ਟਰੰਪ ਨੇ ਅਣਅਧਿਕਾਰਤ ਦਾਅਵੇ ’ਤੇ ਰਿਪਬਲਿਕ ਪਾਰਟੀ ਦੇ ਅਹੁਦੇਦਾਰਾਂ ਨੇ ਸਵਾਲ ਚੁੱਕੇ
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਅਜੇ ਬਾਕੀ ਹੈ ਪਰ ਟਰੰਪ ਦੇ ਬਿਨਾਂ ਕਿਸੇ ਅਧਾਰ ’ਤੇ ਖੁਦ ਨੂੰ ਜੇਤੂ ਐਲਾਨਿਆ ਹੈ।
ਇਸ ਬਾਰੇ ਰਿਪਬਲੀਕਨ ਪਾਰਟੀ ਦੇ ਕਈ ਵੱਡੇ ਅਹੁਦੇਦਾਰਾਂ ਨੇ ਫ਼ਿਕਰ ਜ਼ਾਹਿਰ ਕੀਤੀ ਹੈ। ਏਬੀਸੀ ਨਿਊਜ਼ ’ਤੇ ਨਿਊ ਜਰਸੀ ਦੀ ਸਾਬਕੀ ਗਵਰਨਰ ਤੇ ਟਰੰਪ ਦੇ ਸਲਾਹਕਾਰ ਕ੍ਰਿਸ ਕ੍ਰਿਸਟੀ ਨੇ ਇਸ ਨੂੰ ਟਰੰਪ ਦਾ ਗਲਤ ਕਦਮ ਦੱਸਿਆ ਹੈ।
ਉਨ੍ਹਾਂ ਨੇ ਇਸ ਐਲਾਨ ਨੂੰ ਕੂਟਨੀਤਿਕ ਪੱਖੋਂ ਤੇ ਰਾਸ਼ਟਰਪਤੀ ਵਜੋਂ ਵੀ ਗਲਤ ਕਰਾਰ ਦਿੱਤਾ ਹੈ।
ਪੈਨਸਿਲਵੇਨੀਆ ਤੋਂ ਸਾਬਕਾ ਰਿਪਬਲੀਕਨ ਸੀਨੇਟਰ ਰਹੇ ਰਿਕ ਸੈਨਟੋਰਮ ਨੇ ਸੀਐੱਨਐੱਨ ਨੂੰ ਕਿਹਾ, “ਘਪਲਾ ਕਹਿਣਾ ਮੇਰੇ ਹਿਸਾਬ ਨਾਲ ਗਲਤ ਹੈ।”