'ਦੁਨੀਆ ਦੇ ਸਭ ਤੋਂ ਛੋਟੇ ਬੌਡੀ ਬਿਲਡਰ' ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ
ਪ੍ਰਕਾਸ਼ਿਤ
ਭਾਰਤੀ ਬੌਡੀ ਬਿਲਡਰ ਪ੍ਰਤੀਕ ਵਿੱਠਲ ਮੋਹਿਤੇ ਦਾ ਕੱਦ 3 ਫੁੱਟ 4 ਇੰਚ ਹੈ। ਉਨ੍ਹਾਂ ਦੇ ਛੋਟੇ ਕੱਦ ਕਾਰਨ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ।
ਪਰ ਪ੍ਰਤੀਕ ਨੇ ਆਪਣੇ ਛੋਟੇ ਕੱਦ ਨੂੰ ਆਪਣੀ ਤਾਕਤ ਬਣਾ ਲਿਆ। ਪ੍ਰਤੀਕ ਵਿੱਠਲ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋ ਗਿਆ ਹੈ।
ਗਿਨੀਜ਼ ਵਰਲਡ ਰਿਕਾਰਡ ਨੇ ਪ੍ਰਤੀਕ ਨੂੰ 'ਦੁਨੀਆ ਦੇ ਸਭ ਤੋਂ ਛੋਟੇ ਬੌਡੀ ਬਿਲਡਰ' ਦਾ ਖ਼ਿਤਾਬ ਦਿੱਤਾ ਹੈ। ਅਰਜ਼ੀ ਨੂੰ ਲਗਾਤਾਰ ਤਿੰਨ ਵਾਰ ਰੱਦ ਕੀਤੇ ਜਾਣ ਤੋਂ ਬਾਅਦ ਗਿੰਨੀਜ਼ ਨੇ ਇਸ ਨੂੰ ਸਵੀਕਾਰ ਕਰ ਲਿਆ।
ਪ੍ਰਤੀਕ ਨੂੰ ਗਿੰਨੀਜ਼ ਖਿਤਾਬ ਮਿਲਿਆ ਹੈ, ਪਰ ਉਹ ਅਜੇ ਵੀ ਸਪਾਂਸਰਸ਼ਿਪ ਦੀ ਕਮੀ ਮਹਿਸੂਸ ਕਰ ਰਹੇ ਹਨ। ਹਾਲਾਂਕਿ ਸੋਸ਼ਲ ਮੀਡੀਆ ਤੋਂ ਉਨ੍ਹਾਂ ਨੂੰ ਕਾਫੀ ਸਮਰਥਨ ਮਿਲਿਆ ਹੈ।
(ਰਿਪੋਰਟ – ਮਧੂ ਪਾਲ, ਬੀਬੀਸੀ ਲਈ)