US Election Results: ਡੌਨਲਡ ਟਰੰਪ ਨੇ ਹਾਰ ਨਾ ਮੰਨੀ ਤਾਂ ਫਿਰ ਕੀ ਹੋਵੇਗਾ?

ਪੈਨੇਸਲਵੇਨੀਆ ਦੀ ਜਿੱਤ ਨੇ ਜੋ ਬਾਇਡਨ ਦਾ ਵ੍ਹਾਇਟ ਹਾਊਸ ਲਈ ਰਾਹ ਪੱਧਰਾ ਕੀਤਾ ਹੈ ਪਰ ਟਰੰਪ ਅਜੇ ਵੀ ਕਾਨੂੰਨੀ ਲੜਾਈ ਦੇ ਮੂਡ 'ਚ ਹਨ

ਲਾਈਵ ਕਵਰੇਜ

  1. ਮੈਂ ਨਿਮਾਣਤਾ ਨਾਲ ਲੋਕ ਫਤਵਾ ਸਵੀਕਾਰ ਕਰਦਾ ਹਾਂ - ਬਾਇਡਨ

    ਬਾਇਡਨ ਨੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਵਿਚ ਕਿਹਾ, ''ਅਮਰੀਕਾ ਦੇ ਲੋਕਾਂ ਨੇ ਸਪੱਸ਼ਟ ਫ਼ਤਵਾ ਦਿੱਤਾ ਹੈ। ਇਹ ਜਿੱਤ ਤੁਹਾਡੀ ਹੈ। ਸਾਨੂੰ 7.4 ਕਰੋੜ ਵੋਟਾਂ ਮਿਲਿਆਂ ਹਨ। ਇੰਨੀਆਂ ਵੋਟਾਂ ਅੱਜ ਤੱਕ ਕਿਸੇ ਨੂੰ ਨਹੀਂ ਪਈਆਂ।''

    ਬਾਇਡਨ ਨੇ ਕਿਹਾ ਤੁਸੀਂ ਜੋ ਮੇਰੇ ਉੱਤੇ ਭਰੋਸਾ ਪ੍ਰਗਟਾਇਆ ਹੈ,“ਮੈਂ ਉਸ ਨੂੰ ਨਿਮਾਣਾ ਹੋ ਕੇ ਸਵਿਕਾਰ ਕਰਦਾ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ। ਮੈਂ ਰੈੱਡ ਸਟੇਟ ਅਤੇ ਬਲੂ ਸਟੇਟ ਦੇ ਰੂਪ ਵਿਚ ਨਹੀਂ ਦੇਖਦਾ । ਮੈਂ ਅਮਰੀਕਾ ਦਾ ਰਾਸ਼ਟਰਪਤੀ ਹਾਂ। ਮੈਂ ਕਿਸੇ ਪਾਰਟੀ ਦਾ ਰਾਸ਼ਟਰਪਤੀ ਨਹੀਂ ਹਾਂ। ਸਾਰੇ ਮਿਲ ਕੇ ਕੰਮ ਕਰਨਗੇ। ਮੈਂ ਇਸ ਦੇਸ ਦੀ ਰੀੜ ਨੂੰ ਮੁੜ ਖੜਾ ਕਰਾਂਗਾ’’।

    ਜੋ ਬਾਇਡਨ

    ਤਸਵੀਰ ਸਰੋਤ, Reuters

  2. ਮੈਂ ਆਫਿਸ 'ਚ ਪਹਿਲੀ ਔਰਤ ਹੋ ਸਕਦੀ ਹਾਂ ਆਖਰੀ ਨਹੀਂ - ਕਮਲਾ

    ਕਮਲਾ ਹੈਰਿਸ ਨੇ ਜਿੱਤ ਤੋਂ ਬਾਅਦ ਮੰਚ ਤੋਂ ਪਹਿਲੇ ਸੰਬੋਧਨ ਵਿਚ ਲੋਕਾਂ ਨੂੰ ਕਿਹਾ ਕਿ ਤਸੀਂ ਜੋਅ ਬਾਇਡਨ ਦੀ ਚੋਣ ਕਰਕੇ ‘ਉਮੀਦ’ ਚੁਣਿਆ ਹੈ। ਆਪਣੇ ਭਾਸ਼ਣ ਵਿਚ ਉਨ੍ਹਾਂ ਇਕੱਠ ਨੂੰ ਕਿਹਾ, ਹਾਂ ਤੁਸੀਂ ਜੋ ਬਾਇਡਨ ਨੂੰ ਚੁਣ ਕੇ ਉਮੀਦ ਅਤੇ ਏਕੇ, ਦਿਆਨਤਦਾਰੀ, ਸਾਇੰਸ ਅਤੇ ਹਾਂ ਸੱਚ ਨੂੰ ਚੁਣਿਆ ਹੈ।

    ਮੈਂ ਉੱਪ ਰਾਸ਼ਟਰਪਤੀ ਵਜੋਂ ਪਹਿਲੀ ਔਰਤ ਹੋ ਸਕਦੀ ਹਾਂ ਪਰ ਆਖਰੀ ਨਹੀਂ ਹਾਂ।

    ਕਮਲਾ ਹੈਰਿਸ

    ਤਸਵੀਰ ਸਰੋਤ, Reuters

  3. ਅਮਰੀਕੀ ਚੋਣ ਨਤੀਜੇ : ਤਾਜ਼ਾ ਅਪਡੇਟ

    • ਅਗਲੇ ਕੁਝ ਪਲਾਂ ਵਿਚ ਜੋਅ ਬਾਇਡਨ ਦੇਸ ਨੂੰ ਸੰਬੋਧਨ ਕਰਨ ਦਾ ਰਹੇ ਹਨ
    • ਪੈਨੇਸਲਵੇਨੀਆ ਦੀ ਜਿੱਤ ਨੇ ਜੋ ਬਾਇਡਨ ਦਾ ਵ੍ਹਾਇਟ ਹਾਊਸ ਲਈ ਰਾਹ ਪੱਧਰਾ ਕੀਤਾ ਹੈ ਪਰ ਟਰੰਪ ਅਜੇ ਵੀ ਕਾਨੂੰਨੀ ਲੜਾਈ ਦੇ ਮੂਡ 'ਚ ਹਨ
    • ਜੋਅ ਬਾਇਡਨ ਨੇ ਜਨਵਰੀ 2021 ਵਿਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਹੈ ਪਰ ਅਦਾਲਤੀ ਫ਼ੈਸਲੇ ਉਸ ਉੱਤੇ ਲਾਗੂ ਹੋਣਗੇ
    • ਕਮਲਾ ਹੈਰਿਸ ਅਮਰੀਕੀ ਇਤਿਹਾਸ ਦੀ ਪਹਿਲੀ ਉੱਪ ਰਾਸ਼ਟਰਪਤੀ ਹੋਵੇਗੀ
    ਜੋ ਬਾਇਡਨ

    ਤਸਵੀਰ ਸਰੋਤ, Getty Images

  4. ਤੁਹਾਡਾ ਸਵਾਗਤ ਹੈ

    ਅਮਰੀਕੀ ਚੋਣਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਲਾਈਵ ਪੇਜ਼ ਉੱਤੇ ਤੁਹਾਡਾ ਸਵਾਗਤ ਹੈ। ਜੋ ਬਾਇਡਨ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਦੇ ਹਰ ਅਹਿਮ ਘਟਨਾਕ੍ਰਮ ਨੂੰ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਸ਼ਨੀਵਾਰ ਦੇਰ ਰਾਤ ਤੱਕ ਦੇ ਅਪਡੇਟ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।