ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਨਿਆ ਹੈ ਕਿ ਦੇਸ
ਵਿੱਚ ਕੋਰੋਨਾਵਾਇਰਸ ਤੋਂ ਬਚਾਅ ਲਈ ਪੀਪੀਈ ਦੀ ਘਾਟ ਹੈ। ਉਹ ਕਹਿੰਦੇ ਹਨ ਕਿ ਵੱਡੇ ਪੱਧਰ 'ਤੇ
ਉਤਪਾਦਨ ਅਤੇ ਆਯਾਤ ਦੇ ਬਾਵਜੂਦ ਉਹ ਘਾਟ ਪੂਰੀ ਨਹੀਂ ਕੀਤੀ ਗਈ।
ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ, "ਅਸੀਂ
ਪਹਿਲਾਂ ਨਾਲੋਂ ਵਧੇਰੇ ਉਤਪਾਦਨ ਕਰ ਰਹੇ ਹਾਂ ਪਰ ਅਜੇ ਵੀ ਜ਼ਰੂਰਤਾਂ ਦੇ ਹਿਸਾਬ
ਨਾਲ ਇਹ ਕਾਫੀ ਨਹੀਂ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਵੱਧ
ਰਹੇ ਉਤਪਾਦਨ ਅਤੇ ਦਰਾਮਦ ਦੇ ਬਾਵਜੂਦ ਅਜੇ ਵੀ ਚੀਜ਼ਾਂ ਦੀ ਘਾਟ ਹੈ।"
ਰੂਸ ਵਿੱਚ ਲੌਕਡਾਊਨ
11 ਮਈ ਤੱਕ ਵਧਾ ਦਿੱਤਾ ਗਿਆ ਹੈ। ਹਾਲਾਂਕਿ ਪੁਤਿਨ ਨੇ 5 ਮਈ ਤੱਕ ਹੌਲੀ-ਹੌਲੀ ਲੌਕਡਾਊਨ ਵਿੱਚ ਢਿੱਲ
ਦੇਣ ਦੀ ਯੋਜਨਾ 'ਤੇ ਕੰਮ ਕਰਨ ਲਈ ਕਿਹਾ ਹੈ, ਜਿਸ ਨੂੰ 12 ਮਈ
ਤੋਂ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ
ਹੈ ਕਿ ਵਾਇਰਸ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ।
ਰੂਸ ਵਿੱਚ ਇਸ
ਵੇਲੇ ਕੋਰੋਨਾਵਾਇਰਸ ਦੇ 93,000 ਤੋਂ ਵੱਧ ਮਰੀਜ਼ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 867 ਮਰੀਜ਼ਾਂ ਦੀ ਮੌਤ
ਹੋ ਚੁੱਕੀ ਹੈ। ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਰੂਸ ਅੱਠਵਾਂ ਸਭ ਤੋਂ ਪ੍ਰਭਾਵਤ ਦੇਸ ਹੈ।