You’re viewing a text-only version of this website that uses less data. View the main version of the website including all images and videos.

Take me to the main website

ਇਮਰਾਨ ਖ਼ਾਨ ਦੀ ਨੌਜਵਾਨਾਂ ਨੂੰ ਅਪੀਲ, ‘ਬਕਰਿਆਂ ਵਾਂਗ ਆਗੂਆਂ ਦੀ ਨੀਲਾਮੀ ਹੋ ਰਹੀ, ਤੁਸੀਂ ਚੁੱਪ ਨਹੀਂ ਬੈਠ ਸਕਦੇ’

ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਰੂਸ-ਯੂਕਰੇਨ ਜੰਗ, ਭਾਰਤ ਅਤੇ ਪੰਜਾਬ ਦੀ ਸਿਆਸਤ ਦੇ ਅਹਿਮ ਘਟਨਾਕ੍ਰਮ ਬਾਰੇ ਜਾਣਕਾਰੀ ਦੇਵਾਂਗੇ।

ਲਾਈਵ ਕਵਰੇਜ

  1. ਲਾਈਵ ਪੇਜ ਨੂੁੰ ਵਿਰਾਮ...

    ਰੂਸ ਯੂਕਰੇਨ ਜੰਗ ਪਾਕਿਸਤਾਨ ਅਤੇ ਪੰਜਾਬ ਦੇ ਅਹਿਮ ਸਿਆਸੀ ਘਟਨਾਕ੍ਰਮ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ।ਉਸ ਤੋਂ ਪਹਿਲਾਂ ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ। ਸਾਡੇ ਨਾਲ ਜੁੜਨ ਲਈ ਧੰਨਵਾਦ।

    ਰੂਸ-ਯੂਕਰੇਨ ਜੰਗ ਬਾਰੇ ਅਹਿਮ ਘਟਨਾਕ੍ਰਮ

    • ਯੂਕਰੇਨ ਦੇ ਸ਼ਹਿਰ ਮਾਰੀਓਪੋਲ ਵਿੱਚ ਫ਼ੇਸ 1,60,000 ਸ਼ਹਿਰੀਆਂ ਨੂੰ ਕੱਢਣ ਲਈ ਰੈਡਕਰਾਸ ਇੱਕ ਹੋਰ ਕੋਸ਼ਿਸ਼ ਕਰਨ ਜਾ ਰਿਹਾ ਹੈ।
    • ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਏਜੰਸੀ, ਯੂਨੈਸਕੋ ਦਾ ਕਹਿਣਾ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ 53 ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਸਥਾਨਾਂ ਨੂੰ ਨੁਕਸਾਨ ਪਹੁੰਚਿਆ ਹੈ।
    • ਲੁਹਾਂਸਕ ਖੇਤਰ ਦੇ ਗਵਰਨਰ ਸੇਰਹੀ ਹੈਦਾਈ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੀੜਤਾਂ ਦੀ ਗਿਣਤੀ ਦਾ ਪਤਾ ਲਗਾਇਆ ਜਾ ਰਿਹਾ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਤਿੰਨ ਖੇਤਰਾਂ- ਦੋਨੇਤਸਕ, ਲੁਹਾਂਸਕ ਤੇ ਜ਼ਪੋਰਜ਼ੀਆ ਤੋਂ 6,000 ਤੋਂ ਵੱਧ ਨਾਗਰਿਕਾਂ ਨੂੰ ਕੱਢਿਆ ਗਿਆ।
    • ਅਮਰੀਕਾ ਦਾ ਕਹਿਣਾ ਹੈ ਕਿ ਉਹ ਯੂਕਰੇਨ ਨੂੰ ਸੁਰੱਖਿਆ ਸਹਾਇਤਾ ਵਜੋਂ 300 ਮਿਲੀਅਨ ਡਾਲਰ ਦੀ ਮਦਦ ਦੇਵੇਗਾ

    ਪਾਕਿਸਤਾਨ ਬਾਰੇ ਅਹਿਮ ਘਟਨਾਕ੍ਰਮ

    • ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਦੇਸ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ।
    • ਐਤਵਾਰ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਉਨ੍ਹਾਂ ਦੇ ਖਿਲਾਫ਼ ਪੇਸ਼ ਕੀਤੇ ਜਾ ਚੁੱਕੇ ਬੇਭਰੋਸਗੀ ਮਤੇ ਉੱਪਰ ਵੋਟਿੰਗ ਹੋਣੀ ਹੈ।
    • ਸਦਨ ਵਿੱਚ ਅੰਕੜਿਆਂ ਦੇ ਹਿਸਾਬ ਨਾਲ ਬਹੁਤ ਸੰਭਾਵਨਾ ਹੈ ਕਿ ਉਹ ਹਾਰ ਜਾਣਗੇ।

    ਪੰਜਾਬ ਬਾਰੇ ਅਹਿਮ ਘਟਨਾਕ੍ਰਮ

    • ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨ।
    • ਉੱਥੇ ਦੋਵਾਂ ਨੇ ਗਾਂਧੀ ਦੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਅਤੇ ਤਿਰੰਗਾ ਯਾਤਰਾ ਕੱਢੀ।
    • ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਚੰਡੀਗੜ੍ਹ ਦਾ ਮਸਲਾ ਇਕੱਲਾ ਹੱਲ ਨਹੀਂ ਹੋ ਸਕਦਾ।
  2. ਇਮਰਾਨ ਖ਼ਾਨ ਦਾ ਪਾਕਿਸਤਾਨ ਦੇ ਨੌਜਵਾਨਾਂ ਨੂੰ ਭਵਿੱਖ ਲਈ ਬਾਹਰ ਨਿਕਲਣ ਦਾ ਸੱਦਾ

    ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਨੌਜਵਾਨਾਂ ਨੂੰ ਭਵਿੱਖ ਲਈ ਬਾਹਰ ਨਿਕਲਣ ਦਾ ਦਿੱਤਾ ਸੱਦਾ –

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਪਣੇ ਖਿਲਾਫ਼ ਨੈਸ਼ਨਲ ਅਸੈਂਬਲੀ ਵਿੱਚ ਆਪਣੇ ਖਿਲਾਫ਼ ਬੇਭਰੋਸਗੀ ਮਤੇ ਉੱਪਰ ਵੋਟ ਹੋਣ ਤੋਂ ਇੱਕ ਦਿਨ ਪਹਿਲਾਂ ਪਾਤਿਸਤਾਨ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ-

    • ਪਾਕਿਸਤਾਨ ਜਿਸ ਫ਼ੈਸਲਾਕੁਨ ਮੋੜ ਉੱਪਰ ਖੜ੍ਹਾ ਹੈ ਇਹ ਤੁਹਾਡੇ ਭਵਿੱਖ ਦੇ ਪਾਕਿਸਤਾਨ ਦੀ ਜੰਗ ਹੈ।
    • ਫੈਸਲਾ ਕਰਨਾ ਹੈ ਕੀ ਅਸੀਂ ਸਚਾਈ ਦੇ ਰਸਤੇ ਉੱਪਰ ਜਾਣਾ ਹੈ ਜਾਂ ਬੁਰਾਈ ਦੇ।
    • ਸਿਆਸਤਦਾਨਾਂ ਦੀ ਬੱਕਰਿਆਂ ਵਾਂਗ ਨੀਲਾਮੀ ਹੋ ਰਹੀ ਹੈ। ਅਜਿਹੇ ਵਿੱਚ ਤੁਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ।
    • ਇਹ ਤੁਹਾਡਾ ਮੁਲਕ ਹੈ, ਇਸ ਲਈ ਤੁਹਾਨੂੰ ਲੜਨਾ ਪਵੇਗਾ।
    • ਆਪਣੇ ਭਵਿੱਖ ਨੂੰ ਬਚਾਉਣ ਲਈ ਇਸ ਸਾਜਿਸ਼ ਖਿਲਾਫ਼ ਪੁਰਅਮਨ ਵਿਰੋਧ ਕਰੋ।
    • ਪਾਕਿਸਤਾਨ ਦੇ ਮੌਜੂਦਾ ਸਿਆਸਤਾਨ ਮੀਰਜਾਫ਼ਰ ਅਤੇ ਮੀਰ ਕਾਸਿਮ ਬਣ ਚੁੱਕੇ ਹਨ। ਜੋ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਗਦਾਰੀ ਕਰ ਰਹੇ ਹਨ।
    • ਇਹ ਸਿਆਸਤਦਾਨ ਦੇਸ ਦੇ 22 ਕਰੋੜ ਲੋਕਾਂ ਨੂੰ ਵਿਦੇਸ਼ੀ ਤਾਕਤਾਂ ਦੇ ਗੁਲਾਮ ਕਰਨਾ ਚਾਹੁੰਦੇ ਹਨ।
  3. ਰੈਡ ਕਰਾਸ ਇੱਕ ਵਾਰ ਫਿਰ ਮਾਰੀਓਪੋਲ ਜਾਣ ਦੀ ਕੋਸ਼ਿਸ਼

    ਯੂਕਰੇਨ ਦੇ ਸ਼ਹਿਰ ਮਾਰੀਓਪੋਲ ਵਿੱਚ ਫ਼ੇਸ 1,60,000 ਸ਼ਹਿਰੀਆਂ ਨੂੰ ਕੱਢਣ ਲਈ ਰੈਡਕਰਾਸ ਇੱਕ ਹੋਰ ਕੋਸ਼ਿਸ਼ ਕਰਨ ਜਾ ਰਿਹਾ ਹੈ।

    ਰੈਡ ਕਰਾਸ ਦੇ ਬੁਲਾਰੇ ਨੇ ਦੱਸਿਆ, ‘’ਸਾਡੀ ਸਵੇਰ ਤੋਂ ਟੀਮ ਜ਼ਪੋਰੀਜ਼ੀਆ ਤੋਂ ਮਾਰੀਓਪੋਲ ਦੇ ਰਸਤੇ ਵਿੱਚ ਹੈ। ਇਸ ਮੌਕੇ ਮੈਂ ਇਸ ਬਾਰੇ ਹੋਰ ਜਾਣਕਾਰੀ ਨਹੀਂ ਦੇ ਸਕਦਾ।‘’

    ਸ਼ਨੀਵਾਰ ਨੂੰ ਰੈਡਕਰਾਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮਾਰੀਓਪੋਲ ਤੋਂ ਲੋਕਾਂ ਨੂੰ ਕੱਢਣ ਲਈ 54 ਬੱਸਾਂ ਅਤੇ ਕਈ ਕਾਰਾਂ ਭੇਜਣ ਦੀ ਯੋਜਨਾ ਤਿਆਗਣੀ ਪਈ।

    ਇਸ ਦੀ ਵਜ੍ਹਾ ਸੀ ਕਿ ਕਾਫ਼ਲੇ ਲਈ ਜ਼ਪੋਰੀਜ਼ੀਆ ਤੋਂ ਮਾਰੀਓਪੋਲ ਤੇ ਫਿਰ ਵਾਪਸ ਜ਼ਪੋਰੀਜ਼ੀਆ ਆਉਣ ਲਈ ਮੰਗੀ ਗਈ ਸੁਰੱਖਿਆ ਗਰੰਟੀ ਨਹੀਂ ਹਾਸਲ ਕੀਤੀ ਜਾ ਸਕੀ ਸੀ।

  4. ਯੂਕਰੇਨ ਵਿੱਚ 53 ਇਤਿਹਾਸਕ ਸਥਾਨਾਂ ਨੂੰ ਜੰਗ ਨਾਲ ਪਹੁੰਚਿਆ ਨੁਕਸਾਨ - ਯੂਨੈਸਕੋ

    ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਏਜੰਸੀ, ਯੂਨੈਸਕੋ ਦਾ ਕਹਿਣਾ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ 53 ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਸਥਾਨਾਂ ਨੂੰ ਨੁਕਸਾਨ ਪਹੁੰਚਿਆ ਹੈ।

    ਇਨ੍ਹਾਂ ਵਿੱਚ 29 ਚਰਚ, 16 ਇਤਿਹਾਸਕ ਇਮਾਰਤਾਂ, ਚਾਰ ਅਜਾਇਬ ਘਰ ਅਤੇ ਚਾਰ ਸਮਾਰਕ ਸ਼ਾਮਲ ਹਨ।

    ਪ੍ਰਭਾਵਿਤ ਹੋਏ ਅਜਿਹੇ ਸਥਾਨ ਯੂਕਰੇਨ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ - ਕੀਵ ਅਤੇ ਖਾਰਕੀਵ ਵਿੱਚ ਹਨ। ਦੇਸ਼ ਦੇ ਇਸਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਚੇਰਨੀਹਿਵ ਵਿੱਚ ਵੀ ਅਜਿਹੀਆਂ ਥਾਵਾਂ ਹਨ।

    ਇੱਕ ਬੁਲਾਰੇ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ, "ਇਹ ਤਾਜ਼ਾ ਸੂਚੀ ਹੈ, ਪਰ ਇਹ ਸੰਪੂਰਨ ਨਹੀਂ ਹੈ ਕਿਉਂਕਿ ਸਾਡੇ ਮਾਹਰ ਕਈ ਰਿਪੋਰਟਾਂ ਦੀ ਪੁਸ਼ਟੀ ਕਰ ਰਹੇ ਹਨ"।

    ਯੂਨੈਸਕੋ ਦਾ ਕਹਿਣਾ ਹੈ ਕਿ ਉਹ ਨੁਕਸਾਨ ਦੀ ਪੁਸ਼ਟੀ ਕਰਨ ਲਈ ਸੈਟੇਲਾਈਟ ਤਸਵੀਰਾਂ ਅਤੇ ਗਵਾਹਾਂ ਨੂੰ ਮੁੱਖ ਰੱਖ ਰਹੇ ਹਨ।

  5. ਹੁਣ ਤੱਕ ਦਾ ਅਹਿਮ ਘਟਨਾਕ੍ਰਮ

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ।

    ਇਸ ਲਾਈਵ ਪੇਜ ਰਾਹੀਂ ਅਸੀਂ ਰੂਸ ਯੂਕਰੇਨ ਜੰਗ ਅਤੇ ਪੰਜਾਬ ਨਾਲ ਜੁੜੀਆਂ ਅਹਿਮ ਖ਼ਬਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

    • ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨ।
    • ਅੱਜ ਦੋਵੇਂ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵਿਖੇ ਗਏ ਅਤੇ ਚਰਖਾ ਕੱਤਿਆ, ਇਸ ਤੋਂ ਬਾਅਦ ਰੋਡ ਸ਼ੋਅ ਵੀ ਕੀਤਾ ਜਾਵੇਗਾ।
    • ਪੂਰਬੀ ਯੂਕਰੇਨ ਦੇ ਲਿਸੀਚਾਂਸਕ ਅਤੇ ਤੋਸ਼ਕੀਵਕਾ ਸ਼ਹਿਰ ਵਿੱਚ ਰਾਤ ਨੂੰ ਹੋਈ ਰੂਸੀ ਗੋਲਾਬਾਰੀ ਕਾਰਨ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਹੋਇਆ ਹੈ।
    • ਲੁਹਾਂਸਕ ਖੇਤਰ ਦੇ ਗਵਰਨਰ ਸੇਰਹੀ ਹੈਦਾਈ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੀੜਤਾਂ ਦੀ ਗਿਣਤੀ ਦਾ ਪਤਾ ਲਗਾਇਆ ਜਾ ਰਿਹਾ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਤਿੰਨ ਖੇਤਰਾਂ- ਦੋਨੇਤਸਕ, ਲੁਹਾਂਸਕ ਤੇ ਜ਼ਪੋਰਜ਼ੀਆ ਤੋਂ 6,000 ਤੋਂ ਵੱਧ ਨਾਗਰਿਕਾਂ ਨੂੰ ਕੱਢਿਆ ਗਿਆ।
    • ਅਮਰੀਕਾ ਦਾ ਕਹਿਣਾ ਹੈ ਕਿ ਉਹ ਯੂਕਰੇਨ ਨੂੰ ਸੁਰੱਖਿਆ ਸਹਾਇਤਾ ਵਜੋਂ 300 ਮਿਲੀਅਨ ਡਾਲਰ ਦੀ ਮਦਦ ਦੇਵੇਗਾ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਰੂਸੀ ਫੌਜਾਂ ਉੱਤਰ ਵਿੱਚੋਂ ਪਿੱਛੇ ਹੱਟ ਰਹੀਆਂ ਹਨ।
    • ਰੂਸ ਨੇ ਕਿਹਾ ਹੈ ਕਿ ਯੂਕਰੇਨੀ ਹੈਲੀਕਾਪਟਰਾਂ ਨੇ ਉਸ ਦੇ ਉੱਤਰੀ ਸ਼ਹਿਰ ਬੋਲਗਾਰਡ ਵਿੱਚ ਇੱਕ ਈਂਧਣ ਡਿਪੂ ਉੱਪਰ ਹਮਲਾ ਕੀਤਾ ਹੈ।
  6. ਯੂਕਰੇਨ: ਪੂਰਬੀ ਖੇਤਰ ਵਿੱਚ ਰਿਹਾਇਸ਼ੀ ਇਮਾਰਤਾਂ ਹਮਲੇ ਦੀ ਚਪੇਟ 'ਚ

    ਪੂਰਬੀ ਯੂਕਰੇਨ ਦੇ ਲੁਹਾਂਸਕ ਖੇਤਰ ਦੇ ਗਵਰਨਰ ਸੇਰਹੀ ਹੈਦਾਈ ਦੇ ਅਨੁਸਾਰ, ਰਾਤ ਨੂੰ ਹੋਈ ਰੂਸੀ ਗੋਲਾਬਾਰੀ ਕਾਰਨ ਲਿਸੀਚਾਂਸਕ ਸ਼ਹਿਰ ਅਤੇ ਨੇੜਲੇ ਸ਼ਹਿਰ ਤੋਸ਼ਕੀਵਕਾ ਵਿੱਚ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਹੋਇਆ ਹੈ।

    ਉਨ੍ਹਾਂ ਕਿਹਾ ਕਿ ਪੀੜਤਾਂ ਦੀ ਗਿਣਤੀ ਦਾ ਪਤਾ ਲਗਾਇਆ ਜਾ ਰਿਹਾ ਹੈ।

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਤੜਕੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਪੂਰਬ ਵਿੱਚ "ਅੱਗੇ ਸਖ਼ਤ ਲੜਾਈਆਂ" ਹੋ ਸਕਦੀਆਂ ਹਨ।

  7. ਗੁਜਰਾਤ ਦੌਰੇ 'ਤੇ ਕੇਜਰੀਵਾਲ ਅਤੇ ਭਗਵੰਤ ਮਾਨ, ਸਾਬਰਮਤੀ ਆਸ਼ਰਮ 'ਚ ਕੱਤਿਆ ਚਰਖਾ

    ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨੀਵਿਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਦੋ ਦਿਨਾ ਦੌਰੇ 'ਤੇ ਹਨ।

    ਇਸ ਦੌਰਾਨ ਉਹ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵਿਖੇ ਵੀ ਪਹੁੰਚੇ। ਸਾਬਰਮਤੀ ਆਸ਼ਰਮ ਤੋਂ ਬਾਅਦ ਦੋਵੇਂ ਆਗੂਆਂ ਵੱਲੋਂ ਇੱਕ ਰੋਡ ਸ਼ੋਅ ਵੀ ਕੀਤਾ ਜਾਵੇਗਾ। ਦੇਖੋ ਤਸਵੀਰਾਂ

  8. ਮਾਰੀਓਪੁਲ 'ਚੋਂ ਕੱਢੇ ਗਏ 3,000 ਤੋਂ ਵੱਧ ਲੋਕ - ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਤਿੰਨ ਖੇਤਰਾਂ - ਦੋਨੇਤਸਕ, ਲੁਹਾਂਸਕ ਅਤੇ ਜ਼ਪੋਰਜ਼ੀਆ ਤੋਂ ਮਾਨਵਤਾਵਾਦੀ ਗਲਿਆਰਿਆਂ ਰਾਹੀਂ ਨਾਗਰਿਕਾਂ ਦੀ ਸਫਲ ਨਿਕਾਸੀ ਕਰਵਾਈ ਗਈ ਹੈ।

    ਉਨ੍ਹਾਂ ਕਿਹਾ ਕਿ 6,000 ਤੋਂ ਵੱਧ ਇਨ੍ਹਾਂ ਲੋਕਾਂ ਵਿੱਚੋਂ ਅੱਧੇ ਲੋਕ ਬੰਦਰਗਾਹ ਸ਼ਹਿਰ ਮਾਰੀਓਪੁਲ ਤੋਂ ਨਿੱਕਲੇ ਹਨ।

    ਜ਼ੇਲੇਂਸਕੀ ਨੇ ਕਿਹਾ, "ਅਸੀਂ ਸ਼ਹਿਰ ਤੋਂ ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਹਟਾਉਣ ਲਈ ਵੱਖਰੇ ਤੌਰ 'ਤੇ ਸਹਿਮਤ ਹਾਂ"। ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮੁੱਦੇ 'ਤੇ ਤੁਰਕੀ ਰੂਸ ਅਤੇ ਯੂਕਰੇਨ ਵਿਚਕਾਰ ਵਿਚੋਲਗੀ ਕਰ ਰਿਹਾ ਸੀ।

  9. ਯੂਕਰੇਨ ਨੂੰ 300 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਭੇਜ ਰਿਹਾ ਹੈ ਅਮਰੀਕਾ

    ਅਮਰੀਕਾ ਦਾ ਕਹਿਣਾ ਹੈ ਕਿ ਉਹ ਯੂਕਰੇਨ ਨੂੰ ਸੁਰੱਖਿਆ ਸਹਾਇਤਾ ਵਜੋਂ 300 ਮਿਲੀਅਨ ਡਾਲਰ ਦੀ ਮਦਦ ਦੇਵੇਗਾ।

    ਇਸ ਨਵੇਂ ਪੈਕੇਜ ਵਿੱਚ ਲੇਜ਼ਰ-ਗਾਈਡਿਡ ਰਾਕੇਟ ਸਿਸਟਮਜ਼, ਟੈਕਟਿਕਲ ਡਰੋਨਜ਼, ਹਮਵੀਜ਼, ਨਾਈਟ ਵਿਜ਼ਨ ਗੋਗਲਜ਼ (ਹਨ੍ਹੇਰੇ 'ਚ ਦੇਖ ਸਕਣ ਵਾਲੇ ਚਸ਼ਮੇ), ਮਸ਼ੀਨ ਗਨਾਂ ਅਤੇ ਮੈਡੀਕਲ ਸਪਲਾਈ ਸ਼ਾਮਲ ਹਨ।

    ਇਸਦਾ ਮਤਲਬ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਨੇ ਹੁਣ ਤੱਕ ਕੀਵ ਨੂੰ 1.6 ਬਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ।

    ਇਸ ਤੋਂ ਇਲਾਵਾ, ਸ਼ੁੱਕਰਵਾਰ ਨੂੰ ਅਮਰੀਕੀ ਵਣਜ ਵਿਭਾਗ ਨੇ ਰੂਸੀ ਅਤੇ ਬੇਲਾਰੂਸੀ ਰੱਖਿਆ, ਏਰੋਸਪੇਸ ਅਤੇ ਸਮੁੰਦਰੀ ਖੇਤਰਾਂ ਵਿੱਚ 120 ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ।

  10. ਹੁਣ ਤੱਕ ਦਾ ਅਹਿਮ ਘਟਨਾਕ੍ਰਮ

    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਰੂਸੀ ਫੌਜਾਂ ਉੱਤਰ ਵਿੱਚੋਂ ਪਿੱਛੇ ਹੱਟ ਰਹੀਆਂ ਹਨ।
    • ਰੂਸ ਨੇ ਕਿਹਾ ਹੈ ਕਿ ਯੂਕਰੇਨੀ ਹੈਲੀਕਾਪਟਰਾਂ ਨੇ ਉਸਦੇ ਉੱਤਰੀ ਸ਼ਹਿਰ ਬੋਲਗਾਰਡ ਵਿੱਚ ਇੱਕ ਈਂਧਣ ਡਿਪੂ ਉੱਪਰ ਹਮਲਾ ਕੀਤਾ ਹੈ।
    • ਰੈਡ ਕਰਾਸ ਮੁਤਾਬਕ ਰੂਸ ਅਤੇ ਯੂਕਰੇਨ ਦੇ ਉੱਚ-ਪੱਧਰੀ ਅਧਿਕਾਰੀਆਂ ਨੇ ਮਾਰੀਓਪੋਲ ਵਿੱਚ ਨਾਗਰਿਕਾਂ ਨੂੰ ਕੱਢਣ ਦੀ ਇੱਕ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।
    • ਪੰਜਾਬ ਵਿਧਾਨ ਸਭਾ ਵਿੱਚ ਚੰਡੀਗੜ੍ਹ ਮਸਲੇ ਉੱਤੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।
    • ਸ਼੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਵੀ ਹੋਇਆ ਹੈ।
  11. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਚਲਦਿਆਂ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ। ਇਸ ਜੰਗ ਨਾਲ ਜੁੜੇ ਅਹਿਮ ਅਪਡੇਟ ਅਸੀਂ ਇਸ ਲਾਈਵ ਪੇਜ ਰਾਹੀਂ ਸਾਂਝੇ ਕਰਾਂਗੇ।

    ਇਸ ਤੋਂ ਇਲਾਵਾ ਪੰਜਾਬ ਦੀਆਂ ਅਹਿਮ ਖ਼ਬਰਾਂ ਬਾਰੇ ਵੀ ਅਸੀਂ ਜਾਣਕਾਰੀ ਦੇਵਾਂਗੇ।

    ਇਹ ਜਾਣਕਾਰੀਆਂ ਬੀਬੀਸੀ ਪੱਤਰਕਾਰ ਖੁਸ਼ਬੂ ਸੰਧੂ ਤੇ ਅਨੁਰੀਤ ਭਾਰਦਵਾਜ ਸਾਂਝੀਆਂ ਕਰ ਰਹੇ ਹਨ।

    1 ਅਪ੍ਰੈਲ ਦੇ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ