ਪਾਕਿਸਤਾਨ ਲਈ ਇਹ ਫ਼ੈਸਲੇ ਦੀ ਘੜੀ, ਮੈਂ ਝੁਕਾਂਗਾ ਨਹੀਂ, ਅਖ਼ੀਰ ਤੱਕ ਲੜਾਂਗਾ- ਇਮਰਾਨ ਖ਼ਾਨ

ਯੂਕਰੇਨ-ਰੂਸ ਜੰਗ, ਦੇਸ ਦੁਨੀਆਂ ਦੀਆਂ ਅਹਿਮ ਖ਼ਬਰਾਂ ਅਤੇ ਪੰਜਾਬ ਦੀ ਸਿਆਸਤ ਸਬੰਧੀ ਅਹਿਮ ਘਟਨਾਵਾਂ ਬਾਰੇ ਇੱਥੇ ਜਾਣੋ।

ਲਾਈਵ ਕਵਰੇਜ

ਪ੍ਰਿਅੰਕਾ ਧੀਮਾਨ and ਗੁਰਕਿਰਪਾਲ ਸਿੰਘ

  1. ਰੂਸ ਨੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਗੋਲੀਬੰਦੀ ਦਾ ਕੀਤਾ ਐਲਾਨ

    ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ ਸ਼ਹਿਰ ਮਾਰੀਓਪੋਲ ਵਿੱਚ ਗੋਲੀਬੰਦੀ ਦਾ ਐਲਾਨ ਕੀਤਾ ਹੈ।

    ਇਹ ਗੋਲੀਬੰਦੀ ਵੀਰਵਾਰ ਸਵੇਰੇ ਐਲਾਨੀ ਗਈ ਹੈ ਤਾਂ ਜੋ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।

    ਯੂਕਰੇਨ ਨੇ ਫਿਲਹਾਲ ਇਸ ਐਲਾਨ ਉਪਰ ਕੋਈ ਟਿੱਪਣੀ ਨਹੀਂ ਕੀਤੀ ਹੈ।

    ਇਹ ਐਲਾਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸੈਟੇਲਾਈਟ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸ਼ਹਿਰ ਵਿੱਚ ਬੰਬਾਰੀ ਕਾਰਨ ਨੂੰ ਹੋਏ ਨੁਕਸਾਨ ਦਰਸਾਉਂਦੀਆਂ ਹਨ।

    ਇਨ੍ਹਾਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਿਹਾਇਸ਼ੀ ਇਮਾਰਤਾਂ ਉੱਪਰ ਹਮਲੇ ਹੋਏ ਹਨ।

    ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ ਸ਼ਹਿਰ ਮਰਿਓਪੋਲ ਵਿੱਚ ਗੋਲੀਬੰਦੀ ਦਾ ਐਲਾਨ ਕੀਤਾ ਹੈ।

    ਤਸਵੀਰ ਸਰੋਤ, Maxar/BBC

  2. ਰੂਸ-ਯੂਕਰੇਨ ਜੰਗ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'

    ਵੀਡੀਓ ਕੈਪਸ਼ਨ, ਰੂਸ-ਯੂਕਰੇਨ ਸੰਕਟ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'
  3. ਯੂਕਰੇਨ ਇੱਕ ਅਹਿਮ ਮੋੜ 'ਤੇ - ਵੋਲੋਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਖਿਆ ਹੈ ਕਿ ਉਨ੍ਹਾਂ ਦਾ ਦੇਸ਼ ਇੱਕ ਅਹਿਮ ਮੋੜ 'ਤੇ ਹੈ।

    ਟੀਵੀ 'ਤੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਹੋਰ ਵੀ ਕਈ ਗੱਲਾਂ ਆਖੀਆਂ।

    ਰੂਸ ਦੇ ਫੌਜਾਂ ਘੱਟ ਕਰਨ ਦੇ ਫ਼ੈਸਲੇ ਉੱਪਰ ਉਨ੍ਹਾਂ ਨੇ ਸ਼ੰਕਾ ਜਤਾਈ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੇ ਪੂਰਬੀ ਦੋਨਾਬਾਸ ਇਲਾਕੇ ਵਿੱਚ ਨਵੇਂ ਹਮਲਿਆਂ ਦੀ ਤਿਆਰੀ ਹੋ ਸਕਦੀ ਹੈ।

    ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਰੂਸ ਦੀਆਂ ਫ਼ੌਜਾਂ ਵੱਲੋਂ ਕੀਵ ਦੇ ਆਸ ਪਾਸ ਦੇ ਇਲਾਕਿਆਂ ਤੋਂ ਪਿੱਛੇ ਹਟਣ ਦਾ ਫ਼ੈਸਲਾ ਉਨ੍ਹਾਂ ਲੋਕਾਂ ਦੀ ਬਦੌਲਤ ਹੋਇਆ ਹੈ ਜੋ ਯੂਕਰੇਨ ਦੀ ਰੱਖਿਆ ਲਈ ਖੜ੍ਹੇ ਹਨ।

    "ਸਾਨੂੰ ਕਿਸੇ ਦੇ ਖ਼ੂਬਸੂਰਤ ਸ਼ਬਦਾਂ ਉੱਪਰ ਕੋਈ ਭਰੋਸਾ ਨਹੀਂ ਹੈ। ਧਰਾਤਲ 'ਤੇ ਅਸਲੀ ਹਾਲਾਤ ਹਨ ਤੇ ਉਨ੍ਹਾਂ ਮੁਤਾਬਕ ਅਸੀਂ ਆਪਣੀ ਜ਼ਮੀਨ ਨਹੀਂ ਦੇ ਰਹੇ।"

    ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਯੂਕਰੇਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਹਾਇਤਾ ਲਈ ਹਥਿਆਰ ਮੰਗਣ ਦਾ ਹੱਕ ਹੈ। ਉਨ੍ਹਾਂ ਨੇ ਆਖਿਆ ਕਿ ਦੋਹਾਂ ਦੇਸ਼ਾਂ ਦਰਮਿਆਨ ਸ਼ਾਂਤੀ ਵਾਰਤਾ ਜਾਰੀ ਹੈ ਪਰ ਹੁਣ ਤੱਕ ਸਿਰਫ਼ ਗੱਲਾਂ ਹੀ ਹੋਈਆਂ ਹਨ, ਉਨ੍ਹਾਂ ਉੱਪਰ ਅਮਲ ਨਹੀਂ।

  4. ਅਮਰੀਕਾ ਦਾ ਦਾਅਵਾ- ਪੁਤਿਨ ਖ਼ੁਦ ਨੂੰ ਗੁਮਰਾਹ ਹੋਇਆ ਮਹਿਸੂਸ ਕਰ ਰਹੇ ਹਨ

    ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ

    ਅਮਰੀਕਾ ਦੇ ਵ੍ਹਾਈਟ ਹਾਊਸ ਨੂੰ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਇੰਟੈਲੀਜੈਂਸ ਰਿਪੋਰਟ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਫੌਜੀ ਸਲਾਹਕਾਰਾਂ ਦਰਮਿਆਨ ਤਣਾਅ ਵਧ ਰਿਹਾ ਹੈ।

    ਰਿਪੋਰਟ ਮੁਤਾਬਕ ਰੂਸੀ ਰਾਸ਼ਟਰਪਤੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਜਰਨੈਲ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।

    ਪੈਂਟਾਗਨ ਦੇ ਬੁਲਾਰੇ ਜੌਨ ਕਿਰਬੀ ਮੁਤਾਬਕ ਪੁਤਿਨ ਇਸ ਗੱਲ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਪਾ ਰਹੇ ਕਿ ਉਨ੍ਹਾਂ ਦੀਆਂ ਫੌਜਾਂ ਯੂਕਰੇਨ ਵਿੱਚ ਅਸਫਲ ਹੋ ਰਹੀਆਂ ਹਨ।

    ਅਮਰੀਕਾ ਦੇ ਸੈਕਰੇਟਰੀ ਆਫ਼ ਸਟੇਟ ਐਂਟਨੀ ਬਲਿੰਕਨ ਨੇ ਇਸ ਉਪਰ ਸਿੱਧੇ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਉਨ੍ਹਾਂ ਨੇ ਆਖਿਆ ਕਿ ਤਾਨਾਸ਼ਾਹੀ ਵਿੱਚ ਤਾਕਤਵਰ ਅੱਗੇ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ। ਰੂਸ ਵਿੱਚ ਵੀ ਅਜਿਹਾ ਹੀ ਕੁਝ ਸਾਹਮਣੇ ਆ ਰਿਹਾ ਹੈ।

  5. ਰੂਸ ਅਤੇ ਯੂਕਰੇਨ ਦਰਮਿਆਨ ਅਗਲੀ ਬੈਠਕ ਸ਼ੁੱਕਰਵਾਰ ਨੂੰ

    ਮੰਗਲਵਾਰ ਨੂੰ ਤੁਰਕੀ ਵਿਚ ਹੋਈ ਬੈਠਕ ਦੌਰਾਨ ਰੂਸੀ ਅਤੇ ਯੂਕਰੇਨੀ ਨੁਮਾਇੰਦੇ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਮੰਗਲਵਾਰ ਨੂੰ ਤੁਰਕੀ ਵਿਚ ਹੋਈ ਬੈਠਕ ਦੌਰਾਨ ਰੂਸੀ ਅਤੇ ਯੂਕਰੇਨੀ ਨੁਮਾਇੰਦੇ

    ਯੂਕਰੇਨ ਅਤੇ ਰੂਸ ਦਰਮਿਆਨ ਸ਼ਾਂਤੀ ਵਾਰਤਾ ਸ਼ੁੱਕਰਵਾਰ ਨੂੰ ਫਿਰ ਸ਼ੁਰੂ ਹੋਵੇਗੀ। ਦੋਹਾਂ ਦੇਸ਼ਾਂ ਦਰਮਿਆਨ ਕਈ ਬੈਠਕਾਂ ਹੋ ਚੁੱਕੀਆਂ ਹਨ ਅਤੇ ਤੁਰਕੀ ਵਿੱਚ ਹੋਈ ਬੈਠਕ ਤੋਂ ਬਾਅਦ ਰੂਸ ਨੇ ਯੂਕਰੇਨ ਵਿੱਚ ਆਪਣੀਆਂ ਫ਼ੌਜਾਂ ਘੱਟ ਕਰਨ ਦੀ ਗੱਲ ਆਖੀ ਸੀ।

    ਸ਼ੁੱਕਰਵਾਰ ਦੀ ਬੈਠਕ ਆਨਲਾਈਨ ਹੋਵੇਗੀ। ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਯੂਕਰੇਨ ਦੇ ਨੁਮਾਇੰਦੇ ਡੇਵਿਡ ਆਰਾਕਾਮਿਆ ਨੇ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਬੈਠਕ ਦੀ ਗੱਲ ਵੀ ਆਖੀ ਸੀ ਪਰ ਰੂਸ ਨੇ ਫਿਲਹਾਲ ਇਸ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ।

    ਯੂਕਰੇਨੀ ਨੁਮਾਇੰਦਿਆਂ ਮੁਤਾਬਕ ਉਹ ਇੰਤਜ਼ਾਰ ਕਰ ਰਹੇ ਹਨ ਕਿ ਰੂਸ ਦੀਆਂ ਫੌਜਾਂ ਆਪਣੇ ਕਹੇ ਮੁਤਾਬਕ ਯੂਕਰੇਨ ਵਿੱਚ ਫ਼ੌਜਾਂ ਨੂੰ ਘਟਾਉਣ ਅਤੇ ਇਸਦਾ ਸ਼ਾਂਤੀ ਵਾਰਤਾ ਉੱਪਰ ਵੀ ਅਸਰ ਪਵੇਗਾ।

  6. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਚਲਦਿਆਂ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ। ਇਸ ਜੰਗ ਜੁੜੇ ਅਹਿਮ ਅਪਡੇਟ ਅਸੀਂ ਇਸ ਲਾਈਵ ਪੇਜ ਰਾਹੀਂ ਸਾਂਝੇ ਕਰਾਂਗੇ।

    ਯੂਕਰੇਨ-ਰੂਸ ਜੰਗ ਨਾਲ ਜੁੜੀਆਂ ਜਾਣਕਾਰੀਆਂ ਬੀਬੀਸੀ ਪੱਤਰਕਾਰ ਖੁਸ਼ਬੂ ਸੰਧੂ ਤੇ ਅਰਸ਼ਦੀਪ ਕੌਰ ਸਾਂਝੀਆਂ ਕਰ ਰਹੇ ਹਨ।

    30 ਮਾਰਚ ਦੇ ਅਪਡੇਟ ਤੁਸੀਂ ਇੱਥੇ ਕਲਿੱਕ ਕਰੋ