ਹੁਣ ਤੱਕ ਕੀ-ਕੀ ਹੋਇਆ
- ਲੱਗ ਰਿਹਾ ਹੈ ਕਿ ਬਾਇਡਨ ਪੈਨਸਿਲਵੇਨੀਆ 'ਚ ਵਾਧਾ ਦਰਜ ਕਰਨ ਤੋਂ ਬਾਅਦ ਰਾਸ਼ਟਰਪਤੀ ਬਣਨ ਦੇ ਨੇੜੇ ਹਨ। ਉੱਥੇ 98% ਵੋਟਾਂ ਗਿਣੀਆਂ ਜਾ ਚੁੱਕੀਆਂ ਹਨ।
- ਜੇ ਉਹ ਪੈਨਸਲਵੇਨੀਆ ਜਿੱਤ ਲੈਂਦੇ ਹਨ ਤਾਂ ਵ੍ਹਾਈਟ ਹਾਊਸ ਪਹੁੰਚਣ ਦਾ ਉਨ੍ਹਾਂ ਦਾ ਰਾਹ ਸਾਫ਼ ਹੋ ਜਾਵੇਗਾ।
- ਡੈਮੋਕ੍ਰੇਟਸ ਨੇ ਜੌਰਜੀਆ ਵਿੱਚ ਵੀ ਮਾਮੂਲੀ ਬੜ੍ਹਤ ਲਈ ਸੀ। ਪਰ ਅਧਿਕਾਰੀਆਂ ਮੁਤਾਬਕ ਉੱਥੇ ਮੁੜ ਤੋਂ ਗਿਣਤੀ ਕੀਤੀ ਜਾਵੇਗੀ।
- ਬਾਇਡਨ ਕੋਲ ਨਵਾਡਾ ਅਤੇ ਐਰੀਜ਼ੋਨਾ ਵਿੱਚ ਵੀ ਮਾਮੂਲੀ ਬੜ੍ਹਤ ਹੈ। ਇਨ੍ਹਾਂ ਦੋ ਸੂਬਿਆਂ ਦੀ ਜਿੱਤ ਵੀ ਉਨ੍ਹਾਂ ਨੂੰ ਵ੍ਹਾਈਟ ਹਾਊਸ ਪਹੁੰਚਾ ਦੇਵੇਗੀ।
- ਹਾਲਾਂਕਿ ਗਿਣਤੀ ਹਾਲੇ ਜਾਰੀ ਹੈ ਪਰ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਮੁੜ ਦੁਹਰਾਇਆ ਹੈ ਕਿ ਉਹ ਜਿੱਤ ਗਏ ਹਨ।
- ਉਨ੍ਹਾਂ ਨੇ ਬਿਨਾਂ ਕਿਸੇ ਸਬੂਤ ਦੇ ਡਾਕ ਰਾਹੀਂ ਪਹੁੰਚੀਆਂ ਵੋਟਾਂ ਵਿੱਚ ਵਿਆਪਕ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਦਾਅਵਾ ਕੀਤਾ ਹੈ।
- ਇਸ ਦੌਰਾਨ ਬਾਇਡਨ ਨੇ ਕਿਹਾ ਹੈ ਕਿ ਉਹ “ਬਿਨਾਂ ਸ਼ੱਕ” ਜੇਤੂ ਹੋਣਗੇ ਲੋਕਾਂ ਨੂੰ ਅਤੇ ਵੋਟਾਂ ਦੀ ਗਿਣਤੀ ਦੌਰਾਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।
- ਕੁੱਲ ਟਰਨਆਊਟ 66.9% ਰਹਿਣ ਦੀ ਸੰਭਾਵਨਾ ਹੈ ਜੋ ਕਿ 120 ਸਾਲਾਂ ਦੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵਧੇਰੇ ਹੈ।
ਅਸੀਂ ਹੁਣ 7 ਨਵੰਬਰ ਨੂੰ ਸਵੇਰੇ 6 ਵਜੇ ਤੋਂ ਤੁਹਾਡੇ ਲਈ ਲਾਈਵ ਅਪਡੇਟਸ ਲੈ ਕੇ ਆਵਾਂਗੇ

ਤਸਵੀਰ ਸਰੋਤ, Reuters














