ਅਫ਼ਗਾਨਿਸਤਾਨ: ਤਾਲਿਬਾਨ ਵਿਰੋਧੀਆਂ ਨੇ ਤਿੰਨ ਜ਼ਿਲ੍ਹਿਆਂ ’ਤੇ ਕਬਜ਼ਾ ਕੀਤਾ, 'ਤਾਲਿਬਾਨ ਦੇ ਕਬਜ਼ੇ ਦੀ ਹਮਾਇਤ' ਕਰਨ ਦੇ ਇਲਜ਼ਾਮ ਤਹਿਤ 14 ਗ੍ਰਿਫ਼ਤਾਰ

ਖ਼ਬਰ ਏਜੰਸੀ ਏਐਫਪੀ ਅਨੁਸਾਰ ਤਾਲਿਬਾਨ ਦੇ ਸਹਿ ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਕਾਬੁਲ ਵਿੱਚ ਮੌਜੂਦ ਹਨ ਅਤੇ ਇਸਦੀ ਜਾਣਕਾਰੀ ਖ਼ਬਰ ਏਜੰਸੀ ਨੂੰ ਤਾਲਿਬਾਨ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ।

ਲਾਈਵ ਕਵਰੇਜ

  1. ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

  2. ਅਫ਼ਗਾਨਿਸਤਾਨ ਸੰਕਟ- ਪ੍ਰਮੁੱਖ ਘਟਨਾਕ੍ਰਮ

    • ਅਸਾਮ ਪੁਲਿਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਉੱਪਰ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੀ ਹਮਾਇਤ ਕਰਨ ਦੇ ਇਲਜ਼ਾਮ ਤਹਿਤ 14 ਜਣਿਆਂ ਨੂੰ ਗ੍ਰਿਫ਼ਤਾਰ ਕੀਤੀ ਗਿਆ ਹੈ।
    • ਕਾਬੁਲ ਵਿੱਚ ਅਮਰੀਕੀ ਅੰਬੈਸੀ ਨੇ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਕਾਬੁਲ ਹਵਾਈ ਅੱਡੇ ਵੱਲ ਜਾਣ ਤੋਂ ਗੁਰੇਜ਼ ਕਰਨ ਨੂੰ ਕਿਹਾ ਹੈ।
    • ਕਾਬੁਲ ਹਵਾਈ ਅੱਡੇ ਦੇ ਬਾਹਰ ਅਜੇ ਵੀ ਵੱਡੀ ਗਿਣਤੀ ਵਿੱਚ ਲੋਕ ਜੁੜੇ ਹੋਏ ਹਨ। ਕੁਝ ਰਿਪੋਰਟਾਂ ਜਿਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕੀ ਮੁਤਾਬਕ ਕੁਝ ਲੋਕ ਕੁਚਲੇ ਵੀ ਗਏ ਹਨ।
    • ਜਰਮਨੀ ਦੀ ਸਰਕਾਰ ਨੇ ਵੀ ਕਿਹਾ ਹੈ ਕਿ ਕਾਬੁਲ ਹਵਾਈ ਅੱਡੇ ਉੱਪਰ ਸੁੱਰਖਿਆ ਅਜੇ ਵੀ ਚਿੰਤਾ ਦਾ ਵਿਸ਼ਾ ਹੈ।
    • ਤਾਲਿਬਾਨ ਨੇ ਮੋਢੀਆਂ ਵਿੱਚੋਂ ਇੱਕ ਅਤੇ ਇਸਦੇ ਸਿਆਸੀ ਵਿੰਗ ਦੇ ਮੁੱਖੀ ਮੁੱਲਾ ਅਬਦੁਲ ਗ਼ਨੀ ਬਰਾਦਰ ਦੇਸ਼ ਵਿੱਚ ਨਵੀਂ ਤਾਲਿਬਾਨ ਸਰਕਾਰ ਬਣਾਉਣ ਲਈ ਬੈਠਕਾਂ ਕਰਨ ਲਈ ਕਾਬੁਲ ਪਹੁੰਚ ਗਏ ਹਨ।
    • ਯੂਰਪੀ ਕਮਿਸ਼ਨ ਦੇ ਮੁੱਖੀ ਉਰਸਲਾ ਵੌਨ ਡੇਰ ਲਿਆਨ ਨੇ ਆਪਣੇ ਅਫ਼ਗਾਨ ਕਰਮਚਾਰੀਆਂ ਨੂੰ ਯਕੀਨ ਦਵਾਇਆ ਹੈ ਕਿ ਉਨ੍ਹਾਂ ਨੂੰ ਉੱਥੋਂ ਕੱਢ ਲਿਆ ਜਾਵੇਗਾ ਅਤੇ ਯੂਰਪੀ ਯੂਨੀਅਨ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ।
    • ਸ਼ੁੱਕਰਵਾਰ ਦੀ ਰੁਕਾਵਟ ਤੋਂ ਬਾਅਦ ਕਾਬੁਲ ਹਵਾਈ ਅੱਡੇ ਤੋਂ ਉਡਾਣਾ ਅੱਜ ਮੁੜ ਸ਼ੁਰੂ ਹੋ ਗਈਆਂ
    • ਅਫ਼ਗਾਨਿਸਤਾਨ ਦੇ ਬਗ਼ਲਾਨ ਸੂਬੇ ਵਿੱਚ ਕੁਝ ਸਥਾਨਕ ਸੂਤਰਾਂ ਮੁਤਾਬਕ ਅਫ਼ਗਾਨ ਸਰਕਾਰ ਦੇ ਵਫ਼ਾਦਾਰ ਇੱਕ ਲੜਾਕਿਆਂ ਦੇ ਇੱਕ ਗਰੁੱਪ ਨੇ ਤਾਲਿਬਾਨ ਨਾਲ ਲੜਾਈ ਪਿੱਛੋਂ ਤਿੰਨ ਜ਼ਿਲ੍ਹਿਆਂ ਉੱਪਰ ਮੁੜ ਕਬਜ਼ਾ ਕਰ ਲਿਆ ਹੈ।
    • ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੇ ਭਰਾ ਤਾਲਿਬਾਨ ਵਿੱਚ ਸ਼ਾਮਲ ਹੋ ਗਏ ਹਨ।
    • ਅਫ਼ਗਾਨਿਸਤਾਨ ਤੋਂ ਆਉਣ ਵਾਲ਼ੀ ਹਿਜਰਤੀਆਂ ਦੀ ਲਹਿਰ ਦੇ ਮੱਦੇਨਜ਼ਰ ਗਰੀਸ ਨੇ ਤੁਰਕੀ ਨਾਲ ਲਗਦੀ ਆਪਣੀ ਸਰਹੱਦ ਉੱਪਰ 40 ਕਿੱਲੋਮੀਟਰ ਲੰਬੀ ਕੰਧ ਖੜ੍ਹੀ ਕਰ ਦਿੱਤੀ ਹੈ।
    ਅਫ਼ਗਾਨਿਸਤਾਨ
  3. ਤਾਲਿਬਾਨ ਵੱਲੋਂ ਲਾਏ ਕਾਬੁਲ ਦੇ ਕਾਰਜਕਾਰੀ ਗਵਰਨਰ ਦੀ ਹਾਮਿਦ ਕਰਜ਼ਈ ਨਾਲ ਬੈਠਕ

    ਅਫ਼ਗਾਨਿਸਤਾਨ

    ਤਸਵੀਰ ਸਰੋਤ, Abdullah Abdullah

    ਅਬਦੁਲ ਰਹਿਮਾਨ ਮਨਸੂਰ ਜੋ ਕਿ ਇੱਕ ਤਾਲਿਬਾਨ ਅਧਿਕਾਰੀ ਅਤੇ ਕਾਬੁਲ ਸੂਬੇ ਦੇ ਇੰਚਾਰਜ ਹਨ ਨੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਅਬਦੁੱਲਾ ਅਬਦੁੱਲਾ ਚੇਅਰਮੈਨ ਨੈਸ਼ਨਲ ਰੀਕੌਂਸੀਲੇਸ਼ਨ ਨਾਲ਼ ਮੁਲਾਕਾਤ ਕੀਤੀ।

    ਬੈਠਕ ਬਾਰੇ ਫੇਸਬੁੱਕ ਉੱਪਰ ਲਿਖਦਿਆਂ ਅਬਦੁੱਲਾ ਨੇ ਲਿਖਿਆ ਕਿ ਤਾਲਿਬਾਨ “ਆਗੂਆਂ ਨੂੰ ਕਿਹਾ ਗਿਆ ਕਿ ਉਹ ਕਾਬੁਲ ਦੇ ਲੋਕਾਂ ਦੀ ਸੁਰੱਖਿਆ, ਜਾਇਦਾਦ ਅਤੇ ਸਨਮਾਨ ਸਾਡੀ ਸਾਰਿਆਂ ਦੀ ਪਹਿਲੀ ਪਹਿਲ ਹੋਣੀ ਚਾਹੀਦੀ ਹੈ।”

    ਅਬਦੁੱਲਾ ਨੇ ਲਿਖਿਆ ਕਿ ਤਾਲਿਬਾਨ ਅਧਿਕਾਰੀ ਨੇ ਵੀ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਉਹ “ਕਾਬੁਲ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੋਈ ਯਤਨ ਕੀਤੇ ਬਿਨਾਂ ਨਹੀਂ ਛੱਡਣਗੇ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਇਸ ਮਹਿਲਾ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ

    ਵੀਡੀਓ ਕੈਪਸ਼ਨ, ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ

    ਅਫ਼ਗਾਨਿਸਤਾਨ ਦੀ ਪੱਤਰਕਾਰ ਸ਼ਬਨਮ ਡਵਰਾਨ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵੀਡੀਓ 'ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਦਫ਼ਤਰ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ।

    ਸ਼ਬਨਮ ਨੇ ਦੁਨੀਆ ਦੇ ਬਾਕੀ ਮੁਲਕਾਂ ਤੋਂ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਮਦਦ ਕਰਨ।

    ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਸ਼ਾਸਨ ਆਉਣ ਤੋਂ ਬਾਅਦ ਔਰਤਾਂ ਕਾਫ਼ੀ ਡਰੀਆਂ ਹੋਈਆਂ ਹਨ। ਤਾਲਿਬਾਨ ਨੇ ਕਿਹਾ ਹੈ ਕਿ ਔਰਤਾਂ ਨੂੰ ਸ਼ਰੀਆ ਮੁਤਾਬਕ ਕੰਮ ਕਰਨ ਦਿੱਤਾ ਜਾਵੇਗਾ।

    (ਵੀਡੀਓ - AFP)

  5. ਅਫ਼ਗਾਨਿਸਤਾਨ: ਘਟਨਾਕ੍ਰਮ ਤਸਵੀਰਾਂ ਰਾਹੀਂ

    ਅਫ਼ਗਾਨਿਸਤਾਨ

    ਤਸਵੀਰ ਸਰੋਤ, Reuters

    ਅਮਰੀਕਾ ਨੇ ਕਾਬੁਲ ਤੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ, ਦੇਰੀ ਨਾਲ ਹੀ ਸਹੀ।

    ਹਜ਼ਾਰਾਂ ਲੋਕ ਅਜੇ ਵੀ ਹਵਾਈ ਅੱਡੇ ਦੇ ਬਾਹਰ ਅੰਦਰ ਜਾਣ ਲਈ ਉਡੀਕ ਕਰ ਰਹੇ ਹਨ। ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਜਾਣ ਦੇ ਯੋਗ ਹਨ ਪਰ ਆਪਣੀ ਉਡਾਣ ਤੱਕ ਨਹੀਂ ਪਹੁੰਚ ਪਾ ਰਹੇ।

    ਅਫ਼ਗਾਨਿਸਤਾਨ

    ਤਸਵੀਰ ਸਰੋਤ, get

    ਰਾਜਧਾਨੀ ਕਾਬੁਲ ਉੱਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬਜ਼ਾਰਾਂ ਅਤੇ ਹੋਰ ਥਾਵਾਂ ਵਿੱਚ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਔਰਤਾਂ ਨਜ਼ਰ ਆ ਰਹੀਆਂ ਹਨ।

    ਇੱਕ ਔਰਤ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕੈਦੀਆਂ ਵਾਂਗ ਮਹਿਸੂਸ ਕਰ ਰਹੇ ਹਨ ਅਤੇ ਘਰਾਂ ਵਿੱਚ ਬੰਦ ਹਨ।

    ਉਨ੍ਹਾਂ ਕੋਲ ਪਹਿਲਾਂ ਨੌਕਰੀ ਸੀ ਪਰ ਹੁਣ ਜੇ ਮੌਕਾ ਮਿਲੇ ਤਾਂ ਉਹ ਦੇਸ਼ ਛੱਡ ਕੇ ਜਾਣਾ ਚਾਹੁਣਗੇ ਪਰ ਉਸਦਾ ਸਮਾਂ ਵੀ ਲੰਘਦਾ ਜਾ ਰਿਹਾ ਹੈ।

    ਅਫ਼ਗਾਨਿਸਤਾਨ

    ਖ਼ਾਲਿਦ ਇੱਕ ਦੁਭਾਸ਼ੀਏ ਹਨ ਅਤੇ ਉਨ੍ਹਾਂ ਨੇ ਬ੍ਰਿਟਿਸ਼ ਫ਼ੌਜ ਨਾਲ਼ ਕੰਮ ਕੀਤਾ ਹੈ।

    ਕਾਬੁਲ ਹਵਾਈ ਅੱਡੇ ਦੇ ਬਾਹਰ ਆਪਣੇ ਪਰਿਵਾਰ ਨਾਲ ਉਡੀਕ ਕਰਦੇ ਹੋਏ।

    ਅਫ਼ਗਾਨਿਸਤਾਨ

    ਕਾਬੁਲ ਹਵਾਈ ਅੱਡੇ ਦੇ ਬਾਹਰ ਵਤਨ ਛੱਡਣ ਲਈ ਉਡੀਕ ਕਰ ਰਹੇ ਲੋਕ।

    ਤਾਲਿਬਾਨ ਦਾ ਕਹਿਣਾ ਹੈ ਕਿ ਜੋ ਲੋਕ ਦੇਸ਼ ਛੱਡਣਾ ਚਾਹ ਰਹੇ ਹਨ ਉਹ ਅਫ਼ਵਾਹਾਂ ਅਤੇ ਭੁੱਲੇਖੇ ਦਾ ਸ਼ਿਕਾਰ ਹੋ ਗਏ ਹਨ।

  6. ਤਾਲਿਬਾਨ ਵਿਰੋਧੀਆਂ ਨੇ ਤਿੰਨ ਜ਼ਿਲ੍ਹਿਆਂ ’ਤੇ ਕਬਜ਼ਾ ਕੀਤਾ

    ਅਫ਼ਗਾਨਿਸਤਾਨ

    ਤਸਵੀਰ ਸਰੋਤ, AkbarMohmand2

    ਅਫ਼ਗਾਨਿਸਤਾਨ ਦੇ ਬਗ਼ਲਾਨ ਸੂਬੇ ਵਿੱਚ ਕੁਝ ਸਥਾਨਕ ਸੂਤਰਾਂ ਮੁਤਾਬਕ ਅਫ਼ਗਾਨ ਸਰਕਾਰ ਦੇ ਵਫ਼ਾਦਾਰ ਇੱਕ ਲੜਾਕਿਆਂ ਦੇ ਇੱਕ ਗਰੁੱਪ ਨੇ ਤਾਲਿਬਾਨ ਨਾਲ ਲੜਾਈ ਪਿੱਛੋਂ ਤਿੰਨ ਜ਼ਿਲ੍ਹਿਆਂ ਉੱਪਰ ਮੁੜ ਕਬਜ਼ਾ ਕਰ ਲਿਆ ਹੈ।

    ਬੀਬੀਸੀ ਪਰਸ਼ੀਅਨ ਮੁਤਾਬਕ ਇਹ ਤਿੰਨ ਜ਼ਿਲ੍ਹੇ ਹਨ- ਪਾਲੀ, ਹਿਸਾਰ, ਦੀ- ਸਾਲੇਹ ਅਤੇ ਬਾਨੋ।

    ਬਾਲਗ਼ਾਨ ਸੂਬਾ ਪੰਜਸ਼ੀਰ ਘਾਟੀ ਦੇ ਨਾਲ ਲਗਦਾ ਹੈ।

    ਜ਼ਿਕਰਯੋਗ ਹੈ ਕਿ ਪੰਜਸ਼ੀਰ ਘਾਟੀ ਤਾਲਿਬਾਨ ਦੇ ਸਾਹਮਣੇ ਖੜ੍ਹਨ ਵਾਲਾ ਆਖ਼ਰੀ ਇਲਾਕਾ ਹੈ।

    ਰਾਜਧਾਨੀ ਕਾਬੁਲ ਦੇ ਉੱਤਰ ਵਿੱਚ ਹਿੰਦੂਕੁਸ਼ ਪਹਾੜੀਆਂ ਨਾਲ ਘਿਰੀ ਇਹ ਘਾਟੀ ਲੰਬੇ ਸਮੇਂ ਤੋਂ ਤਾਲਿਬਾਨ ਵਿਰੋਧੀਆਂ ਦਾ ਗੜ੍ਹ ਰਹੀ ਹੈ।

    ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਜੇ ਤਾਲਿਬਾਨ ਨੇ ਪੰਜਸ਼ੀਰ 'ਤੇ ਹਮਲਾ ਕੀਤਾ ਤਾਂ ਲੜਾਕੇ ਉਨ੍ਹਾਂ ਨੂੰ ਜਵਾਬ ਜ਼ਰੂਰ ਦੇਣਗੇ।

    ਮਰਹੂਮ ਅਫ਼ਗਾਨ ਨੇਤਾ ਅਹਿਮਦ ਸ਼ਾਹ ਮਸੂਦ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਰਹੂਮ ਅਫ਼ਗਾਨ ਨੇਤਾ ਅਹਿਮਦ ਸ਼ਾਹ ਮਸੂਦ

    ਅਜਿਹੇ ਵਿੱਚ ਸਵਾਲ ਖੜ੍ਹਾ ਹੋ ਰਿਹਾ ਹੈ ਕੀ ਪੰਜਸ਼ੀਰ ਘਾਟੀ ਤਾਲਿਬਾਨ ਦੇ ਹੜ੍ਹ ਨੂੰ ਬੰਨ੍ਹ ਮਾਰ ਸਕੇਗੀ?

    ਸਾਲ 2001 ਵਿੱਚ ਆਪਣੀ ਮੌਤ ਤੱਕ ਪੰਜਸ਼ੀਰ ਦੇ ਸ਼ੇਰ ਵਜੋਂ ਜਾਣੇ ਜਾਂਦੇ ਅਫ਼ਗਾਨ ਆਗੂ ਅਹਿਮਦ ਸ਼ਾਹ ਮਸੂਦ ਨੇ ਇਸ ਘਾਟੀ ਨੂੰ ਸੋਵੀਅਤ- ਅਫ਼ਗਾਨ ਯੁੱਧ ਅਤੇ ਤਾਲਿਬਾਨ ਨਾਲ਼ ਖਾਨਾਜੰਗੀ ਤੋਂ ਸੁਰੱਖਿਅਤ ਰੱਖਿਆ ਸੀ।

    ਇਹ ਇੱਕੋ-ਇੱਕ ਇਲਾਕਾ ਹੈ ਜਿਸ ਬਾਰੇ ਪੁਸ਼ਟੀ ਹੋ ਸਕੀ ਹੈ ਕਿ ਹਾਲੇ ਤੱਕ ਤਾਲਿਬਾਨ ਦੇ ਅਧਿਕਾਰ ਹੇਠ ਨਹੀਂ ਆਇਆ ਹੈ।

    ਪੰਜਸ਼ੀਰ ਸੂਬਾ ਰਾਜਧਾਨੀ ਕਾਬੁਲ ਤੋਂ ਤਿੰਨ ਘੰਟਿਆਂ ਦੀ ਦੂਰੀ ’ਤੇ ਹੈ।

    ਇਹ ਵੀ ਪੜ੍ਹੋ:

    • ਅਹਿਮਦ ਸ਼ਾਹ ਮਸੂਦ ਦੇ ਪੁੱਤਰ ਨੇ ਦੁਨੀਆਂ ਨੂੰ ਕੀ ਅਪੀਲ ਕੀਤੀ ਹੈ
  7. ਅਸ਼ਰਫ਼ ਗ਼ਨੀ ਦਾ ਭਰਾ ਤਾਲਿਬਾਨ ਵਿੱਚ ਸ਼ਾਮਲ

    ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੇ ਆਲੋਚਕ ਭਰਾ ਤਾਲਿਬਾਨ ਵਿੱਚ ਸ਼ਾਮਲ ਹੋ ਗਏ ਹਨ।

    ਤਾਲਿਬਾਨ ਦੇ ਨਜ਼ਦੀਕੀ ਸਮਝੇ ਜਾਂਦੇ ਇੱਕ ਖ਼ਬਰ ਚੈਨਲ ਨੂੰ ਜਾਰੀ ਕੀਤੇ ਗਏ ਇੱਕ ਵੀਡੀਓ ਮੁਤਾਬਕ ਗ਼ਨੀ ਦੇ ਭਰਾ ਹੇਸ਼ਮਤ ਘਨੀ ਅਹਿਮਦਜ਼ਈ ਨੇ ਤਾਲਿਬਾਨ ਆਗੂ ਹਾਜੀ ਖ਼ਲੀਲ-ਉਰ-ਰਹਿਮਾਨ ਹੱਕਾਨੀ ਨਾਲ ਮਿਲਣ ਤੋਂ ਬਾਅਦ ਸੰਗਠਨ ਵਿੱਚ ਸ਼ਾਮਲ ਹੋਏ।

    ਹੇਸ਼ਮਤ ਗ਼ਨੀ ਅਹਿਮਦਜ਼ਈ ਆਪਣੇ ਭਰਾ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀਆਂ ਨੀਤੀਆਂ ਦੇ ਸਖ਼ਤ ਆਲੋਚਕ ਰਹੇ ਹਨ।

    ਅਹਿਮਦਜ਼ਈ ਨੇ ਲਿਬਨਾਨ ਦੇ ਅਲ-ਮਾਇਦੀਨ ਖ਼ਬਰ ਅਦਾਰੇ ਨੂੰ ਇੱਕ ਇੰਟਰਵਿਊ ਦੌਰਾਨ ਕਿਹਾ,“ਬਿਨਾਂ ਸ਼ੱਕ ਮੇਰਾ ਭਰਾ ਵਤਨ ਵਾਪਸ ਆਵੇਗਾ।” ਹਾਲਾਂਕਿ ਉਨ੍ਹਾਂ ਨੇ ਅਸ਼ਰਫ਼ ਗ਼ਨੀ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ।

    ਤਾਲਿਬਾਨ ਵਿੱਚ ਰੂਹ ਫ਼ੂਕਣ ਵਾਲੇ ਹੱਕਾਨੀ ਸਮੇਤ ਸੰਗਠਨ ਦੇ 5 ਮੁੱਖ ਆਗੂਆਂ ਬਾਰੇ ਪੜ੍ਹੋ

    ਅਫ਼ਗਾਨਿਸਤਾਨ

    ਤਸਵੀਰ ਸਰੋਤ, SOCIAL MEDIA

  8. ਅਮਰੀਕੀ ਅੰਬੈਸੀ ਨੇ ਆਪਣੇ ਨਾਗਰਿਕਾਂ ਨੂੰ ਹਵਾਈ ਅੱਡੇ ਵੱਲ ਨਾ ਜਾਣ ਲਈ ਕਿਹਾ

    ਅਫ਼ਗਾਨਿਸਤਾਨ

    ਤਸਵੀਰ ਸਰੋਤ, Getty Images

    ਅਫ਼ਗਾਨਿਸਤਾਨ ਵਿੱਚ ਅਮਰੀਕੀ ਅੰਬੈਸੀ ਨੇ ਅਮਰੀਕੀ ਨਾਗਰਿਕਾਂ ਨੂੰ ਇੱਕ ਸੁਰੱਖਿਆ ਅਡਵਾਇਜ਼ਰੀ ਜਾਰੀ ਕੀਤੀ ਹੈ ਕਿ ਉਹ ਕਾਬੁਲ ਹਵਾਈ ਅੱਡੇ ਵੱਲ ਨਾ ਜਾਣ।

    ਆਪਣੀ ਵੈਬਸਾਈਟ ਰਾਹੀਂ ਜਾਰੀ ਕੀਤੀ ਗਈ ਇਸ ਅਡਵਾਇਜ਼ਰੀ ਵਿੱਚ ਕਿਹਾ ਗਿਆ ਹੈ “ਕਾਬੁਲ ਹਵਾਈ ਅੱਡੇ ਦੇ ਗੇਟ 'ਤੇ ਸੰਭਾਵੀ ਸੁਰੱਖਿਆ ਖ਼ਤਰੇ ਹੋ ਸਕਦੇ ਹਨ”।

    “ਅਸੀਂ ਅਮਰੀਕੀ ਨਾਗਰਿਕਾਂ ਨੂੰ ਸਲਾਹ ਦੇ ਰਹੇ ਹਾਂ ਕਿ ਉਹ ਕਾਬੁਲ ਹਵਾਈ ਅੱਡੇ ਵੱਲ ਜਾਣ ਤੋਂ ਗੁਰੇਜ਼ ਕਰਨ ਅਤੇ ਹਵਾਈ ਅੱਡੇ ਦੇ ਗੇਟਾਂ ਤੋਂ ਪਰਹੇਜ਼ ਕਰਨ। ਜਦ ਤੱਕ ਕਿ ਅਮਰੀਕੀ ਸਰਕਾਰ ਦੇ ਨੁਮਾਇੰਦੇ ਵੱਲੋਂ ਤੁਹਾਨੂੰ ਅਜਿਹਾ ਕਰਨ ਲਈ ਵਿਅਕਤੀਗਤ ਤੌਰ ’ਤੇ ਨਾ ਕਿਹਾ ਜਾਵੇ।”

    ਅੰਬੈਸੀ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਕਿਸੇ ਵੀ ਨਾਗਰਿਕ ਨੇ ਅਜੇ ਵਤਨ ਵਾਪਸੀ ਲਈ ਮਦਦ ਦੀ ਅਰਜੀ ਨਹੀਂ ਦਿੱਤੀ ਹੈ ਤਾਂ ਜਿੰਨਾ ਜਲਦੀ ਹੋ ਸਕੇ ਅਜਿਹਾ ਕਰਨ।

    ਉਡਾਣ ਦੇ ਵੇਰਵਿਆਂ ਜਾਂ ਅਪਡੇਟ ਲਈ ਕਾਬੁਲ ਅੰਬੈਸੀ ਨੂੰ ਫ਼ੋਨ ਨਾ ਕਰੋ। ਇਹ ਫਾਰਮ ਹੀ ਉਪਲਬਦ ਉਡਾਣਾਂ ਵਿੱਚ ਆਪਣੀ ਦਿਲਚਸਪੀ ਦਿਖਾਉਣ ਦਾ ਇੱਕ ਮਾਤਰ ਜ਼ਰੀਆ ਹੈ।

    ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਵਾਈ ਅੱਡੇ ਦੇ ਬਾਹਰ ਅਜੇ ਵੀ ਅਫ਼ਰਾ-ਤਫ਼ਰੀ ਦਾ ਮਹੌਲ ਹੈ। ਲੋਕ ਉਡਾਣਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੇ ਹਨ।

    ਤਾਲਿਬਾਨ ਨੇ ਕਿਹਾ ਹੈ ਕਿ ਉਹ ਇਸ ਸਥਿਤੀ ਲਈ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਨੇ ਪੱਛਮੀ ਸ਼ਕਤੀਆਂ ਉੱਪਰ ਲੋਕਾਂ ਨੂੰ ਕੱਢਣ ਲਈ ਚੰਗੀ ਯੋਜਨਾ ਨਾ ਬਣਾਉਣ ਦਾ ਇਲਜ਼ਾਮ ਲਗਾਇਆ।

  9. ਹਿਜਰਤੀਆਂ ਨੂੰ ਰੋਕਣ ਲਈ ਗਰੀਸ ਨੇ ਬਣਾਈ ਕੰਧ

    ਗਰੀਸ

    ਤਸਵੀਰ ਸਰੋਤ, reuter

    ਅਫ਼ਗਾਨਿਸਤਾਨ ਤੋਂ ਆਉਣ ਵਾਲ਼ੀ ਹਿਜਰਤੀਆਂ ਦੀ ਲਹਿਰ ਦੇ ਮੱਦੇਨਜ਼ਰ ਗਰੀਸ ਨੇ ਤੁਰਕੀ ਨਾਲ ਲਗਦੀ ਆਪਣੀ ਸਰਹੱਦ ਉੱਪਰ 40 ਕਿੱਲੋਮੀਟਰ ਲੰਬੀ ਕੰਧ ਖੜ੍ਹੀ ਕਰ ਦਿੱਤੀ ਹੈ ਅਤੇ ਸਰਵੀਲੈਂਸ ਪ੍ਰਣਾਲੀਆਂ ਵੀ ਲਗਾ ਦਿੱਤੀਆਂ ਹਨ।

    ਗਰੀਸ ਦੇ ਨਾਗਰਿਕ ਸੁਰੱਖਿਆ ਮੰਤਰੀ ਮਿਸ਼ਾਲਿਸ ਕ੍ਰਿਸਕੋਡੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਸੰਭਾਵੀ ਅਸਰ ਦੀ ਹੱਥ ’ਤੇ ਹੱਥ ਰੱਖ ਕੇ ਉਡੀਕ ਨਹੀਂ ਕਰ ਸਕਦੇ।”

    “ਸਾਡੀਆਂ ਸਰਹੱਦਾਂ ਟਾਲ਼ੀਆਂ ਨਹੀਂ ਜਾ ਸਕਣਗੀਆਂ।”

    ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਤੁਰਕੀ ਨੇ ਯੂਰਪੀ ਦੇਸ਼ਾਂ ਨੂੰ ਆਫ਼ਗਾਨ ਹਿਜਰਤੀਆਂ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ ਹੈ।

    ਗਰੀਸ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਕੀਸ ਨਾਲ਼ ਟੈਲੀਫ਼ੋਨ 'ਤੇ ਗੱਲ ਕਰਦਿਆਂ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਯੈਪ ਅਰਦੋਆਨ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਛੱਡ ਕੇ ਜਾਣ ਵਾਲ਼ੇ ਲੋਕਾਂ ਦੀ ਵੱਧ ਰਹੀ ਗਿਣਤੀ “ਹਰ ਕਿਸੇ ਲਈ ਇੱਕ ਚੁਣੌਤੀ ਸਾਬਤ ਹੋ ਸਕਦੀ ਹੈ।”

    ਉਨ੍ਹਾਂ ਨੇ ਕਿਹਾ ਸੀ ਕਿ ਜੇ ਈਰਾਨ ਅਤੇ ਅਫ਼ਗਾਨਿਸਤਾਨ ਵਿੱਚ ਢੁਕਵੇਂ ਉਪਰਾਲੇ ਨਾ ਕੀਤੇ ਗਏ ਤਾਂ ਹਿਜਰਤੀਆਂ ਦੀ ਇੱਕ ਹੋਰ ਲਹਿਰ ਆਉਣੀ ਲਾਜ਼ਮੀ ਹੈ।

    ਸਾਲ 2015 ਵਿੱਚ ਵੀ ਪੱਛਮੀ ਏਸ਼ੀਆ ਦੀ ਜੰਗ ਅਤੇ ਗ਼ਰੀਬੀ ਤੋਂ ਬਚਣ ਲਈ ਗਰੀਸ ਅਤੇ ਤੁਰਕੀ ਦੇ ਰਸਤੇ ਲਗਭਗ 10 ਲੱਖ ਲੋਕ ਯੂਰਪ ਵੱਲ ਗਏ ਸਨ।

    ਉਨ੍ਹਾਂ ਵਿੱਚੋਂ ਬਹੁਤ ਸਾਰੇ ਹਾਲਾਂ ਕਿ ਅੱਗੇ ਯੂਰਪੀ ਮੁਲਕਾਂ ਨੂੰ ਪਰਵਾਸ ਕਰ ਗਏ ਸਨ ਪਰ ਲਗਭਗ 60 ਹਜ਼ਾਰ ਲੋਕ ਗਰੀਸ ਵਿੱਚ ਹੀ ਰੁਕ ਗਏ ਸਨ।

    ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਅਜਿਹਾ ਖੌਫ਼ ਕਿ ਲੋਕ ਦੇਸ਼ ਛੱਡਣ ਨੂੰ ਕਾਹਲੇ
  10. ਅਸਾਮ: ਤਾਲਿਬਾਨ ਪੱਖੀ ਪੋਸਟਾਂ ਪਾਉਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰੀਆਂ

    ਅਸਾਮ

    ਤਸਵੀਰ ਸਰੋਤ, ANI

    ਅਸਾਮ ਪੁਲਿਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਉੱਪਰ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੀ ਹਮਾਇਤ ਕਰਨ ਦੇ ਇਲਜ਼ਾਮ ਤਹਿਤ 14 ਜਣਿਆਂ ਨੂੰ ਗ੍ਰਿਫ਼ਤਾਰ ਕੀਤੀ ਗਿਆ ਹੈ

    ਖ਼ਬਰ ਏਜੰਸੀ ਪੀਟੀਆਈ ਨੇ ਪੁਲਿਸ ਦੇ ਇੱਕ ਸੀਨੀਅਰ ਅਫ਼ਸਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਗ੍ਰਿਫ਼ਤਾਰੀਆਂ ਸ਼ੁੱਕਰਾਵਾਰ ਰਾਤ ਨੂੰ ਕੀਤੀਆਂ ਗਈਆਂ।

    ਗ੍ਰਿਫ਼ਤਾਰ ਲੋਕਾਂ ਉੱਪਰ ਯੂਏਪੀਏ, ਆਈਟੀ ਐਕਟ ਅਤੇ ਸੀਆਰਪੀਸੀ ਦੀਆਂ ਵੱਖੋ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ।

    ਪੁਲਿਸ ਦੇ ਡੀਆਈਜੀ ਵਾਲੇਟ ਬਰੂਆ ਨੇ ਦੱਸਿਆ ਕਿ ਅਸਾਮ ਪੁਲਿਸ ਸੋਸ਼ਲ ਮੀਡੀਆ ਉੱਪਰ ਕੌਮੀ ਸੁਰੱਖਿਆ ਲਈ ਨੁਕਸਾਨਦੇਹ ਤਾਲਿਬਾਨ ਪੱਖੀ ਟਿੱਪਣੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰ ਰਹੀ ਹੈ।

    ਉਨ੍ਹਾਂ ਨੇ ਅਪੀਲ ਕੀਤੀ ਕਿ ਅਜਿਹੇ ਲੋਕਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ

    ਜੇ ਤੁਸੀਂ ਹੁਣੇ ਹੀ ਸਾਡੇ ਨਾਲ ਜੁੜੇ ਹੋ ਤਾਂ ਤੁਹਾਨੂੰ ਦੱਸ ਦਈਏ ਹੁਣ ਤੱਕ ਦਾ ਮੁੱਖ ਘਟਨਾਕ੍ਰਮ

    • ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਵਿੱਚ ਨਵੀਂ ਸਰਕਾਰ ਦੇ ਬਣਾਉਣ ਬਾਰੇ ਤਾਲਿਬਾਨੇ ਦੇ ਮੋਢੀਆਂ ਵਿੱਚੋਂ ਇੱਕ ਮੁੱਲਾ ਅਬਦੁਲ ਗਨੀ ਬਰਾਦਰ ਕਾਬੁਲ ਪਹੁੰਚ ਚੁੱਕੇ ਹਨ।
    • ਰੂਸ ਉਨ੍ਹਾਂ ਪਹਿਲੇ ਮੁਲਕਾਂ ਵਿੱਚੋਂ ਜਾਪ ਰਿਹਾ ਹੈ ਜੋ ਤਾਲਿਬਾਨ ਤੋਂ ਪ੍ਰਭਾਵਿਤ ਹੋ ਰਹੇ ਹਨ। ਜਿੱਥੇ ਬਾਕੀ ਦੇਸ਼ ਅਫ਼ਗਾਨਿਸਤਾਨ ਵਿੱਚੋਂ ਨਾਗਰਿਕਾਂ ਅਤੇ ਹਿਜਰਤੀਆਂ ਨੂੰ ਕੱਢ ਰਹੇ ਹਨ ਉਥੇ ਹੀ ਰੂਸੀ ਕੂਟਨੀਤਿਕਾਂ ਨੇ ਤਾਲਿਬਾਨ ਨੂੰ ਆਮ ’ਲੋਕ ਕਿਹਾ’ ਹੈ।
    • ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਵੀ ਕਹਿ ਚੁੱਕੇ ਹਨ ਕਿ ਅਫ਼ਗਾਨਿਸਤਾਨ ਉੱਪਰ ਤਾਲਿਬਾਨ ਦਾ ਕਬਜਾ ਇੱਕ ਸਚਾਈ ਹੈ ਜਿਸ ਨੂੰ ਮੰਨ ਲੈਣਾ ਚਾਹੀਦਾ ਹੈ।
    • ਬਹਿਰੀਨ ਨੇ ਐਲਾਨ ਕੀਤਾ ਹੈ ਕਿ ਮੁਲਕ ਉਸ ਦੇ ਢਾਂਚੇ ਦੀ ਵਰਤੋਂ ਲੋਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਣ ਲਈ ਕਰ ਸਕਦੇ ਹਨ।
    • ਯੂਏਈ ਨੇ ਵੀ ਕਿਹਾ ਹੈ ਕਿ ਉਹ ਪੰਜ ਹਜ਼ਾਰ ਅਫ਼ਗਾਨਾਂ ਨੂੰ ਆਰਜੀ ਪਨਾਹ ਦੇਵੇਗਾ ਅਤੇ ਮਿਆਦ ਪੂਰੀ ਹੋਣ ਤੋਂ ਬਾਅਦ ਉਹ ਹੋਰ ਦੇਸ਼ਾਂ ਨੂੰ ਰਵਾਨਾ ਹੋ ਸਕਣਗੇ।
    • ਯੂਏਈ ਨੇ ਇਹ ਵੀ ਕਿਹਾ ਹੈ ਕਿ ਉਹ ਪਹਿਲਾਂ ਹੀ 8500 ਵਿਦੇਸ਼ੀ ਨਾਗਰਿਕਾਂ ਦੀ ਅਫ਼ਗਾਨਿਸਤਾਨ ਤੋਂ ਨਿਕਲਣ ਵਿੱਚ ਮਦਦ ਕਰ ਚੁੱਕਿਆ ਹੈ।
    • ਅਮਰੀਕੀ ਹੈਲੀਕੌਪਟਰ ਅਮਰੀਕੀਆਂ ਨੂੰ ਅਫ਼ਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਕਾਬੁਲ ਹਵਾਈ ਅੱਡੇ ’ਤੇ ਲਿਆ ਰਹੇ ਹਨ।
    ਰੂਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰੂਸ ਲਈ ਆਪਣੇ ਪੱਛਮ ਏਸ਼ੀਆਈ ਗੁਆਂਢੀ ਵਿੱਚ ਫੈਲੇ ਕੁਹਰਾਮ ਕਾਰਨ ਸਰਹੱਦੀ ਸੁਰੱਖਿਆ ਅਤੇ ਖਿੱਤੇ ਵਿੱਚ ਅਸਥਿਰਤਾ ਵਰਗੇ ਮੁੱਦੇ ਆਣ ਖੜ੍ਹੇ ਹੋਏ ਹਨ
  12. ਤਾਲਿਬਾਨ ਨੇਤਾ ਬਰਾਦਰ ਪਹੁੰਚੇ ਕਾਬੁਲ, ਸਰਕਾਰ ਬਣਾਉਣ ਲਈ ਕਰਨਗੇ ਗੱਲਬਾਤ

    ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਤਾਲਿਬਾਨੀ ਨੇਤਾ ਕਾਬੁਲ ਪਹੁੰਚੇ ਹਨ।

    ਖ਼ਬਰ ਏਜੰਸੀ ਏਐਫਪੀ ਅਨੁਸਾਰ ਤਾਲਿਬਾਨ ਦੇ ਸਹਿ ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਕਾਬੁਲ ਵਿੱਚ ਮੌਜੂਦ ਹਨ ਅਤੇ ਇਸਦੀ ਜਾਣਕਾਰੀ ਖ਼ਬਰ ਏਜੰਸੀ ਨੂੰ ਤਾਲਿਬਾਨ ਦੇ ਇਕ ਅਧਿਕਾਰੀ ਨੇ ਦਿੱਤੀ ਹੈ।

    ਖ਼ਬਰ ਏਜੰਸੀ ਮੁਤਾਬਕ ਇੱਥੇ ਬਰਾਦਰ ਸੰਘਰਸ਼ ਸਰਕਾਰ ਦੀ ਸਥਾਪਨਾ ਲਈ ਕਾਬੁਲ ਵਿੱਚ ਜੇਹਾਦੀ ਨੇਤਾ ਅਤੇ ਹੋਰ ਲੋਕਾਂ ਨਾਲ ਮੁਲਾਕਾਤ ਕਰਨਗੇ।

    ਮੰਗਲਵਾਰ ਨੂੰ ਬਰਾਦਰ ਕਤਰ ਤੋਂ ਅਫਗਾਨਿਸਤਾਨ ਪੁੱਜੇ ਸਨ। ਸਾਲ 2010 ਵਿੱਚ ਬਰਾਦਰ ਨੂੰ ਪਾਕਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਫਿਰ 2018 ਵਿੱਚ ਕਤਰ ਭੇਜ ਦਿੱਤਾ ਗਿਆ ਸੀ।

    ਬਰਾਦਰ ਨੂੰ ਦੋਹਾ ਵਿਚ ਅਮਰੀਕੀ ਬਲਾਂ ਦੀ ਵਾਪਸੀ ਦੇ ਸਮਝੌਤੇ ਉਤੇ ਦਸਤਖ਼ਤ ਕਰਨ ਲਈ ਤਾਲਿਬਾਨ ਦੇ ਰਾਜਨੀਤਕ ਦਫਤਰ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਅਫ਼ਗਾਨਿਸਤਾਨ: ਦੇਸ਼ ਵਿੱਚ ਸੜਕ ਨਿਰਮਾਣ ਦੇ ਕੰਮ ਵਿੱਚ ਜੁਟਿਆ ਤਾਲਿਬਾਨ ਦਾ ਕਥਿਤ ਮੰਤਰਾਲਾ

    ਕਾਬੁਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਤਾਲਿਬਾਨ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਰਾਹੀਂ ਦੇਸ਼ ਦੇ ਹਾਲਾਤ ਆਮ ਵਰਗੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

    ਤਾਲਿਬਾਨ ਨੇ ਅਰਬੀ ਵਿੱਚ ਟਵੀਟ ਕਰਦਿਆਂ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਕਈ ਲੋਕ ਖੜ੍ਹੇ ਹਨ ਅਤੇ ਲਿਖਿਆ ਗਿਆ ਹੈ ਕਿ ਤਾਲਿਬਾਨ ਦੇ ਲੋਕ ਨਿਰਮਾਣ ਮੰਤਰਾਲੇ ਨੇ ਜਾਬੁਲ ਸੂਬੇ ਵਿੱਚ ਸੜਕ ਨਿਰਮਾਣ ਲਈ ਇੱਕ ਕੰਪਨੀ ਨਾਲ ਸਮਝੌਤਾ ਕੀਤਾ ਹੈ।

    ਕੰਪਨੀ ਦਾ ਨਾਮ ਗਲੈਕਸੀ ਕੰਸਟ੍ਰਕਸ਼ਨ ਦੱਸਿਆ ਗਿਆ ਹੈ।

    ਇਸ ਤੋਂ ਪਹਿਲਾਂ ਹੀ ਤਾਲਿਬਾਨ ਨੇ ਇੱਕ ਵੀਡੀਓ ਟਵੀਟ ਕੀਤੀ ਸੀ ਅਤੇ ਆਖਿਆ ਸੀ ਕਿ ਕੰਧਾਰ ਅਤੇ ਹੈਰਾਤ ਵਿਚਕਾਰ ਸੜਕ ਨਿਰਮਾਣ ਸ਼ੁਰੂ ਹੋ ਗਿਆ ਹੈ।

    ਆਪਣੇ ਆਪ ਨੂੰ ਲੋਕ ਨਿਰਮਾਣ ਮੰਤਰਾਲੇ ਦੱਸਣ ਵਾਲੇ ਇਸ ਟਵਿੱਟਰ ਅਕਾਊਂਟ ਤੋਂ ਦੇਸ਼ ਵਿੱਚ ਪੁਨਰ ਨਿਰਮਾਣ ਨਾਲ ਜੁੜੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।

    ਇਸ ਟਵਿੱਟਰ ਅਕਾਉਂਟ ਦੀ ਸ਼ੁਰੂਆਤ ਦਸੰਬਰ 2014 ਵਿੱਚ ਹੋਈ ਸੀ ਪਰ ਜ਼ਿਆਦਾਤਰ ਪੋਸਟ ਇਸੇ ਸਾਲ ਜੁਲਾਈ ਤੋਂ ਬਾਅਦ ਹੋਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਕਾਬੁਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਤਾਲਿਬਾਨ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਰਾਹੀਂ ਦੇਸ਼ ਦੇ ਹਾਲਾਤ ਆਮ ਵਰਗੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

    ਤਸਵੀਰ ਸਰੋਤ, Taliban

  14. ਅਫ਼ਗਾਨਿਸਤਾਨ: ਬੇਘਰ ਹੋਏ ਲੋਕਾਂ ਦੀ ਸੋਨੂੰ ਸੂਦ ਨੇ ਮਦਦ ਲਈ ਕੀਤੀ ਅਪੀਲ

    ਅਫ਼ਗਾਨਿਸਤਾਨ: ਬੇਘਰ ਹੋਏ ਲੋਕਾਂ ਦੀ ਸੋਨੂੰ ਸੂਦ ਨੇ ਮਦਦ ਲਈ ਕੀਤੀ ਅਪੀਲ

    ਅਫਗਾਨਿਸਤਾਨ ਵਿੱਚ ਬਦਲੇ ਹਾਲਾਤਾਂ ਕਾਰਨ ਬੇਘਰ ਹੋ ਰਹੇ ਅਫ਼ਗਾਨ ਲੋਕਾਂ ਦੇ ਸਮਰਥਨ ਵਿੱਚ ਬਾਲੀਵੁੱਡ ਅਦਾਕਾਰ ਵੀ ਸਾਹਮਣੇ ਆਏ ਹਨ।

    ਸੋਨੂੰ ਸੂਦ ਨੇ ਟਵਿੱਟਰ ਉੱਪਰ ਲਿਖਿਆ ਹੈ ਕਿ ਦੁਨੀਆ ਨੂੰ ਅਫ਼ਗਾਨ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਨੌਕਰੀਆਂ ਅਤੇ ਚੰਗੀ ਜ਼ਿੰਦਗੀ ਜਿਊਣ ਦੇ ਮੌਕੇ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

    ਸੋਨੂੰ ਸੂਦ ਨੇ ਅਫਗਾਨਿਸਤਾਨ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਪ੍ਰਤੀ ਵੀ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਆਪਣੀ ਸਾਰੀ ਜ਼ਿੰਦਗੀ ਅਫ਼ਗਾਨਿਸਤਾਨ ਵਿੱਚ ਰਹਿਣ ਵਾਲੇ ਭਾਰਤੀ ਲੋਕ, ਜੋ ਹੁਣ ਬੇਘਰ ਹੋ ਗਏ ਹਨ ਉਨ੍ਹਾਂ ਨੂੰ ਸਾਡੀ ਜ਼ਰੂਰਤ ਹੈ।

    ਤਾਲਿਬਾਨ ਦੀ ਵਾਪਸੀ ਤੋਂ ਬਾਅਦ ਲੱਖਾਂ ਲੋਕ ਦੇਸ਼ ਛੱਡ ਕੇ ਦੂਸਰੇ ਦੇਸ਼ਾਂ ਦੀ ਸ਼ਰਨ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੌਰਾਨ ਕਈ ਅਫਗਾਨ ਨਾਗਰਿਕਾਂ ਦੀ ਮੌਤ ਵੀ ਹੋਈ ਹੈ।

    ਭਾਰਤ ਵਿੱਚ ਮਹਾਂਮਾਰੀ ਦੌਰਾਨ ਸੋਨੂੰ ਸੂਦ ਨੇ ਪਰਵਾਸੀ ਮਜ਼ਦੂਰਾਂ ਦੀ ਸਹਾਇਤਾ ਕੀਤੀ ਸੀ ਜਿਸ ਕਰਕੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀ ਕਾਫੀ ਸ਼ਲਾਘਾ ਹੋਈ ਸੀ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  15. ਸ਼ਰੀਆ ਕਾਨੂੰਨ ਦੀਆਂ ਸਖ਼ਤ ਸਜ਼ਾਵਾਂ ਕੀ ਹਨ, ਜਿਸ ਕਾਰਨ ਅਫ਼ਗਾਨ ਔਰਤਾਂ ’ਚ 'ਖੌਫ਼' ਹੈ

    ਵੀਡੀਓ ਕੈਪਸ਼ਨ, ਸ਼ਰੀਆ ਕਾਨੂੰਨ ਕੀ, ਜਿਸ ਤੋਂ ਅਫ਼ਗਾਨ ਔਰਤਾਂ ’ਚ ਖੌਫ਼ ਹੈ
  16. ਅਫ਼ਗਾਨਿਸਤਾਨ: ਤਹਿਰੀਕ-ਏ- ਤਾਲਿਬਾਨ ਪਾਕਿਸਤਾਨ ਨੇ ਦਿੱਤੀ ਤਾਲਿਬਾਨ ਨੂੰ ਵਧਾਈ

    ਤਹਿਰੀਕ-ਏ- ਤਾਲਿਬਾਨ ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੂੰ ਵਧਾਈ ਦਿੱਤੀ ਹੈ ਅਤੇ ਇਸ ਬਾਰੇ ਬਿਆਨ ਜਾਰੀ ਕੀਤਾ ਹੈ।

    ਬਿਆਨ ਵਿੱਚ ਇਸ ਜਿੱਤ ਨੂੰ 'ਪੂਰੇ ਇਸਲਾਮਿਕ ਉਮਤ'' ਦੀ ਜਿੱਤ ਦੱਸਿਆ ਗਿਆ ਹੈ ਅਤੇ ਆਖਿਆ ਗਿਆ ਹੈ ਕਿ ਇਸ ਉੱਪਰ ਭਵਿੱਖ ਨਿਰਭਰ ਕਰਦਾ ਹੈ। ਬਿਆਨ ਵਿੱਚ ਤਾਲਿਬਾਨ ਪ੍ਰਮੁੱਖ ਹੈਬਤੁੱਲਾ,ਸਿਰਾਜੂਦੀਨ ਹੱਕਾਨੀ,ਮੌਲਵੀ ਮੁਹੰਮਦ ਯਾਕੂਬ ਅਤੇ ਰਾਜਨੀਤਿਕ ਦਫ਼ਤਰ ਦੇ ਪ੍ਰਮੁੱਖ ਮੁੱਲਾ ਬਰਾਦਰ ਨੂੰ ਵਧਾਈ ਦਿੱਤੀ ਗਈ ਹੈ।

    ਬਿਆਨ ਵਿੱਚ ਕੁਰਾਨ ਦੀ ਆਇਤ ਨਾਲ ਸ਼ੁਰੂਆਤ ਕੀਤੀ ਗਈ ਹੈ।

    ਇੱਕ ਹੋਰ ਆਇਤ ਦਾ ਜ਼ਿਕਰ ਕਰਨ ਤੋਂ ਬਾਅਦ ਲਿਖਿਆ ਹੋਇਆ ਹੈ,"ਇਹ ਹਕੀਕਤ ਹੈ ਕਿ ਸ਼ਰੀਅਤ ਦੇ ਦਾਇਰੇ ਵਿਚ ਇਸਲਾਮੀ ਸ਼ਾਸਨ ਲਾਗੂ ਕਰਨਾ ਚੁਣੌਤੀ ਹੈ ਪਰ ਇਨ੍ਹਾਂ ਚੁਣੌਤੀਆਂ ਵਿੱਚ ਸਫ਼ਲ ਹੋਣਾ ਵੀ ਅੱਲ੍ਹਾ ਦੇ ਰਹਿਮ ਨਾਲ ਹੈ।"

    ਪਿਛਲੇ ਬਿਆਨਾਂ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਤਾਲਿਬਾਨ ਦੇ ਮੋਹਰੀ ਨੇਤਾਵਾਂ ਵਿੱਚ ਸ਼ਾਮਲ ਸਿਰਾਜੁਦੀਨ ਹੱਕਾਨੀ ਦਾ ਨਾਮ ਨਹੀਂ ਲਿਖਿਆ ਸੀ ਪਰ ਇਸ ਬਿਆਨ ਵਿੱਚ ਹੱਕਾਨੀ ਦਾ ਨਾਮ ਵੀ ਸ਼ਾਮਿਲ ਹੈ।

    ਅਫ਼ਗਾਨਿਸਤਾਨ:ਤਹਿਰੀਕ-ਏ- ਤਾਲਿਬਾਨ ਨੇ ਦਿੱਤੀ ਤਾਲਿਬਾਨ ਨੂੰ ਵਧਾਈ

    ਤਸਵੀਰ ਸਰੋਤ, UMAR MEDIA

  17. ਅਫ਼ਗਾਨਿਸਤਾਨ: ਗ੍ਰੀਸ ਨੇ ਤੁਰਕੀ ਨਾਲ ਲੱਗਦੀ ਸਰਹੱਦ ਉੱਪਰ ਵਧਾਈ ਚੌਕਸੀ

    ਅਫ਼ਗਾਨਿਸਤਾਨ ਤੋਂ ਹਜ਼ਾਰਾਂ ਲੋਕ ਦੇਸ਼ ਛੱਡ ਕੇ ਦੂਸਰੇ ਦੇਸ਼ਾਂ ਵੱਲ ਜਾ ਰਹੇ ਹਨ ਜਿਨ੍ਹਾਂ ਵਿੱਚ ਤੁਰਕੀ ਵੀ ਸ਼ਾਮਲ ਹੈ।ਆਉਣ ਵਾਲੇ ਦਿਨਾਂ ਵਿੱਚ ਅਫ਼ਗਾਨ ਨਾਗਰਿਕਾਂ ਦੇ ਤੁਰਕੀ ਰਾਹੀਂ ਗ੍ਰੀਸ ਵਿੱਚ ਆਉਣ ਦੀ ਵਧ ਰਹੀ ਸੰਭਾਵਨਾ ਦੇ ਮੱਦੇਨਜ਼ਰ ਗ੍ਰੀਸ ਨੇ ਆਪਣੀ ਸਰਹੱਦ ਨੂੰ ਮਜ਼ਬੂਤ ਕੀਤਾ ਹੈ।

    ਗ੍ਰੀਸ ਨੇ 40 ਕਿਲੋਮੀਟਰ ਲੰਬੀ ਵਾੜ ਅਤੇ ਨਿਗਰਾਨੀ ਲਈ ਆਪਣੀ ਸਰਹੱਦ ਕੋਲ ਸਰਵਿਲੈਂਸ ਸਿਸਟਮ ਵੀ ਲਗਾਇਆ ਹੈ।

    ਤੁਰਕੀ ਦੇ ਰਾਸ਼ਟਰਪਤੀ ਅਤੇ ਗ੍ਰੀਸ ਦੇ ਪ੍ਰਧਾਨ ਮੰਤਰੀ ਵਿਚਕਾਰ ਟੈਲੀਫੋਨ ਰਾਹੀਂ ਗੱਲਬਾਤ ਹੋਈ ਹੈ ਜਿਸ ਵਿੱਚ ਅਫਗਾਨਿਸਤਾਨ ਤੋਂ ਵੱਡੀ ਗਿਣਤੀ ਵਿੱਚ ਦੇਸ਼ ਛੱਡ ਰਹੇ ਲੋਕਾਂ ਕਾਰਨ ਸ਼ਰਨਾਰਥੀਆਂ ਦੀ ਵਧ ਰਹੀ ਗਿਣਤੀ ਬਾਰੇ ਚਰਚਾ ਕੀਤੀ ਗਈ ਹੈ।

    2015 ਦੌਰਾਨ ਮੱਧ ਪੂਰਬੀ ਏਸ਼ੀਆ ਵਿੱਚ ਯੁੱਧ ਕਾਰਨ ਵੀ ਤੁਰਕੀ ਰਾਹੀਂ ਯੂਰੋਪੀਅਨ ਯੂਨੀਅਨ ਵਿੱਚ ਦਸ ਲੱਖ ਤੋਂ ਵੱਧ ਸ਼ਰਨਾਰਥੀ ਆਏ ਸਨ। ਇਨ੍ਹਾਂ ਵਿੱਚੋਂ ਹਜ਼ਾਰਾਂ ਗ੍ਰੀਸ ਵਿੱਚ ਹੀ ਰੁਕ ਗਏ ਸਨ ਜਿਸ ਕਾਰਨ ਦੇਸ਼ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਵਧ ਗਈ ਸੀ।

    ਗ੍ਰੀਸ ਦੇ ਪ੍ਰਧਾਨ ਮੰਤਰੀ ਕਿਰੀਆਕੋਸ ਮਿਤਸੋਤਾਕਿਸ ਨੇ ਆਖਿਆ ਹੈ ਕਿ ਉਨ੍ਹਾਂ ਦੇ ਦੇਸ਼ ਨੇ ਸਰਹੱਦਾਂ ਉਪਰ ਚੌਕਸੀ ਵਧਾ ਦਿੱਤੀ ਹੈ।

    ਗ੍ਰੀਸ ਨੇ 40 ਕਿਲੋਮੀਟਰ ਲੰਬੀ ਵਾੜ ਅਤੇ ਨਿਗਰਾਨੀ ਲਈ ਆਪਣੀ ਸਰਹੱਦ ਕੋਲਸਰਵਿਲੈਂਸ ਸਿਸਟਮ ਵੀ ਲਗਾਇਆ ਹੈ

    ਤਸਵੀਰ ਸਰੋਤ, Reuters

    ਗ੍ਰੀਸ ਨੇ 40 ਕਿਲੋਮੀਟਰ ਲੰਬੀ ਵਾੜ ਅਤੇ ਨਿਗਰਾਨੀ ਲਈ ਆਪਣੀ ਸਰਹੱਦ ਕੋਲਸਰਵਿਲੈਂਸ ਸਿਸਟਮ ਵੀ ਲਗਾਇਆ ਹੈ

    ਤਸਵੀਰ ਸਰੋਤ, EPA

  18. ਅਫ਼ਗਾਨਿਸਤਾਨ: ਰੋਬੋਟਿਕ ਟੀਮ ਨਾਲ ਜੁੜੀਆਂ 9 ਅਫ਼ਗਾਨ ਕੁੜੀਆਂ ਸੁਰੱਖਿਅਤ ਕਤਰ ਪੁੱਜੀਆਂ

    ਅਫ਼ਗਾਨਿਸਤਾਨ ਦੀ ਮਹਿਲਾ ਰੋਬੋਟਿਕ ਟੀਮ ਸੁਰੱਖਿਅਤ ਰੂਪ ਵਿੱਚ ਕਤਰ ਪਹੁੰਚ ਗਈ ਹੈ। 15-19 ਸਾਲ ਦੀਆਂ ਬੱਚੀਆਂ ਦੀ ਇਸ ਟੀਮ ਵਿੱਚ ਕੁੱਲ 9 ਮੈਂਬਰ ਹਨ ਅਤੇ ਇੱਕ ਅਧਿਆਪਕ ਹੈ।

    ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲ ਹੋਣ ਤੋਂ ਬਾਅਦ ਅਫ਼ਗਾਨ ਨਾਗਰਿਕ ਆਪਣੀ ਸੁਰੱਖਿਆ ਲਈ ਦੇਸ਼ ਛੱਡ ਰਹੇ ਹਨ। ਰੋਬੋਟਿਕ ਟੀਮ ਲਈ ਕਤਰ ਸਰਕਾਰ ਵੱਲੋਂ ਵੀਜ਼ਾ ਅਤੇ ਹਵਾਈ ਜਹਾਜ਼ ਦਾ ਪ੍ਰਬੰਧ ਕੀਤਾ ਗਿਆ।

    2017 ਵਿੱਚ ਅਮਰੀਕਾ ਵਿਖੇ ਹੋs ਅੰਤਰਰਾਸ਼ਟਰੀ ਰੋਬੋਟ ਮੁਕਾਬਲੇ ਵਿੱਚ ਵਿਸ਼ੇਸ਼ ਇਨਾਮ ਜਿੱਤਣ ਤੋਂ ਬਾਅਦ ਇਹ ਟੀਮ ਖ਼ਬਰਾਂ ਵਿੱਚ ਆਈ ਸੀ। ਅਫ਼ਗਾਨਿਸਤਾਨ ਵਿੱਚ ਮਹਿਲਾਵਾਂ ਦੀ ਸਿੱਖਿਆ ਸਬੰਧੀ ਵੀ ਇਸ ਟੀਮ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਰਿਹਾ ਹੈ।

    ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਤਾਲਿਬਾਨ ਦੇ ਕਾਬੁਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਅਮਰੀਕਾ ਦੀ ਡਿਜੀਟਲ ਸਿਟੀਜ਼ਨ ਫੰਡ ਜੋ ਇਸ ਟੀਮ ਨਾਲ ਜੁੜੀ ਹੋਈ ਸੰਸਥਾ ਹੈ, ਨੇ ਕਤਰ ਸਰਕਾਰ ਨੂੰ ਇਨ੍ਹਾਂ ਦੀ ਸੁਰੱਖਿਆ ਬਾਰੇ ਅਪੀਲ ਕੀਤੀ ਸੀ।

    ਅਫ਼ਗਾਨਿਸਤਾਨ ਵਿੱਚ ਮਹਿਲਾਵਾਂ ਦੀ ਸਿੱਖਿਆ ਸਬੰਧੀ ਵੀ ਇਸ ਟੀਮ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਰਿਹਾ ਹੈ।

    ਤਸਵੀਰ ਸਰੋਤ, THE WASHINGTON POST VIA GETTY IMAGES

  19. ਅਫ਼ਗਾਨਿਸਤਾਨ: ਦੇਸ਼ ਛੱਡਣ ਲਈ ਜੱਦੋਜਹਿਦ ਕਰਦੇ ਅਫ਼ਗਾਨ ਲੋਕ

    ਕਾਬੁਲ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਹਜ਼ਾਰਾਂ ਲੋਕ ਆਪਣਾ ਘਰ ਅਤੇ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

    ਜਿਨ੍ਹਾਂ ਇਮਾਰਤਾਂ ਵਿੱਚ ਵਿਦੇਸ਼ ਜਾਣ ਲਈ ਲੋਕ ਮੌਜੂਦ ਹਨ ਉਨ੍ਹਾਂ ਬਾਹਰ ਸੈਂਕੜਿਆਂ ਦੀ ਭੀੜ ਮੌਜੂਦ ਹੈ ਅਤੇ ਵਿਦੇਸ਼ੀ ਫ਼ੌਜੀ ਭੀੜ ਨੂੰ ਕਾਬੂ ਕਰਨ ਲਈ ਕੋਸ਼ਿਸ਼ ਕਰ ਰਹੇ ਹਨ।

    ਵਿਦੇਸ਼ੀ ਪਾਸਪੋਰਟ ਹੋਣ ਦੇ ਬਾਵਜੂਦ ਕਈ ਅਫ਼ਗਾਨ ਜੱਦੋਜਹਿਦ ਕਰ ਰਹੇ ਹਨ। ਯੂਕੇ ਵੱਲੋਂ ਆਪਣਾ ਦੂਤਾਵਾਸ ਖਾਲੀ ਕਰਨ ਤੋਂ ਬਾਅਦ ਜਿਸ ਇਮਾਰਤ ਵਿੱਚ ਲੋਕਾਂ ਨੂੰ ਯੂਕੇ ਭੇਜਣ ਤੋਂ ਪਹਿਲਾਂ ਰੱਖਿਆ ਗਿਆ ਹੈ ਉਸ ਦੇ ਬਾਹਰ ਵੀ ਕਾਫੀ ਭੀੜ ਹੈ।

    ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਅਤੇ ਭੀੜ ਨੂੰ ਕਾਬੂ ਕਰਨ ਲਈ ਫ਼ੌਜੀਆਂ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਵਿਦੇਸ਼ੀ ਸੁਰੱਖਿਆ ਬਲਾਂ ਅਤੇ ਅਫ਼ਗ਼ਾਨ ਸਰਕਾਰ ਲਈ ਅਨੁਵਾਦਕ ਅਤੇ ਦੁਭਾਸ਼ੀਏ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤਾਲਿਬਾਨ ਤੋਂ ਆਪਣੀ ਜਾਨ ਦਾ ਖਤਰਾ ਵੀ ਹੈ ਅਤੇ ਉਹ ਛੇਤੀ ਤੋਂ ਛੇਤੀ ਅਫ਼ਗਾਨਿਸਤਾਨ ਛੱਡਣਾ ਚਾਹੁੰਦੇ ਹਨ।

    ਕਾਬੁਲ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਹਜ਼ਾਰਾਂ ਲੋਕ ਆਪਣਾ ਘਰ ਅਤੇ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
    ਅਫਗਾਨਿਸਤਾਨ
  20. ਜੋਅ ਬਾਇਡਨ ਦਾ ਬਿਆਨ, ਜਾਨ ਦੇ ਖ਼ਤਰੇ ਤੋਂ ਬਿਨਾਂ ਅਮਰੀਕੀਆਂ ਦੀ ਵਾਪਸੀ ਨਹੀਂ ਹੋ ਸਕਦੀ

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਵਾਰ ਮੁੜ ਅਫਗਾਨਿਸਤਾਨ ਦੇ ਹਾਲਾਤ ’ਤੇਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਮੰਨਿਆ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀਆਂ ਦੀ ਵਾਪਸੀ ਜਾਨ ਦੇ ਖ਼ਤਰੇ ਤੋਂ ਬਿਨਾਂ ਨਹੀਂ ਹੋ ਸਕਦੀ।

    ਵ੍ਹਾਈਟ ਹਾਊਸ ਵਿੱਚ ਬੋਲਦੇ ਹੋਏ ਬਾਇਡਨ ਨੇ ਕਿਹਾ ਕਿ ਅਮਰੀਕਾ ਵਿੱਚ ਅਫਗਾਨਿਸਤਾਨ ਤੋਂ ਹੁਣ ਤੱਕ 13 ਹਜ਼ਾਰ ਲੋਕਾਂ ਨੂੰ ਕੱਢਿਆ ਗਿਆ ਹੈ ਜੋ ਕਿ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਮੁਸ਼ਕਿਲ ਏਅਰਲਿਫਟ ਹੈ।

    ਬਾਇਡਨ ਨੇ ਵਾਅਦਾ ਕੀਤਾ ਹੈ ਕਿ ਸਾਰੇ ਅਮਰੀਕੀਆਂ ਸਮੇਤ ਅਮਰੀਕੀ ਫੌਜਾਂ ਦੀ ਮਦਦ ਕਰਨ ਵਾਲੇ 60-65 ਹਜ਼ਾਰ ਅਫਗਾਨ ਲੋਕਾਂ ਨੂੰ ਵੀ ਕੱਢਿਆ ਜਾਵੇਗਾ।

    ਤਾਲਿਬਾਨ ਨੂੰ ਤੇਜ਼ੀ ਨਾਲ ਦੇਸ਼ ’ਤੇਕਬਜ਼ੇ ਤੋਂ ਬਾਅਦ ਅਮਰੀਕਾ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ।

    ਬਾਇਡਨ ਨੇ ਕਿਹਾ, “ਕੋਈ ਵੀ ਅਮਰੀਕੀ ਜੋ ਆਪਣੇ ਆਉਣਾ ਚਾਹੁੰਦੇ ਹਨ, ਅਸੀਂ ਉਨ੍ਹਾਂ ਨੂੰ ਲਿਆਵਾਂਗੇ।‘’

    ਪੱਤਰਕਾਰਾਂ ਤੋਂ ਸਵਾਲ ਲੈਂਦੇ ਹੋਏ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਅਮਰੀਕੀ ਫੌਜ ਦੇਸ਼ ਛੱਡਣ ਦੀ ਉਮੀਦ ਨੂੰ ਲੈ ਕੇ ਅਫਗਾਨ ਸਹਿਯੋਗੀਆਂ ਨਾਲ ਵੀ ‘ਇਹੀ ਵਾਅਦਾ’ ਕਰਦੀ ਹੈ।

    ਜੋਅ ਬਾਈਡਨ

    ਤਸਵੀਰ ਸਰੋਤ, Reuters