ਅਫ਼ਗਾਨਿਸਤਾਨ 'ਚ ਤਾਲਿਬਾਨ: ਅਫ਼ਗਾਨ ਵਿਚ ਲੋਕਤੰਤਰ ਨਹੀਂ ਹੋਵੇਗਾ , ਕਿੱਥੇ ਹੈ ਅਸ਼ਰਫ਼ ਗਨੀ

ਤਾਲਿਬਾਨ ਲੀਡਰਾਂ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਮਗਰੋਂ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ ਹੈ

ਲਾਈਵ ਕਵਰੇਜ

  1. ਯੂਕੇ ਸਰਕਾਰ ਦੇਵੇਗੀ ਅਫ਼ਗਾਨ ਰਫਿਊਜੀਆਂ ਨੂੰ ਯੂਕੇ 'ਚ ਵੱਸਣ ਦਾ ਮੌਕਾ

    ਯੂਕੇ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਾਲਾਂ 'ਚ ਅਫ਼ਗਾਨ ਰਫਿਊਜੀਆਂ ਨੂੰ ਯੂਕੇ ਵਿੱਚ ਵੱਸਣ ਦਾ ਮੌਕਾ ਦਿੱਤਾ ਜਾਵੇਗਾ।

    ਪਹਿਲੇ ਸਾਲ ਵਿੱਚ 5000 ਰਫਿਊਜੀ ਇਸ ਲਈ ਯੋਗ ਹੋਣਗੇ। ਇਸ ਵਿੱਚ ਔਰਤਾਂ, ਕੁੜੀਆਂ ਤੇ ਘੱਟ-ਗਿਣਤੀਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਤਾਲਿਬਾਨ ਤੋਂ ਵੱਧ ਖਤਰਾ ਹੈ।

    ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਉਹ ਹੋਰ ਦੇਸਾਂ ਨਾਲ ਮਿਲ ਕੇ 20 ਹਜ਼ਾਰ ਰਫਿਊਜੀਆਂ ਨੂੰ ਹੋਰ ਥਾਵਾਂ 'ਤੇ ਵੱਸਣ ਦਾ ਮੌਕਾ ਦੇਣਗੇ।

    ਪਰ ਵਿਰੋਧੀ ਪਾਰਟੀਆਂ ਨੇ ਇਸ ਸਕੀਮ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਕਾਫੀ ਨਹੀਂ ਹੈ।

    Afghanistan

    ਤਸਵੀਰ ਸਰੋਤ, GETTY IMAGES

  2. ਤਾਲਿਬਾਨ ਨੇ ਕਿਹਾ ਆਮ ਨਾਗਰਿਕ ਸੁਰੱਖਿਆ ਨਾਲ ਏਅਰਪੋਰਟ ਜਾ ਸਕਦੇ ਹਨ: ਵ੍ਹਾਈਟ ਹਾਊਸ

    ਖ਼ਬਰ ਏਜੰਸੀ ਏਐੱਫਪੀ ਮੁਤਾਬਕ ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਤਾਲਿਬਾਨ ਨੇ ਵਾਅਦਾ ਕੀਤਾ ਹੈ ਕਿ ਆਮ ਨਾਗਰਿਕ ਬਿਨਾਂ ਡਰ ਦੇ ਸੁਰੱਖਿਆ ਦੇ ਨਾਲ ਏਅਰਪੋਰਟ ਜਾ ਸਕਦੇ ਹਨ।

    ਅਮਰੀਕੀ ਸਰਕਾਰ ਦੇ ਮੁਤਾਬਕ ਅਫ਼ਗਾਨਿਸਤਾਨ ਵਿੱਚ ਕਰੀਬ 11 ਹਜ਼ਾਰ ਅਮਰੀਕੀ ਨਾਗਰਿਕ ਮੌਜੂਦ ਹਨ।

    ਹਾਲਾਂਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ ਕਿ ਕਾਬੁਲ ਹਵਾਈ ਅੱਡੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਅਫਗਾਨ ਨਾਗਰਿਕਾਂ ਨੂੰ ਤਾਲਿਬਾਨ ਲੜਾਕਿਆਂ ਹੱਥੋਂ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    Afghanistan

    ਤਸਵੀਰ ਸਰੋਤ, Haroon Sabawoon/Anadolu Agency via Getty Images

  3. ਤਾਲਿਬਾਨ ਨੂੰ ਮੁੜ ਖੜ੍ਹਾ ਕਰਨ ਵਾਲ਼ੇ ਤਿੰਨ ਮੁੱਖ ਆਗੂ

    ਤਾਲਿਬਾਨ ਨੇ ਲਗਭਗ ਪੂਰੇ ਅਫ਼ਗਾਨਿਸਤਾਨ 'ਤੇ ਕਬਜ਼ਾ ਦੇ ਦਰਮਿਆਨ ਇਸ ਦੇ ਤਿੰਨ ਵੱਡੇ ਆਗੂਆਂ ਦੇ ਨਾਂ ਉੱਭਰ ਕੇ ਸਾਹਮਣੇ ਆ ਰਹੇ ਹਨ-

    ਮੁੱਲਾ ਅਬਦੁਲ ਗਨੀ ਬਰਾਦਰ

    ਹਿਬਤੁੱਲਾਹ ਅਖੁੰਦਜ਼ਾਦਾ ਅਤੇ

    ਸਿਰਾਜੁਦੀਨ ਹੱਕਾਨੀ

    ਸਾਲ 2001 ਵਿੱਚ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ ਤਾਲਿਬਾਨ ਨੂੰ ਅਫ਼ਗਾਨਿਸਤਾਨ ਵਿੱਚ ਸੱਤਾ ਤੋਂ ਬਾਹਰ ਕੱਢ ਦਿੱਤਾ ਸੀ।

    ਪਰ ਇਸ ਸਮੂਹ ਨੇ ਹੌਲੀ-ਹੌਲੀ ਆਪਣੀ ਤਾਕਤ ਵਧਾਈ ਅਤੇ ਹੁਣ ਦੁਬਾਰਾ ਇਸ ਖੇਤਰ ਉੱਤੇ ਕਬਜ਼ਾ ਕਰ ਰਿਹਾ ਹੈ।

    ਤਾਲਿਬਾਨ ਕਿਵੇਂ ਅਫ਼ਗਾਨਿਸਤਾਨ 'ਚ ਮਜ਼ਬੂਤ ਹੁੰਦਾ ਗਿਆ ਅਤੇ ਇਸ ਦੇ ਮੁੱਖ ਚਿਹਰੇ ਜੋ ਇਸ ਨੂੰ ਮਜ਼ਬੂਤ ਬਣਾਉਂਦੇ ਹਨ, ਇਸ ਰਿਪੋਰਟ 'ਚ ਉਨ੍ਹਾਂ ਬਾਰੇ ਗੱਲ ਕਰਦੇ ਹਾਂ।

    ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

    ਵੀਡੀਓ ਕੈਪਸ਼ਨ, ਤਾਲਿਬਾਨ ਦੇ 3 ਵੱਡੇ ਲੀਡਰ ਕੌਣ ਹਨ
  4. ਅਫ਼ਗਾਨਿਸਤਾਨ ਵਿੱਚੋਂ ਭਾਰਤੀਆਂ ਦਾ ਨਿਕਲਣਾ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕਾਬੁਲ ਤੋਂ ਪਰਤੇ ਇੱਕ ਭਾਰਤੀ ਨਾਗਰਿਕ ਨੇ ਦੱਸਿਆ,“ਮੇਰੀ ਬੇਟੀ ਨੂੰ ਤੇਜ਼ ਬੁਖ਼ਾਰ ਸੀ। ਕਾਬੁਲ ਵਿੱਚ ਰਾਤ ਅੱਠ ਤੋਂ ਸਵੇਰੇ ਛੇ ਵਜੇ ਤੱਕ ਕਰਫਿਊ ਰਹਿੰਦਾ ਸੀ। ਇਹ ਸਾਡੇ ਲਈ ਬਹੁਤ ਮੁਸ਼ਕਲ ਸੀ ਕਿਉਂਕਿ ਸਾਨੂੰ ਨਹੀਂ ਪਤਾ ਚਲਦਾ ਸੀ ਕਿ ਬਾਹਰ ਕੀ ਹੋ ਰਿਹਾ ਸੀ। ਪਹਿਲਾਂ ਅਸੀਂ ਭਾਰਤੀ ਅੰਬੈਸੀ ਅਤੇ ਹਵਾਈ ਅੱਡੇ ਪਹੁੰਚੇ।”

    ਉਨ੍ਹਾਂ ਨੇ ਅੱਗੇ ਕਿਹਾ,“ਕਾਬੁਲ ਛੱਡਣ ਵਿੱਚ ਸਾਨੂੰ 12 ਘੰਟੇ ਲੱਗੇ। ਅਸੀਂ ਅੰਬੈਸੀ ਅਤੇ ਭਾਰਤ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ। ਮੈਂ ਭਾਰਤੀ ਹਵਾਈ ਫ਼ੌਜ ਦਾ ਸਾਨੂੰ ਸਮੇਂ ਸਿਰ ਕੱਢ ਲਿਆਉਣ ਲਈ ਖ਼ਾਸ ਧੰਨਵਾਦ ਕਰਨਾ ਚਾਹੁੰਦਾ ਹਾਂ। ਅਜੇ ਵੀ ਉੱਥੇ ਬਹੁਤ ਸਾਰੇ ਭਾਰਤੀ ਹਨ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਨੂੰ ਉੱਥੋਂ ਕੱਢਿਆ ਜਾਵੇ।

    ਉਨ੍ਹਾਂ ਨੇ ਕਿਹਾ,“ਹਜ਼ਾਰਾਂ ਲੋਕ ਜਿਨ੍ਹਾਂ ਵਿੱਚ ਬਜ਼ੁਰਗ, ਔਰਤਾਂ ਤੇ ਬੱਚੇ ਸਨ ਕਾਬੁਲ ਹਵਾਈ ਅੱਡੇ 'ਤੇ ਸ਼ਹਿਰ ਛੱਡਣ ਦੀ ਉਡੀਕ ਕਰ ਰਹੇ ਸਨ... ਸਾਨੂੰ ਗੋਲੀਆਂ ਦੀਆਂ ਅਵਾਜ਼ਾਂ ਵੀ ਸੁਣਾਈ ਦਿੱਤੀਆਂ।”

    ਏਜੰਸੀ ਮੁਤਾਬਕ ਕਾਬੁਲ ਹਵਾਈ ਅੱਡੇ ਉੱਪਰ yਹੁਤ ਇਕੱਠ ਜੁੜਿਆ ਹੋਇਆ ਸੀ। ਇਸ ਦੇ ਚਲਦਿਆਂ ਭਾਰਤੀ ਹਵਾਈ ਫੌਜ ਦਾ ਸੀ-17 ਹਵਾਈ ਜਹਾਜ਼ ਤਜਾਕਿਸਤਾਨ ਦੇ ਭਾਰਤੀ ਹਵਾਈ ਫ਼ੌਜ ਦੇ ਇਆਨੀ ਏਅਰਬੇਸ 'ਤੇ ਉਤਾਰਿਆ ਗਿਆ।

    ਇਸ ਉਡਾਣ ਵਿੱਚ 120 ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸ ਲਿਆਂਦਾ ਗਿਆ।

    ਵਾਪਸ ਲਿਆਂਦੇ ਗਏ ਭਾਰਤੀ ਨਾਗਰਿਕਾਂ ਵਿੱਚ ਭਾਰਤੀ ਅੰਬੈਸੀ ਦੇ ਕਰਮਚਾਰੀਆਂ ਸਮੇਤ ਇੰਡੋ ਤਿਬਤੀਅਨ ਬਾਰਡਰ ਪੁਲਿਸ ਦੇ ਜਵਾਨ ਅਤੇ ਤਿੰਨ ਖੋਜੀ ਕੁੱਤੇ ਸ਼ਾਮਲ ਸਨ।

    ਭਾਰਤੀਆਂ ਦਾ ਇਹ ਦਲ ਗੁਜਰਾਤ ਦੇ ਜਾਮਨਗਰ ਵਿੱਚ ਉੱਤਰਿਆ ਜਿੱਥੋਂ ਇਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਅਫ਼ਗਾਨਿਸਤਾਨ: ਟੀਵੀ ’ਤੇ ਬੀਬੀਆਂ ਦੀ ਵਾਪਸੀ ਹੋਈ

    ਅਫ਼ਗਾਨਿਸਤਾਨ

    ਤਾਲਿਬਾਨ ਨੇ ਅਫ਼ਗਾਨਿਸਤਾਨ ਦਾ ਸ਼ਾਸਨ ਸੰਭਾਲਣ ਤੋਂ ਬਾਅਦ ਕਿਹਾ ਹੈ ਕਿ ਔਰਤਾਂ ਨੂੰ ਸ਼ਰੀਆ ਕਾਨੂੰਨ ਮੁਤਾਬਕ ਹੱਕ ਹਾਸਲ ਹੋਣਗੇ। ਉਨ੍ਹਾਂ ਨੇ ਔਰਤਾਂ ਨੂੰ ਤਾਲਿਬਾਨ ਪ੍ਰਸ਼ਾਸਨ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ ਸੀ।

    ਇਸੇ ਦੌਰਾਨ ਅਫ਼ਗਾਨਿਸਤਾਨ ਦੇ ਮੀਡੀਆ ਖੇਤਰ ਵਿੱਚ ਕੰਮ ਕਰ ਰਹੀਆਂ ਔਰਤਾਂ ਨੇ ਆਪਣਾ ਕੰਮ ਮੁੜ ਸੰਭਾਲ ਰਿਹਾ ਹੈ।

    ਟੋਲੋ ਟੀਵੀ ਨੇ ਸ਼ਾਸਨ ਤਬਦੀਲੀ ਦੌਰਾਨ ਕੁਝ ਸਮਾਂ ਪ੍ਰਸਾਰਣ ਬੰਦ ਰਹਿਣ ਤੋਂ ਬਾਅਦ ਆਪਣੀ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ।

    ਟੋਲੋ ਨਿਊਜ਼ ਨੇ ਕਿਹਾ ਹੈ ਕਿ ਹੁਣ ਤੋਂ ਉਹ ਆਮ ਵਾਂਗ ਕੰਮ ਕਰਨਗੇ।

    ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸਾਏ ਹੇਠ 'ਸਭ ਤੋਂ ਖ਼ਤਰਨਾਕ ਨੌਕਰੀ' 'ਚ ਇਹ ਬੀਬੀ
  6. ਅਫ਼ਗਾਨਿਸਤਾਨ ’ਚ ਵੜਨਾ ਸਭ ਤੋਂ ਬੁਰਾ ਫ਼ੈਸਲਾ- ਟਰੰਪ

    ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਫੌਕਸ ਨਿਊਜ਼ ਦੇ ਸੀਨ ਹੈਨਿਟੀ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਵਿੱਚ ਅਫ਼ਗਾਨਿਸਤਾਨ ਵਿੱਚ ਵੜਨ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਬੁਰਾ ਫ਼ੈਸਲਾ ਦੱਸਿਆ ਹੈ।

    ‘ਅਸੀਂ ਪੱਛਮੀ ਏਸ਼ੀਆ (ਮਿਡਲ ਈਸਟ) ਨੂੰ ਤਬਾਹ ਕਰ ਦਿੱਤਾ ਹੈ... ਸਾਨੂੰ ਇਸ ਦੀ ਬੇਹਿਸਾਬ ਕੀਮਤ ਚੁਕਾਉਣੀ ਪਈ, ਲੱਖਾਂ ਜਾਨਾਂ ਚਲੀਆਂ ਗਈਆਂ ਪਰ ਇਹ ਪਹਿਲਾਂ ਵਰਗਾ ਹੀ ਹੈ...ਇਹ ਉਸ ਤੋਂ ਵੀ ਬੁਰਾ ਹੈ ਕਿਉਂਕਿ ਤੁਹਾਨੂੰ ਮੁੜ ਉਸਾਰਨਾ ਪਵੇਗਾ...ਇਸ ਦੇ ਪਰਖੱਚੇ ਉੱਡਾਏ ਗਏ।‘

    ‘ਉੱਥੇ ਫ਼ਸਣਾ ਦਲਦਲ ਵਿੱਚ ਫ਼ਸਣ ਵਾਂਗ ਸੀ।’

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਕੈਨੇਡਾ ਨਹੀਂ ਦੇਵੇਗਾ ਤਾਲਿਬਾਨ ਸਰਕਾਰ ਨੂੰ ਮਾਨਤਾ: ਟਰੂਡੋ

    ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ “ਦੀ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਕੋਈ ਯੋਜਨਾ ਨਹੀਂ” ਹੈ।

    ਟਰੂਡੋ ਨੇ ਪੱਤਰਕਾਰਾਂ ਨੂੰ ਕਿਹਾ, “ਉਨ੍ਹਾਂ ਨੇ ਕਬਜ਼ਾ ਕਰ ਲਿਆ ਹੈ ਅਤੇ ਇੱਕ ਚੁਣੀ ਹੋਈ ਲੋਕਤੰਤਰੀ ਸਰਕਾਰ ਨੂੰ ਲਾਂਭੇ ਕੀਤਾ ਹੈ।”

    ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਲਿਬਾਨ ਕੈਨੇਡੀਅਨ ਕਾਨੂੰਨ ਤਹਿਤ ਇੱਕ ਦਹਸ਼ਤਗਰਦ ਸੰਗਠਨ ਹੀ ਰਹੇਗਾ।

    ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਵੀਹ ਸਾਲ ਪਹਿਲਾਂ ਤਾਲਿਬਾਨ ਦੀ ਸਰਕਾਰ ਨੂੰ ਵੀ ਮਾਨਤਾ ਨਹੀਂ ਦਿੱਤੀ ਸੀ।

    ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਧਿਆਨ ਉੱਥੋਂ ਲੋਕਾਂ ਨੂੰ ਕੱਢਣ ’ਤੇ ਰਹੇਗਾ

    ਜਸਟਿਨ ਟਰੂਡੋ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਕੈਨੇਡਾ ਪਹਿਲਾਂ ਹੀ 20000 ਅਫ਼ਗਾਨ ਲੋਕਾਂ ਨੂੰ ਪਨਾਹ ਦੇਣ ਦੇ ਪ੍ਰੋਗਰਾਮ ਦਾ ਐਲਾਨ ਕਰ ਚੁੱਕਿਆ ਹੈ
  8. ਕੌਣ ਹੈ ਅਫ਼ਗ਼ਾਨਿਸਤਾਨ ਦਾ 'ਬੁੱਢਾ ਸ਼ੇਰ', ਬੀਬੀਸੀ ਮੌਨਿਟਰਿੰਗ

    ਮੁਹੰਮਦ ਇਸਮਾਈਲ ਖ਼ਾਨ, ਜੰਗ ਦੇ ਮੈਦਾਨ ਦਾ ਉਹ ਪੁਰਾਣਾ ਨਾਂ ਜੋ ਅਫ਼ਗ਼ਾਨਿਸਤਾਨ ਦੇ ਹੇਰਾਤ ਪ੍ਰਾਂਤ ਦੀ ਲੜਾਈ ਵਿੱਚ ਇੱਕ ਪ੍ਰਮੁੱਖ ਚਿਹਰੇ ਵਜੋਂ ਉੱਭਰਿਆ ਹੈ।

    ਪਿਛਲੇ ਕੁਝ ਹਫ਼ਤਿਆਂ ਵਿੱਚ, ਖ਼ਾਨ ਨੇ ਹਥਿਆਰ ਚੁੱਕ ਕੇ ਤਾਲਿਬਾਨ ਦੇ ਵਿਰੁੱਧ ਫੌਜੀ ਕਾਰਵਾਈ ਦੀ ਅਗਵਾਈ ਕੀਤੀ।

    ਨਤੀਜੇ ਵਜੋਂ, ਬਹੁਤ ਸਾਰੀਆਂ ਅਫ਼ਗਾਨ ਸਮਾਚਾਰ ਏਜੰਸੀਆਂ ਨੇ ਹੇਰਾਤ ਸ਼ਹਿਰ ਦੇ ਬਚੇ ਰਹਿਣ ਦਾ ਸਿਹਰਾ ਖ਼ਾਨ ਅਤੇ ਉਨ੍ਹਾਂ ਦੇ ਲੜਾਕਿਆਂ ਦੇ ਸਿਰ ਬੰਨ੍ਹਿਆ।

  9. ਅਫ਼ਗਾਨਿਸਤਾਨ: ਅਹਿਮ ਘਟਨਾਕ੍ਰਮ

    • ਦੇਸ਼ ਨਿਕਾਲੇ ਵਿੱਚ ਰਹਿ ਰਹੇ ਤਾਲਿਬਾਨ ਆਗੂ ਵਾਪਸ ਅਫ਼ਗਾਨਿਸਤਾਨ ਆ ਰਹੇ ਹਨ। ਕਤਰ ਵਿੱਚ ਰਹਿ ਰਹੇ ਇਨ੍ਹਾਂ ਆਗੂਆਂ ਵਿੱਚੋਂ ਜ਼ਿਆਦਾਤਰ ਅਮਰੀਕਾ ਨਾਲ ਅਮਨ ਵਾਰਤਾ ਵਿੱਚ ਲੱਗੇ ਹੋਏ ਸਨ।
    • ਵਾਪਸ ਆ ਰਹੇ ਆਗੂਆਂ ਵਿੱਚ ਤਾਲਿਬਾਨ ਦੇ ਸਹਿ-ਮੋਢੀ ਮੁੱਲ੍ਹਾ ਅਬਦੁੱਲ ਗ਼ਨੀ ਬਾਰਾਦਰ ਸ਼ਾਮਲ ਹਨ ਜਿਨ੍ਹਾਂ ਦਾ ਕਾਬੁਲ ਹਵਾਈ ਅੱਡੇ 'ਤੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ।
    • ਤਾਲਿਬਾਨ ਨੇ ਅਫ਼ਗ਼ਾਨਿਸਤਾਨ ਆਪਣੇ ਅਧੀਨ ਕਰਨ ਤੋਂ ਬਾਅਦ ਕਿਹਾ ਕਿ ਔਰਤਾਂ ਨੂੰ ਸ਼ਰੀਆ ਕਾਨੂੰਨ ਮੁਤਾਬਕ ਅਧਿਕਾਰ ਹਾਸਲ ਹੋਣਗੇ।
    • ਬ੍ਰਿਟੇਨ ਨੇ ਆਉਣ ਵਾਲੇ ਸਾਲਾਂ ਵਿੱਚ 20000 ਅਫ਼ਗਾਨ ਨਾਗਰਿਕਾਂ ਨੂੰ ਪਨਾਹ ਦੇਣ ਦਾ ਐਲਾਨ ਕੀਤਾ ਹੈ।
    • ਬ੍ਰਿਟੇਨ ਦੀ ਇਸ ਸਕੀਮ ਤਹਿਤ ਔਰਤਾਂ ਅਤੇ ਕੁੜੀਆਂ ਨੂੰ ਪਹਿਲ ਦਿੱਤੀ ਜਾਵੇਗੀ।
    • ਮੰਗਲਵਾਰ ਨੂੰ 13 ਫ਼ੌਜੀ ਉਡਾਣਾਂ ਵਿੱਚ ਲਗਭਗ 1000 ਅਮੀਰੀਕੀਆਂ ਨੂੰ ਅਤੇ 2000 ਅਫ਼ਗਾਨ ਨਾਗਰਿਕਾਂ ਨੂੰ ਉੱਥੋਂ ਕੱਢਿਆ ਗਿਆ।
    ਅਫ਼ਗਾਨਿਸਤਾਨ ਦੀ ਫ਼ੌਜ ਦਾ ਇੱਕ ਸਿਪਾਹੀ

    ਤਸਵੀਰ ਸਰੋਤ, EPA

  10. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਅਸੀਂ ਅਫ਼ਗਾਨਿਸਤਾਨ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਤਾਜ਼ਾ ਅਪਡੇਟ ਤੁਹਾਨੂੰ ਇਸ ਪੇਜ ਰਾਹੀਂ ਦੇਵਾਂਗਾ। 17 ਅਗਸਤ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ