ਅਫ਼ਗਾਨਿਸਤਾਨ 'ਚ ਤਾਲਿਬਾਨ: 'ਔਰਤਾਂ ਨੂੰ ਸ਼ਰੀਆ ਮੁਤਾਬਕ ਮਿਲਣਗੇ ਹੱਕ'- ਤਾਲਿਬਾਨ ਦੀ ਪਹਿਲੀ ਪ੍ਰੈਸ ਕਾਨਫਰੰਸ

ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੌਮ ਨੂੰ ਸੰਬੋਧਨ ਕੀਤਾ ਤੇ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ

ਲਾਈਵ ਕਵਰੇਜ

  1. ਤਾਲਿਬਾਨ ਨੇ ਸਰਕਾਰੀ ਕਰਮੀਆਂ ਨੂੰ ਕੀਤਾ ‘ਮੁਆਫ਼’, ਕਿਹਾ-ਕੰਮ ’ਤੇ ਪਰਤੋ

    ਤਾਲਿਬਾਨ ਨੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ‘ਆਮ ਮੁਆਫ਼ੀ’ ਦੇਣ ਦਾ ਐਲਾਨ ਕਰਦਿਆਂ ਹੋਇਆ ਉਨ੍ਹਾਂ ਕੋਲੋਂ “ਪੂਰੇ ਭਰੋਸੇ” ਦੇ ਨਾਲ ਕੰਮ ’ਤੇ ਵਾਪਸ ਆਉਣ ਦੀ ਅਪੀਲ ਕੀਤੀ ਹੈ।

    ਸਮਾਚਾਰ ਏਜੰਸੀ ਏਐੱਫਪੀ ਮੁਤਾਬਕ, ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ, “ਸਾਰਿਆਂ ਲਈ ਇੱਕ ਆਮ ਮੁਆਫ਼ੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਲਈ ਲੋਕ ਪੂਰੇ ਭਰੋਸੇ ਨਾਲ ਰੈਗੂਲਰ ਰੋਜ਼ਾਨਾ ਕੰਮ ਸ਼ੁਰੂ ਕਰ ਸਕਦੇ ਹਨ।”

    ਇਹ ਐਲਾਨ ਇੱਕ ਅਜਿਹੇ ਸਮੇਂ ’ਤੇ ਕੀਤਾ ਗਿਆ ਹੈ, ਜਦੋਂ ਅਮਰੀਕੀ ਫੌਜ ਲਈ ਕੰਮ ਕਰ ਚੁੱਕੇ ਦੂਭਾਸ਼ੀਏ, ਪੱਛਮੀ ਦੇਸ਼ਾਂ ਦਾ ਸਹਿਯੋਗ ਹਾਸਲ ਸੰਸਥਾਵਾਂ ਦੇ ਕਾਮੇ ਅਤੇ ਸਰਕਾਰੀ ਕਰਮੀ ਇਸ ਗੱਲੋਂ ਡਰੇ ਰਹੇ ਹਨ ਕਿ ਹੁਣ ਤਾਲਿਬਾਨ ਉਨ੍ਹਾਂ ਬਦਲਾ ਲਵੇਗਾ।

    ਤਾਲਿਬਾਨ ਨੂੰ ਬਰਬਰ ਸਜ਼ਾ ਦੇਣ ਲਈ ਜਾਣਿਆਂ ਜਾਂਦਾ ਹੈ ਅਤੇ ਉਨ੍ਹਾਂ ’ਤੇ ਜੰਗ ਅਪਰਾਧ ਕਰਨ ਦਾ ਵੀ ਇਲਜ਼ਾਮ ਹੈ, ਜਿਸ ਦਾ ਉਹ ਲਗਾਤਾਰ ਖੰਡਨ ਕਰਦੇ ਹਨ।

    ਤਾਲਿਬਾਨ

    ਤਸਵੀਰ ਸਰੋਤ, EPA/STRINGERCopyright

  2. ਨਾ ਤਲਿਬਾਨ ਸਾਨੂੰ ਕੁਝ ਕਹਿੰਦਾ ਨਾ ਸਰਕਾਰ - ਅਫ਼ਗਾਨ ਸਿੱਖ

    ਦਿੱਲੀ ਦੇ ਤ੍ਰਿਲੋਕ ਪੁਰੀ ਵਿਚ ਕੁਝ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੇ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨਾਲ ਗੱਲਬਾਤ ਕੀਤੀ।

    30-32 ਸਾਲ ਤੋਂ ਦਿੱਲੀ ਰਹਿ ਰਹੇ ਇਨ੍ਹਾਂ ਲੋਕਾਂ ਦੱਸਿਆ ਕਿ ਇਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਕਾਬੁਲ ਦੇ ਕਰਤੇ ਪਾਵਨ ਗੁਰਦੁਆਰੇ ਵਿਚ ਰੁਕੇ ਹੋਏ ਹਨ।

    ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਉਨ੍ਹਾਂ ਨਾਲ ਫੋਨ ਉੱਤੇ ਗੱਲਬਾਤ ਹੋਈ ਹੈ ਅਤੇ ਉੱਤੇ ਕਰੀਬ 300 ਜਣਿਆਂ ਨੇ ਗੁਰਦੁਆਰੇ ਵਿਚ ਸ਼ਰਨ ਲਈ ਹੋਈ ਹੈ।

    ਉਨ੍ਹਾਂ ਦਾ ਕਹਿਣਾ ਸੀ ਕਿ ਤਾਲਿਬਾਨ ਰਾਜ ਅਤੇ ਦੂਜੀ ਸਰਕਾਰ ਦੌਰਾਨ ਸਿੱਖਾਂ ਅਤੇ ਹਿੰਦੂਆਂ ਨੂੰ ਕੋਈ ਕੁਝ ਨਹੀਂ ਕਹਿੰਦਾ, ਪਰ ਜਦੋਂ ਵੀ ਜੰਗ ਜਾਂ ਝਗੜਾ ਹੁੰਦਾ ਹੈ ਤਾਂ ਉਸ ਹਾਲਾਤ ਨਾਲ ਹਿੰਦੂਆਂ ਤੇ ਸਿੱਖਾਂ ਨੂੰ ਵੀ ਨੁਕਸਾਨ ਹੁੰਦਾ ਹੈ।

    ਇਨ੍ਹਾਂ ਵਿੱਚੋਂ ਇੱਕ ਦਾ ਕਹਿਣਾ ਸੀ ਕਿ ਇਨ੍ਹਾਂ ਦੀ ਕਾਬੁਲ ਵਿਚ ਇਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਅੱਜ ਤੇ ਕੱਲ ਦੋ ਵਾਰ ਗੱਲਬਾਤ ਹੋਈ ਹੈ, ਉੱਥੇ ਲੋਕ ਡਰੇ ਹੋਏ ਹਨ ਅਤੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ।

    ਭਾਵੇਂ ਕਿ ਤਾਲਿਬਾਨ ਦੇ ਆਗੂਆਂ ਨੇ ਗੁਰਦੁਆਰੇ ਵਿਚ ਆ ਕੇ ਹਿੰਦੂ- ਸਿੱਖਾਂ ਦੇ ਨੂੰ ਸੁਰੱਖਿਆ ਦਾ ਭਰੋਸਾ ਵੀ ਦੁਆਇਆ ਹੈ। ਪਰ ਡਰ ਕਾਰਨ ਲੋਕ ਉੱਥੋਂ ਨਿਕਲਣਾ ਚਾਹੁੰਦੇ ਹਨ।

    ਉਨ੍ਹਾਂ ਦਾ ਕਹਿਣ ਹੈ ਕਿ ਹਾਲਾਤ ਖ਼ਰਾਬ ਹਨ ਅਤੇ ਤਾਲਿਬਾਨ ਬਾਰੇ ਪ੍ਰਭਾਵ ਇਹ ਕਿ ਇਹ ਸਾਰਿਆਂ ਨੂੰ ਤੰਗ ਕਰਦੇ ਹਨ।

    ਅਫ਼ਗਾਨ
  3. ਅਫ਼ਗਾਨਿਸਤਾਨ : ਹੁਣ ਤੱਕ ਦੇ ਹਾਲਾਤਾਂ ਉਪਰ ਇੱਕ ਨਜ਼ਰ

    ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤਾਂ ਨੇ ਅਫ਼ਗਾਨ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ।

    ਉਨ੍ਹਾਂ ਆਖਿਆ ਕਿ ਅਮਰੀਕਾ ਅਲ-ਕਾਇਦਾ ਕਾਰਨ ਅਫ਼ਗਾਨਿਸਤਾਨ ਆਇਆ ਸੀ ਅਤੇ ਰਾਸ਼ਟਰ ਨਿਰਮਾਣ ਕਦੇ ਵੀ ਅਮਰੀਕਾ ਦਾ ਮੰਤਵ ਨਹੀਂ ਸੀ।

    ਅਫ਼ਗਾਨਿਸਤਾਨ ਤੋਂ ਭਾਰਤ ਸਰਕਾਰ ਨੇ ਆਪਣੇ ਰਾਜਦੂਤ ਅਤੇ ਦੂਤਾਵਾਸ ਦੇ ਕਰਮਚਾਰੀਆਂ ਨੂੰ ਵਾਪਸ ਬੁਲਾ ਲਿਆ ਹੈ। ਸੀ-17 ਰਾਹੀਂ ਅਫਗਾਨਿਸਤਾਨ ਤੋਂ ਭਾਰਤੀ ਅਧਿਕਾਰੀ ਭਾਰਤ ਪਹੁੰਚ ਚੁੱਕੇ ਹਨ।

    ਫੇਸਬੁੱਕ ਨੇ ਪੁਸ਼ਟੀ ਕੀਤੀ ਹੈ ਕਿ ਉਹ ਤਾਲਿਬਾਨ ਨਾਲ ਸਬੰਧਿਤ ਸਾਰੇ ਕੰਟੇਂਟ ਉੱਪਰ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਪਾਬੰਦੀ ਲਾ ਰਹੇ ਹਨ।

    ਫੇਸਬੁੱਕ ਨੇ ਆਖਿਆ ਕਿ ਉਨ੍ਹਾਂ ਅਨੁਸਾਰ ਤਾਲਿਬਾਨ ਇੱਕ ਅੱਤਵਾਦੀ ਸੰਗਠਨ ਹੈ ਅਤੇ ਉਨ੍ਹਾਂ ਦੇ ਦੂਸਰੇ ਪਲੇਟਫਾਰਮ ਜਿਵੇਂ ਇੰਸਟਾਗ੍ਰਾਮ ਅਤੇ ਵ੍ਹੱਟਸਐਪ ਉੱਪਰ ਵੀ ਇਹ ਪ੍ਰਤੀਬੰਧ ਲਾਗੂ ਹੋਵੇਗਾ।

    ਅਫ਼ਗਾਨ ਮਾਹਿਰਾਂ ਦਾ ਇੱਕ ਸਮੂਹ ਤਾਲਿਬਾਨ ਨਾਲ ਸੰਬੰਧਿਤ ਕੰਟੈਂਟ ਹਟਾ ਰਿਹਾ ਹੈ।

    ਅਫ਼ਗਾਨਿਸਤਾਨ ਦੇ ਬਦਲੇ ਰਾਜਨੀਤਿਕ ਹਾਲਾਤਾਂ ਕਾਰਨ ਟੋਕੀਓ ਵਿਖੇ ਪੈਰਾ ਓਲੰਪਿਕਸ ਵਿੱਚ ਆਪਣੀ ਜਗ੍ਹਾ ਬਣਾਉਣ ਵਾਲੇ ਦੋ ਅਫ਼ਗਾਨ ਪੈਰਾ ਅਥਲੀਟ ਹੁਣ ਹਿੱਸਾ ਨਹੀਂ ਲੈ ਸਕਣਗੇ।

    ਤਾਇਕਵਾਂਡੋ ਅਥਲੀਟ ਜ਼ਾਕੀਆ ਖ਼ੁਦਾਦੀ ਨੇ ਪਹਿਲੀ ਅਫਗ਼ਾਨ ਮਹਿਲਾ ਵਜੋਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਕੇ ਇਤਿਹਾਸ ਸਿਰਜਣਾ ਸੀ।

    ਭਾਰਤ ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਉਹ ਕਾਬੁਲ ਵਿਖੇ ਹਿੰਦੂ ਤੇ ਸਿੱਖ ਆਗੂਆਂ ਦੇ ਸੰਪਰਕ ਵਿੱਚ ਹਨ।

    ਭਾਰਤ ਸਰਕਾਰ ਵੱਲੋਂ ਭਾਰਤ ਆਉਣ ਦੇ ਇੱਛੁਕ ਅਫ਼ਗਾਨ ਨਾਗਰਿਕਾਂ ਲਈ ਇੱਕ ਵਿਸ਼ੇਸ਼ ਸ਼੍ਰੇਣੀ ਦੇ ਵੀਜ਼ੇ ਦਾ ਐਲਾਨ ਵੀ ਕੀਤਾ ਗਿਆ ਹੈ।

    ਸੰਯੁਕਤ ਰਾਸ਼ਟਰ ਵੱਲੋਂ ਵੀ ਦੇਸ਼ਾਂ ਨੂੰ ਅਫ਼ਗਾਨ ਸ਼ਰਨਾਰਥੀਆਂ ਉਸ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ ਹੈ।

    ਕਾਬੁਲ ਦਾ ਹਾਮਿਦ ਕਰਜ਼ਾਈ ਅੰਤਰਰਾਸ਼ਟਰੀ ਹਵਾਈ ਅੱਡਾ ਮੰਗਲਵਾਰ ਨੂੰ ਅੰਸ਼ਿਕ ਤੌਰ ਤੇ ਖੁੱਲ੍ਹ ਗਿਆ ਹੈ।

    ਸੋਮਵਾਰ ਨੂੰ ਸੈਂਕੜੇ ਲੋਕਾਂ ਦੇ ਇੱਥੇ ਆਉਣ ਤੋਂ ਬਾਅਦ ਹਵਾਈ ਅੱਡੇ ਨੂੰ ਅਮਰੀਕੀ ਬਲਾਂ ਨੇ ਆਪਣੇ ਕੰਟਰੋਲ ਵਿਚ ਲੈ ਲਿਆ ਸੀ।

    ਅਫ਼ਗਾਨਿਸਤਾਨ ਦੇ ਬਦਲੇ ਰਾਜਨੀਤਿਕ ਹਾਲਾਤਾਂ ਕਾਰਨ ਟੋਕੀਓ ਵਿਖੇ ਪੈਰਾ ਓਲੰਪਿਕਸ ਵਿੱਚ ਦੋ ਅਫਗਾਨ ਅਥਲੀਟ ਹੁਣ ਹਿੱਸਾ ਨਹੀਂ ਲੈ ਸਕਣਗੇ
  4. 'ਤਾਲਿਬਾਨ ਦੇ ਭੇਸ ਵਿੱਚ ਚੋਰੀ ਅਤੇ ਲੁੱਟ ਖੋਹ ਦੀ ਕੋਸ਼ਿਸ਼'

    ਤਾਲਿਬਾਨ ਦੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦਾਖਲ ਹੋਣ ਤੋਂ ਬਾਅਦ ਹਾਲਾਤ ਬਦਲ ਗਏ ਹਨ ਅਤੇ ਕਾਬੁਲ ਤੋਂ ਆਦਿਲ ਅਹਿਮਦ ਸਾਫ਼ੀ ਨੇ ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਨੂੰ ਰਾਜਧਾਨੀ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਆਦਿਲ ਭਾਰਤ ਵਿੱਚ ਵਿਦਿਆਰਥੀ ਸਨ ਅਤੇ ਹੁਣ ਅਫ਼ਗਾਨਿਸਤਾਨ ਵਿੱਚ ਪ੍ਰਾਈਵੇਟ ਸਕੂਲ ਦੇ ਮੈਨੇਜਰ ਹਨ।

    ਸਾਫ਼ੀ ਨੇ ਦੱਸਿਆ ਕਿ ਐਤਵਾਰ ਰਾਤ ਕੁਝ ਲੋਕ ਉਨ੍ਹਾਂ ਦੇ ਘਰ ਆਏ ਅਤੇ ਪੁੱਛਿਆ ਕਿ ਇੱਥੇ ਕੋਈ ਸਰਕਾਰੀ ਕਰਮਚਾਰੀ ਰਹਿੰਦਾ ਹੈ? ਸੁਰੱਖਿਆ ਗਾਰਡ ਵੱਲੋਂ ਨਾ ਕੀਤੇ ਜਾਣ ਤੋਂ ਬਾਅਦ ਉਹ ਵਾਪਸ ਚਲੇ ਗਏ।

    ਸਾਫ਼ੀ ਮੁਤਾਬਿਕ ਸੋਸ਼ਲ ਮੀਡੀਆ ਉੱਪਰ ਕੁਝ ਅਜਿਹੇ ਲੋਕਾਂ ਦੀਆਂ ਤਸਵੀਰਾਂ ਸਨ ਜਿਨ੍ਹਾਂ ਨੇ ਤਾਲਿਬਾਨ ਵਾਂਗ ਨਕਲੀ ਵਾਲ ਅਤੇ ਉਨ੍ਹਾਂ ਵਰਗੀ ਵੇਸ਼ਭੂਸ਼ਾ ਬਣਾਈ ਹੋਈ ਸੀ। ਇਹ ਜਗ੍ਹਾ-ਜਗ੍ਹਾ ਜਾ ਕੇ ਲੁੱਟ ਖੋਹ ਤੇ ਚੋਰੀਆਂ ਕਰ ਰਹੇ ਸਨ।

    ਸਾਫ਼ੀ ਅਨੁਸਾਰ ਕਾਬੁਲ ਵਿੱਚ ਹਿੰਸਾ ਨਹੀਂ ਹੈ। ਸਕੂਲ ਅਤੇ ਗ਼ੈਰ ਸਰਕਾਰੀ ਦਫ਼ਤਰ ਬੰਦ ਹਨ ਪਰ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਹਨ।

    "ਫਿਲਹਾਲ ਸਾਨੂੰ ਇਕੋ ਹੀ ਚਿੰਤਾ ਹੈ ਅਤੇ ਉਹ ਹੈ ਤਾਲਿਬਾਨ ਦੀ ਵੇਸ਼ ਭੂਸ਼ਾ ਵਿੱਚ ਲੁੱਟ ਖੋਹ ਤੇ ਚੋਰੀਆਂ ਕਰ ਰਹੇ ਲੋਕ।"

    ਸਾਫ਼ੀ ਅਨੁਸਾਰ ਕਾਬੁਲ ਵਿੱਚ ਹਿੰਸਾ ਨਹੀਂ ਹੈ।
  5. ਤਾਲਿਬਾਨ ਨਾਲ ਟੱਕਰ ਲੈਣ ਵਾਲੇ 'ਬੁੱਢੇ ਸ਼ੇਰ' ਨੇ ਵੀ ਕੀਤਾ ਆਤਮ-ਸਮਰਪਣ

    ਅਫ਼ਗ਼ਾਨਿਸਤਾਨ ਦਾ 'ਬੁੱਢਾ ਸ਼ੇਰ' ਅਖਵਾਉਣ ਵਾਲੇ ਤੇ ਅਫ਼ਗ਼ਾਨਿਸਤਾਨ ਦੇ ਪੱਛਮੀ ਹੇਰਾਤ ਪ੍ਰਾਂਤ ਵਿੱਚ ਲਗਾਤਾਰ ਤਾਲਿਬਾਨ ਖ਼ਿਲਾਫ਼ ਜੰਗ ਲੜ ਰਹੇ ਮੁਹੰਮਦ ਇਸਮਾਈਲ ਖ਼ਾਨ ਨੂੰ ਵੀ ਬੀਤੀ 13 ਅਗਸਤ ਨੂੰ ਆਖ਼ਰ ਆਤਮ-ਸਮਰਪਣ ਕਰਨਾ ਪਿਆ।

    ਮੁਹੰਮਦ ਇਸਮਾਈਲ ਖ਼ਾਨ, ਜੰਗ ਦੇ ਮੈਦਾਨ ਦਾ ਉਹ ਪੁਰਾਣਾ ਨਾਂ ਜੋ ਅਫ਼ਗ਼ਾਨਿਸਤਾਨ ਦੇ ਹੇਰਾਤ ਪ੍ਰਾਂਤ ਦੀ ਲੜਾਈ ਵਿੱਚ ਇੱਕ ਪ੍ਰਮੁੱਖ ਚਿਹਰੇ ਵਜੋਂ ਉੱਭਰਿਆ ਹੈ।

    ਪਿਛਲੇ ਕੁਝ ਹਫ਼ਤਿਆਂ ਵਿੱਚ, ਖ਼ਾਨ ਨੇ ਹਥਿਆਰ ਚੁੱਕ ਕੇ ਤਾਲਿਬਾਨ ਦੇ ਵਿਰੁੱਧ ਫੌਜੀ ਕਾਰਵਾਈ ਦੀ ਅਗਵਾਈ ਕੀਤੀ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

    Afghanistan

    ਤਸਵੀਰ ਸਰੋਤ, Getty Images

  6. ਤਾਲਿਬਾਨ ਦੇ ਕਾਬੁਲ 'ਚ ਕਬਜ਼ੇ ਮਗਰੋਂ 10 ਤਸਵੀਰਾਂ ਦੇਖੋ

    ਲਗਭਗ ਸਾਰੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਨੇ ਰਾਜਧਾਨੀ ਕਾਬੁਲ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ।

    ਮੁਲਕ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਮੁਲਕ ਛੱਡ ਦਿੱਤਾ ਹੈ।

    ਰਾਜਧਾਨੀ ਕਾਬੁਲ ’ਚ ਏਅਰਪੋਰਟ ਤੋਂ ਲੈ ਕੇ ਸੜ੍ਹਕਾਂ ਤੱਕ ਮਾੜੇ ਹਾਲਾਤ ਵੇਖਣ ਨੂੰ ਮਿਲੇ।

    ਕਾਬੁਲ ਦੇ ਏਅਰਪੋਰਟ ਤੋਂ ਆਈਆਂ ਤਸਵੀਰਾਂ ਅਤੇ ਵੀਡੀਓ ਪ੍ਰੇਸ਼ਾਨ ਕਰਨ ਵਾਲੇ ਸਨ।

    ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ: ਤਾਲਿਬਾਨ ਦੇ ਕਾਬੁਲ 'ਚ ਕਬਜ਼ੇ ਮਗਰੋਂ 10 ਤਸਵੀਰਾਂ ਦੇਖੋ
  7. ਅਫ਼ਗ਼ਾਨਿਸਤਾਨ: ਕਾਬੁਲ ਹਵਾਈ ਅੱਡਾ ਆਂਸ਼ਿਕ ਤੌਰ 'ਤੇ ਖੁੱਲ੍ਹਿਆ

    ਕਾਬੁਲ ਵਿੱਚ ਤਾਲਿਬਾਨ ਦੇ ਦਾਖਲ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਦੇਸ਼ ਛੱਡਣ ਲਈ ਸ਼ਹਿਰ ਦੇ ਹਾਮਿਦ ਕਰਜ਼ਾਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਸਨ। ਸੋਮਵਾਰ ਨੂੰ ਹਵਾਈ ਅੱਡੇ 'ਤੇ ਹਫੜਾ-ਦਫੜੀ ਤੋਂ ਬਾਅਦ ਦਰਦਨਾਕ ਦ੍ਰਿਸ਼ ਸਾਹਮਣੇ ਆਏ ਸਨ ਅਤੇ ਕਈ ਲੋਕਾਂ ਦੀ ਮੌਤ ਹੋ ਗਈ ਸੀ। ਸੋਮਵਾਰ ਨੂੰ ਜ਼ਿਆਦਾਤਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ।

    ਮੰਗਲਵਾਰ ਨੂੰ ਹਵਾਈ ਅੱਡਾ ਦੂਤਾਵਾਸ ਦੇ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਣ ਲਈ ਦੁਬਾਰਾ ਆਂਸ਼ਿਕ ਤੌਰ 'ਤੇ ਖੁੱਲ੍ਹ ਗਿਆ ਹੈ। ਅਮਰੀਕੀ ਸੁਰੱਖਿਆ ਬਲਾਂ ਨੇ ਹਵਾਈ ਅੱਡੇ ਦਾ ਨਿਯੰਤਰਣ ਆਪਣੇ ਹੱਥ ਲੈ ਲਿਆ ਸੀ।

    ਦੂਤਾਵਾਸ ਕਰਮਚਾਰੀਆਂ ਅਤੇ ਅਫਗਾਨਿਸਤਾਨ 'ਚ ਫਸੇ ਨਾਗਰਿਕਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਦੇਸ਼ ਭੇਜਣਲਈ ਸੁਰੱਖਿਆ ਬਲਾਂ ਦੀ ਮਦਦ ਲਈ ਜਾ ਰਹੀ ਹੈ।

    ਸੋਮਵਾਰ ਨੂੰ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਜ਼ਾਰਾਂ ਲੋਕ ਦਾਖ਼ਲ ਹੋਏ ਸਨ।

    ਤਸਵੀਰ ਸਰੋਤ, Getty Images

  8. ਅਫ਼ਗਾਨਿਸਤਾਨ: ਕਾਬੁਲ ਤੋਂ ਭਾਰਤੀ ਅਧਿਕਾਰੀਆਂ ਦੀ ਹੋਈ ਵਤਨ ਵਾਪਸੀ

    ਅਫ਼ਗਾਨਿਸਤਾਨ ਵਿੱਚ ਭਾਰਤ ਸਰਕਾਰ ਦੇ ਦੂਤਾਵਾਸ ਤੋਂ ਰਾਜਦੂਤ ਅਤੇ ਕਰਮਚਾਰੀ ਵਾਪਸ ਬੁਲਾਉਣ ਦੇ ਫੈਸਲੇ ਤੋਂ ਬਾਅਦ ਸੀ-17 ਭਾਰਤੀ ਅਧਿਕਾਰੀਆਂ ਨਾਲ ਕਾਬੁਲ ਤੋਂ ਗੁਜਰਾਤ ਦੇ ਜਾਮਨਗਰ ਵਿਖੇ ਪਹੁੰਚ ਗਿਆ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਮੰਗਲਵਾਰ ਸਵੇਰੇ ਕਾਬੁਲ ਦੇ ਹਾਮਿਦ ਕਰਜ਼ਾਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਸ ਵਿਸ਼ੇਸ਼ ਜਹਾਜ਼ ਨੇ ਉਡਾਣ ਭਰੀ ਸੀ। ਸੋਮਵਾਰ ਸ਼ਾਮ ਇਹ ਜਹਾਜ਼ ਕਾਬੁਲ ਪੁੱਜਾ ਸੀ।

    ਅਫ਼ਗਾਨਿਸਤਾਨ ਵਿਖੇ ਅਮਰੀਕਾ ਅਤੇ ਹੋਰ ਸਹਾਇਕ ਸੁਰੱਖਿਆ ਬਲਾਂ ਵੱਲੋਂ ਵਾਪਸੀ ਦੇ ਐਲਾਨ ਕਾਰਨ ਦੇਸ਼ ਦੇ ਰਾਜਨੀਤਕ ਹਾਲਾਤ ਬਦਲ ਗਏ ਹਨ। ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲ ਹੋਣ ਤੋਂ ਬਾਅਦ ਅਮਰੀਕਾ,ਯੂਕੇ, ਸਮੇਤ ਕਈ ਦੇਸ਼ਾਂ ਨੇ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ।

    ਕਾਬੁਲ ਵਿੱਚ ਇਸ ਸਮੇਂ ਸਿਰਫ ਤਿੰਨ ਦੇਸ਼ਾਂ ਦੇ ਦੂਤਾਵਾਸ ਕਾਰਜਸ਼ੀਲ ਹਨ ਜਿਨ੍ਹਾਂ ਵਿੱਚ ਰੂਸ, ਚੀਨ ਅਤੇ ਪਾਕਿਸਤਾਨ ਸ਼ਾਮਿਲ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਅਫ਼ਗਾਨਿਸਤਾਨ: 'ਭਾਰਤ ਸਰਕਾਰ ਕਾਬੁਲ ਦੇ ਹਿੰਦੂ ਸਿੱਖ ਆਗੂਆਂ ਨਾਲ ਸੰਪਰਕ ਵਿੱਚ'

    ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਅਫ਼ਗਾਨਿਸਤਾਨ ਵਿਖੇ ਮੌਜੂਦ ਸਿੱਖ ਭਾਈਚਾਰੇ ਦੇ ਕਰੀਬ 200 ਅਫ਼ਗਾਨ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਲੈ ਕੇ ਆਉਣ ਦੀ ਅਪੀਲ ਕੀਤੀ ਸੀ।

    ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਆਖਿਆ ਹੈ ਕਿ ਭਾਰਤ ਸਰਕਾਰ ਕਾਬੁਲ ਵਿਖੇ ਮੌਜੂਦ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਸੰਪਰਕ ਵਿੱਚ ਹਨ।

    ਅਮਰੀਕਾ ਦੇ ਸਹਾਇਕ ਸੁਰੱਖਿਆ ਬਲਾਂ ਵੱਲੋਂ ਦੋ ਦਹਾਕੇ ਬਾਅਦ ਅਫ਼ਗਾਨਿਸਤਾਨ ਤੋਂ ਵਾਪਸੀ ਦੇ ਐਲਾਨ ਕਾਰਨ ਦੇਸ਼ ਦੇ ਰਾਜਨੀਤਕ ਹਾਲਾਤ ਬਦਲ ਗਏ ਹਨ। ਕਈ ਨਾਗਰਿਕ ਸੁਰੱਖਿਆ ਕਾਰਨਾਂ ਕਰਕੇ ਦੇਸ਼ ਛੱਡਣਾ ਚਾਹੁੰਦੇ ਹਨ।

    ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਵਿਖੇ ਮੌਜੂਦ ਆਪਣੇ ਰਾਜਦੂਤ ਅਤੇ ਦੂਤਾਵਾਸ ਦੇ ਕਰਮਚਾਰੀਆਂ ਨੂੰ ਵੀ ਵਾਪਸ ਬੁਲਾ ਲਿਆ ਹੈ।

    ਮਾਰਚ 2020 ਵਿੱਚ ਵੀ ਕਾਬੁਲ ਦੇ ਗੁਰਦੁਆਰੇ ਉੱਪਰ ਅੱਤਵਾਦੀ ਹਮਲੇ ਤੋਂ ਬਾਅਦ ਕਈ ਸਿੱਖਾਂ ਦੀ ਮੌਤ ਹੋਈ ਸੀ ਅਤੇ ਹਿੰਦੂ- ਸਿੱਖ ਭਾਈਚਾਰੇ ਦੇ ਕੁਝ ਲੋਕ ਦੇਸ਼ ਛੱਡ ਕੇ ਦਿੱਲੀ ਆਏ ਸਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਅਫ਼ਗ਼ਾਨਿਸਤਾਨ: ਅਫ਼ਗਾਨ ਨਾਗਰਿਕਾਂ ਲਈ ਭਾਰਤ ਸਰਕਾਰ ਵੱਲੋਂ ਨਵੇਂ ਸ਼੍ਰੇਣੀ ਦੇ ਵੀਜ਼ਾ ਦਾ ਐਲਾਨ

    ਅਫਗਾਨਿਸਤਾਨ ਤੋਂ ਭਾਰਤ ਆਉਣ ਦੇ ਇੱਛੁਕ ਨਾਗਰਿਕਾਂ ਲਈ ਭਾਰਤ ਨੇ ਈ- ਵਿਸ਼ੇਸ਼ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

    ਗ੍ਰਹਿ ਮੰਤਰਾਲੇ ਦੇ ਬੁਲਾਰੇ ਅਨੁਸਾਰ ਇਸ ਵੀਜ਼ਾ ਨੂੰ "ਈ -ਐਮਰਜੈਂਸੀ ਐਕਸਮਿਸਲੇਨੀਅਸ ਵੀਜ਼ਾ' ਦਾ ਨਾਮ ਦਿੱਤਾ ਗਿਆ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਅਫ਼ਗਾਨ ਨਾਗਰਿਕ ਇਸ ਵੀਜ਼ਾ ਲਈ ਕਿਵੇਂ ਪੰਜੀਕਰਨ ਕਰ ਸਕਦੇ ਹਨ।

    ਲਗਭਗ ਦੋ ਦਹਾਕਿਆਂ ਬਾਅਦ ਅਮਰੀਕਾ ਅਤੇ ਇਸ ਦੇ ਸਹਿਯੋਗੀ ਸੁਰੱਖਿਆ ਬਲਾਂ ਦੁਆਰਾ ਅਫ਼ਗਾਨਿਸਤਾਨ ਤੋਂ ਵਾਪਸ ਜਾਣ ਦੇ ਫ਼ੈਸਲੇ ਕਾਰਨ ਤਾਲਿਬਾਨ ਦੀ ਵਾਪਸੀ ਹੋਈ ਹੈ। ਹਜ਼ਾਰਾਂ ਅਫ਼ਗ਼ਾਨ ਨਾਗਰਿਕ ਦੇਸ਼ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

    ਸੋਮਵਾਰ ਨੂੰ ਵੀ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਜ਼ਾਰਾਂ ਲੋਕ ਦੇਸ਼ ਛੱਡਣ ਲਈ ਇਕੱਠੇ ਹੋਏ ਅਤੇ ਕਈਆਂ ਦੀ ਇਸ ਦੌਰਾਨ ਮੌਤ ਹੋ ਗਈ।

    ਸੰਯੁਕਤ ਰਾਸ਼ਟਰ ਨੇ ਵੀ ਅਫ਼ਗਾਨ ਨਾਗਰਿਕਾਂ ਨੂੰ ਸ਼ਰਨ ਦੇਣ ਦੀ ਅਪੀਲ ਕੀਤੀ ਹੈ।

    ਸੰਯੁਕਤ ਰਾਸ਼ਟਰ ਨੇ ਵੀ ਅਫ਼ਗਾਨ ਨਾਗਰਿਕਾਂ ਨੂੰ ਸ਼ਰਨ ਦੇਣ ਦੀ ਅਪੀਲ ਕੀਤੀ ਹੈ।

    ਤਸਵੀਰ ਸਰੋਤ, Getty Images

  11. ਅਫ਼ਗ਼ਾਨਿਸਤਾਨ ਬਾਰੇ ਅਮਰੀਕਾ ਦੇ ਬਿਆਨ ਗੈਰ-ਜ਼ਿੰਮੇਦਾਰਾਨਾ: ਮਲਾਲਾ

    ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਨੇ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਨੂੰ ਅਫ਼ਗਾਨ ਲੋਕਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣੇ ਪੈਣਗੇ ਅਤੇ ਇਸ ਬਾਰੇ ਬਹੁਤ ਕੁਝ ਕਰਨਾ ਬਾਕੀ ਹੈ।

    ਮਲਾਲਾ ਨੇ ਬੀਬੀਸੀ ਨਿਊਜ਼ਨਾਈਟ ਨਾਲ ਖਾਸ ਗੱਲਬਾਤ ਵਿੱਚ ਅਫ਼ਗ਼ਾਨਿਸਤਾਨ ਦੀ ਮੌਜੂਦਾ ਸਥਿਤੀ ਬਾਰੇ ਆਪਣੀ ਰਾਏ ਸਾਂਝੀ ਕੀਤੀ।

    2012 ਵਿੱਚ ਪਾਕਿਸਤਾਨ ਵਿਖੇ ਤਾਲਿਬਾਨ ਦੇ ਹਮਲੇ ਦੀ ਸ਼ਿਕਾਰ ਮਲਾਲਾ ਨੇ ਆਖਿਆ ਕਿ ਦੁਨੀਆ ਨੂੰ ਅਫ਼ਗਾਨ ਸ਼ਰਨਾਰਥੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹਣ ਦੀ ਲੋੜ ਹੈ। ਅਮਰੀਕਾ ਅਤੇ ਯੂਕੇ ਨੂੰ ਅਫ਼ਗਾਨ ਨਾਗਰਿਕਾਂ ਅਤੇ ਸ਼ਰਨਾਰਥੀਆਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।

    ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲੇ ਤੋਂ ਬਾਅਦ ਅਮਰੀਕਾ ਦੇ ਬਿਆਨਾਂ ਨੂੰ ਵੀ ਮਲਾਲਾ ਨੇ ਗੈਰ-ਜ਼ਿੰਮੇਦਾਰਾਨਾ ਕਰਾਰ ਦਿੱਤਾ। ਮਲਾਲਾ ਮੁਤਾਬਕ ਜਿਸ ਤਰੀਕੇ ਨਾਲ ਅਮਰੀਕਾ ਨੇ ਆਪਣੀ 'ਜਿੱਤ' ਬਾਰੇ ਬਿਆਨ ਦਿੱਤੇ ਹਨ, ਉਹ ਗਲਤ ਹਨ।

    ਮਲਾਲਾ ਨੇ ਬੀਬੀਸੀ ਨਿਊਜ਼ਨਾਈਟ ਦੌਰਾਨ ਖਾਸ ਗੱਲਬਾਤ ਵਿੱਚ ਅਫ਼ਗ਼ਾਨਿਸਤਾਨ  ਦੀ ਮੌਜੂਦਾ ਸਥਿਤੀ ਬਾਰੇ ਆਪਣੀ ਰਾਏ ਸਾਂਝੀ ਕੀਤੀ।

    ਤਸਵੀਰ ਸਰੋਤ, Getty Images

  12. ਭਾਰਤ ਸਰਕਾਰ ਵੱਲੋਂ ਅਫ਼ਗਾਨਿਸਤਾਨ ਵਿੱਚ ਆਪਣੇ ਰਾਜਦੂਤ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ

    ਅਫ਼ਗਾਨਿਸਤਾਨ ਵਿੱਚ ਤਾਜ਼ਾ ਹਾਲਾਤਾਂ ਤੋਂ ਬਾਅਦ ਭਾਰਤ ਸਰਕਾਰ ਨੇ ਕਾਬੁਲ ਸਥਿਤ ਆਪਣੇ ਰਾਜਦੂਤ ਅਤੇ ਦੂਤਾਵਾਸ ਦੇ ਕਰਮਚਾਰੀਆਂ ਨੂੰ ਭਾਰਤ ਬੁਲਾਉਣ ਦਾ ਫ਼ੈਸਲਾ ਕੀਤਾ ਹੈ।

    ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।

    ਅਫ਼ਗਾਨਿਸਤਾਨ ਵਿੱਚ ਬਦਲ ਰਹੇ ਹਾਲਾਤ ਤੋਂ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਦੱਸਿਆ ਸੀ ਕਿ ਅਫ਼ਗਾਨਿਸਤਾਨ ਵਿੱਚ ਭਾਰਤੀਆਂ ਬਾਰੇ ਜਾਣਕਾਰੀ ਲਈ ਵਿਦੇਸ਼ ਮੰਤਰਾਲੇ ਨੇ ਵਿਸ਼ੇਸ਼ ਅਫਗਾਨਿਸਤਾਨ ਸੈੱਲ ਦਾ ਗਠਨ ਕੀਤਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਅਫਗਾਨ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਦੇਸ਼, ਸੰਯੁਕਤ ਰਾਸ਼ਟਰ ਨੇ ਕੀਤੀ ਅਪੀਲ

    ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਹਜ਼ਾਰਾਂ ਅਫ਼ਗਾਨ ਨਾਗਰਿਕ ਦੇਸ਼ ਛੱਡ ਰਹੇ ਹਨ।

    ਸੰਯੁਕਤ ਰਾਸ਼ਟਰ ਦੇ ਸੈਕਰੇਟਰੀ ਜਨਰਲ ਐਂਟੋਨੀਓ ਗੁਟੇਰੇਸ ਨੇ ਅਪੀਲ ਕੀਤੀ ਹੈ ਕਿ ਦੇਸ਼ ਅਫਗਾਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਅਤੇ ਦੇਸ਼ ਨਿਕਾਲਾ ਨਾ ਦੇਣ।

    ਸੰਯੁਕਤ ਰਾਸ਼ਟਰ ਅਨੁਸਾਰ ਚਾਰ ਲੱਖ ਅਫ਼ਗਾਨ ਇਸ ਸਾਲ ਬੇਘਰ ਹੋਏ ਹਨ। ਹਜ਼ਾਰਾਂ ਅਫ਼ਗ਼ਾਨ ਈਰਾਨ ਰਾਹੀਂ ਤੁਰਕੀ ਜਾ ਰਹੇ ਹਨ, ਕੁਝ ਨੇ ਉਜ਼ਬੇਕਿਸਤਾਨ ਵਿੱਚ ਸ਼ਰਨ ਲਈ ਹੈ।

    ਕੈਨੇਡਾ ਨੇ ਕਿਹਾ ਹੈ ਕਿ ਉਹ ਮਹਿਲਾਵਾਂ ਸਮੇਤ 20000 ਅਫ਼ਗ਼ਾਨ ਸ਼ਰਨਾਰਥੀਆਂ ਨੂੰ ਦੇਸ਼ ਵਿੱਚ ਜਗ੍ਹਾ ਦੇਵੇਗਾ।

    ਅਮਰੀਕਾ ਨੇ ਲਗਭਗ 1200 ਲੋਕਾਂ ਨੂੰ ਵਿਸ਼ੇਸ਼ ਵੀਜ਼ਾ ਦਿੱਤਾ ਹੈ ਅਤੇ 3500 ਹੋਰ ਅਫ਼ਗਾਨ ਨਾਗਰਿਕਾਂ ਨੂੰ ਦੇਸ਼ ਵਿੱਚੋਂ ਸੁਰੱਖਿਅਤ ਬਾਹਰ ਕੱਢੇਗਾ।

    ਯੂਕੇ ਨੇ ਵੀ ਅਮਰੀਕੀ ਅਤੇ ਨਾਟੋ ਸੁਰੱਖਿਆ ਬਲਾਂ ਲਈ ਕੰਮ ਕਰਨ ਵਾਲੇ ਦੁਭਾਸ਼ੀਆ ਨੂੰ ਆਪਣੇ ਦੇਸ਼ ਵਿੱਚ ਸ਼ਰਨ ਦਿੱਤੀ ਹੈ।

    ਕੈਨੇਡਾ ਨੇ ਕਿਹਾ ਹੈ ਕਿ ਉਹ ਮਹਿਲਾਵਾਂ ਸਮੇਤ20000 ਅਫ਼ਗ਼ਾਨ ਸ਼ਰਨਾਰਥੀਆਂ ਨੂੰ ਦੇਸ਼ ਵਿੱਚ ਜਗ੍ਹਾ ਦੇਵੇਗਾ।

    ਤਸਵੀਰ ਸਰੋਤ, Getty Images

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. 'ਅਫ਼ਗ਼ਾਨਿਸਤਾਨ ਵਿੱਚ ਰਾਸ਼ਟਰ ਨਿਰਮਾਣ ਕਦੇ ਵੀ ਅਮਰੀਕਾ ਦਾ ਮੰਤਵ ਨਹੀਂ ਰਿਹਾ'

    ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਅਤੇ ਨਾਟੋ ਸੁਰੱਖਿਆ ਬਲਾਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਕਾਰਨ ਤਾਲਿਬਾਨ ਮੁੜ ਦੇਸ਼ ਵਿੱਚ ਹਾਵੀ ਹੋ ਗਿਆ।

    ਦੇਸ਼ ਵਿੱਚ ਬਦਲੇ ਹਾਲਾਤਾਂ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਅਮਰੀਕੀ ਫ਼ੌਜਾਂ ਵਾਪਸ ਬੁਲਾਉਣ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ।

    • ਅਮਰੀਕੀ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਮੰਨਿਆ ਕਿ ਹਾਲਾਤ ਉਨ੍ਹਾਂ ਦੀ ਸੋਚ ਨਾਲੋਂ ਕਿਤੇ ਤੇਜ਼ੀ ਨਾਲ ਬਦਲੇ ਹਨ। ਦੇਸ਼ ਦੇ ਹਾਲਾਤਾਂ ਲਈ ਉਨ੍ਹਾਂ ਨੇ ਅਫ਼ਗਾਨ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ।
    • ਜੋਅ ਬਾਇਡਨ ਨੇ ਆਖਿਆ ਕਿ 20 ਸਾਲ ਪਹਿਲਾਂ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਅਫ਼ਗਾਨਿਸਤਾਨ ਵਿੱਚ ਦਾਖਲ ਹੋਇਆ। ਇਸ ਦਾ ਮੰਤਵ ਸੀ ਅਲਕਾਇਦਾ ਨੂੰ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰਦੇ ਹੋਏ ਅਮਰੀਕਾ ਖ਼ਿਲਾਫ਼ ਹਮਲੇ ਲਈ ਮੁੜ ਵਰਤੋਂ ਤੋਂ ਰੋਕਣਾ।ਰਾਸ਼ਟਰ ਨਿਰਮਾਣ ਕਦੇ ਵੀ ਅਮਰੀਕਾ ਦਾ ਮੰਤਵ ਨਹੀਂ ਰਿਹਾ।
    • ਜੋਅ ਬਾਇਡਨ ਨੇ ਆਖਿਆ ਕਿ ਅਫ਼ਗਾਨਿਸਤਾਨ ਬਾਰੇ ਉਨ੍ਹਾਂ ਦੇ ਫ਼ੈਸਲੇ ਦੀ ਆਲੋਚਨਾ ਬਾਰੇ ਉਨ੍ਹਾਂ ਨੂੰ ਪਤਾ ਸੀ। ਕਿਸੇ ਹੋਰ ਰਾਸ਼ਟਰਪਤੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਣ ਦੀ ਜਗ੍ਹਾ ਉਹ ਸਾਰੀ ਆਲੋਚਨਾ ਨੂੰ ਪ੍ਰਵਾਨ ਕਰਨਗੇ।
    • ਬਾਇਡਨ ਨੇ ਆਖਿਆ ਕਿ ਅਮਰੀਕੀ ਫ਼ੌਜਾਂ ਉਹ ਜੰਗ ਨਹੀਂ ਲੜਨਗੀਆਂ ਅਤੇ ਨਾ ਹੀ ਉਸ ਵਿੱਚ ਆਪਣੀ ਜਾਨ ਦੇਣਗੀਆਂ ਜਿਸ ਵਿੱਚ ਅਫ਼ਗਾਨ ਫ਼ੌਜਾਂ ਲੜਨ ਅਤੇ ਮਰਨ ਲਈ ਤਿਆਰ ਨਹੀਂ ਹਨ। ਅਸੀਂ ਅਮਰੀਕਾ ਦੇ ਸਭ ਤੋਂ ਲੰਬੇ ਯੁੱਧ ਨੂੰ ਖਤਮ ਕਰਾਂਗੇ।
    • ਇਸ ਦੇ ਨਾਲ ਹੀ ਬਾਇਡਨ ਨੇ ਆਖਿਆ ਕਿ ਅਫ਼ਗ਼ਾਨਿਸਤਾਨ ਵਿੱਚੋਂ ਅਮਰੀਕੀ ਅਤੇ ਸਹਾਇਕ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਕੁੱਲ 6000 ਅਮਰੀਕੀ ਫ਼ੌਜੀ ਮੌਜੂਦ ਰਹਿਣਗੇ। ਇਹ ਫੌਜਾਂ ਕੁਝ ਅਫ਼ਗਾਨ ਨਾਗਰਿਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕਰਨਗੀਆਂ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਜੋ ਬਾਇਡਨ ਨੇ ਆਖਿਆ ਕਿ 20 ਸਾਲ ਪਹਿਲਾਂ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਅਫ਼ਗਾਨਿਸਤਾਨc ਦਾਖਲ ਹੋਇਆ।

    ਤਸਵੀਰ ਸਰੋਤ, Getty Images

  15. ਹੁਣ ਤੱਕ ਕੀ ਕੀ ਹੋਇਆ

    • ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲ ਹੋਣ ਤੋਂ ਬਾਅਦ ਸ਼ਹਿਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਫੜਾ-ਦਫੜੀ ਕਾਰਨ ਹਜ਼ਾਰਾਂ ਲੋਕ ਇੱਕਠਾ ਹੋ ਗਏ ਅਤੇ ਪੰਜ ਲੋਕਾਂ ਦੀ ਮੌਤ ਹੋ ਗਈ।
    • ਬਦਲੇ ਹਾਲਾਤਾਂ ਕਾਰਨ ਅਮਰੀਕਾ ਨੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਿਯੰਤਰਣ ਆਪਣੇ ਹੱਥ ਲੈ ਲਿਆ ਅਤੇ ਅਫਗਾਨਿਸਤਾਨਦਾ ਏਅਰਸਪੇਸ ਬੰਦ ਹੋਣ ਕਾਰਨ ਕਈ ਉਡਾਣਾਂ ਰੱਦ ਹੋਈਆਂ ਅਤੇ ਕਈਆਂ ਦੇ ਰਸਤੇ ਬਦਲੇ ਗਏ।
    • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਫ਼ਗ਼ਾਨਿਸਤਾਨ ਵਿੱਚ ਫਸੇ ਭਾਰਤੀਆਂ ਅਤੇ 200 ਸਿੱਖਾਂ ਨੂੰ ਸੁਰੱਖਿਅਤ ਭਾਰਤ ਲੈ ਕੇ ਆਉਣ ਵਿੱਚ ਸਰਕਾਰ ਸਹਾਇਤਾ ਕਰੇ।
    • ਅਫਗਾਨ ਹਿੰਦੂ ਸਿੱਖਾਂ ਨੂੰ ਦੇਸ਼ ਤੋਂ ਬਾਹਰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇਨੇ ਕਿਹਾ ਕਿ ਉਹ ਮਦਦ ਲਈ ਤਿਆਰ ਹਨ।
    • ਅਮਰੀਕਾ, ਯੂਕੇ ਸਮੇਤ ਕਈ ਦੇਸ਼ਾਂ ਨੇ ਦੂਤਾਵਾਸ ਵਿਚ ਆਪਣੇ ਕਰਮਚਾਰੀਆਂ ਨੂੰ ਸੁਰੱਖਿਅਤ ਥਾਵਾਂ ਲਈ ਕੱਢਣਾ ਸ਼ੁਰੂ ਕੀਤਾ। ਇਸ ਲਈ ਦੋਹਾਂ ਦੇਸ਼ਾਂ ਨੇ ਹੋਰ ਸੁਰੱਖਿਆ ਬਲ ਵੀ ਕਾਬੁਲ ਭੇਜਣ ਦਾ ਫ਼ੈਸਲਾ ਕੀਤਾ ਹੈ।
    • ਸੈਂਕੜੇ ਅਫ਼ਗਾਨ ਸੁਰੱਖਿਆ ਬਲ ਪਿਛਲੇ ਦੋ ਦਿਨਾਂ ਵਿੱਚ ਅਫ਼ਗਾਨਿਸਤਾਨ ਤੋਂ ਉਜ਼ਬੇਕਿਸਤਾਨ ਪਹੁੰਚੇ ਹਨ।
    Afghanistan

    ਤਸਵੀਰ ਸਰੋਤ, AFP

  16. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਅਫਗਾਨਿਸਤਾਨ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ। 16 ਅਗਸਤ ਦੇ ਅਪਡੇਟਸ ਲਈ ਇੱਥੇ ਕਲਿੱਕ ਕਰੋ