Skip X postX ਸਮੱਗਰੀ ਦੀ ਇਜਾਜ਼ਤ?ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। ਕੈਨੇਡਾ ਦੀ ਸੀਬੀਸੀ ਨਿਊਜ਼ ਨੇ ਯੂਕਰੇਨ ਦੇ
ਬੰਕਰ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਗੱਲ ਕੀਤੀ ਹੈ ।
ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਉਹ
ਬਿਨਾਂ ਖਾਣ ਪੀਣ ਦੇ ਪ੍ਰਬੰਧ ਤੋਂ ਧਰਤੀ ਹੇਠਾਂ ਬੰਕਰ ਚ ਲੁਕੇ ਹੋਏ ਹਨ।
ਇਨ੍ਹਾਂ ਵਿਦਿਆਰਥੀਆਂ ਵਿੱਚੋਂ ਇੱਕ ਰਜ਼ਾ ਨੇ
ਸੀਬੀਸੀ ਨੂੰ ਦੱਸਿਆ,"ਅਸੀਂ ਦਸ ਦਿਨ ਤੋਂ ਬੰਕਰ ਵਿੱਚ ਹਾਂ ਅਤੇ ਹਰ
ਰੋਜ਼ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ। ਯੂਕਰੇਨ ਅਤੇ ਭਾਰਤ ਸਰਕਾਰ ਤੋਂ ਅਸੀਂ ਸੂਚਨਾ ਦੀ ਉਡੀਕ ਕਰ ਰਹੇ
ਹਾਂ।"
ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਉਹ
ਯੂਕਰੇਨ ਦੇ ਸੁਮੀ ਸ਼ਹਿਰ ਵਿਚ ਹਨ ਅਤੇ ਉੱਥੇ ਤਕਰੀਬਨ 800-900 ਵਿਦਿਆਰਥੀ ਫਸੇ ਹੋਏ ਹਨ।ਰੇਲਵੇ ਟਰੈਕ ਟੁੱਟਣ
ਕਾਰਨ ਕੋਈ ਰਸਤਾ ਨਹੀਂ ਹੈ ਅਤੇ ਨਾ ਹੀ ਕੋਈ ਡਰਾਈਵਰ ਜਾਣ ਨੂੰ ਤਿਆਰ ਹੈ।
ਭਾਰਤੀ ਵਿਦਿਆਰਥੀਆਂ ਮੁਤਾਬਕ ਨਾ ਉਥੇ ਬਿਜਲੀ
ਹੈ ਨਾ ਹੀ ਪਾਣੀ ਦੋ ਦਿਨ ਪਹਿਲਾਂ ਵੱਡੇ ਧਮਾਕੇ ਤੋਂ ਬਾਅਦ ਉਨ੍ਹਾਂ ਦੀਆਂ ਮੁਸੀਬਤਾਂ ਵਧ ਗਈਆਂ
ਹਨ।
ਇੱਕ ਵਿਦਿਆਰਥੀ ਮਹਿਤਾਬ ਨੇ ਦੱਸਿਆ ਕਿ
ਵਿਦਿਆਰਥੀ ਵਿੱਚੋਂ ਸਮਾਂ ਕੱਢ ਕੇ ਕਿਸੇ ਤਰੀਕੇ ਆਪਣੇ ਪਰਿਵਾਰ ਨਾਲ ਗੱਲ ਕਰ ਰਹੇ ਹਨ।

ਤਸਵੀਰ ਸਰੋਤ, Getty Images