
ਤਸਵੀਰ ਸਰੋਤ, EPA
ਯੂਕਰੇਨ ਦੀ
ਰਾਜਧਾਨੀ ਕੀਵ ਵਿੱਚ ਵੀਕੈਂਡ ਕਰਫਿਊ ਹਟਣ ਤੋਂ ਬਾਅਦ ਭਾਰਤੀ ਸਫ਼ਾਰਤਖ਼ਾਨੇ ਨੇ ਸਾਰੇ ਭਾਰਤੀ
ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਰੇਲਵੇ ਸਟੇਸ਼ਨ ਜਾ ਸਕਦੇ ਹਨ ਤਾਂ ਜੋ ਉਹ ਪੱਛਮੀ ਹਿੱਸੇ
ਵਿੱਚ ਪਹੁੰਚ ਸਕਣ।
ਭਾਰਤੀ
ਸਫ਼ਾਰਤਖ਼ਾਨੇ ਨੇ ਦੱਸਿਆ ਹੈ ਕਿ ਯੂਕਰੇਨ ਰੇਲਵੇ ਨੇ ਲੋਕਾਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼
ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਹੈ।
ਸਥਾਨਕ ਸਮੇਂ ਮੁਤਾਬਕ
ਕੀਵ ਵਿੱਚ ਸਵੇਰੇ 8 ਵਜੇ ਕਰਫਿਊ ਹਟਾ ਦਿੱਤਾ ਗਿਆ ਅਤੇ ਲੋਕ ਅੰਡਰਗਰਾਊਂਡ ਰੈਣ-ਬਸੇਰਿਆਂ ਤੋਂ
ਬਾਹਰ ਨਿਕਲ ਸਕਦੇ ਹਨ।
ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੁਣ ਖੁੱਲ੍ਹਣਗੀਆਂ ਅਤੇ ਪਬਲਿਕ ਟਰਾਂਸਪੋਰਟ ਸ਼ੁਰੂ ਹੋਵੇਗਾ ਹਾਲਾਂਕਿ ਸਬਵੇਅ ਟ੍ਰੇਨਾਂ ਘੱਟ ਹੀ ਚੱਲਣਗੀਆਂ।
ਸ਼ਨੀਵਾਰ ਅਤੇ ਐਤਵਾਰ ਨੂੰ ਲਗਾਤਾਰ ਕਈ ਧਮਾਕੇ ਹੋਏ ਪਰ ਇਹ ਸੈਂਟਰਲ ਕੀਵ ਤੋਂ ਬਾਹਰ ਦੇ ਹਿੱਸੇ ਵਿੱਚ ਹੀ ਹੋਏ ਸਨ। ਰੂਸੀ ਮਿਜ਼ਾਈਲਾਂ ਸ਼ਹਿਰ ਦੇ ਕੇਂਦਰ ਤੱਕ ਦਾਗੀਆਂ ਗਈਆਂ ਸਨ ਪਰ ਇਹ ਬੇਅਸਰ ਰਹੀਆਂ ਅਤੇ ਰਾਜਧਾਨੀ ਅਜੇ ਵੀ ਯੂਕਰੇਨ ਦੇ ਹੱਥਾਂ ਵਿੱਚ ਹੀ ਹੈ।
ਹਾਲਾਂਕਿ ਕੀਵ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਯੁੱਧ ਅਜੇ ਖ਼ਤਮ ਨਹੀਂ ਹੋਇਆ ਕਿਉਂਕਿ ਸ਼ਹਿਰ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਸੜਕਾਂ ਉੱਤੇ ਸੰਘਰਸ਼ ਜਾਰੀ ਹੈ। ਕੀਵ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਜਦੋਂ ਲੋਕ ਸਵੇਰੇ ਉੱਠ ਕੇ ਸ਼ਹਿਰ ਦੇਖਣਗੇ ਤਾਂ ਉਨ੍ਹਾਂ ਨੂੰ ਕੁਝ ਵੀ ਪਹਿਲਾਂ ਵਰਗਾ ਨਹੀਂ ਦਿਖੇਗਾ।
ਕੀਵ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ, ‘’ਜਦੋਂ ਤੁਸੀਂ ਸਵੇਰੇ 8 ਵਜੇ ਤੋਂ ਬਾਅਦ ਸ਼ਹਿਰ ਤੋਂ ਨਿਕਲੋਗੇ ਤਾਂ ਤੁਹਾਨੂੰ ਕੀਵ ਦੀਆਂ ਸੜਕਾਂ ਉੱਤੇ ਹਰ ਪਾਸੇ ਕਿਲੇਬੰਦੀ ਅਤੇ ਹੋਰ ਹਥਿਆਰ ਦਿਖਣਗੇ।‘’
ਕੱਲ ਰਾਤ 10 ਵਜੇ ਦੁਬਾਰਾ ਕਰਫਿਊ ਲੱਗ ਜਾਵੇਗਾ ਜੋ ਸਵੇਰੇ 7 ਵਜੇ ਤੱਕ ਰਹੇਗਾ। ਪਰ ਇੱਥੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਜ਼ਰੂਰੀ ਨਾ ਹੋਵੇ ਉਹ ਆਪਣੇ ਘਰਾਂ ਜਾਂ ਜਿੱਥੇ ਵੀ ਰਹਿਣ ਦਾ ਠਿਕਾਣਾ ਹੋਵੇਗਾ, ਉੱਥੋਂ ਬਾਹਰ ਨਾ ਨਿਕਲਣ।
Skip X postX ਸਮੱਗਰੀ ਦੀ ਇਜਾਜ਼ਤ?ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।