹਸਤੀਆਂ ਸਣੇ 8000 ਲੋਕ ਹਿੱਸਾ ਲੈ ਰਹੇ ਹਨ।

ਸਹੁੰ ਚੁੱਕ ਸਮਾਗਮ ਦਾ ਲਾਈਵ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰੋ

ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ-ਕਸ਼ਮੀਰ ਦਾ ਹਿੱਸਾ

ਮੋਦੀ ਮੰਤਰੀ ਮੰਡਲ ਵਿੱਚ ਪੰਜਾਬ ਤੋਂ ਨੁੰਮਾਇਦੇ ਵਜੋਂ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ।

ਉਹ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਾਇਆ ਹੈ।

ਪੰਜਾਬ ਤੋਂ ਭਾਜਪਾ ਦਾ ਕੋਈ ਵੀ ਉਮੀਦਵਾਰ ਜੇਤੂ ਨਹੀਂ ਰਿਹਾ ਹੈ, ਪਰ ਪਿਛਲੀ ਵਾਰ ਅੰਮ੍ਰਿਤਸਰ ਤੋਂ ਹਾਰਨ ਵਾਲੇ ਸਾਬਕਾ ਅਫ਼ਸਰਸ਼ਾਹ ਹਰਦੀਪ ਪੁਰੀ ਨੂੰ ਇੱਕ ਫੇਰ ਕੈਬਨਿਟ ਮੰਤਰੀ ਬਣਾਇਆ ਗਿਆ ਹੈ।

ਉਹ ਪਿਛਲੇ ਕਾਰਜਕਾਲ ਦੌਰਾਨ ਸ਼ਹਿਰੀ ਵਿਕਾਸ ਤੇ ਹਵਾਬਾਜ਼ੀ ਮੰਤਰੀ ਸਨ।

ਹਰਿਆਣਾ ਦੀਆਂ 10 ਸੀਟਾਂ ਵਿੱਚੋਂ ਭਾਜਪਾ ਨੂੰ 5 ਸੀਟਾਂ ਵਿੱਚੋਂ ਜਿੱਤ ਹਾਸਲ ਹੋਈ ਹੈ। ਪਰ ਮੰਤਰੀ ਮੰਡਲ ਵਿੱਚ 3 ਆਗੂਆਂ ਨੂੰ ਥਾਂ ਦਿੱਤੀ ਗਈ ਹੈ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਤੋਂ ਸੰਸਦ ਮੈਂਬਰ ਮਨੋਹਰ ਲਾਲ ਖੱਟਰ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਜਦਕਿ ਰਾਓ ਇੰਦਰਜੀਤ ਸਿੰਘ ਨੂੰ ਰਾਜ ਮੰਤਰੀ ਦਾ ਅਜ਼ਾਦ ਚਾਰਜ ਦਿੱਤਾ ਗਿਆ ਹੈ।

ਹਰਿਆਣਾ ਤੋਂ ਤੀਜੇ ਮੰਤਰੀ ਵਜੋਂ ਕ੍ਰਿਸ਼ਨਪਾਲ ਗੁੱਜਰ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਉਹ ਰਾਜ ਮੰਤਰੀ ਬਣਾਏ ਗਏ ਹਨ।

ਹਿਮਾਚਲ ਪ੍ਰਦੇਸ਼ ਤੋਂ ਇਸ ਵਾਰ ਭਾਜਪਾ ਦੇ ਕੌਮੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਜਗਤ ਪ੍ਰਕਾਸ਼ ਨੱਡਾ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ।

ਪਿਛਲੇ ਕਾਰਜਕਾਲ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰੀ ਰਹੇ ਅਨੁਰਾਗ ਠਾਕੁਰ ਨੂੰ ਇਸ ਵਾਰ ਮੰਤਰੀ ਮੰਡਲ ਵਿੱਚ ਥਾਂ ਨਹੀਂ ਦਿੱਤੀ ਗਈ ਹੈ।

ਜੰਮੂ -ਕਸ਼ਮੀਰ ਤੋਂ ਵੀ ਇੱਕ ਸੰਸਦ ਮੈਂਬਰ ਹੀ ਮੰਤਰੀ ਬਣੇ ਹਨ। ਜੰਮੂ ਤੋਂ ਭਾਜਪਾ ਦੀ ਟਿਕਟ ਉੱਤੇ ਜਿੱਤੇ ਡਾਕਟਰ ਜਤਿੰਦਰ ਸਿੰਘ ਨੂੰ ਇੱਕ ਵਾਰ ਫੇਰ ਮੰਤਰੀ ਬਣਾਇਆ ਗਿਆ ਹੈ।

ਨਵੀਂ ਸਰਕਾਰ ਦੇ ਮੰਤਰੀ ਮੰਡਲ ਦਾ ਵੇਰਵਾ ਇਸ ਤਰ੍ਹਾਂ ਹੈ।

ਨਰਿੰਦਰ ਦਾਮੋਦਰ ਦਾਸ ਮੋਦੀ, ਪ੍ਰਧਾਨ ਮੰਤਰੀ

ਕੈਬਨਿਟ ਮੰਤਰੀਆਂ ਸੂਚੀ

ਰਾਜਨਾਥ ਸਿੰਘ

ਅਮਿਤ ਅਨਿਲ ਚੰਦਰ ਸ਼ਾਹ

ਨਿਤਨ ਜੈ ਰਾਮ ਗਡਕਰੀ

ਜਗਤ ਪ੍ਰਕਾਸ਼ ਨੱਡਾ

ਸ਼ਿਵ ਰਾਜ ਸਿੰਘ ਚੌਹਾਨ

ਨਿਰਮਲਾ ਸੀਤਾਰਮਨ

ਡਾਕਟਰ ਸਬਰਾਮਨੀਅਮ ਜੈ ਸ਼ੰਕਰ

ਮਨੋਹਰ ਲਾਲ ਖੱਟਰ

ਐੱਚ ਡੀ ਕੁਮਾਰਸਵਾਮੀ

ਪਿਊਸ਼ ਵੇਦ ਪ੍ਰਕਾਸ਼ ਗੋਇਲ

ਧਰਮਿੰਦਰ ਪ੍ਰਧਾਨ

ਜੀਤਨ ਰਾਮ ਮਾਂਝੀ

ਰਾਜੀਵ ਰੰਜਨ ਸਿੰਘ ਉਰਫ਼ ਲੱਲਣ ਸਿੰਘ

ਸਵਰਦਾਨੰਦ ਸੋਨਵਾਲ

ਡਾਕਟਰ ਵੀਰੇਂਦਰ ਕੁਮਾਰ

ਕਿੰਜਰੱਪੂ ਰਾਮ ਮੋਹਨ ਨਾਇਡੂ

ਪ੍ਰਹਿਲਾਦ ਵੈਂਕਟੇਸ਼ ਜੋਸ਼ੀ

ਯੂਐੱਲ ਓ ਰਾਮ

ਗਿਰੀਰਾਜ ਸਿੰਘ

ਅਸ਼ਨਵੀ ਵੈਸ਼ਨਵ

ਜੋਤਿਰਾਦਿਤਿਆ ਮਾਧਵਰਾਓ ਸਿੰਧਿਆ

ਭੂਪੇਂਦਰ ਯਾਦਵ

ਗਜੇਂਦਰ ਸਿੰਘ ਸ਼ੇਖ਼ਾਵਤ

ਅੰਨਪੂਰਨਾ ਦੇਵੀ

ਕਿਰਨ ਰਿਜਜੂ

ਹਰਦੀਪ ਸਿੰਘ ਪੁਰੀ

ਡਾਕਟਰ ਮਨਸੁਖ ਮਾਂਡਵੀਆ

ਗੰਗਾਪੁਰਮ ਕਿਸ਼ਨ ਰੈੱਡੀ

ਚਿਰਾਗ ਪਾਸਵਾਨ

ਸੀ ਆਰ ਪਾਟਿਲ

ਰਾਜ ਮੰਤਰੀ ( ਅਜ਼ਾਦ ਚਾਰਜ)

ਰਾਓ ਇੰਦਰਜੀਤ ਸਿੰਘ

ਡਾਕਟਰ ਜਤਿੰਦਰ ਸਿੰਘ

ਅਰਜਨ ਰਾਮ ਮੇਘਵਾਲ

ਪ੍ਰਤਾਪ ਰਾਓ ਗਣਪਤ ਰਾਓ ਜਾਧਵ

ਜਯੰਤ ਚੌਧਰੀ

ਰਾਜ ਮੰਤਰੀਆਂ ਸੂਚੀ

ਜਤਿਨ ਪ੍ਰਸ਼ਾਦ

ਸ਼੍ਰੀਪਦ ਜਸੋਨਾਇਕ

ਪੰਕਜ ਚੌਧਰੀ

ਕ੍ਰਿਸ਼ਨਪਾਲ ਗੁੱਜਰ

ਰਾਮਦਾਸ ਅਠਾਵਲੇ

ਰਾਮਲਾਲ ਠਾਕੁਰ

ਨਿਤਿਆਨੰਦ ਰਾਏ

ਅਨੂਪ੍ਰਿਆ ਪਟੇਲ

ਵੀ. ਸੋਮੰਨਾ

ਡਾਕਟਰ ਪਿਮਾਸਵਾਮੀ ਚੰਦਰ ਸ਼ੇਖ਼ਰ

ਪ੍ਰੋਫੈਸਰ ਐੱਸਪੀ ਸਿੰਘ ਬਘੇਲ

ਸ਼ੋਭਾਕਰਨ ਲਾਜੇ

ਕੀਰਤੀਵਰਧਨ ਸਿੰਘ

ਵੀਐੱਲ ਵਰਮਾ

ਸ਼ਾਤਨੂੰ ਠਾਕੁਰ

ਸੁਰੇਸ਼ ਗੋਪੀ

ਡਾਕਟਰ ਐੱਲ ਮੁਰੂਗਨ

ਅਜੇ ਟਮਟਾ

ਬੰਡੀ ਸੰਜੇ ਕੁਮਾਰ

ਕਮਲੇਸ਼ ਪਾਸਵਾਨ

ਭਾਗੀਰਥ ਚੌਧਰੀ

ਸਤੀਸ਼ ਚੰਦਰ ਦੂਬੇ

ਸੰਜੇ ਸੇਠ

ਰਵਨੀਤ ਸਿੰਘ ਬਿੱਟੂ

ਦੁਰਗਾ ਦਾਸ ਉਈਕੇ

ਰਕਸ਼ਾ ਨਿਖਿਲ ਖੜਸੇ

ਸ਼ੋਕਾਤੂ ਮਜ਼ੂਮਦਾਰ

ਸ਼ਵਿੱਤਰੀ ਠਾਕੁਰ

ਤੋਖ਼ਨ ਸਾਹੂ

ਡਾਕਟਰ ਰਾਜਭੂਸ਼ਣ ਚੌਧਰੀ

ਭੂਪਤੀ ਰਾਜੂ ਸ੍ਰੀਨਿਵਾਸ ਵਰਮਾ

ਹਰਸ਼ ਮਲਹੋਤਰਾ

ਨੀਮੂਬੇਨ ਬਾਭੜੀਆ

ਮੁਰਲੀਧਰ ਮੋਹੋਲ

ਜੌਰਜ ਕੁਰੀਅਨ

ਪਵਿੱਤਰ ਮਾਰਗਰੀਟਾ

ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਚਾਹ ਪਾਰਟੀ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਮੰਤਰੀ ਬਣਾਇਆ ਜਾਣਾ ਹੈ, ਉਨ੍ਹਾਂ ਨੂੰ ਹੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਚਾਹ ਮੀਟਿੰਗ ਲਈ ਬੁਲਾਇਆ ਜਾਂਦਾ ਹੈ।

ਮਨੋਹਰ ਲਾਲ ਖੱਟਰ ਨੇ ਮੀਡੀਆ ਨੂੰ ਦੱਸਿਆ, "ਪ੍ਰਧਾਨ ਮੰਤਰੀ ਦਫ਼ਤਰ ਤੋਂ ਚਾਹ ਦਾ ਸੱਦਾ ਮਿਲਿਆ ਸੀ। ਇਹ ਰਵਾਇਤ ਰਹੀ ਹੈ। ਮੰਤਰੀ ਮੰਡਲ ਦੇ ਗਠਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਿਰਫ਼ ਉਨ੍ਹਾਂ ਨੂੰ ਹੀ ਸੱਦਾ ਦਿੰਦੇ ਹਨ ਜਿਨ੍ਹਾਂ ਨੂੰ ਚਾਹ ਲਈ ਮੰਤਰੀ ਬਣਾਇਆ ਜਾਣਾ ਹੁੰਦਾ ਹੈ।"

"ਮੇਰੇ ਤੋਂ ਇਲਾਵਾ ਰਾਓ ਇੰਦਰਜੀਤ ਸਿੰਘ ਅਤੇ ਕ੍ਰਿਸ਼ਨ ਪਾਲ ਹਰਿਆਣੇ ਤੋਂ ਚਾਹ ਦੀ ਮੀਟਿੰਗ ਲਈ ਆਏ ਹੋਏ ਸਨ।"

ਪੰਜਾਬ ਦੇ ਸੰਦਰਭ ਤੋਂ ਚਾਹ ਪਾਰਟੀ ਦੀ ਰੋਚਕ ਗੱਲ ਇਹ ਸੀ ਕਿ ਇਸ ਵਿੱਚ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਵੀ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਲੁਧਿਆਣਾ ਤੋਂ ਚੋਣ ਹਾਰਨ ਦੇ ਬਾਵਜੂਦ ਰਾਜ ਮੰਤਰੀ ਬਣਾਇਆ ਜਾ ਰਿਹਾ ਹੈ।

ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨੂੰ ਦੱਸਿਆ, "ਮੈਂ ਦੇਸ਼ ਦੇ ਕਿਸੇ ਵੀ ਮੁੱਦੇ ਲਈ ਲੜਦਾ ਰਿਹਾ ਹਾਂ। ਮੈਂ ਕਿਸਾਨਾਂ ਲਈ ਲੜਦਾ ਰਿਹਾ ਹਾਂ। ਅੱਜ ਮੈਂ ਭਾਜਪਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਵਾਵਾਂਗਾ।"

"ਮੈਂ ਪੰਜਾਬ ਨੂੰ ਸਿਰਫ ਇੱਕ ਗੱਲ ਦੱਸੀ ਹੈ ਕਿ ਮੇਰਾ ਕੰਮ ਪੁਲ ਬਣਨਾ ਹੈ। ਪੰਜਾਬ ਦੇਸ਼ ਲਈ ਵੀ ਪਹਿਲ ਰਿਹਾ ਹੈ।"

"ਹਾਰ ਤੋਂ ਬਾਅਦ ਵੀ ਮੈਨੂੰ ਮੰਤਰੀ ਮੰਡਲ 'ਚ ਜਗ੍ਹਾ ਮਿਲੀ ਹੈ। ਜਗ੍ਹਾ ਮਿਲਣ ਨਾਲ ਮੈਂ ਦੇਖ ਰਿਹਾ ਹਾਂ ਕਿ ਪੰਜਾਬ ਨੂੰ ਪਹਿਲ ਦਿੱਤੀ ਜਾ ਰਹੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)