
ਤਸਵੀਰ ਸਰੋਤ, SERGEI ORLOV
ਦੱਖਣੀ ਯੂਕਰੇਨੀ
ਬੰਦਰਗਾਹ ਮਾਰਿਉਪੋਲ ਵਿੱਚ ਸੜਕਾਂ 'ਤੇ ਲੜਾਈ ਜਾਰੀ ਹੈ
ਅਤੇ ਰੂਸੀ ਬਲ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ਹਿਰ 'ਚ ਲਗਭਗ 300,000 ਨਾਗਰਿਕ ਫਸੇ ਹੋਏ ਹਨ ਅਤੇ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ।
ਕੁਝ ਨਾਗਰਿਕ ਜੋ
ਇੱਥੋਂ ਬਚ ਨਿੱਕਲਣ ਵਿੱਚ ਕਾਮਯਾਬ ਰਹੇ ਹਨ, ਉਨ੍ਹਾਂ ਨੇ ਸ਼ਹਿਰ ਦੀਆਂ ਭਿਆਨਕ ਸਥਿਤੀਆਂ ਬਾਰੇ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਅਤੇ
ਪਾਣੀ ਬੰਦ ਹਨ ਅਤੇ ਖਾਣੇ ਦੀ ਕਮੀ ਹੋ ਰਹੀ ਹੈ।
ਯੂਕਰੇਨ ਦੇ ਸੰਸਦ
ਮੈਂਬਰ ਯਾਰੋਸਲਾਵ ਜ਼ੇਲੇਜ਼ਨੀਆਕ ਦੀ ਭੈਣ ਕੁਝ ਦਿਨ ਪਹਿਲਾਂ ਮਾਰਿਓਪੋਲ ਤੋਂ ਨਿੱਕਲਣ ਵਿੱਚ
ਕਾਮਯਾਬ ਹੋ ਗਈ ਸੀ।
ਜ਼ੇਲੇਜ਼ਨੀਆਕ ਨੇ
ਬੀਬੀਸੀ ਨੂੰ ਦੱਸਿਆ ਕਿ "ਦੋ ਹਫ਼ਤਿਆਂ ਮਗਰੋਂ ਉਨ੍ਹਾਂ ਕੋਲ ਖਾਣਾ ਨਹੀਂ ਸੀ ਅਤੇ ਦੁਕਾਨਾਂ
ਬੰਦ ਹੋ ਗਈਆਂ ਸਨ, ਉਸਨੇ ਕਿਹਾ ਕਿ ਮੇਰੇ ਕੋਲ
ਇੱਕੋ ਰਸਤਾ ਸੀ ਕਿ ਮੈਂ ਬਾਹਰ ਨਿੱਕਲ ਕੇ ਚੋਰੀ ਕਰਕੇ ਜਾਂ ਜਿਵੇਂ ਵੀ ਖਾਣਾ ਲੱਭਾਂ ਜਾਂ ਖਾਣੇ
ਤੋਂ ਬਿਨਾਂ ਮਰ ਜਾਵਾਂ"।
ਉਨ੍ਹਾਂ ਕਿਹਾ,
"ਲੋਕਾਂ 'ਚ ਡਰ ਬਣਿਆ ਹੋਇਆ ਹੈ ਕਿ ਕੋਈ ਬੰਬ, ਹਥਿਆਰ ਜਾਂ ਧਮਾਕਾ ਉਨ੍ਹਾਂ ਦੀ ਜਾਨ ਲੈ ਲਵੇਗਾ। ਗਲੀ
ਵਿੱਚ ਬਹੁਤ ਸਾਰੀਆਂ ਲਾਸ਼ਾਂ ਪਈਆਂ ਹਨ, ਬਹੁਤ ਸਾਰੀਆਂ
ਇਮਾਰਤਾਂ ਨੂੰ ਅੱਗ ਲੱਗੀ ਹੋਈ ਹੈ, ਬਹੁਤ ਸਾਰੀਆਂ
ਇਮਾਰਤਾਂ ਤਬਾਹ ਹੋ ਗਈਆਂ ਹਨ, ਬਹੁਤ ਸਾਰੇ ਬੰਬ
ਸ਼ੈਲਟਰ ਤਬਾਹ ਹੋ ਗਏ ਹਨ ਜਿਨ੍ਹਾਂ ਵਿੱਚ ਲੋਕਾਂ ਨੇ ਸ਼ਰਨ ਲਈ ਹੋਈ ਸੀ।"

ਤਸਵੀਰ ਸਰੋਤ, Getty Images