ਪੁਤਿਨ ਅਤੇ ਜ਼ੇਲੇਂਸਕੀ ਵਿਚਕਾਰ ਗੱਲਬਾਤ ਦੀ ਸੰਭਾਵਨਾ - ਯੂਕਰੇਨੀ ਵਾਰਤਾਕਾਰ
ਯੂਕਰੇਨ ਦੇ ਮੁੱਖ ਵਾਰਤਾਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਦੀ ਸੰਭਾਵਿਤ ਗੱਲਬਾਤ ਸਬੰਧੀ ਚਰਚਾ ਹੁਣ ਕਾਫੀ ਅੱਗੇ ਵਧ ਗਈ ਹੈ।
ਡੇਵਿਡ ਅਰਾਖਮੀਆ ਨੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਨੂੰ ਇੱਕ ਵੀਡੀਓ ਲਿੰਕ ਦੁਆਰਾ ਦੋਵੇਂ ਦੇਸ਼ਾਂ ਦੇ ਵਫਦਾਂ ਵਿਚਕਾਰ ਗੱਲਬਾਤ ਹੋਈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੂਸ ਨੇ ਕ੍ਰੀਮੀਆ ਨੂੰ ਛੱਡ ਕੇ ਬਾਕੀ ਸਾਰੇ ਮੁੱਦਿਆਂ 'ਤੇ ਯੂਕਰੇਨ ਦੇ ਮਤਿਆਂ ਨੂੰ ਸਵੀਕਾਰ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਡਰਾਫਟ ਦਸਤਾਵੇਜ਼ ਅਜਿਹੇ ਪੜਾਅ 'ਤੇ ਸਨ ਕਿ ਦੋਵੇਂ ਰਾਸ਼ਟਰਪਤੀ ਸਿੱਧੇ ਤੌਰ 'ਤੇ ਸਲਾਹ-ਮਸ਼ਵਰਾ ਕਰ ਸਕਦੇ ਸਨ, ਪਰ ਦਸਤਾਵੇਜ਼ ਤੋਂ ਇਲਾਵਾ ਵੀ ਕਈ ਮੁੱਦਿਆਂ 'ਤੇ ਕੰਮ ਜਾਰੀ ਸੀ।
ਦੂਜੇ ਪਾਸੇ ਰੂਸ ਦੇ ਮੁੱਖ ਵਾਰਤਾਕਾਰ, ਵਲਾਦੀਮੀਰ ਮੇਡਿੰਸਕੀ ਨੇ ਸ਼ੁੱਕਰਵਾਰ ਦੀ ਗੱਲਬਾਤ ਤੋਂ ਬਾਅਦ ਕਿਹਾ ਕਿ ਕ੍ਰੀਮੀਆ ਅਤੇ ਡੋਨਬਾਸ 'ਤੇ ਰੂਸ ਦੀ ਸਥਿਤੀ ਨਹੀਂ ਬਦਲੀ ਹੈ।