ਅਨਾਥ ਆਸ਼ਰਮ, ਜਿੱਥੇ ਬੀਬੀਸੀ ਨੂੰ ਬੱਚੇ ਬੰਨ੍ਹੇ ਹੋਏ ਮਿਲੇ
ਪ੍ਰਕਾਸ਼ਿਤ
ਯੂਕਰੇਨ ਦੇ ਕੁਝ ਅਪਾਹਜ ਬੱਚੇ ਇੱਥੇ ਰਹਿਣ ਲਈ ਮਜਬੂਰ ਹਨ। ਇਨ੍ਹਾਂ ਸੰਸਥਾਵਾਂ ਵਿੱਚ ਬੱਚਿਆਂ ਨਾਲ ਮਾੜਾ ਵਤੀਰਾ ਹੋਣ ਦੇ ਇਲਜ਼ਾਮ ਲੱਗੇ ਹਨ। ਬੀਬੀਸੀ ਨੂੰ ਕੁਝ ਬਾਲਗ਼ ਬੰਨੇ ਹੋਏ ਤੇ ਛੋਟੀਆਂ ਮੰਜੀਆਂ 'ਤੇ ਰਹਿੰਦੇ ਮਿਲੇ।
ਸਟਾਫ ਦਾ ਕਹਿਣਾ ਹੈ ਕਿ ਉਹ ਲਗਾਤਾਰ ਦੇਖਭਾਲ ਕਰਨ ਵਿੱਚ ਅਸਮਰੱਥ ਹਨ। ਕਰੀਬ ਇੱਕ ਲੱਖ ਨੌਜਵਾਨ ਅਤੇ ਬੱਚੇ ਇਨ੍ਹਾਂ ਸੰਸਥਾਵਾਂ ਵਿੱਚ ਰਹਿੰਦੇ ਹਨ। ਇਹ ਅੰਕੜਾ ਰੂਸ ਨਾਲ ਯੂਕਰੇਨ ਦੀ ਜੰਗ ਤੋਂ ਪਹਿਲਾਂ ਦਾ ਹੈ।