ਪਾਕਿਸਤਾਨ ਲਈ ਇਹ ਫ਼ੈਸਲੇ ਦੀ ਘੜੀ, ਮੈਂ ਝੁਕਾਂਗਾ ਨਹੀਂ, ਅਖ਼ੀਰ ਤੱਕ ਲੜਾਂਗਾ- ਇਮਰਾਨ ਖ਼ਾਨ

ਯੂਕਰੇਨ-ਰੂਸ ਜੰਗ, ਦੇਸ ਦੁਨੀਆਂ ਦੀਆਂ ਅਹਿਮ ਖ਼ਬਰਾਂ ਅਤੇ ਪੰਜਾਬ ਦੀ ਸਿਆਸਤ ਸਬੰਧੀ ਅਹਿਮ ਘਟਨਾਵਾਂ ਬਾਰੇ ਇੱਥੇ ਜਾਣੋ।

ਲਾਈਵ ਕਵਰੇਜ

ਪ੍ਰਿਅੰਕਾ ਧੀਮਾਨ and ਗੁਰਕਿਰਪਾਲ ਸਿੰਘ

  1. ਸਾਡੇ ਨਾਲ ਜੁੜਨ ਲਈ ਧੰਨਵਾਦ

    ਯੂਕਰੇਨ-ਰੂਸ ਜੰਗ, ਦੇਸ਼-ਦੁਨੀਆਂ ਅਤੇ ਪੰਜਾਬ ਦੇ ਅਹਿਮ ਘਟਨਮਾਕ੍ਰਮ ਸਬੰਧੀ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਭਲਕੇ ਨਵੇਂ ਘਟਨਾਕ੍ਰਮ ਨਾਲ ਤੁਹਾਡੇ ਮੁੜ ਮੁਖਾਤਿਬ ਹੋਵਾਂਗੇ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਸਾਡੇ ਨਾਲ ਜੁੜਨ ਲਈ ਧੰਨਵਾਦ

  2. ਦੇਸ਼-ਦੁਨੀਆਂ ਦਾ ਅਹਿਮ ਅਪਡੇਟ

    ਯੂਕਰੇਨ

    ਤਸਵੀਰ ਸਰੋਤ, Reuters

    ਰੂਸ-ਯੂਕਰੇਨ ਨਾਲ ਜੁੜਿਆ ਅਹਿਮ ਘਟਨਾਕ੍ਰਮ

    • ਫਰਾਂਸ ਅਤੇ ਜਰਮਨੀ ਨੇ ਕਿਹਾ ਹੈ ਕਿ ਉਹ ਰੂਸ ਤੋਂ ਪਾਈਪ ਲਾਈਨ ਰਾਹੀਂ ਖਰੀਦੀ ਜਾਣ ਵਾਲੀ ਗੈਸ ਵਿੱਚ ਕਟੌਤੀ ਕਰਨ ਦੀ ਤਿਆਰੀ ਕਰ ਰਹੇ ਹਨ।
    • ਰੂਸੀ ਰਾਸ਼ਟਰਪਤੀ ਪੁਤਿਨ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਮੁਲਕਾਂ ਉੱਪਰ ਦਬਾਅ ਪਾਉਂਦਿਆਂ ਕਿਹਾ ਹੈ ਕਿ ਉਹ ਆਪਣੀ ਖਰੀਦ ਰੂਸੀ ਕਰੰਸੀ ਰੂਬਲ ਵਿੱਚ ਕਰਨ।
    • ਇਸ ਦੇ ਜਵਾਬ ਵਿੱਚ ਜਰਮਨੀ ਨੇ ਕਿਹਾ ਹੈ ਕਿ ਅਸੀਂ ਪੁਤਿਨ ਦੀ ਧਮਕੀ ਤੋਂ ਬਲੈਕਮੇਲ ਨਹੀਂ ਹੋਣ ਵਾਲੇ।
    • ਅਮਰੀਕਾ ਦੇ ਵ੍ਹਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਇੰਟੈਲੀਜੈਂਸ ਰਿਪੋਰਟ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਫੌਜੀ ਸਲਾਹਕਾਰਾਂ ਦਰਮਿਆਨ ਤਣਾਅ ਵਧ ਰਿਹਾ ਹੈ ਅਤੇ ਪੁਤਿਨ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਜਰਨੈਲ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।

    ਪਾਕਿਸਤਾਨ ਨਾਲ ਜੁੜਿਆ ਅਹਿਮ ਘਟਨਾਕ੍ਰਮ

    • ਪਾਕਿਸਤਾਨ ਵਿੱਚ ਵਿਰੋਧੀ ਧਿਰਾਂ ਨੇ ਕਿਹਾ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਐਨਆਰਓ ਦੇ ਤਹਿਤ ਰਾਹਤ ਨਹੀਂ ਦਿੱਤੀ ਜਾਵੇਗੀ।
    • ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫ਼ਵਾਦ ਹੁਸੈਨ ਚੌਧਰੀ ਨੇ ਕਿਹਾ ਕਿ ਇਮਰਾਨ ਖਾਨ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਵਿੱਚ ਕੌਮਾਂਤਰੀ ਸਾਜਿਸ਼ ਕੀਤੀ ਜਾ ਰਹੀ ਹੈ। ਫ਼ਵਾਦ ਚੌਧਰੀ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਨਾਮ ਲਿਆ।
    • ਪਾਕਿਸਤਾਨ ਵਿੱਚ ਸਿਆਸੀ ਭੂਚਾਲ ਦੇ ਦਰਮਿਆਨ ਦੇਸ ਦੀ ਨੈਸ਼ਨਲ ਅਸੈਂਬਲੀ ਦੀ ਕਾਰਵਾ ਮੁਲਤਵੀ ਕਰ ਦਿੱਤੀ ਗਈ ਹੈ।ਇਮਰਾਨ ਸਰਕਾਰ ਖਿਲਾਫ਼ ਲਿਆਂਦੇ ਜਾ ਰਹੇ ਬੇਭਰੋਸਗੀ ਮਤੇ ਉੱਪਰ ਹੁਣ ਤਿੰਨ ਅਪ੍ਰੈਲ ਨੂੰ ਚਰਚਾ ਅਤੇ ਵੋਟਿੰਗ ਹੋ ਸਕਦੀ ਹੈ।

    ਪੰਜਾਬ ਨਾਲ ਜੁੜਿਆ ਅਹਿਮ ਘਟਨਾਕ੍ਰਮ

    • ਸਾਲ 2022-23 ਲਈ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ, ਜੋ ਕਿ ਪਹਿਲੀ ਅਪ੍ਰੈਲ ਤੋਂ 30 ਜੂਨ 2022 ਤੱਕ ਅਮਲ ਵਿੱਚ ਰਹੇਗੀ।
    • ਕੈਬਨਿਟ ਵੱਲੋਂ ਕਿਸਾਨਾਂ ਨੂੰ ਜੇ-ਫਾਰਮ ਡਿਜੀਟਲ ਰੂਪ ਵਿੱਚ ਮੁਹਈਆ ਕਰਵਾਉਣ ਨੂੰ ਪਰਵਾਨਗੀ ਦਿੱਤੀ ਗਈ।
    • ਪੰਜਾਬ ਵਿਧਾਨ ਸਭਾ ਵਿੱਚ ਹਾਰ ਦਾ ਮੂੰਹ ਦੇਖਣ ਤੋਂ ਬਾਅਦ ਸੂਬਾ ਕਾਂਗਰਸ ਦੇ ਆਗੂ ਰਵਨੀਤ ਬਿੱਟੂ ਅਤੇ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਦੂਜੇ ਉੱਪਰ ਸ਼ਬਦੀ ਹਮਲੇ ਕੀਤੇ।
    • ਰਨਵਨੀਤ ਬਿੱਟੂ ਨੇ ਲੋਕ ਸਭਾ ਵਿੱਚ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਪਸੰਦ ਨਹੀਂ ਸੀ ਸਗੋਂ ਇਹ ਤਾਂ ਅਸੀਂ ਕਾਂਗਰਸ ਵਾਲੇ ਆਪਸ ਵਿੱਚ ਲੜਦੇ ਰਹੇ।
  3. ਸੁਖਪਾਲ ਖਹਿਰਾ ਦੀ ਭਗਵੰਤ ਮਾਨ ਨੂੰ ਕੀਤੀ ਅਪੀਲ

    ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕਰਕੇ ਕੇਂਦਰ ਸਰਕਾਰ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁਲਾਜ਼ਮਾਂ ਉੱਪਰ ਕੇਂਦਰੀ ਸਰਵਿਸ ਰੂਲ ਲਾਗੂ ਕਰਨ ਬਾਰੇ ਨੋਟੀਫਿਕੇਸ਼ਨ ਸਾਂਝਾ ਕੀਤਾ।

    ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਮਸਲੇ ਉੱਪਰ ਉਹ ਤੁਰੰਤ ਆਲ ਪਾਰਟੀ ਬੈਠਕ ਸੱਦਣ ਅਤੇ ਲੋੜ ਪਵੇ ਤਾਂ ਮਸਲਾ ਸੁਪਰੀਮ ਕੋਰਟ ਵਿੱਚ ਲਿਜਾਇਆ ਜਾਵੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਪਾਕਿਸਤਾਨ ਦੀ ਵਿਦੇਸ਼ ਨੀਤੀ ਬਾਰੇ ਬੋਲੇ ਇਮਰਾਨ ਖ਼ਾਨ

    • ਮੈਂ ਪਾਕਿਸਤਾਨ ਦੀ ਸੁਤੰਤਰ ਵਿਦੇਸ਼ ਨੀਤੀ ਦੇ ਨਾਲ ਖੜ੍ਹਾ ਹਾਂ ਤੇ ਉਹ ਨਹੀਂ ਕਰ ਰਿਹਾ ਜੋ ਪਾਕਿਸਤਾਨ ਨੂੰ ਬਾਹਰੋਂ ਕਰਨ ਦਾ ਹੁਕਮ ਕੀਤਾ ਜਾਂਦਾ ਹੈ।
    • ਮੇਰੀ ਵਿਦੇਸ਼ ਨੀਤੀ ਦੇ ਦਿਲ ਵਿੱਚ ਪਾਕਿਸਤਾਨ ਪਹਿਲਾਂ ਹੈ।
    • ਅਮਰੀਕਾ ਦੀ ਅੱਤਵਾਦ ਵਿਰੋਧੀ ਲੜਾਈ ਵਿੱਚ ਹੋਰ ਕਿਹੜਾ ਦੇਸ ਹੈ ਜਿਸ ਨੇ ਆਪਣੇ 80,000 ਨਾਗਰਿਕ ਮਰਵਾਏ ਹੋਣ।
    • ਸਾਡੀ ਸਰਕਾਰ ਵੱਲੋਂ ਕਿਸੇ ਤੀਜੇ ਦੇਸ ਖਿਲਾਫ਼ ਲੜੀ ਜਾ ਰਹੀ ਅਮਰੀਕਾ ਦੀ ਲੜਾਈ ਵਿੱਚ ਸ਼ਾਮਲ ਹੋਣਾ ਗਲਤ ਸੀ।
    • ਭ੍ਰਿਸ਼ਟ ਸਿਆਸਤਦਾਨ ਜਿਨ੍ਹਾਂ ਨੇ ਵਿਦੇਸ਼ੀ ਤਾਕਤਾਂ ਨਾਲ ਸੌਦੇ ਕੀਤੇ ਹਨ ਉਹੀ ਮੈਨੂੰ ਹਟਾਉਣ ਦੀ ਸਾਜਿਸ਼ ਵਿੱਚ ਸ਼ਾਮਲ ਹੋਏ ਹਨ।
    • ਮੈਂ ਆਪਣੇ ਪੈਸੇ 'ਤੇ ਜਿਉਂਦਾ ਹਾਂ। ਮੈਂ ਤਾਂ ਨਵਾਜ਼ ਸ਼ਰੀਫ਼ ਵਾਂਗ ਕੋਈ ਫੈਕਟਰੀਆਂ ਨਹੀਂ ਬਣਾਈਆਂ।
  5. ਇਮਰਾਨ ਖ਼ਾਨ- ਨਤੀਜਾ ਕੁਝ ਵੀ ਹੋਵੇ ਮੈਂ ਉਸ ਵਿੱਚੋਂ ਮਜ਼ਬੂਤ ਹੋ ਕੇ ਨਿਕਲਾਂਗਾਂ

    • ਤਾਕਤਵਰ ਦੇਸਾਂ ਵਿੱਚ ਸ਼ਕਤੀ ਹੁੰਦੀ ਹੈ ਕਿ ਉਹ ਤਾਕਤਵਰ ਬੰਦਿਆਂ ਨੂੰ ਵੀ ਕਾਨੂੰਨ ਦੇ ਅਧੀਨ ਲੈਕੇ ਆਉਂਦੇ ਹਨ।
    • ਵਿਰੋਧੀ ਕਹਿ ਰਹੇ ਹਨ ਕਿ ਤਿੰਨ ਸਾਲ ਵਿੱਚ ਇਮਰਾਨ ਖ਼ਾਨ ਨੇ ਮਾਹੌਲ ਖ਼ਰਾਬ ਕਰ ਦਿੱਤਾ।
    • ਮੈਂ ਤਾਂ ਤਿੰਨ ਸਾਲ ਤੋਂ ਹਾਂ ਉਸ ਤੋਂ ਪਹਿਲਾਂ ਤਾਂ ਤੁਸੀਂ ਹੀ ਵਾਰੀਆਂ ਲੈ ਰਹੇ ਸੀ।
    • ਵੋਟਿੰਗ ਦਾ ਨਤੀਜਾ ਕੁਝ ਵੀ ਹੋਵੇ ਮੈਂ ਉਸ ਵਿੱਚੋਂ ਮਜ਼ਬੂਤ ਹੋ ਕੇ ਨਿਕਲਾਂਗਾਂ
    • ਮੈਂ ਅਸਤੀਫ਼ਾ ਨਹੀਂ ਦਵਾਂਗਾ ਅਤੇ ਅਖ਼ੀਰ ਤੱਕ ਲੜਾਂਗਾ
    • ਕੋਈ ਨਹੀਂ ਮੰਨੇਗਾ ਕਿ ਇਨ੍ਹਾਂ ਤਿੰਨਾਂ ਆਗੂਆਂ ਦੇ ਪਿੱਛੇ ਕੋਈ ਉਨ੍ਹਾਂ ਦੀ ਈਮਾਨਦਾਰੀ ਕਾਰਨ ਜਾ ਰਿਹਾ ਹੈ।
    • ਮੌਜੂਦਾ ਆਗੂ ਇਤਿਹਾਸ ਦੇ ਮੀਰ ਜ਼ਾਫ਼ਰ ਹਨ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਮਿਲਕੇ ਕੌਮ ਨੂੁੰ ਗ਼ੁਲਾਮ ਬਣਾਇਆ।
    • ਕੌਮ ਨਾ ਕਦੇ ਇਹ ਗਦਾਰੀ ਭੁੱਲੇਗੀ ਅਤੇ ਨਾਹੀ ਮਾਫ਼ ਕਰੇਗੀ।
  6. ਇਮਰਾਨ ਖ਼ਾਨ ਦੇ ਸੰਬੋਧਨ ਦੇ ਅੰਸ਼

    ਇਮਰਾਨ ਖ਼ਾਨ

    ਤਸਵੀਰ ਸਰੋਤ, pti official/twitter

    • ਵਿਰੋਧੀ ਉਨ੍ਹਾਂ ਲੋਕਾਂ ਨੂੰ ਸਰਕਾਰ ਵਿੱਚ ਲਿਆਉਣਾ ਚਾਹੁੰਦੇ ਹਨ ਜਿਨ੍ਹਾਂ ਦੀ ਭ੍ਰਿਸ਼ਟਾਚਾਰੀ ਦੇ ਚਰਚੇ ਵਿਦੇਸ਼ਾਂ ਵਿੱਚ ਹਨ।
    • ਅਮਰੀਕਾ ਤੋਂ ਮੈਨੂੁੰ ਇੱਕ ਚਿੱਠੀ ਆਈ ਸੀ ਜਿਸ ਵਿੱਚ ਬੇਭਰੋਸਗੀ ਮਤੇ ਦਾ ਜ਼ਿਕਰ ਕੀਤਾ ਗਿਆ ਸੀ।
    • ਪਾਕਿਸਤਾਨ ਦੇ ਰਵਾਇਤੀ ਸਿਆਸੀ ਆਗੂ ਵਿਦੇਸ਼ਾਂ ਤੋਂ ਡਰਦੇ ਹਨ। ਉਨ੍ਹਾਂ ਨੂੰ ਲਗਦਾ ਸੀ ਜਿਵੇਂ ਜੇ ਅਮਰੀਕਾ ਗੁੱਸੇ ਹੋ ਗਿਆ ਤਾਂ ਪਤਾ ਨਹੀਂ ਕੀ ਹੋ ਜਾਵੇਗਾ।
    • ਬਰਖਾ ਦੱਤ ਦੀ ਕਿਤਾਬ ਵਿੱਚ ਜ਼ਿਕਰ ਹੈ ਕਿ ਨਵਾਜ਼ ਸ਼ਰੀਫ਼ ਆਪਣੀ ਫ਼ੌਜ ਤੋਂ ਬਚਣ ਲਈ ਨੇਪਾਲ ਵਿੱਚ ਲੁਕ-ਲੁਕ ਕੇ ਨਰਿੰਦਰ ਮੋਦੀ ਨੂੰ ਮਿਲ ਰਿਹਾ ਸੀ।
    • ਆਸਿਫ਼ ਜ਼ਰਦਾਰੀ ਨੇ ਅਮਰੀਕੀ ਲੇਖਕ ਨੂੰ ਕਿਹਾ ਕਿ ਜੇ ਡਰੋਨ ਹਮਲੇ ਵਿੱਚ ਪਾਕਿਸਤਾਨੀ ਮਾਰੇ ਜਾਂਦੇ ਹਨ ਤਾਂ ਫਿਕਰ ਨਾ ਕਰੋ।
    • ਮੈਂ ਵਿਦੇਸ਼ੀ ਮੁਲਕਾਂ ਨੂੰ ਕਿਹਾ ਸੀ ਕਿ ਅਸੀਂ ਅਮਨ ਵਿੱਚ ਤੁਹਾਡੇ ਨਾਲ ਹਾਂ ਪਰ ਜੰਗ ਵਿੱਚ ਤੁਹਾਡੇ ਨਾਲ ਨਹੀਂ ਹਾਂ।
  7. ਇਮਰਾਨ ਖ਼ਾਨ ਦੇ ਸੰਬੋਧਨ ਦੀਆਂ ਮੁੱਖ ਗੱਲਾਂ

    ਇਮਰਾਨ ਖ਼ਾਨ

    ਤਸਵੀਰ ਸਰੋਤ, ani

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਮੁਲਕ ਨੂੰ ਸੰਬੋਧਿਤ ਕਰ ਰਹੇ ਹਨ। ਨੈਸ਼ਨਲ ਅਸੈਂਬਲੀ ਵਿੱਚ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਜਾ ਚੁੱਕਿਆ ਹੈ। 3 ਅਪ੍ਰੈਲ ਨੂੰ ਇਸ ਉੱਤੇ ਬਹਿਸ ਹੋਣੀ ਹੈ।

    ਇਮਰਾਨ ਖ਼ਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪਾਕਿਸਤਾਨੀਆਂ ਲਈ ਫ਼ੈਸਲੇ ਦੀ ਘੜੀ ਹੈ।

    • ਮੈਂ ਭਾਰਤ ਜਾਂ ਕਿਸੇ ਵੀ ਹੋਰ ਦੇਸ ਦੇ ਖਿਲਾਫ਼ ਨਹੀਂ ਹਾਂ।
    • ਪਾਕਿਸਤਾਨ ਦੇ ਪਹਿਲੇ ਆਗੂਆਂ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਹੀ ਇੱਕ ਹਸਤੀ ਹੁੰਦੀ ਸੀ। ਹੁਣ ਵਾਲਿਆਂ ਨੂੰ ਤਾਂ ਕੋਈ ਜਾਣਦਾ ਵੀ ਨਹੀਂ ਸੀ।
    • ਇਸ ਦੇ ਮੁਕਾਬਲੇ ਅੱਲ੍ਹਾ ਨੇ ਮੈਨੂੰ ਤਾਂ ਸਭ ਕੁਝ ਦਿੱਤਾ ਸੀ।
    • ਮੇਰਾ ਸਿਆਸਤ ਵਿੱਚ ਆਉਣ ਦਾ ਮਕਸਦ ਸਿਰਫ਼ ਇਹੀ ਸੀ ਕਿ ਨਾ ਮੈਂ ਖ਼ੁਦ ਕਦੇ ਕਿਸੇ ਸਾਹਮਣੇ ਝੁਕਾਂਗਾ ਅਤੇ ਨਾ ਹੀ ਆਪਣੀ ਕੌਮ ਨੂੰ ਕਿਸੇ ਦੇ ਸਾਹਮਣੇ ਝੁਕਣ ਦੇਵਾਂਗਾ।
    • ਅਮਰੀਕਾ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਉਸ ਦੇ ਕਿਸੇ ਦੋਸਤ ਨੇ ਨਹੀਂ ਕੀਤੀਆਂ ਜਿੰਨੀਆਂ ਪਾਕਿਸਤਾਨ ਨੇ ਕੀਤੀਆਂ।
    • ਅਸੀਂ ਕੋਈ ਅਜਿਹੀ ਨੀਤੀ ਨਹੀਂ ਬਣਾਵਾਂਗੇ ਜਿਸ ਦਾ ਉਨ੍ਹਾਂ ਨੂੰ ਫਾਇਦਾ ਹੋਵੇ ਪਰ ਸਾਨੂੰ ਨੁਕਸਾਨ।
    • ਮੈਂ ਭਾਰਤ ਨਾਲ ਦੋਸਤੀ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤਾ ਤਾਂ ਉਸ ਦਾ ਵਿਰੋਧ ਕੀਤਾ।
  8. ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਮੁਲਕ ਦੇ ਨਾਮ ਸੰਬੋਧਨ ਲਾਈਵ

  9. ਪਾਕਿਸਤਾਨ ਦੇ ਤਿੱਖੇ ਸੁਰ- ਨਹੀਂ ਮਿਲੇਗੀ ਇਮਰਾਨ ਨੂੰ ਰਾਹਤ

    ਇਮਰਾਨ ਖ਼ਾਨ

    ਤਸਵੀਰ ਸਰੋਤ, pti

    ਪਾਕਿਸਤਾਨ ਵਿੱਚ ਵਿਰੋਧੀ ਧਿਰਾਂ ਨੇ ਕਿਹਾ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਐਨਆਰਓ ਦੇ ਤਹਿਤ ਰਾਹਤ ਨਹੀਂ ਦਿੱਤੀ ਜਾਵੇਗੀ।

    ਵਿਰੋਧੀ ਪਾਰਟੀ ਪੀਐਮਐਲ-ਐਨ ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀਰਵਾਰ ਨੂੰ ਬੇਭਰੋਸਗੀ ਮਤੇ ਅਤੇ ਸਿਆਸੀ ਹਾਲਾਤਾਂ ਉੱਪਰ ਚਰਚਾ ਕੀਤੀ।

    ਇਸ ਬੈਠਕ ਵਿੱਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ 172 ਮੈਂਬਰ ਸ਼ਾਮਲ ਹੋਏ ਜਿਸ ਵਿੱਚ ਇਕਜੁੱਟ ਸਹਿਯੋਗੀ ਪਾਰਟੀਆਂ ਸ਼ਾਮਲ ਹੋਈਆਂ ਸਨ।

    ਵਿਰੋਧੀ ਧਿਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਐਨਆਰਓ ਦੇ ਤਹਿਤ ਰਾਹਤ ਨਹੀਂ ਦਿੱਤੀ ਜਾਵੇਗੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਦੁਹਰਾਇਆ ਕਿ ਇਮਰਾਨ ਖ਼ਾਨ ਨੇ ਬਹੁਮਤ ਸਮਾਂ ਗੁਆ ਲਿਆ ਹੈ ਅਤੇ ਹੁਣ ਉਹ ਗੈਰ-ਸੰਵਿਧਾਨਕ ਤੌਰ ’ਤੇ ਅਹੁਦੇ ਉੱਪਰ ਬਣੇ ਹੋਏ ਹਨ।

    ਇਸ ਬੈਠਕ ਵਿੱਚ ਸਰਕਾਰੀ ਸੰਸਥਾਵਾਂ ਜਿਨ੍ਹਾਂ ਵਿੱਚ ਆਈਜੀ ਇਸਲਾਮਾਬਾਦ, ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੋਰ ਸਬੰਧਤ ਸੰਸਥਾਵਾਂ ਤੋਂ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਹੁਕਮਾਂ ਦਾ ਪਾਲਣ ਨਾ ਕਰਨ ਦੀ ਅਪੀਲ ਵੀ ਕੀਤੀ ਗਈ।

    ਇਨ੍ਹਾਂ ਸੰਸਥਾਵਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਇਹ ਸੰਸਥਾਵਾਂ ਇੱਕ ਸਿਆਸੀ ਧਿਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਉਨ੍ਹਾਂ ਦੇ ਖਿਲਾਫ਼ ਸੰਵਿਧਾਨਕ ਲਿਹਾਜ਼ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

    ਦੱਸ ਦਈਏ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਆਪਣੇ ਕਾਰਜਕਾਲ ਦੌਰਾਨ ਕਈ ਆਗੂਆਂ ਅਤੇ ਅਧਿਕਾਰੀਆਂ ਨੂੰ ਆਮ ਮਾਫ਼ੀ ਦਿੱਤੀ ਸੀ।

    ਇਸ ਦੇ ਤਹਿਤ ਇਨ੍ਹਾਂ ਲੋਕਾਂ ਦੇ ਖਿਲਾਫ਼ ਭ੍ਰਿਸ਼ਟਾਚਾਰ ਅਤੇ ਕੋਈ ਹੋਰ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਸੀ। ਇਨ੍ਹਾਂ ਲੋਕਾਂ ਉੱਪਰ 1990 ਦੇ ਦਹਾਕੇ ਦੌਰਾਨ ਕਈ ਇਲਜ਼ਾਮ ਲੱਗੇ ਸਨ।

    ਨੈਸ਼ਨਲ ਰੀਕਾਂਸਲੀਏਸ਼ਨ ਆਰਡੀਨੈਂਸ ਜਾਂ ਐਨਆਰਓ ਦੇ ਨਾਲ ਨਾਲ ਜਾਣੇ ਜਾਂਦੇ ਇਸ ਕਾਨੂੰਨ ਦਾ ਲਾਭ ਚੁੱਕਣ ਵਾਲਿਆਂ ਵਿੱਚ ਆਸਿਫ਼ ਅਲੀ ਜ਼ਰਦਾਰੀ, ਰਹਿਮਾਨ ਮਲਿਕ, ਕਈ ਸਾਬਕਾ ਮੰਤਰੀ, ਸੀਨੀਅਰ ਸਿਆਸਤਦਾਨ ਅਤੇ ਸਰਕਾਰੀ ਕਰਮਚਾਰੀ ਸ਼ਾਮਲ ਸਨ।

  10. ਪਾਕ ਮੰਤਰੀ ਦਾ ਦਾਅਵਾ- ਨਵਾਜ਼ ਸ਼ਰੀਫ਼ ਭਾਰਤੀਆਂ ਨੂੰ ਮਿਲਦੇ ਸਨ, ਉਨ੍ਹਾਂ ਦੇ ਘਰੇ ਰਚੀ ਗਈ ਸਾਜਿਸ਼

    ਇਮਰਾਨ ਖਾਨ

    ਤਸਵੀਰ ਸਰੋਤ, Getty Images

    ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫ਼ਵਾਦ ਹੁਸੈਨ ਚੌਧਰੀ ਨੇ ਕਿਹਾ ਕਿ ਇਮਰਾਨ ਖਾਨ ਆਖਰੀ ਓਵਰ ਤੱਕ ਆਪਣੀ ਸਰਕਾਰ ਲਈ ਸੰਘਰਸ਼ ਕਰਨਗੇ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਇਮਰਾਨ ਖਾਨ ਦੀ ਨਹੀਂ ਸਗੋਂ ਪਾਕਿਸਤਾਨੀ ਅਵਾਮ ਦੀ ਹੈ।

    ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਇਮਰਾਨ ਖਾਨ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਵਿੱਚ ਕੌਮਾਂਤਰੀ ਸਾਜਿਸ਼ ਕੀਤੀ ਜਾ ਰਹੀ ਹੈ। ਫ਼ਵਾਦ ਚੌਧਰੀ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਨਾਮ ਲਿਆ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਉਨ੍ਹਾਂ ਨੇ ਕਿਹਾ ਕਿ ਨਵਾਜ਼ ਦੀਆਂ ਭਾਰਤੀਆਂ ਨਾਲ ਮੁਲਾਕਾਤਾਂ ਕਿਸੇ ਤੋਂ ਲੁਕੀਆਂ ਨਹੀਂ ਹਨ।

    ਉਨ੍ਹਾਂ ਨੇ ਕਿਹਾ ਇਜ਼ਰਾਈਲ ਦੇ ਕੂਟਨੀਤਕਾਂ ਤੋਂ ਨਵਾਜ਼ ਸ਼ਰੀਫ਼ ਦੀਆਂ ਮੁਲਾਕਾਤਾਂ ਲੁਕੀਆਂ ਨਹੀਂ ਹਨ। ਨਵਾਜ਼ ਸ਼ਰੀਫ਼ ਦੇ ਲੰਡਨ ਵਾਲੇ ਘਰ ਵਿੱਚ ਇਹ ਸਾਜਸ਼ ਕੀਤੀ ਗਈ ਸੀ। ਫ਼ਵਾਦ ਚੌਧਰੀ ਨੇ ਕਿਹਾ ਕਿ ਇਸ ਸਾਜਿਸ਼ ਵਿੱਚ ਪਾਕਿਸਤਾਨੀ ਮੀਡੀਆ ਦੇ ਵੀ ਕੁਝ ਲੋਕ ਸ਼ਾਮਲ ਹਨ।

    ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਇਮਰਾਨ ਖਾਨ ਦੀ ਨਹੀਂ ਸਗੋਂ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਹੈ ਅਤੇ ਪਾਕਿਸਤਾਨ ਦੇ ਇੱਕ ਆਜ਼ਾਦ ਮੁਲਕ ਹੋਣ ਦੀ ਹੈ।

  11. ਪਾਕਿਸਤਾਨ ਵਿੱਚ ਸੰਸਦ ਮੁਲਤਵੀ, ਹੁਣ 3 ਅਪ੍ਰੈਲ ਨੂੰ ਹੋ ਸਕੇਗੀ ਬੇਭਰੋਸਗੀ ਮਤੇ ’ਤੇ ਚਰਚਾ

    ਪਾਕਿਸਤਾਨ

    ਪਾਕਿਸਤਾਨ ਵਿੱਚ ਸਿਆਸੀ ਭੂਚਾਲ ਦੇ ਦਰਮਿਆਨ ਦੇਸ ਦੀ ਨੈਸ਼ਨਲ ਅਸੈਂਬਲੀ ਦੀ ਕਾਰਵਾ ਮੁਲਤਵੀ ਕਰ ਦਿੱਤੀ ਗਈ ਹੈ।

    ਇਮਰਾਨ ਸਰਕਾਰ ਖਿਲਾਫ਼ ਲਿਆਂਦੇ ਜਾ ਰਹੇ ਬੇਭਰੋਸਗੀ ਮਤੇ ਉੱਪਰ ਹੁਣ ਤਿੰਨ ਅਪ੍ਰੈਲ ਨੂੰ ਚਰਚਾ ਅਤੇ ਵੋਟਿੰਗ ਹੋ ਸਕਦੀ ਹੈ।

    ਵਿਰੋਧੀ ਦਲ ਲਗਾਤਾਰ ਪ੍ਰਧਾਨ ਮੰਤਰੀ ਦੇ ਖਿਲਾਫ਼ ਬੇਭਰੋਸਗੀ ਮਤੇ ਉੱਪਰ ਵੋਟਿੰਗ ਦੀ ਮੰਗ ਕਰ ਰਹੇ ਸਨ। ਹਾਲਾਂਕਿ ਹੁਣ ਇਹ ਕਾਰਵਾਈ ਤਿੰਨ ਅਪ੍ਰੈਲ ਨੂੰ ਹੀ ਸੰਭਵ ਹੋ ਸਕੇਗੀ।

    ਅਜਿਹਾ ਮੰਨਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਬੇਭੋਰਸਗੀ ਮਤੇ ਉੱਪਰ ਵੋਟਿੰਗ ਕੀਤੀ ਜਾਵੇਗੀ ਕਿਉਂਕਿ ਸਵਿੰਧਾਨਕ ਪੱਖ ਤੋਂ ਮਤੇ ਦੀ ਮਿਆਦ ਤਿੰਨ ਤਰੀਕ ਨੂੰ ਖਤਮ ਹੋ ਰਹੀ ਹੈ।

    ਡਿਪਟੀ ਸਪੀਕਰ ਨੇ ਇਜਲਾਸ ਮੁਲਤਵੀ ਕਰਨ ਦੇ ਆਪਣੇ ਫ਼ੈਸਲੇ ਲਈ ਸਦਨ ਦੇ ਮਾਹੌਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

    ਉਨ੍ਹਾਂ ਨੇ ਕਿਹਾ ਕਿ ਮਾਹੌਲ ਪ੍ਰਸ਼ਨਕਾਲ ਦੀ ਚਰਚਾ ਲਈ ਠੀਕ ਨਹੀਂ ਸੀ।

    ਹਾਲਾਂਕਿ ਕਾਰਵਾਈ ਖਤਮ ਕੀਤੇ ਜਾਣ ਤੋਂ ਬਾਅਦ ਵੀ ਵਿਰੋਧੀ ਧਿਰ ਦੇ ਆਗੂ ਆਪਣੀਆਂ ਸੀਟਾਂ ਤੇ ਬੈਠੇ ਰਹੇ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।

  12. ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ

    ਪੰਜਾਬ

    ਤਸਵੀਰ ਸਰੋਤ, aap

    ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਹੇਠ ਲਿਖੇ ਅਹਿਮ ਫ਼ੈਸਲੇ ਲਏ ਗਏ।

    ਸਾਲ 2022-23 ਲਈ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ, ਜੋ ਕਿ ਪਹਿਲੀ ਅਪ੍ਰੈਲ ਤੋਂ 30 ਜੂਨ 2022 ਤੱਕ ਅਮਲ ਵਿੱਚ ਰਹੇਗੀ।

    ਨਵੀਂ ਨੀਤੀ ਤਹਿਤ ਹਾਲਾਂਕਿ ਸੂਬੇ ਵਿੱਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਆਵੇਗਾ। ਜਦਕਿ ਮੌਜੂਦਾ ਠੇਕੇਦਾਰਾਂ ਵਿੱਚ ਜੋ ਠੇਕੇਦਾਰ ਸਰਕਾਰ ਨੂੰ ਆਪਣੇ ਘੱਟੋ-ਘੱਟ ਗਰੰਟੀਸ਼ੁਦਾ ਰੈਵਿਨਿਊ ਦੇ ਉੱਪਰ 1.75%ਵਧੇਰੇ ਆਬਕਾਰੀ ਕਰ ਦੇਣਗੇ। ਉਨ੍ਹਾਂ ਦੇ ਲਾਈਸੈਂਸ ਤਿੰਨ ਮਹੀਨਿਆਂ ਲਈ ਵਧਾਅ ਦਿੱਤੇ ਜਾਣਗੇ।

    ਕੈਬਨਿਟ ਦੇ ਇੱਕ ਹੋਰ ਫ਼ੈਸਲੇ ਵਿੱਚ ਕਿਸਾਨਾਂ ਨੂੰ ਜੇ-ਫਾਰਮ ਡਿਜੀਟਲ ਰੂਪ ਵਿੱਚ ਮੁਹਈਆ ਕਰਵਾਉਣ ਨੂੰ ਪਰਵਾਨਗੀ ਦਿੱਤੀ ਗਈ। ਇਸ ਨਾਲ ਸੂਬੇ ਦੇ ਨੌਂ ਲੱਖ ਪੰਜੀਕ੍ਰਿਤ ਕਿਸਾਨਾਂ ਨੂੰ ਲਾਭ ਪਹੁੰਚੇਗਾ।

    ਇਹ ਫਾਰਮ ਕਿਸਾਨਾਂ ਨੂੰ ਪਹਿਲੀ ਅਪ੍ਰੈਲ ਤੋਂ ਆਪਣੇ ਡਿਜੀਟਲ ਰੂਪ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ।

    ਜੇ-ਫਾਰਮ ਕਿਸਾਨਾਂ ਨੂੰ ਜਿਣਸ ਮੰਡੀ ਵਿੱਚ ਵਿਕਣ ਤੋਂ ਬਾਅਦ ਮਿਲਣ ਵਾਲੀ ਰਸੀਦ ਹੁੰਦੀ ਹੈ।। ਇਸ ਫ਼ੈਸਲੇ ਤੋਂ ਪਹਿਲਾਂ ਇਹ ਰਸੀਦ (ਜੇ-ਫਾਰਮ) ਕਿਸਾਨਾਂ ਨੂੰ ਆੜ੍ਹਤੀਆਂ ਵੱਲੋਂ ਹੱਥੀਂ ਜਾਰੀ ਕੀਤਾ ਜਾਂਦਾ ਸੀ।

    ਈ-ਜੇ-ਫਾਰਮ ਜਾਰੀ ਕਰਨ ਵਾਲਾ (ਕਣਕ ਤੇ ਝੋਨੇ ਲਈ) ਪੰਜਾਬ ਮੰਡੀ ਬੋਰਡ ਦੇਸ਼ ਦਾ ਮੋਹਰੀ ਬੋਰਡ ਬਣ ਗਿਆ ਹੈ।

  13. ਰੂਸ ਦੇ ਧਨਾਢ ਲੋਕ ਆਪਣਾ 'ਕਾਲਾ ਧਨ' ਕਿੱਥੇ ਰੱਖਦੇ ਹਨ

    ਵੀਡੀਓ ਕੈਪਸ਼ਨ, ਰੂਸ ਦੇ ਧਨਾਢ ਲੋਕ ਆਪਣਾ 'ਕਾਲਾ ਧਨ' ਕਿੱਥੇ ਰੱਖਦੇ ਹਨ

    ਮੌਜੂਦਾ ਯੂਕਰੇਨ-ਰੂਸ ਜੰਗ ਕਾਰਨ ਦੁਨੀਆਂ ਭਰ ਦੇ ਮੁਲਕ ਇਸ ਪੈਸੇ ਉੱਤੇ ਕੰਟਰੋਲ ਕਰਨ ਲਈ ਕੀ ਕੁਝ ਕਰ ਰਹੇ ਹਨ

  14. ਆਪਣੇ ਖ਼ਿਲਾਫ਼ ਬੋਲਣ ਵਾਲਿਆਂ 'ਤੇ ਬਰਸੇ ਸਿੱਧੂ

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, ravinder singh robin/bbc

    ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿੱਚ ਮਹਿੰਗਾਈ ਵਿਰੋਧੀ ਪ੍ਰਦਰਸ਼ਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਖਿਲਾਫ਼ ਬੋਲਣ ਵਾਲਿਆਂ 'ਤੇ ਨਿਸ਼ਾਨਾ ਸਾਧਿਆ।

    ਹਾਲਾਂਕਿ ਸਿੱਧੂ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਨੇ ਕਿਹਾ, ''ਹਾਰੇ ਹਾਂ ਮਰੇ ਨਹੀਂ ਹਾਂ''।

    ਨਵਜੋਤ ਸਿੰਘ ਸਿੱਧੂ ਨੇ ਕਿਹਾ, ''ਹਾਥੀ ਭਾਵੇਂ ਧੂੜ ਵਿੱਚ ਭਰਿਆ ਹੋਵੇ ਤਾਂ ਵੀ ਸਨਮਾਨਿਤ ਹੁੰਦਾ ਹੈ ਪਰ ਕੁੱਤੇ ਦੇ ਭਾਵੇਂ ਸੋਨੇ ਦੀਆਂ ਜ਼ੰਜੀਰਾਂ ਬੰਨ੍ਹ ਦਿਓ ਉਹ ਫਿਰ ਵੀ ਸਨਮਾਨਿਤ ਨਹੀਂ ਹੁੰਦਾ।''

    ''ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਹੈ ਜਦੋਂ ਕੇਂਦਰੀ ਲੀਡਰਸ਼ਿਪ ਨੂੰ ਪਤਾ ਲੱਗੇਗਾ ਕਿ ਕੌਣ ਸੋਨਾ ਹੈ ਅਤੇ ਕੌਣ ਕੂਕਰ।''

  15. ਰਵਨੀਤ ਬਿੱਟੂ ਨੇ ਕਿਹਾ ‘ਸਾਨੂੰ ਸਿੱਧੂ ਤੋਂ ਬਚਾਓ’

    ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਪਰ ਸ਼ਬਦੀ ਹਮਲਾ ਕੀਤਾ ਹੈ।

    ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਵਿੱਚ ਮੰਥਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬੋਲ ਰਹੇ ਸਨ।

    ਉਨ੍ਹਾਂ ਨੇ ਕਿਹਾ,‘’ਹੁਣ ਤਾਂ ਸਮਾਂ ਹੀ ਸਮਾਂ ਹੈ। ਜਲਦੀ ਕਿਸ ਚੀਜ਼ ਦੀ ਹੈ। ਜਦੋਂ ਕੰਮ ਕਰਨਾ ਦਾ ਸਮਾਂ ਸੀ ਤਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਨ੍ਹਾਂ ਨੇ ਕੀਤਾ ਨਹੀਂ। ਹੁਣ ਤਾਂ ਅਸੀਂ ਗਲਤੀ ਨਾ ਕਰ ਲਈਏ ਨਵਜੋਤ ਸਿੰਘ ਸਿੱਧੂ ਵਰਗੀ ਜਾਂ ਕਿਸੇ ਹੋਰ ਵਰਗੀ। ਇਸ ਲਈ ਜਲਦਬਾਜ਼ੀ ਨਾ ਹੋ ਜਾਵੇ ਅਤੇ ਸਾਨੂੰ ਝੱਲਣਾ ਨਾ ਪਵੇ।‘’

    ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਵਰਕਰਾਂ ਦੀ ਕਮੀ ਨਹੀਂ ਹੈ। ''ਲੀਡਰਾਂ ਦੀ ਕਮਜ਼ੋਰੀ ਹੋ ਸਕਦੀ ਹੈ।‘’

    ਉਨ੍ਹਾਂ ਨੇ ਕਿਹਾ, ‘’ਹੁਣ ਸਿੱਧੂ ਚਲਿਆ ਗਿਆ। ਤੁਹਾਨੂੰ ਟੀਵੀ ਚੈਨਲਾਂ ਉੱਪਰ ਜ਼ਿਆਦਾ ਪਸੰਦ ਹੈ ਤਾਂ ਬਿਠਾ ਲਓ।‘’

    ਉਨ੍ਹਾਂ ਨੇ ਹੱਥ ਬੰਨ੍ਹਦਿਆਂ ਕਿਹਾ, ‘’ਸਾਨੂੰ ਸਿੱਧੂ ਤੋਂ ਬਚਾਓ।‘’

    ਰਵਨੀਤ ਬਿੱਟੂ

    ਤਸਵੀਰ ਸਰੋਤ, ANI

  16. ਜੰਗ ਦੀ ਭੇਂਟ ਚੜ੍ਹੇ ਯੂਕਰੇਨ ਦੇ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ

    ਯੂਕਰੇਨ

    ਤਸਵੀਰ ਸਰੋਤ, NURPHOTO/GETTY IMAGES

    ਤਸਵੀਰ ਕੈਪਸ਼ਨ, ਕੀਵ ਨੇੜੇ ਰੂਸੀ ਹਮਲੇ ਵਿੱਚ ਤਬਾਹ ਹੋਏ ਯਸਨੋਹਰੋਦਕਾ ਪਿੰਡ ਦੇ ਚਰਚ ਦੀ ਤਸਵੀਰ
    ਯੂਕਰੇਨ

    ਤਸਵੀਰ ਸਰੋਤ, Getty Images

    ਯੂਕਰੇਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਹਮਲੇ ਤੋਂ ਪਹਿਲਾਂ ਸੇਂਟ ਮਾਇਕਲ ਦੇ ਗਿਰਜਾਘਰ ਅਤੇ ਮਾਰੀਉਪੋਲ ਦੇ ਤੱਟਰੇਖਾ ਦਾ ਦ੍ਰਿਸ਼
    ਯੂਕਰੇਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਹਮਲੇ ਤੋਂ ਪਹਿਲਾਂ ਸੇਂਟ ਮਾਇਕਲ ਦੇ ਗਿਰਜਾਘਰ ਦੀ ਹਮਲੇ ਤੋਂ ਬਾਅਦ ਦੀ ਤਸਵੀਰ
    ਯੂਕਰੇਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਹਮਲੇ ਵਿੱਚ ਚਰਚ ਦੀਆਂ ਤਾਕੀਆਂ, ਗੁੰਬਦ ਅਤੇ ਕੰਧਾਂ ਤਬਾਹ ਹੋ ਗਈਆਂ
    ਯੂਕਰੇਨ

    ਤਸਵੀਰ ਸਰੋਤ, get

    ਤਸਵੀਰ ਕੈਪਸ਼ਨ, ਰਾਕਟ ਦੇ ਹਮਲੇ ਨਾਲ ਯਹੂਦੀਆਂ ਦੇ ਇੱਕ ਸਿੱਖਿਆਕ ਸਥਾਨ ਦੀ ਛੱਤ ਵਿੱਚ ਹੋਇਆ ਮੋਘਾ
    ਯੂਕਰੇਨ

    ਤਸਵੀਰ ਸਰੋਤ, Getty Images

    ਯੂਕਰੇਨ

    ਤਸਵੀਰ ਸਰੋਤ, Getty Images

  17. ਘੁੱਗ ਵਸਦਾ ਮਾਰੀਓਪੋਲ ਬਣਿਆ ਤਬਾਹੀ ਦਾ ਮੰਜ਼ਰ

    ਯੂਕਰੇਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਮਾਰੀਓਪੋਲ ਉੱਪਰ ਕਈ ਦਿਨਾਂ ਤੋਂ ਲਗਾਤਾਰ ਰੂਸੀ ਹਮਲੇ ਜਾਰੀ ਹਨ

    ਰੂਸ ਦੇ ਮਾਰੀਓਪੋਲ ਦੇ ਸ਼ਹਿਰੀਆਂ ਨੂੰ ਮਨੁੱਖੀ ਲਾਂਘਾ ਦੇਣ ਲਈ ਸਹਿਮਤ ਹੋਣ ਤੋਂ ਬਾਅਦ ਉੱਥੋਂ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਅੱਜ ਸ਼ੁਰੂ ਹੋਣੀ ਸੀ।

    ਬੀਬੀਸੀ ਨੇ ਸ਼ਹਿਰ ਛੱਡਣ ਵਿੱਚ ਸਫ਼ਲ ਰਹੇ ਕੁਝ ਨਾਗਰਿਕਾਂ ਨਾਲ ਗੱਲਬਾਤ ਕੀਤੀ।

    ਇੱਕ 50 ਸਾਲਾ ਪੱਤਰਕਾਰ ਨੇ ਦੱਸਿਆ ਕਿ ਜਦੋਂ ਮੈਂ ਸ਼ਹਿਰ ਛੱਡਿਆਂ ਤਾਂ ਸ਼ਹਿਰ ਉੱਜੜ ਚੁੱਕਿਆ ਸੀ, ਜਿਹੜੀ ਗਲੀ ਵਿੱਚ ਮੈਂ ਰਹਿੰਦਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਦੇ ਹੈ ਹੀ ਨਹੀਂ ਸੀ।

    ਹਮਲੇ ਤੋਂ ਪਹਿਲਾਂ ਇੱਥੇ ਜ਼ਿੰਦਗੀ ਧੜਕਦੀ ਸੀ। ਸੱਭਿਆਚਾਰਕ, ਸਰਗਰਮੀਆਂ ਹੁੰਦੀਆਂ ਸਨ।

    ਯੂਕਰੇਨ
    ਤਸਵੀਰ ਕੈਪਸ਼ਨ, ਮਾਰੀਓਪੋਲ ਦੇ ਥਿਏਟਰ ਦੀਆਂ ਜੰਗ ਤੋਂ ਪਹਿਲਾਂ ਤੇ ਬਾਅਦ ਦੀਆਂ ਤਸਵੀਰਾਂ
    ਮਾਰੀਓਪੋਲ ਦੇ ਸ਼ਹਿਰੀ ਇਲਾਕੇ ਦੀਆਂ ਜੰਗ ਤੋਂ ਪਹਿਲਾਂ ਤੇ ਬਾਅਦ ਦੀਆਂ ਤਸਵੀਰਾਂ

    ਤਸਵੀਰ ਸਰੋਤ, MAXER

    ਤਸਵੀਰ ਕੈਪਸ਼ਨ, ਮਾਰੀਓਪੋਲ ਦੇ ਸ਼ਹਿਰੀ ਇਲਾਕੇ ਦੀਆਂ ਜੰਗ ਤੋਂ ਪਹਿਲਾਂ ਤੇ ਬਾਅਦ ਦੀਆਂ ਤਸਵੀਰਾਂ
  18. ਰੂਸ-ਯੂਕਰੇਨ ਜੰਗ:ਹੁਣ ਤੱਕ ਇਹ ਰਿਹਾ ਅਹਿਮ

    ਰੂਸ ਅਤੇ ਯੂਕਰੇਨ

    ਤਸਵੀਰ ਸਰੋਤ, Getty Images

    ਰੂਸ ਅਤੇ ਯੂਕਰੇਨ ਦਰਮਿਆਨ 36 ਦਿਨਾਂ ਬਾਅਦ ਵੀ ਜੰਗ ਜਾਰੀ ਹੈ।

    ਰੂਸ ਵੱਲੋਂ ਯੂਕਰੇਨ ਵਿੱਚ ਆਪਣੀ ਫੌਜੀ ਗਤੀਵਿਧੀ ਨੂੰ ਘੱਟ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਫਿਰ ਵੀ ਕੁਝ ਇਲਾਕਿਆਂ ਵਿਚ ਹਮਲੇ ਜਾਰੀ ਹਨ। ਇਸ ਤੋਂ ਇਲਾਵਾ ਵੀਰਵਾਰ ਨੂੰ ਇਹ ਰਿਹਾ ਅਹਿਮ:

    • ਸ਼ੁੱਕਰਵਾਰ ਨੂੰ ਰੂਸ ਅਤੇ ਯੂਕਰੇਨ ਦਰਮਿਆਨ ਬੈਠਕ ਦਾ ਸਿਲਸਿਲਾ ਮੁੜ ਸ਼ੁਰੂ ਹੋਵੇਗਾ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਖਿਆ ਕਿ ਉਨ੍ਹਾਂ ਦਾ ਦੇਸ਼ ਦੇ ਪੂਰਬੀ ਹਿੱਸਿਆਂ ਤੋਂ ਰੂਸ ਦੇ ਹੋਣ ਵਾਲੇ ਹਮਲਿਆਂ ਖ਼ਿਲਾਫ਼ ਤਿਆਰੀ ਕਰ ਰਿਹਾ ਹੈ।
    • ਉਨ੍ਹਾਂ ਨੇ ਆਖਿਆ ਕਿ ਰੂਸ ਦੇ ਫ਼ੌਜੀ ਕਾਰਵਾਈ ਘੱਟ ਕਰਨ ਦੇ ਐਲਾਨ ਉਪਰੰਤ ਭਰੋਸਾ ਨਹੀਂ ਹੈ।
    • ਵ੍ਹਾਈਟ ਹਾਊਸ ਵੱਲੋਂ ਦਾਅਵਾ ਕੀਤਾ ਗਿਆ ਕਿ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਫੌਜੀ ਸਲਾਹਕਾਰਾਂ ਦਰਮਿਆਨ ਤਣਾਅ ਹੈ। ਰੂਸੀ ਰਾਸ਼ਟਰਪਤੀ ਨੂੰ ਲਗਦਾ ਹੈ ਕਿ ਜੰਗ ਦੇ ਹਾਲਾਤਾਂ ਬਾਰੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
    • ਚਰਨਿਹੀਵ ਅਤੇ ਕੀਵ ਦੇ ਆਲੇ ਦੁਆਲੇ ਵੀ ਹਮਲੇ ਜਾਰੀ ਹਨ। ਇਸਦੀ ਪੁਸ਼ਟੀ ਮੌਕੇ ਯੂਕੇ ਦੇ ਰੱਖਿਆ ਮੰਤਰਾਲੇ ਵੱਲੋਂ ਵੀ ਕੀਤੀ ਗਈ।
    • ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਭਾਰਤ ਆ ਰਹੇ ਹਨ।
    ਰੂਸ ਅਤੇ ਯੂਕਰੇਨ

    ਤਸਵੀਰ ਸਰੋਤ, Getty Images

  19. ਚਰਨੀਹੀਵ ਉੱਪਰ ਰੂਸ ਦੇ ਹਮਲੇ ਜਾਰੀ - ਯੂਕੇ ਰੱਖਿਆ ਮੰਤਰਾਲਾ

    ਹਮਲੇ ਵਿਚ ਤਬਾਹ ਹੋਈ ਚਰਨੀਹਿਵ ਦੀ ਇਤਿਹਾਸਿਕ ਇਮਾਰਤ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਹਮਲੇ ਵਿਚ ਤਬਾਹ ਹੋਈ ਚਰਨੀਹਿਵ ਦੀ ਇਤਿਹਾਸਿਕ ਇਮਾਰਤ

    ਯੂਕੇ ਦੇ ਰੱਖਿਆ ਮੰਤਰਾਲੇ ਦੀ ਇੰਟੈਲੀਜੈਂਸ ਰਿਪੋਰਟ ਮੁਤਾਬਕ ਰੂਸ ਦੇ ਯੂਕਰੇਨ ਉਪਰ ਹਮਲੇ ਜਾਰੀ ਹਨ।

    ਰੂਸ ਵੱਲੋਂ ਆਖਿਆ ਗਿਆ ਸੀ ਕਿ ਉਹ ਯੂਕਰੇਨ ਵਿੱਚ ਆਪਣੀਆਂ ਫੌਜੀ ਗਤੀਵਿਧੀਆਂ ਨੂੰ ਘੱਟ ਕਰੇਗਾ ਪਰ ਯੂਕੇ ਦੇ ਰੱਖਿਆ ਮੰਤਰਾਲੇ ਮੁਤਾਬਕ ਚਰਨੀਹੀਵ ਉਪਰ ਮਿਜ਼ਾਈਲੀ ਹਮਲੇ ਅਤੇ ਬੰਬਾਰੀ ਜਾਰੀ ਹੈ।

    ਇੰਟੈਲੀਜੈਂਸ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਧਾਨੀ ਕੀਵ ਦੇ ਆਲੇ ਦੁਆਲੇ ਹਮਲੇ ਵਧ ਸਕਦੇ ਹਨ ਕਿਉਂਕਿ ਰੂਸੀ ਫੌਜਾਂ ਪੂਰਬੀ ਅਤੇ ਪੱਛਮੀ ਹਿੱਸੇ ਵਿੱਚ ਮੌਜੂਦ ਹਨ।

    ਇਸ ਦੇ ਨਾਲ ਹੀ ਮਾਰੀਓਪੋਲ ਵਿਖੇ ਵੀ ਲੜਾਈ ਜਾਰੀ ਹੈ ਪਰ ਸ਼ਹਿਰ ਉਪਰ ਹੁਣ ਵੀ ਯੂਕਰੇਨੀ ਫੌਜਾਂ ਦਾ ਹੀ ਕਬਜ਼ਾ ਹੈ।

  20. ਯੂਕਰੇਨ ਦਾ ਦਾਅਵਾ ਲੁਹਾਂਸਕ ਦੇ ਤੇਲ ਡਿਪੂ 'ਤੇ ਹਮਲੇ ਤੋਂ ਬਾਅਦ ਲੱਗੀ ਅੱਗ

    ਇਹ ਤਸਵੀਰਾਂ ਯੂਕਰੇਨ ਦੇ ਲੁਹਾਂਸਕ ਵਿਖੇ ਮੌਜੂਦ ਇੱਕ ਤੇਲ ਡਿਪੋ ਤੋਂ ਹਨ।

    ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਰੂਸ ਦੇ ਹਮਲੇ ਤੋਂ ਬਾਅਦ ਇੱਥੇ ਅੱਗ ਲੱਗੀ ਹੈ। ਬੀਬੀਸੀ ਸੁਤੰਤਰ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕਰਦਾ।

    ਇਹ ਤਸਵੀਰਾਂ ਲੁਹਾਂਸਕ ਰੀਜਨਲ ਸਟੇਟ ਐਡਮਨਿਸਟਰੇਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਨ।

    ਯੂਕਰੇਨ ਰੂਸ ਜੰਗ:

    ਤਸਵੀਰ ਸਰੋਤ, Луганська ОВА

    ਯੂਕਰੇਨ ਰੂਸ ਜੰਗ:

    ਤਸਵੀਰ ਸਰੋਤ, Луганська ОВА

    ਯੂਕਰੇਨ ਰੂਸ ਜੰਗ:

    ਤਸਵੀਰ ਸਰੋਤ, Луганська ОВА

    ਯੂਕਰੇਨ ਰੂਸ ਜੰਗ:

    ਤਸਵੀਰ ਸਰੋਤ, Луганська ОВА