US Election Results: ਟਰੰਪ-ਬਾਇਡਨ ਵਿਚਾਲੇ ਇਨ੍ਹਾਂ ਸੂਬਿਆਂ ਵਿੱਚ ਹੈ ਫਸਵਾਂ ਮੁਕਾਬਲਾ

ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਬੀਬੀਸੀ ਪੰਜਾਬੀ ਵੱਲੋਂ ਤਾਜ਼ਾ ਰੁਝਾਨ ਇਸ ਪੇਜ ਰਾਹੀਂ ਦੱਸੇ ਜਾ ਰਹੇ ਹਨ।

ਲਾਈਵ ਕਵਰੇਜ

  1. ਟਰੰਪ ਨੇ ਅਣਅਧਿਕਾਰਤ ਦਾਅਵੇ ’ਤੇ ਰਿਪਬਲਿਕ ਪਾਰਟੀ ਦੇ ਅਹੁਦੇਦਾਰਾਂ ਨੇ ਸਵਾਲ ਚੁੱਕੇ

    ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਅਜੇ ਬਾਕੀ ਹੈ ਪਰ ਟਰੰਪ ਦੇ ਬਿਨਾਂ ਕਿਸੇ ਅਧਾਰ ’ਤੇ ਖੁਦ ਨੂੰ ਜੇਤੂ ਐਲਾਨਿਆ ਹੈ।

    ਇਸ ਬਾਰੇ ਰਿਪਬਲੀਕਨ ਪਾਰਟੀ ਦੇ ਕਈ ਵੱਡੇ ਅਹੁਦੇਦਾਰਾਂ ਨੇ ਫ਼ਿਕਰ ਜ਼ਾਹਿਰ ਕੀਤੀ ਹੈ। ਏਬੀਸੀ ਨਿਊਜ਼ ’ਤੇ ਨਿਊ ਜਰਸੀ ਦੀ ਸਾਬਕੀ ਗਵਰਨਰ ਤੇ ਟਰੰਪ ਦੇ ਸਲਾਹਕਾਰ ਕ੍ਰਿਸ ਕ੍ਰਿਸਟੀ ਨੇ ਇਸ ਨੂੰ ਟਰੰਪ ਦਾ ਗਲਤ ਕਦਮ ਦੱਸਿਆ ਹੈ।

    ਉਨ੍ਹਾਂ ਨੇ ਇਸ ਐਲਾਨ ਨੂੰ ਕੂਟਨੀਤਿਕ ਪੱਖੋਂ ਤੇ ਰਾਸ਼ਟਰਪਤੀ ਵਜੋਂ ਵੀ ਗਲਤ ਕਰਾਰ ਦਿੱਤਾ ਹੈ।

    ਪੈਨਸਿਲਵੇਨੀਆ ਤੋਂ ਸਾਬਕਾ ਰਿਪਬਲੀਕਨ ਸੀਨੇਟਰ ਰਹੇ ਰਿਕ ਸੈਨਟੋਰਮ ਨੇ ਸੀਐੱਨਐੱਨ ਨੂੰ ਕਿਹਾ, “ਘਪਲਾ ਕਹਿਣਾ ਮੇਰੇ ਹਿਸਾਬ ਨਾਲ ਗਲਤ ਹੈ।”

    ਟਰੰਪ

    ਤਸਵੀਰ ਸਰੋਤ, Getty Images

  2. ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ’ਤੇ ਟਰੰਪ ਖਿਲਾਫ਼ ਪ੍ਰਦਰਸ਼ਨ

    ਟਰੰਪ ਤੇ ਬਾਇਡਨ ਵਿਚਾਲੇ ਫਸਵੇਂ ਮੁਕਾਬਲੇ ਵਾਲੇ ਦਿਨ ਵਾਸ਼ਿੰਗਟਨ ਡੀਸੀ ਦੀਆਂ ਸ਼ੜਕਾਂ ’ਤੇ ਰਾਸ਼ਟਰਪਤੀ ਟਰੰਪ ਦੇ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ।

    ਇਨ੍ਹਾਂ ਮੁਜ਼ਾਹਰਿਆਂ ਕਾਰਨ ਤਣਾਅ ਕਾਫ਼ੀ ਵੱਧ ਗਿਆ ਹੈ।

    ਸੈਂਕੜੇਂ ਲੋਕਾਂ ਨੇ ਸੜਕਾਂ ’ਤੇ ਮਾਰਚ ਕੀਤਾ, ਟਰੈਫਿਕ ਰੋਕਿਆ ਤੇ ਪਟਾਕੇ ਜਲਾਏ।

    ਟਰੰਪ ਖਿਲਾਫ਼ ਪ੍ਰਦਰਸ਼ਨ

    ਤਸਵੀਰ ਸਰੋਤ, Reuters

    ਕੁਝ ਲੋਕ ਕਹਿ ਰਹੇ ਸਨ, “ਜੇ ਸਾਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਵੀ ਸ਼ਾਂਤੀ ਨਹੀਂ ਮਿਲੇਗੀ।”

    ਐੱਨਬੀਸੀ ਵਾਸ਼ਿੰਗਟਨ ਅਨੁਸਾਰ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

    ਟਰੰਪ ਖਿਲਾਫ਼ ਪ੍ਰਦਰਸ਼ਨ

    ਤਸਵੀਰ ਸਰੋਤ, Reuters

  3. ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਕਿਵੇਂ ਦਿੱਤੀ ਜਾ ਸਕਦੀ ਹੈ

    ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਇਸ ਲਈ ਇੱਕ ਪ੍ਰਕਿਰਿਆ ਤੈਅ ਕੀਤੀ ਗਈ ਹੈ ਜਿਸ ਨੂੰ ਤੁਸੀਂ ਇਸ ਚਾਰਟ ਰਾਹੀਂ ਸਮਝ ਸਕਦੇ ਹੋ।

    ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਕਿਵੇਂ ਦਿੱਤੀ ਜਾ ਸਕਦੀ ਹੈ
  4. ਅਮਰੀਕੀ ਚੋਣਾਂ ’ਚ ਫਸਵੇਂ ਮੁਕਾਬਲੇ ਦੌਰਾਨ ਟਰੰਪ ਨੇ ਕਿਹਾ, ‘ਅਸੀਂ ਸੁਪਰੀਮ ਕੋਰਟ ਜਾਵਾਂਗੇ’

    ਜਦੋਂ ਲੱਖਾਂ ਵੋਟਾਂ ਦੀ ਗਿਣਤੀ ਅਜੇ ਬਾਕੀ ਹੈ, ਉਸ ਵੇਲੇ ਟਰੰਪ ਨੇ ਬਿਨਾਂ ਕਿਸੇ ਸਬੂਤ ਦੇ ਜਿੱਤ ਦਾ ਦਾਅਵਾ ਕਰ ਦਿੱਤਾ ਹੈ।

    ਟਰੰਪ ਨੇ ਕਿਹਾ, “ਅਸੀਂ ਚੋਣਾਂ ਜਿੱਤ ਚੁੱਕੇ ਸੀ।”

    ਡੌਨਲਡ ਟਰੰਪ ਨੇ ਕਿਹਾ ਹੈ ਕਿ ਵੋਟਾਂ ਦੀ ਗਿਣਤੀ ਰੋਕ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਵੋਟਿੰਗ ਵਿੱਚ ਘਪਲੇ ਦਾ ਇਲਜ਼ਾਮ ਬਿਨਾਂ ਕਿਸੇ ਸਬੂਤ ਦੇ ਲਗਾਉਂਦਿਆਂ ਕਿਹਾ ਕਿ ਉਹ ਨਤੀਜਿਆਂ ਬਾਰੇ ਸੁਪਰੀਮ ਕੋਰਟ ਜਾਣਗੇ।

    ਉਨ੍ਹਾਂ ਕਿਹਾ, “ਇਹ ਸਾਡੇ ਦੇਸ ਲਈ ਬਹੁਤ ਵੱਡੀ ਸ਼ਰਮਿੰਦਗੀ ਹੈ।”

    ਟਰੰਪ ਨੇ ਉਨ੍ਹਾਂ ਸੂਬਿਆਂ ਵਿੱਚ ਵੀ ਜਿੱਤ ਦਾ ਦਾਅਵਾ ਕੀਤਾ ਹੈ ਜਿੱਥੇ ਅਜੇ ਵੋਟਿੰਗ ਜਾਰੀ ਹੈ।

    ਲੱਖਾਂ ਵੋਟਾਂ ਦੀ ਕਾਊਂਟਿੰਗ ਅਜੇ ਬਾਕੀ ਹੈ ਤੇ ਰਾਸ਼ਟਰਪਤੀ ਟਰੰਪ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਖੁਦ ਨੂੰ ਜੇਤੂ ਐਲਾਨਣ।

    ਡੌਨਲਡ ਟਰੰਪ

    ਤਸਵੀਰ ਸਰੋਤ, Getty Images

  5. ਵੋਟਾਂ ਦੇ ਘਪਲੇ ਦੇ ਦਾਅਵਿਆਂ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ

    ਟਰੰਪ ਨੇ ਇੱਕ ਬੇਬੁਨਿਆਦ ਦਾਅਵਾ ਟਵੀਟ ਰਾਹੀਂ ਕੀਤਾ ਹੈ ਕਿ ਲੋਕ ‘ਚੋਣਾਂ ਨੂੰ ਚੋਰੀ ਕਰ ਰਹੇ ਹਨ।’ ਉਨ੍ਹਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ ਤੇ ਇਹ ਵੀ ਕਿਹਾ ‘ਵੋਟਿੰਗ ਬੰਦ ਹੋਣ ਮਗਰੋਂ ਵੋਟ ਨਹੀਂ ਪਾਏ ਜਾ ਸਕਦੇ।’

    ਪਰ ਇਸ ਸਾਲ ਕੋਰੋਨਾਵਾਇਰਸ ਕਾਰਨ ਨਿਯਮਾਂ ਵਿੱਚ ਬਦਲਾਅ ਹੋਇਆ ਹੈ ਤੇ ਗਿਣਤੀ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਪੋਸਟਲ ਬੈਲਟ ਦਾ ਇਸਤੇਮਾਲ ਕੀਤਾ ਹੈ।

    ਕਈ ਕੌਮੀ ਤੇ ਸੂਬਾ-ਪੱਧਰੀ ਸਟੱਡੀਜ਼ ਅਨੁਸਾਰ ਕੁਝ ਮਾਮਲੇ ਛੱਡ ਕੇ ਇਲੈਕਟੋਰਲ ਘਪਲੇ ਦੀ ਸੰਭਾਵਨਾ ਕਾਫੀ ਘੱਟ ਹੈ।

    ਬੀਬੀਸੀ ਮੋਨੀਟਰਿੰਗ ਦੀ ਟੀਮ ਨੂੰ ਟਰੰਪ ਦੇ ਟਵਿੱਟਰ ਐਕਾਊਂਟ ਤੋਂ 70 ਤੋਂ ਵੱਧ ਅਜਿਹੇ ਟਵੀਟ ਮਿਲੇ ਹਨ ਜਿਸ ਵਿੱਚ ਉਨ੍ਹਾਂ ਨੇ ਪੋਸਟਲ ਬੈਲਟ ’ਤੇ ਸਵਾਲ ਚੁੱਕੇ ਹਨ ਤੇ ਘਪਲੇ ਦੇ ਇਲਜ਼ਾਮ ਲਗਾ ਚੁੱਕੇ ਹਨ।

    ਅਮਰੀਕੀ ਚੋਣਾਂ

    ਤਸਵੀਰ ਸਰੋਤ, Getty Images

  6. ਅਮਰੀਕੀ ਰਾਸ਼ਟਰਪਤੀ ਚੋਣਾਂ: ਕੀ ਕਹਿੰਦੇ ਹਨ ਰੁਝਾਨ

    TRENDS
  7. ਟਵਿੱਟਰ ਨੇ ਟਰੰਪ ਦੇ ਟਵੀਟ ਨੂੰ ‘ਭਰਮ ਫੈਲਾਉਣ ਵਾਲਾ’ ਕਰਾਰ ਦਿੱਤਾ

    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦੇ ਇੱਕ ਟਵੀਟ ਨੂੰ ‘ਭਰਮ ਫੈਲਾਉਣ ਵਾਲਾ’ ਕਰਾਰ ਦਿੱਤਾ ਹੈ। ਟਵਿੱਟਰ ਨੇ ਯੂਜ਼ਰਸ ਨੂੰ ਸਹੀ ਜਾਣਕਾਰੀ ਦੀ ਭਾਲ ਕਰਨ ਲਈ ਕਿਹਾ ਹੈ।

    ਡੌਨਲਡ ਟਰੰਪ ਨੇ ਜੋਅ ਬਾਇਡਨ ਦੇ ਭਾਸ਼ਣ ਮਗਰੋਂ ਹੀ ਟਵੀਟ ਕੀਤਾ ਸੀ ਜਿਸ ਵਿੱਚ ਜੋਅ ਬਾਇਡਨ ਨੇ ਆਪਣੇ ਹਮਾਇਤੀਆਂ ਨੂੰ ਵੋਟਾਂ ਦੀ ਗਿਣਤੀ ਪੂਰੀ ਹੋਣ ਤੱਕ ਸਬਰ ਕਰਨ ਲਈ ਕਿਹਾ ਹੈ।

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੋਟਾਂ ਦੀ ਗਿਣਤੀ ਦੌਰਾਨ ਜੋਅ ਬਾਇਡਨ ’ਤੇ ‘ਚੋਣਾਂ ਦੀ ਚੋਰੀ’ ਦਾ ਇਲਜ਼ਾਮ ਲਗਾਇਆ ਹੈ।

    ਟਰੰਪ ਨੇ ਕਿਹਾ, “ਅਸੀਂ ਅੱਗੇ ਹਾਂ ਪਰ ਉਹ ਚੋਣਾਂ ਦੇ ਨਤੀਜੇ ਸਾਡੇ ਤੋਂ ਚੋਰੀ ਕਰਨਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ। ਚੋਣਾਂ ਖ਼ਤਮ ਹੋਣ ਤੋਂ ਬਾਅਦ ਵੋਟ ਨਹੀਂ ਪਾਏ ਜਾ ਸਕਦੇ ਹਨ।”

    ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਦੌਰਾਨ ਟਰੰਪ ਪਹਿਲਾਂ ਵੀ ਵੋਟ ਚੋਰੀ ਕਰਨ ਦੇ ਬਿਨਾਂ ਕਿਸੇ ਅਧਾਰ ’ਤੇ ਇਲਜ਼ਾਮ ਲਗਾ ਚੁੱਕੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਬਾਇਡਨ ਤੇ ਟਰੰਪ ਨੇ ਜਤਾਇਆ ਜਿੱਤ ਦਾ ਭਰੋਸਾ

    ਡੇਲਾਵੇਅਰ ਵਿੱਚ ਜੋਅ ਬਾਇਡਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਇਹ ਪ੍ਰਕਿਰਿਆ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਆਖਰੀ ਵੋਟ ਨਹੀਂ ਗਿਣਿਆ ਜਾਂਦਾ ਹੈ।

    ਉਨ੍ਹਾਂ ਕਿਹਾ, “ਸਾਨੂੰ ਪਤਾ ਸੀ ਇਹ ਕਾਫੀ ਲੰਬਾ ਚੱਲੇਗਾ, ਕੀ ਪਤਾ ਕੱਲ੍ਹ ਸਵੇਰ ਤੱਕ ਚੱਲੇ ਜਾਂ ਫਿਰ ਹੋਰ ਲੰਬਾ। ਪਰ ਜਿਸ ਪੋਜ਼ੀਸ਼ਨ ਵਿੱਚ ਅਸੀਂ ਹਾਂ, ਉਹ ਚੰਗੀ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਜਿੱਤ ਵੱਲ ਵਧ ਰਹੇ ਹਾਂ।”

    ਉੱਧਰ ਡੌਨਲਡ ਟਰੰਪ ਨੇ ਵੀ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਪੂਰੇ ਦੇਸ ਵਿੱਚ ਉਨ੍ਹਾਂ ਦੀ ਸਥਿੱਤੀ ਕਾਫੀ ਚੰਗੀ ਹੈ।

    ਜੋਅ ਬਾਇਡਨ ਦਾ ਸੰਬੋਧਨ

    ਤਸਵੀਰ ਸਰੋਤ, Getty Images

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਅਮਰੀਕੀ ਰਾਸ਼ਟਰਪਤੀ ਬਣਨ ਲਈ ਪ੍ਰਚਾਰ ’ਤੇ ਕਿੰਨਾ ਖਰਚ ਕਰਨਾ ਪੈ ਸਕਦਾ ਹੈ

    ਅਮਰੀਕਾ ਵਿੱਚ, ਕੋਈ ਵੀ ਲਿਮਿਟ ਨਹੀਂ ਹੁੰਦੀ ਕਿ ਸਿਆਸੀ ਪ੍ਰਚਾਰ ਲਈ ਤੁਸੀਂ ਕਿਨ੍ਹਾਂ ਖ਼ਰਚ ਸਕਦੇ ਹੋ। ਅਮਰੀਕੀ ਚੋਣਾਂ ਹੋਰ ਮਹਿੰਗੀਆਂ ਹੋ ਰਹੀਆਂ ਹਨ। ਅਮਰੀਕੀ ਚੋਣਾਂ ’ਚ ਹੋਵੇਗੀ ਕਿਨ੍ਹਾਂ ਖ਼ਰਚ, ਜਾਣਦੇ ਹਾਂ ਇਸ ਵੀਡੀਓ ’ਚ।

    ਵੀਡੀਓ ਕੈਪਸ਼ਨ, US Election: ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਅਹੁਦਾ ਸਸਤੇ ’ਚ ਨਹੀਂ ਮਿਲਦਾ
  10. ਕੀ ਪੋਸਟਲ ਵੋਟਾਂ ਨਤੀਜਿਆਂ ’ਚ ਦੇਰੀ ਕਰ ਸਕਦੀਆਂ ਹਨ?

    ਅਮਰੀਕੀ ਚੋਣਾਂ

    ਡਾਕ ਜ਼ਰੀਏ ਵੋਟ ਕਰਨਾ ਨਵਾਂ ਨਹੀਂ ਹੈ। 2016 ਵਿੱਚ ਇੱਕ ਚੌਥਾਈ ਵੋਟਾਂ ਡਾਕ ਜ਼ਰੀਏ ਪਈਆਂ ਸਨ।

    ਇਸ ਵਾਰ ਗਿਣਤੀ ਕਾਫੀ ਵੱਡੀ ਹੋ ਸਕਦੀ ਹੈ ਕਿਉਂਕਿ ਕੋਵਿਡ-19 ਕਾਰਨ ਲੋਕ ਇਸ ਤਰੀਕੇ ਦਾ ਵਾਧੂ ਇਸਤੇਮਾਲ ਕਰ ਸਕਦੇ ਹਨ।

    ਕੁਝ ਸੂਬਿਆਂ ਨੇ ਪੋਸਟਲ ਬੈਲਟ ਦੀ ਗਿਣਤੀ ਪਹੁੰਚਦਿਆਂ ਹੀ ਸ਼ੁਰੂ ਕਰ ਦਿੱਤੀ ਸੀ। ਕੁਝ ਲੋਕਾਂ ਨੇ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਇੱਕ ਦਿਨ ਤੈਅ ਕੀਤਾ ਹੋਇਆ ਸੀ ਤੇ ਕੁਝ ਸੂਬਿਆਂ ਨੇ ਤਾਂ ਚੋਣਾਂ ਵਾਲੇ ਦਿਨ ਤੱਕ ਗਿਣਤੀ ਕਰਨਾ ਸ਼ੁਰੂ ਨਹੀਂ ਕੀਤਾ ਸੀ।

    ਮਿਸ਼ੀਗਨ ਵਿੱਚ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਤੱਕ ਜਾ ਸਕਦੀ ਹੈ।

  11. ਅਮਰੀਕੀ ਚੋਣਾਂ: ਉਮਰ ਦੇ ਅਧਾਰ ’ਤੇ ਕਿਸ ਨੂੰ ਕਿੰਨੀ ਹਮਾਇਤ

    ਐਗਜ਼ਿਟ ਪੋਲ
  12. ਅਮਰੀਕੀ ਚੋਣਾਂ ਵਿੱਚ ‘ਉਮੀਦ ਤੋਂ ਵੱਧ ਫਸਵਾਂ ਮੁਕਾਬਲਾ’

    ਟਰੰਪ ਦੀ ਪ੍ਰਚਾਰ ਮੁਹਿੰਮ ਦੀ ਸਾਬਕਾ ਸਲਾਹਾਕਾਰ ਬ੍ਰਿਆਨ ਲੈਂਜ਼ਾ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਚੋਣਾਂ ਉਮੀਦ ਤੋਂ ਵੱਧ ਫਸਵੀਆਂ ਹਨ।

    2000 ਦੀਆਂ ਚੋਣਾਂ ਇੱਕ ਸੂਬੇ ਫਲੋਰੀਡਾ ’ਤੇ ਤੈਅ ਹੋਈਆਂ ਸਨ ਪਰ ਇਸ ਵਾਰ ਪੰਜ ਸੂਬੇ ਨਤੀਜੇ ਤੈਅ ਕਰ ਸਕਦੇ ਹਨ।

    ਉਨ੍ਹਾਂ ਕਿਹਾ, “ਇਸ ਵਾਰ ਅਸੀਂ ਕਾਫ਼ੀ ਫਸਵਾਂ ਮੁਕਾਬਲਾ ਵੇਖ ਰਹੇ ਹਾਂ, ਇਹ ਮਾਹਿਰਾਂ ਦੀ ਉਮੀਦ ਤੋਂ ਪਰੇ ਹੈ ਪਰ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ।”

    ਅਮਰੀਕੀ ਚੋਣਾਂ

    ਤਸਵੀਰ ਸਰੋਤ, Getty Images

  13. ਅਮਰੀਕੀ ਚੋਣਾਂ 2020: ਤਾਜ਼ਾ ਰੁਝਾਨ

    TRENDS
  14. ਕੈਲੀਫੋਰਨੀਆ ਵਿੱਚ ਬਾਇਡਨ ਦੀ ਜਿੱਤ ਦੀ ਸੰਭਾਵਨਾ

    ਜੋਅ ਬਾਇਡਨ ਦੀਆਂ ਕੈਲੀਫੋਰਨੀਆ ਸੂਬੇ ਵਿੱਚ ਜਿੱਤ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਕੈਲੀਫੋਰਨੀਆ ਦੇ ਇਲੈਕਟਰੋਲ ਕਾਲਜ ਵਿੱਚ 55 ਵੋਟ ਹਨ।

    ਕੈਲੀਫੋਰਨੀਆ ਕਦੇ ਰਿਪਬਲੀਕਨਜ਼ ਦਾ ਗੜ੍ਹ ਹੁੰਦਾ ਸੀ ਪਰ 1992 ਤੋਂ ਡੈਮਕਰੇਟਸ ਦਾ ਦਬਦਬਾ ਇੱਥੇ ਕਾਇਮ ਰਿਹਾ ਹੈ।

    ਓਰੇਗਨ ਤੇ ਵਾਸ਼ਿੰਗਟਨ ਵਿੱਚ ਵੀ ਬਾਇਡਨ ਦੀ ਜਿੱਤ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।

    ਅਮਰੀਕੀ ਚੋਣਾਂ

    ਤਸਵੀਰ ਸਰੋਤ, Getty Images

  15. ਅਮਰੀਕਾ ਵਿੱਚ ਪਹਿਲੀ ਵਾਰ ਚੁਣੇ ਗਏ ਟਰਾਂਸਜੈਂਡਰ ਸਾਂਸਦ

    ਅਮਰੀਕਾ ਵਿੱਚ ਪਹਿਲੀ ਵਾਰ ਕੋਈ ਟਰਾਂਸਜੈਂਡਰ ਚੁਣੇ ਗਏ ਹਨ।

    ਬੀਬੀਸੀ ਦੀ ਸਹਿਯੋਗੀ ਸਮਾਚਾਰ ਸੰਸਥਾਵਾਂ ਸੀਬੀਐੱਸ ਤੇ ਏਪੀ ਅਨੁਸਾਰ ਡੇਲਾਵੇਅਰ ਵਿੱਚ ਇੱਕ ਟਰਾਂਸਜੈਂਡਰ ਉਮੀਦਵਾਰ, ਸਾਰਾ ਮੈਕਬ੍ਰਾਈਡ ਨੂੰ ਸੀਨੇਟ ਲਈ ਚੁਣਿਆ ਗਿਆ ਹੈ।

    ਸਾਰਾ ਮੈਕਬ੍ਰਾਈਡ ਅਮਰੀਕਾ ਵਿੱਚ ਸਭ ਤੋਂ ਉੱਚੀ ਰੈਂਕਿੰਗ ’ਤੇ ਚੁਣੇ ਜਾਣ ਵਾਲੀ ਪਹਿਲੀ ਟਰਾਂਸਜੈਂਡਰ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਟਰੰਪ ਦੇਸ ਨੂੰ ਸੰਬੋਧਨ ਕਰਨਗੇ

    ਡੌਨਲਡ ਟਰੰਪ

    ਤਸਵੀਰ ਸਰੋਤ, Getty Images

    ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਚੋਣਾਂ ਦੀ ਮੁਹਿੰਮ ਵੇਖਣ ਵਾਲੇ ਇੱਕ ਸੀਨੀਅਰ ਅਧਿਕਾਰੀ ਨੇ ਅਮਰੀਕਾ ਵਿੱਚ ਬੀਬੀਸੀ ਦੇ ਸਹਿਯੋਗੀ ਸੀਬੀਐੱਸ ਨੈਟਵਰਕ ਨੂੰ ਕਿਹਾ ਹੈ ਕਿ ਡੌਨਲਡ ਟਰੰਪ ਅੱਜ ਰਾਤ ‘ਆਪਣੀ ਮਜ਼ਬੂਤੀ’ ਤੇ ‘ਆਪਣੇ ਨਜ਼ਰੀਏ’ ਨੂੰ ਦਿਖਾਉਣਾ ਚਾਹੁੰਦੇ ਹਨ।

    ਉਨ੍ਹਾਂ ਨੇ ਕਿਹਾ, “ਹਾਂ ਅੱਜ ਰਾਸ਼ਟਰਪਤੀ ਰਾਤ ਨੂੰ ਬੋਲਣਗੇ। ਭਾਵੇਂ ਇਹ ਜਿੱਤ ਦਾ ਐਲਾਨ ਕਰਨ ਲਈ ਨਹੀਂ ਹੈ ਪਰ ਉਹ ਆਪਣਾ ਨਜ਼ਰੀਆ ਪੇਸ਼ ਕਰਨਾ ਚਾਹੁੰਦੇ ਹਨ।”

  17. ਅਮਰੀਕੀ ਚੋਣਾਂ 2020: ਨੈਸ਼ਨਲ ਐਗਜ਼ਿਟ ਪੋਲ ਦੇ ਨਤੀਜ ਕੀ ਕਹਿ ਰਹੇ

    ਐਗਜ਼ਿਟ ਪੋਲਜ਼
    ਐਗਜ਼ਿਟ ਪੋਲਜ਼
  18. ਟਰੰਪ ਦੇ ਸਹਿਯੋਗੀ ਲਿੰਡਸੇਅ ਗ੍ਰਾਹਮ ਆਪਣੀ ਸੀਟ ਬਚਾਉਣ ਵਿੱਚ ਸਫ਼ਲ ਹੋਏ

    ਲਿੰਡਸੇਅ ਗ੍ਰਾਹਮ

    ਤਸਵੀਰ ਸਰੋਤ, Getty Images

    ਟਰੰਪ ਦੇ ਸਹਿਯੋਗੀ ਲਿੰਡਸੇਅ ਗ੍ਰਾਹਮ ਨੇ ਸਾਊਥ ਕੈਰੋਲੀਨਾ ਦੀ ਆਪਣੀ ਸੀਨੇਟ ਦੀ ਸੀਟ ਨੂੰ ਕਾਇਮ ਰੱਖਿਆ ਹੈ।

    ਇਹ ਜਾਣਕਾਰੀ ਐਸੋਸੀਏਟ ਪ੍ਰੈੱਸ, ਫੌਕਸ ਨਿਊਜ਼ ਤੇ ਨਿਊ ਯੌਰਕ ਟਾਈਮਜ਼ ਦੇ ਹਵਾਲੇ ਨਾਲ ਦਿੱਤੀ ਗਈ ਹੈ।

    ਲਿੰਡਸੇਅ ਨੂੰ ਰਾਸ਼ਟਰਪਤੀ ਟਰੰਪ ਨਾਲ ਪੱਕੀ ਵਫ਼ਾਦਾਰੀ ਕਾਰਨ ਇਸ ਵਾਰ ਚੋਣਾਂ ਵਿੱਚ ਕਾਫੀ ਸਖ਼ਤ ਮੁਕਾਬਲਾ ਝੱਲਣਾ ਪਿਆ ਹੈ।

    ਭਾਵੇਂ ਉਨ੍ਹਾਂ ਦੀ ਜਿੱਤ ਦੀ ਪੂਰੀ ਉਮੀਦ ਕੀਤੀ ਜਾ ਰਹੀ ਸੀ ਪਰ ਜਿਵੇਂ ਉਹ ਘੱਟ ਫ਼ਰਕ ਨਾਲ ਜਿੱਤੇ ਹਨ, ਉਸ ਨਾਲ ਟਰੰਪ-ਵਿਰੋਧੀ ਭਾਵਨਾਵਾਂ ਉਨ੍ਹਾਂ ਦੇ ਹਲਕੇ ਵਿੱਚ ਸਾਫ਼ ਨਜ਼ਰ ਆ ਰਹੀਆਂ ਹਨ।

  19. ਡੌਨਲਡ ਟਰੰਪ: ਹੋਟਲ ਤੇ ਕੈਸੀਨੋ ਦੇ ਮਾਲਿਕ ਰਹੇ ਟਰੰਪ ਰਾਸ਼ਟਰਪਤੀ ਦੀ ਕੁਰਸੀ ਤੱਕ ਕਿਵੇਂ ਪਹੁੰਚੇ

    ਅਮਰੀਕਾ ਦੇ ਰਾਸ਼ਟਰਪਤੀ ਦੀ ਦਾਅਵੇਦਾਰੀ ਤੋਂ ਲੰਬਾ ਸਮਾਂ ਪਹਿਲਾਂ ਡੌਨਲਡ ਟਰੰਪ ਅਮਰੀਕਾ ਦੇ ਮਸ਼ਹੂਰ ਅਰਬਪਤੀਆਂ ਵਿੱਚੋਂ ਇੱਕ ਸਨ।

    ਕਿਸੇ ਸਮੇਂ ਔਖੀ ਗੱਲ ਲਗਦੀ ਸੀ ਪਰ ਹੁਣ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਹਨ।

    ਟਰੰਪ ਦੀ ਉਮੀਦਵਾਰੀ 'ਤੇ ਸ਼ੱਕ ਨਾ ਸਿਰਫ਼ ਉਨ੍ਹਾਂ ਦੇ ਇਮੀਗ੍ਰੇਸ਼ਨ ਬਾਰੇ ਵਿਚਾਰਾਂ ਜਾਂ ਉਨ੍ਹਾਂ ਦੀ ਪ੍ਰਚਾਰਕ ਮੁਹਿੰਮ ਦੇ ਵਿਵਾਦ ਭਰੇ ਤਰੀਕੇ ਕਰਕੇ ਹੋਇਆ ਸਗੋਂ ਉਨ੍ਹਾਂ ਦੇ ਇੱਕ ਚਰਚਿਤ ਵਿਅਕਤੀ (ਸੈਲੀਬ੍ਰਿਟੀ) ਵਜੋਂ ਬਿਤਾਏ ਜੀਵਨ ਕਰਕੇ ਵੀ ਹੋਇਆ।

    ਡੌਨਲਡ ਟਰੰਪ ਦੇ ਜੀਵਨ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।

    ਡੌਨਲਡ ਟਰੰਪ

    ਤਸਵੀਰ ਸਰੋਤ, Getty Images

  20. ਅਮਰੀਕੀ ਚੋਣਾਂ 2020 ਨਤੀਜੇ: ਤਾਜ਼ਾ ਰੁਝਾਨ

    TRENDS