ਯੂਕਰੇਨ-ਰੂਸ ਜੰਗ: ਇੱਕ ਮਹੀਨੇ ਦੀ ਜੰਗ ਦੌਰਾਨ ਕਿੰਨੇ ਰੂਸੀ ਫੌਜੀ ਅਤੇ ਯੂਕਰੇਨ ਦੇ ਕਿੰਨੇ ਆਮ ਲੋਕ ਮਰੇ

ਯੂਕਰੇਨ-ਰੂਸ ਜੰਗ ਸਣੇ ਪੰਜਾਬ ਅਤੇ ਦੁਨੀਆਂ ਭਰ ਦੀਆਂ ਅਹਿਮ ਖ਼ਬਰਾਂ ਇਸ ਲਾਈਵ ਪੰਨੇ ਰਾਹੀਂ ਜਾਣੋ

ਲਾਈਵ ਕਵਰੇਜ

  1. ਜ਼ੇਲੇਂਸਕੀ ਨੇ ਯੂਰਪ ਨੂੰ ਕਿਹਾ, ‘ਰੂਸ ਨੂੰ ਰੋਕਣ ‘ਚ ਤੁਸੀਂ ਦੇਰ ਕਰ ਦਿੱਤੀ ਹੈ’

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਰਪੀ ਕਾਉਂਸਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਰੂਸ ਵੱਲੋਂ ਨੁਕਸਾਨ ਦਾ ਵੇਰਵਾ ਦਿੱਤਾ ਅਤੇ ਯੂਕਰੇਨ ਦੇ ਸਮਰਥਨ ਵਿੱਚ ਇੱਕਜੁੱਟ ਹੋਣ ਲਈ ਯੂਰਪ ਦਾ ਧੰਨਵਾਦ ਕੀਤਾ।

    ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਪੱਸ਼ਟ ਸ਼ੈਲੀ ਵਿੱਚ ਯੂਰਪ ਦੇ ਨੇਤਾਵਾਂ ਨੂੰ ਕਿਹਾ ਕਿ ਉਨ੍ਹਾਂ ਨੇ ਰੂਸ ਨੂੰ ਰੋਕਣ ਵਿੱਚ ਬਹੁਤ ਦੇਰ ਕਰ ਦਿੱਤੀ ਹੈ।

    ਉਨ੍ਹਾਂ ਨੇ ਕਿਹਾ, “ਤੁਸੀਂ ਪਾਬੰਦੀਆਂ ਲਗਾਈਆਂ, ਅਸੀਂ ਧੰਨਵਾਦੀ ਹਾਂ। ਇਹ ਸ਼ਕਤੀਸ਼ਾਲੀ ਕਦਮ ਹੈ। ਪਰ ਇਸ ਵਿੱਚ ਥੋੜ੍ਹੀ ਦੇਰੀ ਹੋ ਗਈ। ਜੇਕਰ ਰੋਕ ਲਗਾਉਣ ਵਾਲੀਆਂ ਪਾਬੰਦੀਆਂ ਹੁੰਦੀਆਂ ਤਾਂ ਸ਼ਾਇਦ ਰੂਸ ਜੰਗ ਨਾ ਛੇੜਦਾ।“

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, UKRAINE PRESIDENT'S OFFICE

  2. ਬੀਤੇ ਦਿਨ ਦੇ ਅਹਿਮ ਘਟਨਾਕ੍ਰਮ

    ਜ਼ੇਲੇਂਸਕੀ

    ਤਸਵੀਰ ਸਰੋਤ, AFP

    ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੁੰ ਚੁੱਕਣ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦੁਨੀਆਂ ਨੂੰ ਯੂਕਰੇਨ ਦੇ ਸਮਰਥਨ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ

    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਨੁਮਾਇੰਦਿਆਂ ਨਾਲ ਬੈਠਕ ਕੀਤੀ ਹੈ ਸਿੱਖਾਂ ਸਬੰਧੀ ਮਸਲਿਆਂ ਉੱਤੇ ਵਿਚਾਰ ਕੀਤੀ
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕਰ ਕੇ ਸੂਬੇ ਲਈ ਆਰਥਿਕ ਸਹਾਇਤਾ ਦੀ ਅਪੀਲ ਕੀਤੀ
    • ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਰਜਸ਼ੈਲੀ ਅਤੇ ਜਥੇਬੰਧਕ ਢਾਂਚੇ ਵਿੱਚ ਤਬਦੀਲੀ ਲਈ ਇੱਕ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ
    • ਯੂਕਰੇਨ ਦੇ ਰਾਸ਼ਟਰਪਤੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ 'ਤੇ ਆਉਣ ਅਤੇ ਆਪਣਾ ਸਮਰਥਨ ਦਿਖਾਉਣ
    • ਖ਼ਬਰ ਏਜੰਸੀ ਏਪੀ ਨੂੰ ਦੱਸਿਆ ਕਿ ਯੂਕਰੇਨ 'ਤੇ ਹਮਲੇ ਦੇ ਇੱਕ ਮਹੀਨੇ ਦੌਰਾਨ 7,000 ਤੋਂ 15,000 ਰੂਸੀ ਸੈਨਿਕਾਂ ਦੀ ਮੌਤ ਹੋ ਗਈ ਹੈ
    • ਨਾਟੋ ਨੇ ਬ੍ਰਸਲਜ਼ ਵਿਖੇ ਬੈਠਕ ਕੀਤੀ ਹੈ ਅਤੇ ਪੂਰਬੀ ਯੂਰਪ ਵਿੱਚ 40000 ਫੌਜੀ ਭੇਜਣ ਦਾ ਐਲਾਨ ਕੀਤਾ ਹੈ
  3. ਜੇਕਰ ਰੂਸ ਰਸਾਣਿਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਅਮਰੀਕਾ ਜਵਾਬ ਦੇਵੇਗਾ- ਬਾਇਡਨ

    ਜੋਅ ਬਾਇਡਨ

    ਤਸਵੀਰ ਸਰੋਤ, Reuters

    ਬ੍ਰਸਲਜ਼ ਵਿੱਚ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ 400 ਤੋਂ ਵੱਧ ਵਿਅਕਤੀਗਤ ਅਤੇ ਸੰਸਥਾਵਾਂ ‘ਤੇ ਪਾਬੰਦੀਆਂ ਦਾ ਐਲਾਨ ਕਰ ਰਿਹਾ ਹੈ, ਜਿਸ ਵਿੱਚ ਰੂਸੀ ਡੂਮਾ ਦੇ 300 ਤੋਂ ਵੱਧ ਮੈਂਬਰ, ਅਮੀਰ ਵਰਗ ਅਤੇ ਕੰਪਨੀਆਂ ਸ਼ਾਮਿਲ ਹਨ।

    ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਰੂਸ ਰਸਾਣਿਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਅਮਰੀਕਾ ਜਵਾਬ ਦੇਵੇਗਾ, “ਪ੍ਰਤੀਕਿਰਿਆ ਦਾ ਤਰੀਕਾ, ਉਸ ਵੱਲੋਂ ਕੀਤੀ ਗਈ ਕਾਰਵਾਈ ਦੇ ਮੁਤਾਬਕ ਹੋਵੇਗਾ।“

    ਉਨ੍ਹਾਂ ਨੇ ਕਿਹਾ ਕਿ ਨਾਟੋ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਇੱਕਜੁਟਤਾ ਨਹੀਂ ਦੇਖੀ ਗਈ ਅਤੇ ਇਹ ਪੁਤਿਨ ਦੀ ਸੋਚ ਤੇ ਉਮੀਦ ਤੋਂ ਬਿਲਕੁਲ ਉਲਟ ਹੈ।

  4. ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ 'ਤੇ ਤੁਹਾਡਾ ਸਵਾਗਤ ਹੈ

    ਯੂਕਰੇਨ-ਰੂਸ ਜੰਗ ਅਤੇ ਪੰਜਾਬ ਵਿੱਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ।

    ਇਸ ਵੇਲੇ ਬੀਬੀਸੀ ਪੱਤਰਕਾਰ ਦਲੀਪ ਸਿੰਘ ਅਤੇ ਸੁਮਨਦੀਪ ਕੌਰ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਨ।

    ਵੀਰਵਾਰ ਦੇ ਅਪਡੇਟ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।