
ਤਸਵੀਰ ਸਰੋਤ, @ambtstirumurti
ਤਸਵੀਰ ਕੈਪਸ਼ਨ, ਟੀਐਸ ਤਿਰੂਮੂਰਤੀਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਸੱਦਣ ਦਾ ਫ਼ੈਸਲਾ ਕੀਤਾ ਹੈ। ਇਸ ਵਿੱਚ ਯੂਕਰੇਨ ਉੱਤੇ ਰੂਸ ਦੇ ਹਮਲੇ ਖ਼ਿਲਾਫ਼ ਇੱਕ ਮਤਾ ਪਾਸ ਕੀਤਾ ਜਾ ਸਕਦਾ ਹੈ।
ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਰੂਸ ਨੇ ਵੀਟੋ ਦੀ ਵਰਤੋਂ ਕਰਦਿਆਂ ਆਪਣੇ ਖ਼ਿਲਾਫ਼ ਮਤਾ ਪਾਸ ਹੋਣ ਤੋਂ ਰੋਕ ਦਿੱਤਾ ਸੀ।
ਮਤੇ ਵਿੱਚ ਰੂਸ ਦੀ ਨਿੰਦਾ ਕੀਤੀ ਗਈ ਸੀ ਅਤੇ ਯੂਕਰੇਨ ਨਾਲ ਬਿਨਾਂ ਸ਼ਰਤ ਫੌਜੀਆਂ ਨੂੰ ਵਾਪਸ ਬੁਲਾਉਣ ਲਈ ਕਿਹਾ ਗਿਆ ਸੀ।
ਸੰਯੁਕਤ ਰਾਸ਼ਟਰ ਦੀ
ਆਮ ਸਭਾ 28 ਫਰਵਰੀ ਨੂੰ ਨਿਊ ਯਾਰਕ ਦੇ ਸਮੇਂ ਮੁਤਾਬਕ ਦਿਨ ਵੇਲੇ 10 ਵਜੇ ਹੋਵੇਗੀ। ਭਾਰਤੀ ਸਮੇਂ
ਮੁਤਾਬਕ ਸ਼ਾਮ ਨੂੰ ਹੋਵੇਗੀ।
ਐਤਵਾਰ ਨੂੰ ਇੱਕ
ਵਾਰ ਫ਼ਿਰ ਭਾਰਤ, ਚੀਨ ਅਤੇ ਯੂਏਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਯੂਕਰੇਨ ਉੱਤੇ ਰੂਸੀ ਹਮਲੇ
ਖ਼ਿਲਾਫ਼ ਸੰਯੁਕਤ ਰਾਸ਼ਟਰ ਦੀ ਆਮ ਸਭਾ ਸੱਦਣ ਲ਼ਈ ਹੋਈ ਵੋਟਿੰਗ ਤੋਂ ਬਾਹਰ ਰਹੇ। ਭਾਰਤ ਅਤੇ ਯੂਏਈ ਸੰਯੁਕਤ
ਰਾਸ਼ਟਰ ਸੁਰੱਖਿਆ ਕੌਂਸਲ ਦੇ ਆਰਜ਼ੀ ਮੈਂਬਰ ਹਨ।
ਇਸ ਤੋਂ ਪਹਿਲਾਂ
ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਰੂਸ ਦੇ ਖ਼ਿਲਾਫ਼ ਮਤੇ ਉੱਤੇ ਹੋਈ ਵੋਟਿੰਗ
ਤੋਂ ਤਿੰਨੇ ਮੁਲਕ ਬਾਹਰ ਰਹੇ ਸਨ।
ਸੰਯੁਕਤ ਰਾਸ਼ਟਰ
ਸੁਰੱਖਿਆ ਕੌਂਸਲ ਵਿੱਚ ਆਮ ਸਭਾ ਸੱਦਣ ਉੱਤੇ ਹੋਈ ਵੋਟਿੰਗ ਵਿੱਚ ਰੂਸ ਨੇ ਖ਼ਿਲਾਫ਼ ਵਿੱਚ ਵੋਟਿੰਗ
ਕੀਤੀ ਸੀ ਪਰ ਕੁੱਲ 11 ਦੇਸ਼ਾਂ ਨੇ ਪੱਖ ਵਿੱਚ ਵੋਟਿੰਗ ਕੀਤੀ। ਇਸ ਵਿੱਚ ਵੀਟੋ ਦਾ ਪ੍ਰਾਵਧਾਨ ਨਹੀਂ
ਸੀ। ਅਜਿਹੇ ਵਿੱਚ ਬਹੁਮਤ ਨਾਲ ਆਮ ਸਭਾ ਬੁਲਾਉਣ ਦਾ ਮਤਾ ਪਾਸ ਹੋ ਗਿਆ।
ਸੰਯੁਕਤ ਰਾਸ਼ਟਰ ਵਿੱਚ
ਭਾਰਤ ਦੇ ਨੁਮਾਇੰਦੇ ਟੀਐੱਸ ਤਿਰੂਮੂਰਤੀ ਨੇ ਭਾਰਤ ਦੇ ਰੁਖ਼ ਨੂੰ ਸਹੀ ਠਹਿਰਾਉਂਦੇ ਹੋਏ
ਕਿਹਾ ਕਿ ਸ਼ੁੱਕਰਵਾਰ ਨੂੰ ਯੂਕਰੇਨ ਵਿੱਚ ਹੋਈ ਹਿੰਸਾ ਹੋਰ ਖ਼ਰਾਬ ਹੁੰਦੀ ਗਈ ਅਤੇ ਇਹ ਬਹੁਤ ਹੀ ਦੁੱਖ
ਭਰਿਆ ਹੈ।
ਤਿਰੂਮੂਰਤੀ ਨੇ ਸੰਵਾਦ
ਅਤੇ ਡਿਪਲੋਮੈਸੀ ਦੀ ਰਾਹ ਉੱਤੇ ਵਧਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਨੇ ਯੂਕਰੇਨ ਅਤੇ ਰੂਸ ਦੇ ਰਾਸ਼ਟਰਪਤੀਆਂ ਨਾਲ ਗੱਲਬਾਤ ਕੀਤੀ ਸੀ ਅਤੇ ਭਾਰਤ ਨੇ ਬੇਲਾਰੂਸ
ਬਾਰਡਰ ਉੱਤੇ ਦੋਵਾਂ ਦੇਸ਼ਾਂ ਵਿਚਾਲੇ ਸ਼ੁਰੂ ਹੋਣ ਵਾਲੀ ਗੱਲਬਾਤ ਦਾ ਸਵਾਗਤ ਕੀਤਾ ਹੈ।
ਭਾਰਤ ਹੁਣ ਤੱਕ ਰੂਸ
ਦੀ ਆਲੋਚਨਾ ਕਰਨ ਵਾਲੇ ਮਤਿਆਂ ਉੱਤੇ ਹੋਈ ਵੋਟਿੰਗ ਤੋਂ ਬਾਹਰ ਰਿਹਾ ਹੈ ਪਰ ਭਾਰਤ ਨੇ ਜੋ ਸਪੱਸ਼ਟੀਕਰਨ
ਦਿੱਤਾ ਹੈ, ਉਸ ਤੋਂ ਲੱਗਦਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਯੂਕਰੇਨ ਉੱਤੇ ਰੂਸ ਦੀ ਕਾਰਵਾਈ ਤੋਂ
ਭਾਰਤ ਵੀ ਅਸਹਿਜ ਹੈ।
ਤਿਰੂਮੂਰਤੀ ਨੇ
ਕਿਹਾ, ‘’ਵਿਸ਼ਵ ਵਿਵਸਥਾ
ਅੰਤਰਰਾਸ਼ਟਰੀ ਨਿਯਮਾਂ, ਯੂਐੱਨ ਚਾਰਟਰ ਅਤੇ ਸਾਰੇ ਮੁਲਕਾਂ ਦੀ ਖ਼ੇਤਰੀ ਅਖੰਡਤਾ ਦੇ ਨਾਲ ਸੰਪ੍ਰਭੂਤਾ
ਉੱਤੇ ਟਿਕੀ ਹੈ। ਅਸੀਂ ਸਾਰੇ ਇਸ ਸਿਧਾਂਤ ਨਾਲ ਸਹਿਮਤ ਹਾਂ।‘’
ਤਿਰੂਮੂਰਤੀ ਨੇ
ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਮਨੁੱਖੀ ਸੰਕਟ ਨੂੰ ਲੈ ਕੇ ਵੀ ਚਿੰਤਾ ਜਤਾਈ।

ਤਸਵੀਰ ਸਰੋਤ, Getty Images