ਯੂਕਰੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਲਈ ਕਿਹਾ, ਇਮਾਨਦਾਰ ਗੱਲਬਾਤ ਲਈ ਤਿਆਰ ਹਾਂ -ਪੁਤਿਨ

ਪੁਤਿਨ ਨੇ ਐਲਾਨ ਕੀਤਾ ਸੀ ਕਿ ਰੂਸੀ ਫ਼ੌਜਾਂ ਪੂਰਬੀ ਯੂਕਰੇਨ ਵਿੱਚ ਦਾਖਲ ਹੋਣਗੀਆਂ ਅਤੇ ਵੱਖਵਾਦੀ ਇਲਾਕਿਆਂ ਵਿੱਚ 'ਸ਼ਾਂਤੀ ਕਾਇਮ ਕਰਨ ਦੀ ਦਿਸ਼ਾ ਵੱਲ ਕੰਮ ਕਰਨਗੀਆਂ'

ਲਾਈਵ ਕਵਰੇਜ

  1. ਯੂਕਰੇਨ ਵਿਵਾਦ: ਜੋਅ ਬਾਇਡਨ ਨੇ ਰੂਸ ਉੱਤੇ ਲਗਾਈਆਂ ਇਹ ਪਾਬੰਦੀਆਂ

    ਜੋਅ ਬਾਇਡਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਜੋਅ ਬਾਇਡਨ

    ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਉੱਪਰ ਵਿਆਪਕ ਪਾਬੰਦੀਆਂ ਲਗਾਈਆਂ ਹਨ। ਬਾਇਡਨ ਨੇ ਕਿਹਾ, “ਅਸੀਂ ਰੂਸ ਦੀ ਸਰਕਾਰ ਲਈ ਪੱਛਮੀ ਵਿੱਤੀ ਸਹਾਇਤਾ ਨੂੰ ਬੰਦ ਕਰ ਦਿੱਤਾ ਹੈ।''

    ਬਾਇਡਨ ਦਾ ਇਹ ਫੈਸਲਾ ਉਦੋਂ ਆਇਆ ਜਦੋਂ ਰੂਸੀ ਸਿਆਸਤਦਾਨਾਂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪੂਰਬੀ ਯੂਕਰੇਨ ਦੇ ਬਾਗੀਆਂ ਦੇ ਕਬਜ਼ੇ ਵਾਲੇ ਦੋ ਹਿੱਸਿਆਂ ਵਿੱਚ ਫੌਜ ਭੇਜਣ ਦਾ ਅਧਿਕਾਰ ਦਿੱਤਾ।

    ਯੂਐੱਸ ਸਪੇਸ ਟੈਕਨਾਲੋਜੀ ਕੰਪਨੀ ਮੈਕਸਰ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਸੈਟੇਲਾਈਟ ਚਿੱਤਰਾਂ ਮੁਤਾਬਕ ਪੱਛਮੀ ਰੂਸ ਵਿੱਚ ਕਈ ਨਵੇਂ ਸੈਨਿਕਾਂ ਅਤੇ ਉਪਕਰਣਾਂ ਦੀ ਤੈਨਾਤੀ ਅਤੇ ਯੂਕਰੇਨ ਦੀ ਸਰਹੱਦ ਨੇੜੇ ਬੇਲਾਰੂਸ ਵਿੱਚ ਇੱਕ ਏਅਰਫੀਲਡ ਵਿੱਚ 100 ਤੋਂ ਵੱਧ ਵਾਹਨ ਦਿਖਾਈ ਦਿੱਤੇ ਹਨ।

    ਯੂਐੱਸ ਨੇ ਪਹਿਲਾਂ ਹੀ ਅਮਰੀਕੀ ਕੰਪਨੀਆਂ ਨੂੰ ਵਿਦਰੋਹੀਆਂ ਦੇ ਕਬਜ਼ੇ ਵਾਲੇ ਯੂਕਰੇਨੀ ਖੇਤਰਾਂ ਡੋਨੈਟਸਕ ਅਤੇ ਲੁਹਾਂਸਕ ਨਾਲ ਵਪਾਰ 'ਤੇ ਪਾਬੰਦੀ ਲਗਾ ਦਿੱਤੀ ਸੀ - ਪਰ ਕੁਝ ਕੰਪਨੀਆਂ ਅਜੇ ਵੀ ਵਪਾਰ ਕਰ ਰਹੀਆਂ ਹਨ।

    ਇੱਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨਾਟੋ ਦੇ ਮੈਂਬਰ ਦੇਸ਼ਾਂ ਐਸਟੋਨੀਆ, ਲਾਤਵੀਆ ਅਤੇ ਲਿਥੁਆਨੀਆ - ਜੋ ਕਿ ਰੂਸ ਦੀ ਸਰਹੱਦ 'ਤੇ ਜਾਂ ਉਸ ਦੇ ਨੇੜੇ ਹਨ, ਵਿੱਚ ਵੀ ਸੈਨਿਕਾਂ ਨੂੰ ਭੇਜ ਰਿਹਾ ਹੈ।

    ਇਸ ਤੋਂ ਇਲਾਵਾ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਰਾਸ਼ਟਰਪਤੀ ਬਾਇਡਨ ਦੇ ਭਾਸ਼ਣ ਤੋਂ ਬਾਅਦ ਘੋਸ਼ਣਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਰੂਸੀ ਹਮਰੁਤਬਾ ਨਾਲ ਵੀਰਵਾਰ ਦੀ ਯੋਜਨਾਬੱਧ ਬੈਠਕ ਨੂੰ ਵੀ ਰੱਦ ਕਰ ਦਿੱਤਾ ਹੈ।

  2. ਕੈਨੇਡਾ ਨੇ ਯੂਕਰੇਨ ਨੂੰ ਭੇਜੀ ਸਹਾਇਤਾ

    ਰੂਸ ਦੁਆਰਾ ਹਮਲੇ ਦੇ ਖਦਸ਼ੇ ਵਿਚਕਾਰ, ਹਾਲ ਦੇ ਹਫਤਿਆਂ ਵਿੱਚ ਯੂਕਰੇਨ ਨੂੰ ਨਾਟੋ ਦੇਸ਼ਾਂ ਤੋਂ ਹਥਿਆਰਾਂ ਅਤੇ ਫੌਜੀ ਸਮੱਗਰੀ ਦੀ ਸਹਾਇਤਾ ਪ੍ਰਾਪਤ ਹੋਈ ਹੈ।

    ਕੈਨੇਡਾ ਦੇ ਰਾਸ਼ਟਰੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਵੱਲੋਂ “ਯੁੱਧ ਸਮੱਗਰੀ ਸਹਾਇਤਾ” ਦੀ ਦੂਜੀ ਡਿਲਵਰੀ ਭੇਜ ਦਿੱਤੀ ਗਈ ਹੈ।

    ਰੂਸ 'ਤੇ ਵਿੱਤੀ ਪਾਬੰਦੀਆਂ ਲਗਾਉਣ ਵਿੱਚ ਕੈਨੇਡਾ ਵੀ ਹੁਣ ਪੱਛਮੀ ਸਹਿਯੋਗੀਆਂ ਨਾਲ ਸ਼ਾਮਲ ਹੋ ਗਿਆ ਹੈ ਅਤੇ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਕੈਨੇਡਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਯੂਕਰੇਨ-ਰੂਸ ਸੰਕਟ: ਉਹ 3 ਰਸਤੇ ਜਿੱਥੋਂ ਰੂਸ ਯੂਕਰੇਨ 'ਤੇ ਚੜ੍ਹਾਈ ਕਰ ਸਕਦਾ ਹੈ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਰੂਸੀ ਫ਼ੌਜਾਂ ਪੂਰਬੀ ਯੂਕਰੇਨ ਵਿੱਚ ਦਾਖਲ ਹੋਣਗੀਆਂ, ਵੱਖਵਾਦੀ ਇਲਾਕਿਆਂ 'ਚ ਸ਼ਾਂਤੀ ਕਾਇਮ ਕਰਨ ਦੀ ਲਈ ਕੰਮ ਕਰਨਗੀਆਂ।

    ਫ਼ੌਜੀ ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਰੂਸ ਨੇ ਯੂਕਰੇਨ ਦੀ ਸਰਹੱਦ ਉੱਪਰ 1,90,000 ਨਫ਼ਰੀ ਤੈਨਾਤ ਕੀਤੀ ਹੋਈ ਹੈ ਅਤੇ ਜੇ ਰੂਸ ਹਮਲਾ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਉਸ ਕੋਲ ਕਈ ਵਿਕਲਪ ਹਨ।

    ਇਸ ਰਿਪੋਰਟ ਵਿੱਚ ਜਾਣੋ ਕੀ ਹਨ ਰੂਸੀ ਰਾਸ਼ਟਰਪਤੀ ਪੂਤਿਨ ਕੋਲ ਵਿਕਲਪ ਅਤੇ ਕੀ ਬਣ ਸਕਦੀ ਹੈ ਸਥਿਤੀ। ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

  4. ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ- '24 ਘੰਟਿਆਂ ਦੇ ਅੰਦਰ ਪੂਰੇ ਹਮਲੇ ਦੀ ਸੰਭਾਵਨਾ'

    ਸਕੌਟ ਮੌਰੀਸਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ

    ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ "ਯੂਕਰੇਨ ਉੱਤੇ ਹਮਲਾ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ"।

    ਇਸਦੇ ਨਾਲ ਹੀ ਉਨ੍ਹਾਂ ਨੇ ਇਸ "ਬਿਨਾਂ ਉਕਸਾਏ ਹੋਏ" ਅਤੇ "ਅਸਵੀਕਾਰਨਯੋਗ" ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।

    ਮੌਰੀਸਨ ਨੇ ਕਿਹਾ ਕਿ ਰੂਸ "ਯੂਕਰੇਨ 'ਤੇ ਪੂਰੀ ਤਰ੍ਹਾਂ ਹਮਲਾ ਕਰਨ ਲਈ ਬਿਲਕੁਲ ਤਿਆਰ ਸੀ, ਅਤੇ ਇਹ ਅਗਲੇ 24 ਘੰਟਿਆਂ ਦੇ ਅੰਦਰ ਹੋਣ ਦੀ ਸੰਭਾਵਨਾ ਹੈ। ਪਹਿਲਾਂ ਹੀ ਗੋਲਾਬਾਰੀ ਅਤੇ ਉਸੇ ਤਰ੍ਹਾਂ ਦੀਆਂ ਚੀਜ਼ਾਂ ਦੀਆਂ ਰਿਪੋਰਟਾਂ ਵੀ ਹਨ ਜੋ ਇਹ ਸੰਕੇਤ ਦੇ ਸਕਦੀਆਂ ਹਨ ਕਿ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।"

    ਉਨ੍ਹਾਂ ਅੱਗੇ ਕਿਹਾ ਕਿ ਉਦਾਰਵਾਦੀ ਲੋਕਤੰਤਰਾਂ ਨੂੰ ਤਾਨਾਸ਼ਾਹੀ ਰਾਜਾਂ ਦਾ ਵਿਰੋਧ ਕਰਨ ਦੀ ਲੋੜ ਹੈ ਜੋ 'ਆਪਣੀ ਮਰਜ਼ੀ ਚਲਾਉਣਾ ਚਾਹੁੰਦੇ ਹਨ'।

  5. ਰੂਸ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ - ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ

    ਜੋ ਬਾਇਡਨ

    ਤਸਵੀਰ ਸਰੋਤ, getty

    ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਜੋ ਬਾਇਡਨ

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪੂਰਬੀ ਯੂਕਰੇਨ ਵਿੱਚ ਸੈਨਿਕ ਤੈਨਾਤ ਕਰਨ ਦੇ ਮਾਸਕੋ ਦੇ ਆਦੇਸ਼ ਦੀ ਆਲੋਚਨਾ ਕਰਦਿਆਂ ਇਸਨੂੰ "ਅੰਤਰਰਾਸ਼ਟਰੀ ਕਾਨੂੰਨ ਦੀ ਘੋਰ ਉਲੰਘਣਾ" ਦੱਸਿਆ ਹੈ।

    ਦੂਜੇ ਪਾਸੇ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਲਾਦੀਮੀਰ ਪੁਤਿਨ ਦੇ ਯੂਕਰੇਨ 'ਚ ਫੌਜ ਭੇਜਣ ਦੇ ਹੁਕਮਾਂ ਨੂੰ 'ਪ੍ਰਤਿਭਾਸ਼ਾਲੀ' ਕਰਾਰ ਦਿੱਤਾ ਹੈ।

    ਇੱਕ ਸੱਜੇ-ਪੱਖੀ ਰੇਡੀਓ ਸ਼ੋਅ 'ਤੇ ਟਰੰਪ ਨੇ ਕਿਹਾ, "ਪੁਤਿਨ ਨੇ ਯੂਕਰੇਨ ਦੇ ਇੱਕ ਵੱਡੇ ਹਿੱਸੇ ਨੂੰ, ਯੂਕਰੇਨ ਯੂਕਰੇਨ ਤੋਂ ਹਟਾ ਦਿੱਤਾ। ਪੁਤਿਨ ਨੇ ਇਸਨੂੰ ਸੁਤੰਤਰ ਘੋਸ਼ਿਤ ਕੀਤਾ। ਵਾਹ, ਇਹ ਸ਼ਾਨਦਾਰ ਹੈ। ਹੁਣ ਪੁਤਿਨ ਕਹਿ ਰਹੇ ਹਨ, 'ਇਹ ਸੁਤੰਤਰ ਹੈ,' ਯੂਕਰੇਨ ਦਾ ਇੱਕ ਵੱਡਾ ਹਿੱਸਾ।''

    "ਮੈਂ ਕਿਹਾ, 'ਇਹ ਕਿੰਨੇ ਹੁਸ਼ਿਆਰ ਹਨ?' ਅਤੇ ਉਹ ਅੰਦਰ ਜਾ ਕੇ ਇੱਕ ਸ਼ਾਂਤੀ ਰੱਖਿਅਕ ਬਣਨ ਵਾਲੇ ਹਨ। ਇਹ ਸਭ ਤੋਂ ਮਜ਼ਬੂਤ ਸ਼ਾਂਤੀ ਬਲ ਹੈ ... ਅਸੀਂ ਇਸਨੂੰ ਆਪਣੀ ਦੱਖਣੀ ਸਰਹੱਦ 'ਤੇ ਵਰਤ ਸਕਦੇ ਹਾਂ।''

    ਡੌਨਲਡ ਟਰੰਪ ਅਤੇ ਵਲਾਦੀਮੀਰ ਪੁਤਿਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਵਲਾਦੀਮੀਰ ਪੁਤਿਨ
  6. ਯੂਕਰੇਨ ਰੂਸ ਸੰਕਟ 'ਚ ਹੁਣ ਤੱਕ ਕੀ ਕੀ ਹੋਇਆ

    Russia Ukraine Crisis

    ਤਸਵੀਰ ਸਰੋਤ, EPA

    • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸੀ ਫ਼ੌਜਾਂ ਪੂਰਬੀ ਯੂਕਰੇਨ ਵਿੱਚ ਦਾਖਲ ਹੋਣਗੀਆਂ ਅਤੇ ਵੱਖਵਾਦੀ ਇਲਾਕਿਆਂ ਵਿੱਚ ਸ਼ਾਂਤੀ ਕਾਇਮ ਕਰਨ ਦੀ ਦਿਸ਼ਾ ਵੱਲ ਕੰਮ ਕਰਨਗੀਆਂ।
    • ਪੁਤਿਨ ਨੇ ਦੋ ਇਲਾਕਿਆਂ ਨੂੰ ਆਜ਼ਾਦ ਰੂਪ ਵਿਚ ਮਾਨਤਾ ਦਿੱਤੀ ਹੈ।
    • ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਸੰਸਦ ਵਿੱਚ ਯੂਕਰੇਨ ਬਾਰੇ ਬਿਆਨ ਵੀ ਦਿੱਤਾ ਹੈ। ਉਨ੍ਹਾਂ ਨੇ ਆਖਿਆ ਕਿ ਸਾਨੂੰ ਨਹੀਂ ਪਤਾ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ ਪਰ ਰਾਸ਼ਟਰਪਤੀ ਪੁਤਿਨ ਦੇ ਮਨਸੂਬੇ ਜ਼ਰੂਰ ਨਾਕਾਮਯਾਬ ਹੋਣੇ ਚਾਹੀਦੇ ਹਨ।
    • ਯੂਕੇ ਨੇ ਰੂਸ ਦੀਆਂ ਪੰਜ ਬੈਂਕਾਂ ਉੱਪਰ ਵੀ ਰੋਕ ਲਗਾ ਦਿੱਤੀ ਹੈ।
    • 'ਨੋਰਡ ਦੋ ਸਟ੍ਰੀਮ' ਪਾਈਪਲਾਈਨ ਰੂਸ ਤੋਂ ਜਰਮਨੀ ਜਾਂਦੀ ਹੈ ਜਿਸ ਨੂੰ ਪਿਛਲੇ ਸਾਲ ਮੁਕੰਮਲ ਕੀਤਾ ਗਿਆ ਸੀ ਪਰ ਇਸ ਪਾਈਪਲਾਈਨ ਨੇ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਸੀ। ਜਰਮਨੀ ਨੇ ਇਸ ਤੇ ਰੋਕ ਲਗਾ ਦਿੱਤੀ ਹੈ।
    • ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਯੂਕਰੇਨ ਸੰਕਟ ਉਪਰ ਆਖਿਆ ਕਿ ਭਾਰਤ ਗੱਲਬਾਤ ਦੇ ਰਾਹੀਂ ਸਿੱਟਾ ਕੱਢਣ ਦੇ ਪੱਖ ਵਿੱਚ ਹੈ।
  7. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਰੂਸ ਤੇ ਯੂਕਰੇਨ ਵਿਚਕਾਰ ਸੰਕਟ ਵਧਦਾ ਜਾ ਰਿਹਾ ਹੈ। ਇਸ ਪੇਜ ਰਾਹੀਂ ਅਸੀਂ ਇਸ ਸੰਕਟ ਨਾਲ ਜੁੜੀਆਂ ਅਹਿਮ ਗਤੀਵਿਧੀਆਂ ਸਾਂਝੀਆਂ ਕਰਾਂਗੇ।