ਅਫ਼ਗਾਨਿਸਤਾਨ: ਤਾਲਿਬਾਨ ਵਿਰੋਧੀਆਂ ਨੇ ਤਿੰਨ ਜ਼ਿਲ੍ਹਿਆਂ ’ਤੇ ਕਬਜ਼ਾ ਕੀਤਾ, 'ਤਾਲਿਬਾਨ ਦੇ ਕਬਜ਼ੇ ਦੀ ਹਮਾਇਤ' ਕਰਨ ਦੇ ਇਲਜ਼ਾਮ ਤਹਿਤ 14 ਗ੍ਰਿਫ਼ਤਾਰ

ਖ਼ਬਰ ਏਜੰਸੀ ਏਐਫਪੀ ਅਨੁਸਾਰ ਤਾਲਿਬਾਨ ਦੇ ਸਹਿ ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਕਾਬੁਲ ਵਿੱਚ ਮੌਜੂਦ ਹਨ ਅਤੇ ਇਸਦੀ ਜਾਣਕਾਰੀ ਖ਼ਬਰ ਏਜੰਸੀ ਨੂੰ ਤਾਲਿਬਾਨ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ।

ਲਾਈਵ ਕਵਰੇਜ

  1. ਐਂਜਲੀਨਾ ਜੋਲੀ ਨੇ ਅਫ਼ਗਾਨਿਸਤਾਨ ਵਿੱਚ ਲੋਕਾਂ ਲਈ ਆਵਾਜ਼ ਚੁੱਕੀ

    ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਂਜਲੀਨਾ ਜੋਲੀ ਨੇ ਇੰਸਟਾਗਰਾਮ ਤੇ ਆਪਣਾ ਅਕਾਊਂਟ ਬਣਾਇਆ ਹੈ ਅਤੇ ਪਹਿਲੀ ਪੋਸਟ ਹੀ ਅਫ਼ਗਾਨਿਸਤਾਨ ਨਾਲ ਜੁੜੀ ਹੋਈ ਪਾਈ ਹੈ।

    ਉਨ੍ਹਾਂ ਨੇ ਪਹਿਲੀ ਪੋਸਟ ਵਿੱਚ ਇੱਕ ਅਫ਼ਗਾਨ ਕੁੜੀ ਦੀ ਚਿੱਠੀ ਸ਼ੇਅਰ ਕਰਦਿਆਂ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਲੋਕਾਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ਘੱਟ ਰਹੀ ਹੈ, ਇਸ ਕਰਕੇ ਮੈਂ ਇੰਸਟਾਗਰਾਮ 'ਤੇ ਆਈ ਹਾਂ ਤਾਂ ਜੋ ਉਨ੍ਹਾਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਾਂ ਜੋ ਆਪਣੇ ਹੱਕਾਂ ਲਈ ਲੜ ਰਹੇ ਹਨ।

    Skip Instagram post
    Instagram ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of Instagram post

  2. ਸ਼ੁੱਕਰਵਾਰ 20 ਅਗਸਤ ਦੇ ਦਿਨ ਵੀ ਅਫ਼ਗਾਨਿਸਤਾਨ ਵਿੱਚ ਕਾਫ਼ੀ ਹਲਚਲ ਰਹੀ। ਆਓ ਇੱਕ ਨਜ਼ਰ ਮਾਰਦੇ ਹਾਂ ਖ਼ਾਸ ਖ਼ਬਰਾਂ ਉੱਪਰ-

    ·ਹਜ਼ਾਰਾਂ ਲੋਕ ਦੇਸ਼ ਛੱਡਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਇਸ ਦਰਮਿਆਨ ਬੀਬੀਸੀ ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਫ਼ੈਲੀ ਅਫ਼ਰਾ-ਤਫ਼ਰੀ ਦੇਖੀ ਹੈ।

    ·ਅਮਰੀਕਾ ਨੇ ਕਾਬੁਲ ਵਿੱਚ ਆਪਣੇ ਬਚਾਅ ਕਾਰਜਾਂ ਦੇ ਮਧੱਮ ਗਤੀ ਨਾਲ ਚੱਲਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਨੂੰ ਤੇਜ਼ ਕੀਤਾ ਜਾਵੇਗਾ.

    ·ਐਮਨਿਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਤਾਲਿਬਾਨ ਵੱਲੋਂ ਘੱਟ-ਗਿਣਤੀ ਭਾਈਚਾਰੇ ਹਜ਼ਾਰਾ ਦੇ ਨੌਂ ਪੁਰਸ਼ਾਂ ਨੂੰ ਤਾਲਿਬਾਨ ਨੇ ਕਤਲ ਕੀਤਾ।

    ·ਜਰਮਨੀ ਦੇ ਬ੍ਰਾਡਕਾਸਟਰ ਡੀਡਬਲਿਊ ਨੇ ਕਿਹਾ ਹੈ ਕਿ ਤਾਲਿਬਾਨ ਨੇ ਉਸ ਦੇ ਇੱਕ ਪੱਤਰਕਾਰ ਦੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਹੈ।

    ·ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਫ਼ਗਾਨਿਸਤਾਨ ਵਿੱਚੋਂ ਲੋਕਾਂ ਨੂੰ ਕੱਢੇ ਜਾਣ ਦੀ ਯੋਜਨਾ ਬਾਰੇ ਸ਼ੁੱਕਰਵਾਰ ਦੇਰ ਰਾਤ ਸੰਬੋਧਨ ਕਰਨਗੇ।

    ·ਰੂਸੀ ਰਾਸ਼ਟਰਪਤੀ ਪੂਤਿਨ ਨੇ ਕਿਹਾ ਹੈ ਕਿ ਦੁਨੀਆਂ ਨੂੰ ਤਾਲਿਬਾਨ ਦੀ ਸਚਾਈ ਨੂੰ ਮੰਨ ਲੈਣਾ ਚਾਹੀਦਾ ਹੈ।

    ·ਤਾਲਿਬਾਨ ਨੇ ਕਿਹਾ ਹੈ ਕਿ ਦੇਸ਼ ਛੱਡ ਕੇ ਜਾ ਰਹੇ ਅਫ਼ਗਾਨ ਲੋਕ ਭੁੱਲੇਖੇ ਦਾ ਸ਼ਿਕਾਰ ਹਨ।

    ·ਸੰਯੁਕਤ ਰਾਸ਼ਟਰ ਦੇ ਇੱਕ ਦਸਤਵੇਜ਼ ਮੁਤਾਬਕ ਤਾਲਿਬਾਨ ਨਾਟੋ ਫ਼ੌਜਾਂ ਲਈ ਕੰਮ ਕਰਨ ਵਾਲਿਆਂ ਦੀ ਭਾਲ ਕਰ ਰਹੇ ਹਨ।

    ·ਖ਼ਬਰ ਏਜੰਸੀ ਰੌਇਟਰਜ਼ ਨੇ ਕਾਬੁਲ ਦੇ ਕੁਝ ਵਸਨੀਕਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਤਾਲਿਬਾਨ ਜੋ ਘਰ-ਘਰ ਜਾ ਕੇ ਤਲਾਸ਼ੀ ਲੈ ਰਹੇ ਸਨ ਉਸ ਦੌਰਾਨ ਉਹ ਕਿਸੇ ਬਾਇਓਮੀਟਰਿਕ ਉਪਕਰਣ ਦੀ ਵਰਤੋਂ ਕਰ ਰਹੇ ਸਨ।

    ·ਖ਼ਬਰ ਏਜੰਸੀ ਰੌਇਟਰਜ਼ ਨੇ ਕਾਬੁਲ ਦੇ ਕੁਝ ਵਸਨੀਕਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਤਾਲਿਬਾਨ ਜੋ ਘਰ-ਘਰ ਜਾ ਕੇ ਤਲਾਸ਼ੀ ਲੈ ਰਹੇ ਸਨ ਉਸ ਦੌਰਾਨ ਉਹ ਕਿਸੇ ਬਾਇਓਮੀਟਰਿਕ ਉਪਕਰਣ ਦੀ ਵਰਤੋਂ ਕਰ ਰਹੇ ਸਨ।

    ·ਕਟੱੜਪੰਥੀ ਸੰਗਠਨ ਇਸਲਾਮਿਕ ਸਟੇਟ ਨੇ ਆਪਣੇ ਹਫ਼ਤਾਵਾਰੀ ਅਖ਼ਬਾਰ ਅਲ-ਨਬਾ ਦੇ 19 ਅਗਸਤ ਦੀ ਸੰਪਾਦਕੀ ਵਿੱਚ ਤਾਲਿਬਾਨ ਦੀ ਵਾਪਸੀ ਬਾਰੇ ਲਿਖਿਆ ਹੈ,“ਇਹ ਅਮਨ ਦੀ ਜਿੱਤ ਹੈ, ਇਸਲਾਮ ਲਈ ਨਹੀਂ। ਇਹ ਸੌਦੇਬਾਜ਼ੀ ਦੀ ਜਿੱਤ ਹੈ ਨਾ ਕਿ ਜਿਹਾਦ ਦੀ।”

    ·ਅਫ਼ਗਾਨਿਸਤਾਨ ਕ੍ਰਿਕਿਟ ਬੋਰਡ ਦੇ ਮੁਖੀ ਹਾਮਿਦ ਸ਼ਿਨਵਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਇੱਕ ਵਾਰ ਫਿਰ ਸ਼੍ਰੀਲੰਕਾ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਇੱਕ ਦਿਨਾਂ ਲੜੀ ਦੀ ਤਿਆਰੀ ਕਰ ਰਹੀ ਹੈ।

    ਐਂਜਲੀਨਾ ਜੋਲੀ ਨੇ ਅਫ਼ਗਾਨਿਸਤਾਨ ਵਿੱਚ ਲੋਕਾਂ ਲਈ ਆਵਾਜ਼ ਚੁੱਕੀ

    ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਂਜਲੀਨਾ ਜੋਲੀ ਨੇ ਇੰਸਟਾਗਰਾਮ ਤੇ ਆਪਣਾ ਅਕਾਊਂਟ ਬਣਾਇਆ ਹੈ ਅਤੇ ਪਹਿਲੀ ਪੋਸਟ ਹੀ ਅਫ਼ਗਾਨਿਸਤਾਨ ਨਾਲ ਜੁੜੀ ਹੋਈ ਪਾਈ ਹੈ।

    ਉਨ੍ਹਾਂ ਨੇ ਪਹਿਲੀ ਪੋਸਟ ਵਿੱਚ ਇੱਕ ਅਫ਼ਗਾਨ ਕੁੜੀ ਦੀ ਚਿੱਠੀ ਸ਼ੇਅਰ ਕਰਦਿਆਂ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਲੋਕਾਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ਘੱਟ ਰਹੀ ਹੈ, ਇਸ ਕਰਕੇ ਮੈਂ ਇੰਸਟਾਗਰਾਮ 'ਤੇ ਆਈ ਹਾਂ ਤਾਂ ਜੋ ਉਨ੍ਹਾਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਾਂ ਜੋ ਆਪਣੇ ਹੱਕਾਂ ਲਈ ਲੜ ਰਹੇ ਹਨ।

    ਅਫਗਾਨਿਸਤਾਨ

    ਤਸਵੀਰ ਸਰੋਤ, EPA

  3. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਅਫ਼ਗਾਨਿਸਤਾਨ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਵਾਂਗੇ। 20 ਅਗਸਤ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ