You’re viewing a text-only version of this website that uses less data. View the main version of the website including all images and videos.

Take me to the main website

US Election Results: ਟਰੰਪ-ਬਾਇਡਨ ਵਿਚਾਲੇ ਇਨ੍ਹਾਂ ਸੂਬਿਆਂ ਵਿੱਚ ਹੈ ਫਸਵਾਂ ਮੁਕਾਬਲਾ

ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਬੀਬੀਸੀ ਪੰਜਾਬੀ ਵੱਲੋਂ ਤਾਜ਼ਾ ਰੁਝਾਨ ਇਸ ਪੇਜ ਰਾਹੀਂ ਦੱਸੇ ਜਾ ਰਹੇ ਹਨ।

ਲਾਈਵ ਕਵਰੇਜ

  1. ਅਮਰੀਕੀ ਚੋਣਾਂ 2020 : ਅਮਨ ਅਮਾਨ ਨਾਲ ਪਈਆਂ ਵੋਟਾਂ

    ਹਾਲਾਂਕਿ ਚੋਣਾਂ ਤੋਂ ਪਹਿਲਾਂ ਬੰਦੂਕਾਂ ਦੀ ਵੇਚ-ਖ਼ਰੀਦ ਦੇ ਰੁਝਾਣ ਵਿੱਚ ਉਛਾਲ ਦੇਖਿਆ ਗਿਆ ਸੀ ਅਤੇ ਕਿਆਸ ਲਾਏ ਜਾ ਰਹੇ ਸਨ ਕਿ ਫ਼ਸਵੇਂ ਮੁਕਾਬਲੇ ਵਾਲੀਆਂ ਸੀਟਾਂ ਉੱਪਰ ਹਿੰਸਾ ਹੋ ਸਕਦੀ ਹੈ ਪਰ ਫਿਰ ਵੀ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਹੀ ਵਾਪਰੀਆਂ ਹਨ ਜਿਥੇ ਲੋਕ ਪੋਲਿੰਗ ਬੂਥਾਂ ਵਿੱਚ ਵੜ ਗਏ।

    ਨਿਊ ਯਾਰਕ ਟਾਈਮਜ਼ ਮੁਤਾਬਕ ਸ਼ਿਕਾਗੋ ਵਿੱਚ ਇੱਕ ਜਣੇ ਨੇ ਪੁਲਿਸ ਨੂੰ ਦੱਸਿਆ ਕਿ ਪੋਲਿੰਗ ਬੂਥ ਦੇ ਨੇੜੇ ਕੁਝ ਲੋਕਾਂ ਨੇ ਉਸ ਦੀ ਕਾਰ ਉੱਪਰ ਬੇਸਬਾਲ ਬੱਲਿਆਂ ਨਾਲ ਹਮਲਾ ਕਰ ਦਿੱਤਾ।

    ਕੁੱਲ ਮਿਲਾ ਕੇ ਬਹੁਗਿਣਤੀ ਅਮਰੀਕੀ ਸ਼ਾਂਤਮਈ ਤਰੀਕੇ ਨਾਲ ਹੀ ਵੋਟ ਪਾਉਣ ਨਿਕਲੇ ਜਦਕਿ ਬਹੁਤ ਸਾਰੇ ਲੋਕ (10 ਕਰੋੜ ) ਪਹਿਲਾਂ ਹੀ ਵੋਟ ਪਾ ਚੁੱਕੇ ਹੋਣ ਕਾਰਨ ਘਰਾਂ ਵਿੱਚ ਹੀ ਰਹੇ।

    ਵੋਟਾਂ ਵਿੱਚ ਖ਼ਲਲ ਪਾਉਣ ਦੀਆਂ ਘਟਨਾਵਾਂ ਵੀ ਨਾਂਹ ਦੇ ਬਰਾਬਰ ਰਹੀਆਂ ਹਨ। ਹਾਲਾਂਕਿ ਕੁਝ ਲੋਕਾਂ ਨੂੰ ਸਵੈਚਾਲਿਤ ਫੋਨ ਕਾਲਾਂ ਆਈਆਂ ਕਿ ਉਹ ਘਰਾਂ ਵਿੱਚ ਰਹਿਣ ਕਿਉਂਕਿ ਪੋਲਿੰਗ ਸਟੇਸ਼ਨਾਂ ਉੱਪਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

    ਐੱਫਬੀਆਈ ਇਨ੍ਹਾਂ ਫੋਨ ਕਾਲਜ਼ ਦੀ ਜਾਂਚ ਕਰ ਰਹੀ ਹੈ। ਮਿਸ਼ੀਗਨ ਅਤੇ ਨਿਊ ਯਾਰਕ ਦੇ ਅਟਰਨੀ ਜਨਰਲਾਂ ਨੇ ਅਜਿਹੀਆਂ ਕਾਲਾਂ ਦੀ ਜਾਂਚ ਦੇ ਐਲਾਨ ਕੀਤੇ ਹਨ।

  2. ਅਮਰੀਕੀ ਚੋਣਾਂ 2020 - ਤਾਜ਼ਾ ਰੁਝਾਨ

  3. ਕਿੱਥੋਂ ਟਰੰਪ ਤੇ ਕਿੱਥੋ ਬਾਈਡਨ ਦੇ ਜਿੱਤਣ ਦੀ ਸੰਭਾਵਨਾ

    ਹੁਣ ਜੋ ਬਾਇਡਨ ਦੇ ਡਿਲਾਵਰੇ, ਮੈਰੀਲੈਂਡ, ਮੈਸਾਚਿਊਸਿਟਸ ਅਤੇ ਨਿਊ ਜਰਸੀ ਸਮੇਤ ਡਿਸਟਰਿਕਟ ਆਫ਼ ਕੋਲੰਬੀਆ ਵਿੱਚ ਜਿੱਤਣ ਦੀ ਸੰਭਾਵਨਾ ਹੈ।

    ਸਾਊਥ ਡਕੋਟਾਂ ਤੋਂ ਰਾਸ਼ਟਰਪਤੀ ਡੌਨਲਡ ਟਰੰਪ ਦੇ ਜਿੱਤਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

    ਸਾਊਥ ਡਕੋਟਾ ਵਿੱਚ ਅਮਰੀਕਾ ਦਾ ਮਸ਼ਹੂਰ ਰਹਸ਼ਮੋਰ ਪਹਾੜ ਹੈ। ਸਾਊਥ ਡਕੋਟਾ ਨੇ ਸਾਲ 1968 ਤੋਂ ਬਾਅਦ ਹਮੇਸ਼ਾ ਰਿਪਬਲਿਕਨਾਂ ਦੇ ਪੱਖ ਵਿੱਚ ਹੀ ਵੋਟ ਕੀਤੀ ਹੈ।

    ਡੌਨਲਡ ਟਰੰਪ ਹੋ ਸਕਦਾ ਹੈ ਓਕਲਾਹੋਮਾ ਵਿੱਚ ਜਿੱਤ ਜਾਣ।

  4. ਡੌਨਲਡ ਟਰੰਪ: ਹੋਟਲ ਤੇ ਕੈਸੀਨੋ ਦੇ ਮਾਲਿਕ ਰਹੇ ਟਰੰਪ ਰਾਸ਼ਟਰਪਤੀ ਦੀ ਕੁਰਸੀ ਤੱਕ ਕਿਵੇਂ ਪਹੁੰਚੇ

    ਅਮਰੀਕਾ ਦੇ ਰਾਸ਼ਟਰਪਤੀ ਦੀ ਦਾਅਵੇਦਾਰੀ ਤੋਂ ਲੰਬਾ ਸਮਾਂ ਪਹਿਲਾਂ ਡੌਨਲਡ ਟਰੰਪ ਅਮਰੀਕਾ ਦੇ ਮਸ਼ਹੂਰ ਅਰਬਪਤੀਆਂ ਵਿੱਚੋਂ ਇੱਕ ਸਨ। ਕਿਸੇ ਸਮੇਂ ਔਖੀ ਗੱਲ ਲਗਦੀ ਸੀ ਪਰ ਹੁਣ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਹਨ।

    ਟਰੰਪ ਦੀ ਉਮੀਦਵਾਰੀ 'ਤੇ ਸ਼ੱਕ ਨਾ ਸਿਰਫ਼ ਉਨ੍ਹਾਂ ਦੇ ਇਮੀਗ੍ਰੇਸ਼ਨ ਬਾਰੇ ਵਿਚਾਰਾਂ ਜਾਂ ਉਨ੍ਹਾਂ ਦੀ ਪ੍ਰਚਾਰਕ ਮੁਹਿੰਮ ਦੇ ਵਿਵਾਦ ਭਰੇ ਤਰੀਕੇ ਕਰਕੇ ਹੋਇਆ ਸਗੋਂ ਉਨ੍ਹਾਂ ਦੇ ਇੱਕ ਚਰਚਿਤ ਵਿਅਕਤੀ (ਸੈਲੀਬ੍ਰਿਟੀ) ਵਜੋਂ ਬਿਤਾਏ ਜੀਵਨ ਕਰਕੇ ਵੀ ਹੋਇਆ।

    ਇੱਕ ਰਾਜਨੇਤਾ ਦੇ ਰੂਪ ਵਿੱਚ ਟਰੰਪ ਉਦੋਂ ਉਭਰੇ ਜਦੋਂ ਉਨ੍ਹਾਂ ਨੇ ਹੰਢੇ ਹੋਏ ਸਿਆਸੀ ਲੀਡਰਾਂ ਨੂੰ ਰਾਸ਼ਟਰਪਤੀ ਦੀ ਚੋਣ ਵਿੱਚ ਮਾਤ ਦਿੱਤੀ।

  5. ਅਮਰੀਕੀ ਚੋਣਾਂ 2020 ਅਪਡੇਟ

  6. ਤਾਜ਼ਾ, ਕੈਨਟਕੀ ਵਿੱਚ ਟਰੰਪ ਦੇ ਜਿੱਤਣ ਦੀ ਸੰਭਾਵਨਾ

    ਕੈਨਟਕੀ ਦਹਾਕਿਆਂ ਤੋਂ ਰਿਪਬਲਿਕਨਾਂ ਦਾ ਗੜ੍ਹ ਰਿਹਾ ਹੈ। ਕੈਨਟਕੀ ਵਿੱਚ ਡੈਮੋਕ੍ਰੇਟਿਕ ਪਾਰਟੀ ਨੂੰ ਉਦੋਂ ਹੀ ਵੋਟ ਮਿਲਦੀ ਹੈ ਜਦੋਂ ਉਨ੍ਹਾਂ ਦਾ ਰਾਸ਼ਟਰਪਤੀ ਉਮੀਦਵਾਰ ਦੱਖਣ ਤੋਂ ਹੋਵੇ- ਜਿਵੇਂ 1976 ਵਿੱਚ ਜਿੰਮੀ ਕਾਰਟਰ ਅਤੇ 1992 ਅਤੇ 1996 ਵਿੱਚ ਬਿਲ ਕਲਿੰਟਨ। ਕੈਨਟਕੀ ਦੀਆਂ ਇਲੈਕਟੋਰਲ ਕਾਲਜ ਵਿੱਚ ਅੱਠ ਵੋਟਾਂ ਹਨ।

    ਇੰਡੀਆਨਾ ਵਿਚ ਰਾਸ਼ਟਰਪਤੀ ਡੌਨਲਡ ਟਰੰਪ ਦੀ ਜਿੱਤ ਦੀ ਸੰਭਾਵਨਾ ਕੀਤੀ ਜਾ ਰਹੀ ਹੈ। ਇਹ ਸੂਬਾ ਉੱਪ ਰਾਸ਼ਟਪਤੀ ਮਾਈਕ ਪੇਂਸ ਦਾ ਜੱਦੀ ਸੂਬਾ ਹੈ। ਇੱਥੇ ਆਮ ਕਰਕੇ ਰਿਪਬਲਿਕਨ ਪਾਰਟੀ ਦੀ ਜਿੱਤ ਹੁੰਦੀ ਹੈ। ਹਾਲਾਂਕਿ 2008 ਵਿਚ ਬਰਾਕ ਉਬਾਮਾ ਨੇ ਬਹੁਤ ਦੀ ਫਸਵੀਂ ਟੱਕਰ ਵਿਚ ਜਿੱਤ ਹਾਸਲ ਕੀਤੀ ਸੀ। ਇੰਡੀਆਨਾ ਵਿਚ 11 ਇਲੈਕਟੋਰਲ ਵੋਟਾਂ ਹਨ।

  7. ਫਲੋਰਿਡਾ ਦੋਵਾਂ ਧਿਰਾਂ ਨੂੰ ਰਲਿਆ-ਮਿਲਿਆ, ਉੱਤਰੀ ਅਮਰੀਕਾ ਤੋਂ ਬੀਬੀਸੀ ਪੱਤਰਕਾਰ ਰਿਪੋਰਟਰ ਐਂਥਨੀ ਜਰਚਰ ਮੁਤਾਬਕ:

    ਫਲੋਰਿਡਾ ਦੀਆਂ ਪੂਰਬੀ ਟਾਈਮ ਜ਼ੋਨ ਵਿਚਲੀਆਂ ਕਾਊਂਟੀਆਂ ਦੇ ਨ ਰੁਝਾਨ ਜਲਦੀ ਆਉਣੇ ਸ਼ੁਰੂ ਹੋ ਗਏ ਹਨ ਜੋ ਕਿ ਦੋਵਾਂ ਪਾਰਟੀਆਂ ਲਈ ਕਿਤੇ ਖੁਸ਼ੀ ਕਿਤੇ ਗ਼ਮ ਵਾਂਗ ਹਨ।

    ਟੰਪਾ ਬੇਅ ਨਾਲ ਲਗਦੀ ਪਿਨੇਲਾਸ ਕਾਊਂਟੀ ਵਿੱਚ ਜੋ ਬਾਇਡਨ ਹਿਲੇਰੀ ਕਲਿੰਟਨ ਵੱਲੋਂ 2016 ਵਿੱਚ ਹਾਸਲ ਕੀਤੀਆਂ ਵੋਟਾਂ ਨਾਲੋਂ ਅੱਗੇ ਚੱਲ ਰਹੇ ਹਨ।

    ਡੌਨਲਡ ਟਰੰਪ ਨੇ ਹਿਲੇਰੀ ਤੋਂ ਇਹ ਸੀਟ ਮਹਿਜ਼ ਇੱਕ ਫ਼ੀਸਦੀ ਦੇ ਫਰਕ ਨਾਲ ਜਿੱਤੀ ਸੀ। ਅੰਦਾਜ਼ਾ ਹੈ ਕਿ 75% ਰਿਪੋਰਟ ਹੋਈ ਹੈ ਉਸ ਵਿੱਚ ਟਰੰਪ ਦੀਆਂ 46% ਦੇ ਮੁਕਾਬਲੇ ਬਾਇਡਨ 52% ਭਾਵ 248,620 ਵੋਟਾਂ ਨਾਲ ਅੱਗੇ ਹਨ।

    ਪਿਛਲੀ ਵਾਰ ਇਹ ਸੀਟ ਟਰੰਪ ਨੇ 2,39,201ਵੋਟਾਂ ਨਾਲ ਜਿੱਤੀ ਸੀ। ਮਿਆਮੀ ਡੇਡ ਜੋ ਕਿ ਡੈਮੋਕ੍ਰੇਟਸ ਦਾ ਗੜ੍ਹ ਹੈ, ਵਿੱਚ ਟਰੰਪ ਆਪਣੇ 2016 ਦੀ ਸੰਖਿਆ ਤੋਂ ਅੱਗੇ ਚੱਲ ਰਹੇ ਹਨ। ਇੱਥੇ 84% ਰਿਪੋਰਟਿੰਗ ਹੋਈ ਹੈ ਅਤੇ ਬਾਇਡਨ 54% ਤੋਂ 45% ਨਾਲ ਅੱਗੇ ਹਨ ਜੋ ਕਿ ਕਲਟਿੰਨ ਦੇ 63% ਤੋਂ 33% ਨਾਲੋਂ ਵਧੇਰੇ ਹੈ।

  8. ਤਾਜ਼ਾ, ਵਰਮੌਂਟ ਚ ਬਾਈਡਨ ਦੀ ਝੰਡੀ

    ਵਰਮੌਂਟ ਸੂਬੇ ਵਿਚ ਜੋ ਬਾਈਡਨ ਦੇ ਜਿੱਤਣ ਦੀ ਸੰਭਾਵਨਾਂ ਹੈ।2016 ਦੀਆਂ ਚੋਣਾਂ ਵਿਚ ਇੱਥੋਂ ਹੈਲਰੀ ਕਲਿੰਟਨ ਨੂੰ 56% ਵੋਟਾਂ ਨਾਲ ਜਿੱਤ ਹਾਸਲ ਹੋਈ । ਇਸ ਸੂਬੇ ਵਿਚ ਤਿੰਨ ਇਲੈਕਟੋਰਲ ਕਾਲਜ ਵੋਟਾਂ ਹਨ।

  9. 5 ਖ਼ਰਬ ਰੁਪਏ ਨੂੰ ਪੈਂਦੀਆਂ ਹਨ ਅਮਰੀਕੀ ਚੋਣਾਂ

    ਅਮਰੀਕਾ ਵਿੱਚ ਕੋਈ ਵੀ ਲਿਮਿਟ ਨਹੀਂ ਹੁੰਦੀ ਕਿ ਸਿਆਸੀ ਪ੍ਰਚਾਰ ਲਈ ਤੁਸੀਂ ਕਿਨ੍ਹਾਂ ਖ਼ਰਚ ਸਕਦੇ ਹੋ। ਅਮਰੀਕੀ ਚੋਣਾਂ ਹੋਰ ਮਹਿੰਗੀਆਂ ਹੋ ਰਹੀਆਂ ਹਨ। ਅਮਰੀਕੀ ਚੋਣਾਂ ’ਚ ਹੋਵੇਗੀ ਕਿੰਨਾ ਖ਼ਰਚ, ਜਾਣਦੇ ਹਾਂ ਇਸ ਵੀਡੀਓ ’ਚ।

  10. 5 ਸੂਬਿਆਂ 'ਚ ਰਿਕਾਰਡ ਤੋੜ ਵੋਟਿੰਗ, ਟਰੰਪ ਤੇ ਬਾਈਡਨ ਵਿਚਾਲੇ ਫਸਵੀਂ ਟੱਕਰ

    ਪੰਜ ਸੂਬਿਆਂ ਚ ਰਿਕਾਰਡ ਤੋੜ ਵੋਟਿੰਗ

    • ਯੂਨੀਵਰਸਿਟੀ ਆਫ ਫਲੋਰਿਡਾ ਦੇ ਪ੍ਰੋਫੈਸਰ ਮਾਈਕਲ ਮੈਕਡੋਨਲਡ ਮੁਤਾਬਕ ਔਰੇਗਨ ਅਮਰੀਕਾ ਦਾ ਪੰਜਵਾਂ ਸੂਬਾ ਬਣ ਗਿਆ ਹੈ,ਜਿੱਥੇ ਰਿਕਾਰਡ ਤੋੜ ਵੋਟਾਂ ਪਈਆਂ ਹਨ।
    • ਟੈਕਸਸ, ਹਵਾਈ, ਮੋਂਟਾਨਾ, ਵਾਸ਼ਿੰਗਟਨ ਅਤੇ ਹੁਣ ਔਰੇਗਨ ਵਿਚ 2016 ਦੀਆਂ ਚੋਣਾਂ ਦੇ ਮੁਕਾਬਲੇ ਵੱਧ ਵੋਟਾਂ ਪਈਆਂ ਹਨ।
    • ਟੈਕਸਸ ਵਿਚ ਟਰੰਪ ਅਤੇ ਬਾਈਡਨ ਵਿਚਾਲੇ ਮੁਕਾਬਲਾ ਕਾਫੀ ਦਿਲਚਸਪ ਬਣਦਾ ਜਾ ਰਿਹਾ ਹੈ।
    • ਅਮਰੀਕਾ ਦੇ ਕਈ ਹਿੱਸਿਆ ਵਿਚ ਵੋਟਰਾਂ ਦੋ ਕੋਲ ਆਟੋਮੇਟਿਡ ਫੋਨ ਕਾਲਜ਼ ਗਏ ਅਤੇ ਕਿਹਾ ਗਿਆ ਕਿ ਉਹ ਅੱਜ ਵੋਟਿੰਗ ਵਿਚ ਹਿੱਸਾ ਨਾ ਲੈਣ, ਅਧਿਕਾਰੀਆਂ ਨੇ ਅਜਿਹੀਆਂ ਕਾਲਜ਼ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
    • ਉੱਤਰੀ ਕੈਰਲਾਇਨਾ ਦੇ ਚੋਣ ਨਤੀਜੇ ਵਿਚ ਘੱਟੋ ਘੱਟ 45 ਮਿੰਟ ਦੀ ਦੇਰ ਹੋਵੇਗੀ ਕਿਉਂ ਕਿ ਚਾਰ ਪੋਲਿੰਗ ਕੇਂਦਰਾਂ ਉੱਤੇ ਤਕਨੀਕੀ ਕਾਰਨਾਂ ਕਰਕੇ ਸਵੇਰੇ ਵੋਟਿੰਗ ਦੇਰ ਨਾਲ ਸ਼ੁਰੂ ਹੋ ਸਕੀ ਸੀ।
    • ਇਸ ਵੇਲੇ ਚੋਣਾਂ ਕਾਫੀ ਉਲਝੀਆਂ ਨਜ਼ਰ ਆ ਰਹੀਆਂ ਹਨ । ਕਈ ਅਹਿਮ ਸੂਬਿਆਂ ਵਿਚ ਟਰੰਪ ਅਤੇ ਬਾਈਡਨ ਵਿਚਾਲੇ ਸਖ਼ਤ ਟੱਕਰ ਦੇਖੀ ਜਾ ਰਹੀ ਹੈ।
    • ਵੋਟਿੰਗ ਦੇ ਦਿਨ ਟਰੰਪ ਆਰਐਨਸੀ ਸਟਾਫ਼ ਨੂੰ ਅਰਲਿੰਗਟਨ ਅਤੇ ਵਰਜੀਨੀਆ ਵਿਚ ਮਿਲਣ ਗਏ ਜਦਕਿ ਬਾਈਡਨ ਨੇ ਆਪਣੇ ਜੱਦੀ ਕਸਬੇ ਸਟੌਕਟਨ ਅਤੇ ਪੈਨੇਸਲਵੇਨੀਆ ਦਾ ਦੌਰਾ ਕੀਤਾ
  11. , ਤੁਹਾਡਾ ਸਵਾਗਤ ਹੈ।

    ਅਮਰੀਕੀ ਰਾਸ਼ਟਰਪਤੀ ਚੋਣਾਂ 2020 ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਲਾਈਵ ਪੇਜ਼ ਉੱਤੇ ਤੁਹਾਡਾ ਸਵਾਗਤ ਹੈ। ਅਮਰੀਕੀ ਲੋਕਾਂ ਵਲੋਂ ਮੁਲਕ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਨਾਲ ਜੁੜੀ ਹਰ ਅਪਡੇਟ ਅਸੀਂ ਤੁਹਾਡੇ ਲਈ ਮੁਹੱਈਆ ਕਰਵਾ ਰਹੇ ਹਾਂ। ਮੰਗਲਵਾਰ ਨੂੰ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਅਪਡੇਟ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।