ਅਫਗਾਨਿਸਤਾਨ: ਪੁਤਿਨ ਨੇ ਕਿਹਾ-ਤਾਲਿਬਾਨ ਵਾਅਦੇ ਪੂਰੇ ਕਰੇ, ਐਂਜਲੀਨਾ ਜੋਲੀ ਬੋਲੀ- ਮੈਂ ਮਨੁੱਖੀ ਹਕੂਕ ਲਈ ਲੜਨ ਵਾਲਿਆਂ ਦੀ ਆਵਾਜ਼ ਬਣਾਂਗੀ

ਤਾਲਿਬਾਨ ਨੇ ਉਨ੍ਹਾਂ ਲੋਕਾਂ ਦੀ ਭਾਲ ਤੇਜ਼ ਕਰ ਦਿੱਤੀ ਹੈ ਜਿਨ੍ਹਾਂ ਨੇ ਨਾਟੋ ਫੌਜਾਂ ਅਤੇ ਅਫ਼ਗਾਨਿਸਤਾਨ ਸਰਕਾਰ ਦੇ ਨਾਲ ਕੰਮ ਕੀਤਾ ਹੈ।

ਲਾਈਵ ਕਵਰੇਜ

  1. ਕਾਬੁਲ ਹਵਾਈ ਅੱਡੇ ਤੋਂ 6000 ਲੋਕਾਂ ਨੂੰ ਕੱਢਿਆ ਜਾਵੇਗਾ- ਅਮਰੀਕਾ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਮਰੀਕੀ ਕਾਂਸਲਰ ਟੀਮ ਵੱਲੋਂ ਕਾਬੁਲ ਹਵਾਈ ਅੱਡੇ ਤੋਂ 6000 ਲੋਕਾਂ ਨੂੰ ਲਿਆਉਣ ਦੀ ਪ੍ਰਕਿਰਿਆ ਕਰ ਲਈ ਗਈ ਹੈ ਅਤੇ ਉਹ ਜਲਦੀ ਹੀ ਉਡਾਣ ਭਰਨਗੇ।

    ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੂੰ ਕਾਬੁਲ ਹਵਾਈ ਅੱਡੇ ਨੇੜੇ ਭੀੜ-ਭਾੜ ਬਾਰੇ ਜਾਣਕਾਰੀ ਹੈ ਜਿੱਥੇ 5200 ਅਮਰੀਕੀ ਜਵਾਨ ਤੈਨਾਤ ਹਨ।

    ਉਨ੍ਹਾਂ ਕਿਹਾ, "ਤਾਜ਼ਾ ਜਾਣਕਾਰੀ ਤਹਿਤ ਪਿਛਲੇ 24 ਘੰਟਿਆਂ ਵਿੱਚ ਸੀ-17 ਦੇ 12 ਜਹਾਜ਼ਾਂ ਨੇ ਉਡਾਣ ਭਰੀ ਹੈ ਜਿਸ ਵਿੱਚ 2000 ਤੋਂ ਵੱਧ ਯਾਤਰੀ ਸੁਰੱਖਿਅਤ ਪਹੁੰਚ ਗਏ ਹਨ।"

    ਅਮਰੀਕੀ ਬੁਲਾਰਾ ਨੈੱਡ ਪ੍ਰਾਈਸਿੰਗ

    ਤਸਵੀਰ ਸਰੋਤ, ANI

  2. ਅਫ਼ਗਾਨਿਸਤਾਨ: ਤਾਲਿਬਾਨ ਕਰ ਰਿਹਾ ਹੈ ਘਰ-ਘਰ ਜਾ ਕੇ ਲੋਕਾਂ ਦੀ ਭਾਲ, ਯੂਐੱਨ ਦੀ ਰਿਪੋਰਟ

    ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਤਾਲਿਬਾਨ ਨੇ ਉਨ੍ਹਾਂ ਲੋਕਾਂ ਦੀ ਭਾਲ ਤੇਜ਼ ਕਰ ਦਿੱਤੀ ਹੈ ਜਿਨ੍ਹਾਂ ਨੇ ਨਾਟੋ ਫੌਜਾਂ ਅਤੇ ਅਫ਼ਗਾਨਿਸਤਾਨ ਸਰਕਾਰ ਦੇ ਨਾਲ ਕੰਮ ਕੀਤਾ ਹੈ।

    ਦੱਸਿਆ ਗਿਆ ਹੈ ਕਿ ਅੱਤਵਾਦੀ ਇੱਕ-ਇੱਕ ਘਰ ਦੀ ਤਲਾਸ਼ੀ ਲੈ ਰਹੇ ਹਨ ਅਤੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦੇ ਰਹੇ ਹਨ।

    ਦੂਜੇ ਪਾਸੇ, ਤਾਲਿਬਾਨ ਲੀਡਰਸ਼ਿਪ ਅਫਗਾਨਿਸਤਾਨ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਕੋਈ ਬਦਲਾ ਨਹੀਂ ਲਿਆ ਜਾਵੇਗਾ।

    ਤਾਲਿਬਾਨ ਦੇ ਇਸ ਸਰਚ ਆਪਰੇਸ਼ਨ ਦੀ ਰਿਪੋਰਟ ਆਰਐੱਚਆਈਪੀਟੀਓ ਨਾਰਵੇਜੀਅਨ ਸੈਂਟਰ ਫਾਰ ਗਲੋਬਲ ਐਨਾਲਿਸਿਸ ਦੁਆਰਾ ਤਿਆਰ ਕੀਤੀ ਗਈ ਹੈ। ਇਹ ਸਮੂਹ ਸੰਯੁਕਤ ਰਾਸ਼ਟਰ ਨੂੰ ਖੁਫੀਆ ਜਾਣਕਾਰੀ ਦਿੰਦਾ ਹੈ।

    ਇਸ ਦੇ ਪ੍ਰਮੁੱਖ ਕ੍ਰਿਸ਼ਚੀਅਨ ਨੇਲਮੈਨ ਨੇ ਬੀਬੀਸੀ ਨੂੰ ਦੱਸਿਆ, "ਤਾਲਿਬਾਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਉੱਤੇ ਆਉਣ ਵਾਲਾ ਖ਼਼ਤਰਾ ਸਾਫ਼ ਦਿਖਾਈ ਦੇ ਰਿਹਾ ਹੈ।"

    "ਇਹ ਲਿਖਕੇ ਦਿੱਤਾ ਗਿਆ ਹੈ ਕਿ ਜੇ ਉਹ ਆਤਮ ਸਮਰਪਣ ਨਹੀਂ ਕਰਦੇ, ਤਾਂ ਤਾਲਿਬਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦੇਵੇਗਾ, ਬਦਲੇ ਵਿੱਚ ਉਨ੍ਹਾਂ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਸਜ਼ਾ ਦਿੱਤੀ ਜਾਵੇਗੀ।"

    ਤਾਲਿਬਾਨ, ਅਫ਼ਗਾਨਿਸਤਾਨ

    ਤਸਵੀਰ ਸਰੋਤ, AFP/Getty Images

  3. ਅਫ਼ਗਾਨਿਸਤਾਨ : ਕਾਬੁਲ ਏਅਰਪੋਰਟ ਦੀਆਂ ਕੰਧਾਂ ਚੜ੍ਹਦੇ ਲੋਕਾਂ ਉੱਤੇ ਅਮਰੀਕੀ ਫੌਜੀਆਂ ਨੇ ਛੱਡੇ ਹੰਝੂ ਗੈਸ ਦੇ ਗੋਲੇ

    ਇਹ ਭਿਆਨਕ ਮੰਜ਼ਰ ਕਾਬੁਲ ਏਅਰਪੋਰਟ ਦੇ ਨੇੜੇ ਦਾ ਹੈ। ਇੱਥੇ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕ ਕੰਧ ‘ਤੇ ਚੜ੍ਹਣ ਦੀ ਕੋਸ਼ਿਸ਼ ਕਰਦੇ ਦਿਖੇ।

    ਇਸ ਦੌਰਾਨ ਅਮਰੀਕੀ ਫ਼ੌਜੀਆਂ ਵੱਲੋਂ ਭੀੜ ਨੂੰ ਹਟਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਗਏ। ਭੀੜ ‘ਚ ਕਈ ਅਫ਼ਗਾਨ ਔਰਤਾਂ ਵੀ ਸ਼ਾਮਲ ਸਨ, ਜੋ ਅਮਰੀਕੀ ਫ਼ੌਜੀਆਂ ਤੋਂ ਕੰਧ ‘ਤੇ ਚੜ੍ਹਣ ਲਈ ਮਦਦ ਮੰਗਦੀਆਂ ਦਿਖੀਆਂ।

    ਵੀਡੀਓ ਕੈਪਸ਼ਨ, ਜਦੋਂ ਅਮਰੀਕੀ ਫ਼ੌਜੀਆਂ ਨੇ ਛੱਡੇ ਅਫ਼ਗਾਨੀਆਂ 'ਤੇ ਹੰਝੂ ਗੈਸ ਦੇ ਗੋਲੇ
  4. ਸ਼ਰੀਆ ਕੀ ਹੈ ਜਿਸ ਨੂੰ ਤਾਲਿਬਾਨ ਕੱਟੜਵਾਦੀ ਤਰੀਕੇ ਨਾਲ ਲਾਗੂ ਕਰਦਾ ਹੈ

    ਤਾਲਿਬਾਨ ਨੇ ਕਿਹਾ ਹੈ ਕਿ ਉਹ ਸ਼ਰੀਆ, ਇਸਲਾਮਿਕ ਕਾਨੂੰਨ ਪ੍ਰਣਾਲੀ ਦੀ ਸਖ਼ਤ ਵਿਆਖਿਆ ਦੇ ਮੁਤਾਬਕ ਹੀ ਅਫ਼ਗਾਨਿਸਤਾਨ ਵਿੱਚ ਸ਼ਾਸਨ ਚਲਾਉਣਗੇ।

    ਸ਼ਰੀਆ ਕਾਨੂੰਨ, ਇਸਲਾਮ ਦੀ ਕਾਨੂੰਨੀ ਪ੍ਰਣਾਲੀ ਹੈ। ਇਹ ਇਸਲਾਮ ਦੀ ਸਭ ਤੋਂ ਪਵਿੱਤਰ ਮੰਨੀ ਜਾਂਦੀ ਕਿਤਾਬ, ਕੁਰਾਨ, ਸੁੰਨਤ, ਹਦੀਸ ਅਤੇ ਇਸਲਾਮੀ ਵਿਦਵਾਨਾਂ ਦੁਆਰਾ ਦਿੱਤੇ ਗਏ ਫੈਸਲਿਆਂ-ਫ਼ਤਵਿਆਂ ਨੂੰ ਮਿਲਾ ਕੇ ਬਣੀ ਹੈ।

    ਇਨ੍ਹਾਂ ਤੋਂ ਸਿੱਧੇ ਸਵਾਲਾਂ ਦੇ ਜਵਾਬ ਨਹੀਂ ਲਏ ਜਾਂਦੇ, ਬਲਕਿ ਧਾਰਮਿਕ ਵਿਵਦਾਨ ਕਿਸੇ ਮੁੱਦੇ ਅਤੇ ਸਵਾਲ ਬਾਰੇ ਮਾਰਗ ਦਰਸ਼ਨ ਕਰਦੇ ਹਨ।

    ਸ਼ਰੀਆ ਕਾਨੂੰਨ ਕੀ ਹੈ ਅਤੇ ਇਸ ਤਹਿਤ ਕੀ-ਕੀ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ ਇਸ ਬਾਰੇ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ

    ਸ਼ਰੀਆ, ਤਾਲਿਬਾਨ, ਅਫ਼ਗਾਨਿਸਤਾਨ

    ਤਸਵੀਰ ਸਰੋਤ, Getty Images

  5. ਅਫ਼ਗਾਨਿਸਤਾਨ : ਜੀ7 ਨੇ ਅਫ਼ਗਾਨਿਸਤਾਨ ਨੂੰ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਜੀ7 ਦੇ ਆਗੂਆਂ ਨੇ ਸੋਮਵਾਰ ਨੂੰ ਤਾਲਿਬਾਨ ਵੱਲੋਂ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਆਪਣੇ ਵਾਅਦੇ ਨੂੰ ਯਕੀਨੀ ਕਰਨ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ।

    ਯੂਕੇ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਵੀਰਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਹਿੰਸਕ ਬਦਲਾਖੋਰੀ ਦੀਆਂ ਘਟਨਾਵਾਂ ਦੀ ਰਿਪੋਰਟ ਸਬੰਧੀ ਚਿੰਤਾ ਜ਼ਾਹਰ ਕੀਤੀ।

    ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਅਤੇ ਅਮਰੀਕਾ ਸਣੇ ਯੂਰਪੀ ਯੂਨੀਅਨ ਦੇ ਨੁਮਾਇੰਦਿਆਂ ਨੇ ਅਫ਼ਗਾਨਿਸਤਾਨ ਵਿੱਚ ਵਿਗੜਦੇ ਹਾਲਾਤ ਬਾਰੇ ਗੱਲਬਾਤ ਕੀਤੀ।

    ਜੀ7 ਦੇ ਆਗੂਆਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਸੰਕਟ ਨੂੰ ਕੌਮਾਂਤਰੀ ਪ੍ਰਤੀਕਰਮ ਦੀ ਲੋੜ ਹੈ। ਇਸ ਵਿੱਚ ਕਈ ਸਖ਼ਤ ਸਵਾਲਾਂ ਦੀ ਗੰਭੀਰ ਜਵਾਬ-ਤਲਬੀ ਵਿੱਚ ਸ਼ਾਮਲ ਹੋਣ ਦੀ ਵੀ ਲੋੜ ਹੈ।

    ਤਾਲਿਬਾਨ

    ਤਸਵੀਰ ਸਰੋਤ, Getty Images

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਅਫ਼ਗਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਪ੍ਰਦਰਸ਼ਨ

    ਅਫ਼ਗਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਕੁਝ ਲੋਕ ਵਿਰੋਧ ਪ੍ਰਦਰਸ਼ਨ ਲਈ ਸੜਕਾਂ 'ਤੇ ਉਤਰੇ।

    ਤਾਲਿਬਾਨ ਦੇ ਦੇਸ਼ ਉੱਤੇ ਕਾਬਜ਼ ਹੋਣ ਦੇ ਵਿਰੋਧ ਵਿੱਚ ਅਫ਼ਗਾਨਿਸਤਾਨ ਦੇ ਕੁਝ ਲੋਕਾਂ ਨੇ ਰਾਜਧਾਨੀ ਕਾਬੁਲ ਸਣੇ ਕੁਝ ਹੋਰ ਥਾਵਾਂ 'ਤੇ ਕਾਲਾ, ਲਾਲ ਅਤੇ ਹਰੇ ਰੰਗ ਦਾ ਕੌਮੀ ਝੰਡਾ ਲਹਿਰਾਉਂਦੇ ਹੋਏ ਸੜਕਾਂ 'ਤੇ ਉੱਤਰ ਕੇ ਆਜ਼ਾਦੀ ਦਿਹਾੜਾ ਮਨਾਇਆ ਹੈ।

    ਤਾਲਿਬਾਨੀ ਕੌਮੀ ਝੰਡੇ ਨੂੰ ਆਪਣੇ ਹੀ ਚਿੱਟੇ ਝੰਡੇ ਨਾਲ ਬਦਲ ਰਹੇ ਹਨ। ਵੀਰਵਾਰ ਨੂੰ ਅਫ਼ਗਾਨਿਸਤਾਨ ਦਾ 102ਵਾਂ ਆਜ਼ਾਦੀ ਦਿਹਾੜਾ ਸੀ।

    ਇਸੇ ਤਰ੍ਹਾਂ ਦੇ ਹੀ ਇੱਕ ਪ੍ਰਦਰਸ਼ਨ ਦੌਰਾਨ ਆਸਾਬਾਦ ਵਿੱਚ ਕੁਝ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਵੀ ਆਈਆਂ ਸਨ। .

    ਅਫ਼ਗਾਨਿਸਤਾਨ

    ਤਸਵੀਰ ਸਰੋਤ, AFP/Getty Images

  7. ਅਫ਼ਗਾਨਿਸਤਾਨ ਦੇ ਫੁੱਟਬਾਲ ਖਿਡਾਰੀ ਦੀ ਅਮਰੀਕੀ ਜਹਾਜ਼ ਤੋਂ ਡਿੱਗਣ ਕਾਰਨ ਮੌਤ

    ਅਫ਼ਗਾਨਿਸਤਾਨ ਦੇ ਇੱਕ ਕੌਮੀ ਫੁੱਟਬਾਲ ਖਿਡਾਰੀ ਦੀ ਅਮਰੀਕਾ ਦੀ ਉਡਾਣ ਤੋਂ ਡਿੱਗਣ ਕਾਰਨ ਮੌਤ ਹੋ ਗਈ।

    ਫਰਾਂਸ 24 ਮੁਤਾਬਕ ਜ਼ਾਕੀ ਅਨਵਾਰੀ ਦਾ ਅਮਰੀਕੀ ਜਹਾਜ਼ ਤੋਂ ਡਿੱਗਣ ਕਾਰਨ ਉਸ ਵੇਲੇ ਦੇਹਾਂਤ ਹੋ ਗਿਆ ਜਦੋਂ ਉਹ ਕਾਬੁਲ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

    19 ਸਾਲਾ ਫੁੱਟਬਾਲ ਖਿਡਾਰੀ ਦਾ ਦੇਹਾਂਤ ਅਮਰੀਕੀ ਮਿਲੀਟਰੀ ਜਹਾਜ਼ ਤੋਂ ਡਿੱਗਣ ਕਾਰਨ ਹੋ ਗਿਆ। ਇਸ ਦੀ ਜਾਣਕਾਰੀ ਅਫ਼ਗਾਨਿਸਤਾਨ ਦੀ ਨੈਸ਼ਨਲ ਫੁੱਟਬਾਲ ਟੀਮ ਬਾਰੇ ਇੱਕ ਫੇਸਬੁੱਕ ਪੇਜ ਨੇ ਵੀ 18 ਅਗਸਤ ਨੂੰ ਇਸ ਬਾਰੇ ਪੋਸਟ ਪਾਈ ਸੀ।

    ਫਰਾਂਸ 24 ਮੁਤਾਬਕ ਅਫਗਾਨਿਸਤਾਨ ਵਿੱਚ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਡਾਇਰੈਕਟਰੇਟ ਜਨਰਲ ਨੇ ਇਸ ਦੀ ਪੁਸ਼ਟੀ ਕੀਤੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਅਫਗਾਨਿਸਤਾਨ ਦਾ ਅਹਿਮ ਘਟਨਾਕ੍ਰਮ

    ·ਯੂਐੱਨ ਦੀ ਖੁਫ਼ੀਆ ਰਿਪੋਰਟ ਮੁਤਾਬਕ ਤਾਲਿਬਾਨ ਨਾਟੋ ਦੇ ਅਮਰੀਕੀ ਫੌਜਾਂ ਦੇ ਸਾਥੀਆਂ ਨੂੰ ਲੱਭ ਰਿਹਾ ਹੈ

    ·ਬਾਇਡਨ ਨੇ ਕਿਹਾ ਕਿ ਫੌਜ ਵਾਪਸੀ ਦੀ ਡੈੱਡਲਾਇਨ ਇਸ ਗੱਲ ਉੱਤੇ ਨਿਰਭਰ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ

    ·ਤਾਲਿਬਾਨ ਨੇ ਕਿਹਾ ਹੈ ਕਿ ਵਿਦੇਸ਼ੀਆਂ ਤੇ ਅਫ਼ਗਾਨਾਂ ਨੂੰ ਸੁਰੱਖਿਅਤ ਲਾਂਘਾ ਦੇ ਕੇ ਉਹ ਵਾਅਦਾ ਨਿਭਾ ਰਹੇ ਹਨ

    ·ਕੌਮੀ ਝੰਡਿਆਂ ਨਾਲ ਮੁਜ਼ਾਹਰੇ ਹੋਰ ਕਈ ਅਫ਼ਗਾਨਿਸਤਾਨ ਦੇ ਸ਼ਹਿਰਾਂ ਵਿਚ ਹੋ ਰਹੇ ਹਨ

    ·ਆਈਐੱਮਐੱਫ਼ ਨੇ ਅਫ਼ਗਾਨਿਸਤਾਨ ਨੂੰ ਹੋਰ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ

    ·ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਕਾਬੁਲ ਏਅਰਪੋਰਟ ਦੀ ਰਾਖੀ ਕਰ ਸਕਦੇ ਹਨ

  9. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਅਫ਼ਗਾਨਿਸਤਾਨ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਵਾਂਗੇ। 19 ਅਗਸਤ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ