ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ''ਰੂਸੀ ਫ਼ੌਜਾਂ ਦੀ ਕਾਰਵਾਈ ਨੂੰ ਅਣਭੜਕਾਈ ਅਤੇ ਨਾਵਾਜਬ'' ਦੱਸਿਆ ਹੈ।
ਉਨ੍ਹਾਂ ਨੇ ਕਿਹਾ, ''ਪੂਰੀ ਦੁਨੀਆਂ ਦੀਆਂ ਅਰਦਾਸਾਂ ਯੂਕਰੇਨ ਵਾਸੀਆਂ ਦੇ ਨਾਲ ਹਨ।''
''ਰਾਸ਼ਟਰਪਤੀ ਪੁਤਿਨ ਨੇ ਇੱਕ ਸੋਚੀ ਸਮਝੀ ਜੰਗ ਚੁਣੀ ਹੈ ਜੋ ਮਨੁੱਖੀ ਦੁੱਖਾਂ ਅਤੇ ਜ਼ਿੰਦਗੀ ਦਾ ਵਿਨਾਸ਼ਕਾਰੀ ਘਾਟਾ ਲੈਕੇ ਆਵੇਗੀ।''
''ਇਹ ਹਮਲਾ ਜੋ ਵੀ ਮੌਤ ਅਤੇ ਤਬਾਹੀ ਲੈਕੇ ਆਵੇਗਾ ਉਸ ਲਈ ਇਕੱਲਾ ਰੂਸ ਹੀ ਜ਼ਿੰਮੇਵਾਰ ਹੈ। ਅਮਰੀਕਾ ਅਤੇ ਇਸ ਦੇ ਸਾਥੀ ਇੱਕਜੁਟਤਾ ਨਾਲ ਅਤੇ ਫ਼ੈਸਲਾਕੁਨ ਤਰੀਕੇ ਨਾਲ ਜਵਾਬ ਦੇਣਗੇ। ਦੁਨੀਆਂ ਰੂਸ ਦੀ ਜਵਾਬਦੇਹੀ ਤੈਅ ਕਰੇਗੀ''
ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਉਹ ਵੀਰਵਾਰ ਨੂੰ ਅਮਰੀਕੀਆਂ ਨੂੰ ਆਪਣੇ ਸੰਬੋਧਨ ਵਿੱਚ ਦੱਸਣਗੇ ਕਿ ਰੂਸ ਨੂੰ ਇਸ ਦੇ ਕੀ ਸਿੱਟੇ ਭੁਗਤਣੇ ਪੈਣਗੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਥਿਤੀ ਉੱਪਰ ਨਜ਼ਰ ਹੈ ਅਤੇ ਉਹ ਰੂਸ ਲਈ ''ਅਗਲੇਰੇ ਸਿੱਟੇ'' ਐਲਾਨਣ ਤੋਂ ਪਹਿਲਾਂ ਜੀ7 ਆਗੂਆਂ ਨਾਲ ਚਰਚਾ ਕਰਨਗੇ।
ਉਨ੍ਹਾਂ ਨੇ ਕਿਹਾ, ''ਅੱਜ ਰਾਤ ਮੈਂ ਤੇ ਜਿਲ ਯੂਕਰੇਨ ਦੇ ਬਹਾਦਰ ਤੇ ਮਾਣਮੱਤੇ ਵਾਸੀਆਂ ਲਈ ਪ੍ਰਰਥਨਾ ਕਰ ਰਹੇ ਹਾਂ।''
ਉਨ੍ਹਾਂ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਬੀਬੀਸੀ ਨੂੰ ਕਿਹਾ ਜੇ ਰੂਸ ਜਾਰੀ ਰਹਿੰਦਾ ਹੈ ਤਾਂ ਅਸੀਂ ਵੀ ਚੜ੍ਹਾਂਗੇ। ਇਸ ਲਈ ਉਹ ਜੋ ਵੀ ਸੋਚ ਰਹੇ ਹਨ ਉਨ੍ਹਾਂ ਨੂੰ ਉਸ ਵਿੱਚ ਇਸ ਪੱਖ ਸ਼ਾਮਲ ਕਰਨਾ ਪਏਗਾ।''