ਜਦੋਂ ਪੈਰਾਐਥਲੀਟ ਅਮਿਤ ਨੇ ਆਪਣੀ ਕਮਾਈ 'ਚੋਂ ਕੋਚ ਤੇ ਐਸਕੋਰਟ ਨੂੰ ਦਿੱਤੇ 25-25 ਲੱਖ
ਪ੍ਰਕਾਸ਼ਿਤ
ਅਮਿਤ ਸਰੋਹਾ ਭਾਰਤ ਦੇ ਦੂਜੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਤਿੰਨ ਵਾਰ ਪੈਰਾ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।
ਅਮਿਤ 2010 ਤੋਂ ਲੈ ਕੇ 2018 ਤੱਕ ਏਸ਼ੀਅਨ ਗੇਮਜ਼ ਤੇ ਕਾਮਨਵੈਲਥ ਖੇਡਾਂ 'ਚ ਕਈ ਮੈਡਲ ਜਿੱਤ ਚੁੱਕੇ ਹਨ। 2007 ’ਚ ਇੱਕ ਸੜਕ ਹਾਦਸੇ ਦੌਰਾਨ ਜ਼ਖਮੀ ਸਰੋਹਾ ਨੂੰ ਵ੍ਹੀਲ ਚੇਅਰ ਦਾ ਸਹਾਰਾ ਲੈਣਾ ਪੈਂਦਾ ਹੈ।
ਅਮਿਤ ਮੰਨਦੇ ਹਨ ਕਿ ਉਨ੍ਹਾਂ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਖਿਡਾਰੀ ਬਣਨ 'ਚ ਉਨ੍ਹਾਂ ਦੇ ਕੋਚ ਤੇ ਐਸਕੋਰਟ ਦਾ ਕਾਫੀ ਯੋਗਦਾਨ ਰਿਹਾ ਹੈ।
ਬੀਬੀਸੀ ਪੰਜਾਬੀ ਲਈ ਸੌਰਭ ਦੁੱਗਲ ਦੀ ਰਿਪੋਰਟ