ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਰਾਕੇਟ ਹਮਲਾ, ਅੱਗ ਦੀਆਂ ਲਪਟਾਂ ਵਿੱਚ ਇਮਾਰਤਾਂ
ਯੂਕਰੇਨ ਦੇ ਸ਼ਹਿਰ ਖਾਰਕੀਵ ਸ਼ਹਿਰ ਵਿੱਚ ਪੁਲਿਸ ਵਿਭਾਗ ਦੀ ਇਮਾਰਤ ’ਤੇ ਰਾਕੇਟ ਨਾਲ ਹਮਲਾ ਹੋਇਆ ਹੈ।
ਯੂਐਨਆਈਏਐਨ ਸਮਾਚਾਰ ਏਜੰਸੀ ਨੇ ਇਹ ਰਿਪੋਰਟ ਦਿੱਤੀ ਹੈ। ਯੂਕਰੇਨ ਦੀ ਸਰਕਾਰ ਦੇ ਟੈਲੀਗ੍ਰਾਮ ਚੈਨਲ ’ਤੇ ਇੱਕ ਵੀਡੀਓ ਪੋਸਟ ਕੀਤੀ ਗਈ ਹੈ। ਜਿਸ ਵਿੱਚ ਇੱਕ ਇਮਾਰਤ ਨੂੰ ਅੱਗ ਦੀਆਂ ਲਪਟਾਂ ਵਿੱਚ ਦੇਖਿਆ ਜਾ ਸਕਦਾ ਹੈ।
ਯੂਕਰੇਨ ਵਿੱਚ ਗ੍ਰਹਿ ਮੰਤਾਲੇ ਦੇ ਸਲਾਹਕਾਰ ਐਂਟਨ ਗੈਰਾਸਚੇਨਕੋ ਨੇ ਕਿਹਾ ਹੈ ਕਿ ਹਮਲੇ ਤੋਂ ਬਾਅਦ ਕਰਾਜਡਿਨ ਨੈਸ਼ਨਲ ਯੂਨੀਵਰਸਿਟੀ ਦੀ ਇਮਾਰਤ ਵਿੱਚ ਵੀ ਅੱਗ ਲੱਗ ਗਈ ਹੈ। ਬੀਬੀਸੀ ਇਸ ਵੀਡੀਓ ਦੀ ਸੁਤੰਤਰ ਰੂਪ ਵਿੱਚ ਪੁਸ਼ਟੀ ਨਹੀਂ ਕਰਦਾ।

ਤਸਵੀਰ ਸਰੋਤ, Anton Gerashchenko











