You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਦੁਨੀਆਂ 'ਚ 'ਇੱਕ ਅਰਬ ਲੋਕਾਂ ਨੂੰ ਲਗ ਸਕਦੀ ਹੈ ਕੋਰੋਨਾ ਦੀ ਲਾਗ'; ਪਲਾਜ਼ਮਾ ਥੈਰੇਪੀ ਹੋ ਸਕਦੀ ਹੈ ਹਾਨੀਕਾਰਕ-ਸਿਹਤ ਮੰਤਰਾਲਾ

ਦੁਨੀਆਂ ਭਾਰ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 30 ਲੱਖ ਪਾਰ ਹੋ ਗਈ ਹੈ ਤੇ 2.10 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ

ਲਾਈਵ ਕਵਰੇਜ

  1. ਨਿਊਜੀਲੈਂਡ 'ਚ ਲੌਕਡਾਊਨ 'ਚ ਢਿੱਲ ਨਾਲ ਕੀ-ਕੀ ਬਦਲੇਗਾ?

    • ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਪਏਗਾ ਜਿਸ ਨੂੰ 'ਹਾਊਸਹੋਲਡ ਬਬਲ' ਕਿਹਾ ਜਾਂਦਾ ਹੈ ਪਰ ਉਹ ਆਪਣੇ ਕਰੀਬੀ ਪਰਿਵਾਰਾਂ ਨੂੰ ਮਿਲ ਸਕਦੇ ਹਨ, ਲੋੜਵੰਦਾਂ ਦੀ ਮਦਦ ਕਰ ਸਕਦੇ ਹਨ।
    • ਜਿੱਥੇ ਸੰਭਵ ਹੋਵੇ ਘਰੋਂ ਕੰਮ ਕਰਨਾ ਚਾਹੀਦਾ ਹੈ, ਪਰ ਸੰਪਰਕ ਰਹਿਤ ਸੇਵਾ ਦੇ ਨਾਲ ਉਦਯੋਗ ਖੋਲ੍ਹੇ ਜਾ ਸਕਦੇ ਹਨ।
    • ਰੈਸਟੋਰੈਂਟਜ਼ 'ਤੇ 'ਟੇਕ-ਅਵੇ' ਸੇਵਾ ਯਾਨਿ ਉੱਥੋਂ ਖਰੀਦ ਕੇ ਘਰ ਲੈ ਕੇ ਜਾ ਸਕਦੇ ਹੋ।
    • ਥੋੜ੍ਹੀ ਦੂਰੀ ਤੱਕ ਹੀ ਗੱਡੀ ਚਲਾਉਣ ਦੀ ਇਜਾਜ਼ਤ ਹੈ। ਲੋਕਾਂ ਨੇ ਸਵੇਰੇ ਹੀ ਬੀਚ ਅਤੇ ਪਾਰਕ ਜਾਣਾ ਸ਼ੁਰੂ ਕਰ ਦਿੱਤਾ। ਪਰ ਤੁਸੀਂ ਸਿਰਫ਼ ਆਪਣੇ ਪਰਿਵਾਰ ਨਾਲ ਹੀ ਜਾ ਸਕਦੇ ਹੋ।
    • ਸਕੂਲ ਖੋਲ੍ਹੇ ਜਾ ਸਕਦੇ ਹਨ ਪਰ ਸੋਸ਼ਲ ਡਿਸਟੈਂਸਿੰਗ ਯਕੀਨੀ ਹੋਣੀ ਚਾਹੀਦੀ ਹੈ।
    • ਜਨਤਕ ਇਕੱਠ 'ਤੇ ਪਾਬੰਦੀ ਹੈ ਤੇ ਜਨਤਕ ਅਦਾਰੇ ਬੰਦ ਰਹਿਣਗੇ।
  2. ਸਡੀਸੀ ਦੇ ਦੱਸੇ ਕੋਰੋਨਾਵਾਇਰਸ ਦੇ 6 ਹੋਰ ਲੱਛਣ ਨਜ਼ਰ ਆਉਣੇ ਸ਼ੁਰੂ ਹੋਏ

    ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਕੋਰੋਨਾਵਾਇਰਸ ਦੇ ਛੇ ਹੋਰ ਲੱਛਣ ਦੱਸੇ ਹਨ, ਉਹ ਮਰੀਜ਼ਾਂ ਵਿੱਚ ਨਜ਼ਰ ਆਉਣ ਲੱਗੇ ਹਨ।

    ਸੀਡੀਸੀ ਦੀ ਰਿਪੋਰਟ ਮੁਤਾਬਕ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ 2 ਤੋਂ 14 ਦਿਨਾਂ ਵਿਚਾਲੇ ਇਹ ਲੱਛਣ ਨਜ਼ਰ ਆ ਸਕਦੇ ਹਨ।

    • ਠੰਡ ਲੱਗਣਾ
    • ਠੰਡ ਨਾਲ ਕੰਬਣੀ ਲੱਗਣੀ
    • ਮਾਸਪੇਸ਼ੀਆਂ ਵਿੱਚ ਦਰਦ
    • ਸਿਰ ਦਰਦ
    • ਗਲੇ ਵਿੱਚ ਖਰਾਸ਼
    • ਸਵਾਦ ਨਾ ਲੱਗਣਾ ਜਾਂ ਖੁਸ਼ਬੂ ਨਾ ਆਉਣਾ

    ਇਸ ਤੋਂ ਪਹਿਲਾਂ ਸੀਡੀਸੀ ਨੇ ਤਿੰਨ ਲੱਛਣ ਦੱਸੇ ਸਨ- ਸਾਹ ਫੁੱਲਣਾ, ਖੰਘ ਅਤੇ ਬੁਖਾਰ

    ਆਫਿਸ ਆਫ਼ ਪੈਂਡਾਮਿਕਸ ਐਂਡ ਇਮਰਜਿੰਗ ਥਰੈਟਜ਼ ਦੇ ਸਾਬਕਾ ਡਾਇਰੈਕਟਰ ਮਾਰੀਓ ਰਾਮੀਰੈਜ਼ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਨਵੀਆਂ ਬਿਮਾਰੀਆਂ ਵਿੱਚ ਸਮੇਂ ਦੇ ਹਿਸਾਬ ਨਾਲ ਲੱਛਣ ਬਦਲਦੇ ਰਹਿੰਦੇ ਹਨ, ਇਥੋਂ ਤੱਕ ਕਿ ਵਾਰੀ-ਵਾਰੀ ਆਉਣ ਵਾਲੀਆਂ ਬਿਮਾਰੀਆਂ ਵਿੱਚ ਵੀ ਜਿਵੇਂ ਕਿ ਮੌਸਮੀ ਫਲੂ।

    “ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ ਇਹ ਛੇ ਲੱਛਣ ਕੋਵਿਡ-19 ਦੇ ਹਨ।”

  3. ਜੇ ਲਾਗ ਵਾਲੇ ਖੇਤਰ 'ਚੋਂ ਆਏ ਹੋ ਤਾਂ ਕੀ ਕਰਨਾ ਚਾਹੀਦਾ ਹੈ?

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ।

    ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ।

    ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  4. ਕੋਰੋਨਾਵਾਇਰਸ ਕਾਰਨ ਨੌਜਵਾਨਾਂ ਨੂੰ ਕਿੰਨਾ ਖ਼ਤਰਾ?

    ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋੋਰੋਨਾਵਾਇਰਸ ਕਾਰਨ ਬਜ਼ੁਰਗ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ।

    ਪਰ ਇਸ ਕਾਰਨ ਨੌਜਵਾਨਾਂ ਨੂੰ ਕਿੰਨਾ ਖ਼ਤਰਾ ਹੈ, ਜਾਣਨ ਲਈ ਇਹ ਵੀਡੀਓ ਦੇਖੋ।

  5. ਸਭ ਤੋਂ ਵੱਧ ਮਾਮਲਿਆਂ ਵਾਲੇ 5 ਦੇਸ

    ਜੌਹਨਜ਼ ਹੌਪਕਿਨਜ਼ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 30 ਲੱਖ ਤੋਂ ਵੱਧ ਮਾਮਲੇ ਹੋ ਗਏ ਹਨ। ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਦੇਸਾਂ ਵਿੱਚ ਸਭ ਤੋਂ ਵੱਧ ਮਾਮਲੇ ਹਨ।

    ਅਮਰੀਕਾ: 988,189

    ਸਪੇਨ: 229,422

    ਇਟਲੀ: 199,414

    ਫਰਾਂਸ: 165,963

    ਜਰਮਨੀ: 158,758

  6. ਅਰਜਨਟੀਨਾ ਨੇ 1 ਸਤੰਬਰ ਤੱਕ ਉਡਾਣਾਂ 'ਤੇ ਲਾਈ ਪਾਬੰਦੀ

    ਅਰਜਨਟੀਨਾ ਨੇ ਸਾਰੀਆਂ ਹੀ ਘਰੇਲੂ ਅਤੇ ਕੌਮਾਂਤਰੀ ਉਡਾਣਾਂ 'ਤੇ 1 ਸਤੰਬਰ ਤੱਕ ਪਾਬੰਦੀ ਲਾ ਦਿੱਤੀ ਹੈ।

    ਅਧਿਕਾਰੀਆਂ ਨੇ ਕਿਹਾ ਕਿ ਏਅਰਲਾਈਨਜ਼ ਨੂੰ ਉਨ੍ਹਾਂ ਉਡਾਣਾਂ ਲਈ ਟਿਕਟਾਂ ਵੇਚਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਜੋ ਅਗਲੇ ਚਾਰ ਮਹੀਨਿਆਂ ਵਿੱਚ ਉਡਾਣ ਨਹੀਂ ਭਰ ਸਕਦੀਆਂ।

    ਹਵਾਬਾਜ਼ੀ ਉਦਯੋਗ ਸਮੂਹਾਂ ਨੂੰ ਫਿਕਰ ਹੈ ਕਿ ਹਜ਼ਾਰਾਂ ਲੋਕਾਂ ਦੀ ਨੌਕਰੀ ਜਾ ਸਕਦੀ ਹੈ।

    ਫਿਲਹਾਲ ਦੇਸ ਵਿੱਚ 4000 ਕੋਰੋਨਾਵਾਇਰਸ ਦੇ ਮਾਮਲੇ ਹਨ ਜਦੋਂਕਿ 192 ਲੋਕਾਂ ਦੀ ਮੌਤ ਹੋ ਚੁੱਕੀ ਹੈ।

  7. ਦੇਸ ਆਪਣੀ ਇੱਛਾ ਅਨੁਸਾਰ ਸੁਝਾਅ ਮੰਨ ਜਾਂ ਰੱਦ ਕਰ ਸਕਦੇ ਹਨ: WHO

    ਕੋਰੋਨਾਵਾਇਰਸ ਮਹਾਂਮਾਰੀ ਨਾਲ ਨਜਿੱਠਣ ਵਿੱਚ ਲਾਪਰਵਾਹੀ ਦੇ ਇਲਜ਼ਾਮਾਂ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਸੰਗਠਨ ਦਾ ਬਚਾਅ ਕੀਤਾ।

    ਡਾਕਟਰ ਟੈਡਰੋਸ ਐਡੇਨਹੋਮ ਗੈਬਰੇਯਾਸਿਸ ਨੇ ਕਿਹਾ ਕਿ 30 ਜਨਵਰੀ ਨੂੰ ਜਦੋਂ ‘ਜਨਤਕ ਸਿਹਤ ਐਮਰਜੈਂਸੀ ਬਾਰੇ ਕੌਮਾਂਤਰੀ ਚਿੰਤਾ’ ਐਲਾਨ ਦਿੱਤੀ ਗਈ ਸੀ, ਉਦੋਂ ਚੀਨ ਤੋਂ ਬਾਹਰ 82 ਮਾਮਲੇ ਸਨ ਅਤੇ ਕੋਈ ਮੌਤ ਨਹੀਂ ਹੋਈ, ਤਾਂ ਦੁਨੀਆ ਦੇ ਦੇਸਾਂ ਨੂੰ ਸੁਣਨਾ ਚਾਹੀਦਾ ਸੀ।

    ਹਾਲਾਂਕਿ ਡਾ. ਟੈਡਰੋਸ ਨੇ ਕਿਹਾ, "WHO ਕੋਲ ਸੁਝਾਅ ਲਾਗੂ ਕਰਵਾਉਣ ਦੀ ਤਾਕਤ ਨਹੀਂ ਹੈ। ਦੇਸ ਆਪਣੀ ਇੱਛਾ ਅਨੁਸਾਰ ਇਸ ਨੂੰ ਮਨ ਸਕਦੇ ਹਨ ਜਾਂ ਰੱਦ ਕਰ ਸਕਦੇ ਹਨ।"

  8. ਜਲੰਧਰ ਤੋਂ ਹੁਸ਼ਿਆਰਪੁਰ ਆਉਣ ਵਾਲਿਆਂ 'ਤੇ ਪਾਬੰਦੀ

    ਜਲੰਧਰ ਤੋਂ ਹੁਸ਼ਿਆਰਪੁਰ ਆਉਣ ਵਾਲਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਜਲੰਧਰ ਵਿੱਚ ਵੱਧਦੇ ਕੋਰੋਨਾਵਾਇਰਸ ਦੇ ਮਾਮਲਿਆਂ ਕਾਰਨ ਇਹ ਫੈਸਲਾ ਲਿਆ ਹੈ।

    ਜਲੰਧਰ ਤੋਂ ਆਉਣ ਵਾਲੇ ਨੈਸ਼ਨਲ ਹਾਈਵੇਅ ਜਾਂ ਲਿੰਕ ਰੋਡ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਹਨ।

    ਜਲੰਧਰ ਦਾ ਰਹਿਣ ਵਾਲਾ ਕੋਈ ਵੀ ਵਿਅਕਤੀ ਜੇ ਹੁਸ਼ਿਆਰਪੁਰ ਵਿੱਚ ਨੌਕਰੀ ਕਰ ਰਿਹਾ ਤਾਂ ਉਸ ਨੂੰ ਹੁਸ਼ਿਆਰਪੁਰ ਵਿੱਚ ਹੀ ਰਿਹਾਇਸ਼ ਰੱਖਣੀ ਪਏਗੀ।

  9. ਨਿਊਜ਼ੀਲੈਂਡ ਦਾ ਦਾਅਵਾ- ਕਮਿਊਨਿਟੀ ਟਰਾਂਸਮਿਸ਼ਨ ਰੋਕਿਆ

    ਨਿਊਜ਼ੀਲੈਂਡ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੋਵਿਡ-19 ਦਾ ਕਮਿਊਨਿਟੀ ਟਰਾਂਸਮਿਸ਼ਨ ਰੋਕ ਦਿੱਤਾ ਹੈ ਤੇ ਵਾਇਰਸ ਫਿਲਹਾਲ ਲਈ ਖ਼ਤਮ ਕਰ ਦਿੱਤਾ ਹੈ।

    ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਕਿ ਵਰਤਮਾਨ ਵਿੱਚ ਵਾਇਰਸ ਖ਼ਤਮ ਕਰ ਦਿੱਤਾ ਹੈ।

    ਪਰ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਦਾ ਪੂਰੀ ਤਰ੍ਹਾਂ ਖਾਤਮਾ ਹੋ ਗਿਆ ਹੈ।

    ਦੇਸ ਵਿੱਚ ਕੁਝ ਗੈਰ-ਜ਼ਰੂਰੀ ਕਾਰੋਬਾਰ, ਸਿਹਤ ਸੰਭਾਲ ਅਤੇ ਸਿੱਖਿਆ ਗਤੀਵਿਧੀ ਮੁੜ ਸ਼ੁਰੂ ਹੋ ਜਾਵੇਗੀ।

  10. ਚੀਨ ਖਿਲਾਫ਼ ਗੰਭੀਰ ਜਾਂਚ ਸ਼ੁਰੂ- ਟਰੰਪ

    ਵ੍ਹਾਈਟ ਹਾਊਸ ਵਿੱਚ ਹੋਈ ਪ੍ਰੈਸ ਬ੍ਰੀਫਿੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਚੀਨ ਦੇ ਪ੍ਰਤੀਕਰਮ ਨੂੰ ਲੈ ਕੇ ‘ਬੇਹੱਦ ਗੰਭੀਰ ਜਾਂਚ’ ਸ਼ੁਰੂ ਕਰ ਦਿੱਤੀ ਹੈ।

    ਉਨ੍ਹਾਂ ਨੇ ਕਿਹਾ, "ਅਸੀਂ ਚੀਨ ਤੋਂ ਖੁਸ਼ ਨਹੀਂ ਹਾਂ, ਅਸੀਂ ਪੂਰੀ ਸਥਿਤੀ ਤੋਂ ਖੁਸ਼ ਨਹੀਂ ਹਾਂ ਕਿਉਂਕਿ ਸਾਡਾ ਮੰਨਣਾ ਹੈ ਕਿ ਇਸ ਨੂੰ ਰੋਕਿਆ ਜਾ ਸਕਦਾ ਸੀ ਜਿੱਥੋਂ ਇਹ ਸ਼ੁਰੂ ਹੋਇਆ ਸੀ।"

    "ਇੱਥੇ ਕੋਈ ਵੀ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਰਿਹਾ, ਅਸੀਂ ਉਨ੍ਹਾਂ ਲੋਕਾਂ ਦੇ ਸਮੂਹ ਨੂੰ ਦੇਖ ਰਹੇ ਹਾਂ ਜੋ ਉਸ ਜਗ੍ਹਾ ’ਤੇ ਇਸ ਨੂੰ ਰੋਕ ਸਕਦੇ ਸੀ ਜਿੱਥੇ ਇਹ ਪੈਦਾ ਹੋਇਆ ਸੀ।"

    ਚੀਨ ਵੱਲ ਇਸ਼ਾਰਾ ਕਰਦਿਆਂ ਟਰੰਪ ਨੇ ਕਿਹਾ, "ਉਹ ਸਿਰਫ਼ ਸਾਨੂੰ ਹੀ ਨਹੀਂ, ਬਲਕਿ ਪੂਰੀ ਦੁਨੀਆਂ ਨੂੰ ਬਚਾ ਸਕਦੇ ਸਨ।"

  11. ਜਦੋਂ ਤੁਸੀਂ ਸੁੱਤੇ ਹੋਏ ਸੀ ਤਾਂ ਦੇਸ, ਦੁਨੀਆਂ ਵਿੱਚ ਕੀ ਹੋ ਰਿਹਾ ਸੀ...

    ਸਤਿ ਸ੍ਰੀ ਅਕਾਲ, ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਹੁਣ ਤੱਕ ਕੀ ਹੋਇਆ:

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 30 ਲੱਖ 37 ਹਜ਼ਾਰ 605 ਹੋ ਗਏ ਹਨ ਅਤੇ ਕੁੱਲ ਮੌਤਾਂ 2,10,841 ਹੋ ਚੁੱਕੀਆਂ ਹਨ।
    • ਭਾਰਤ ਵਿੱਚ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ 28 ਹਜ਼ਾਰ ਪਹੁੰਚ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 886 ਹੋ ਗਈ ਹੈ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਕਰੀਬ 10 ਲੱਖ ਅਤੇ ਮ੍ਰਿਤਕਾਂ ਦੀ ਗਿਣਤੀ 55 ਹਜ਼ਾਰ ਤੋਂ ਜ਼ਿਆਦਾ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਚੀਨ ਦੇ ਪ੍ਰਤੀਕਰਮ ਨੂੰ ਲੈ ਕੇ ‘ਬੇਹੱਦ ਗੰਭੀਰ ਜਾਂਚ’ ਸ਼ੁਰੂ ਕਰ ਦਿੱਤੀ ਹੈ।
    • WHO ਮੁਤਾਬਕ ਦੁਨੀਆਂ ਦੇ ਦੇਸਾਂ ਨੂੰ ਉਦੋਂ ਸੁਣਨਾ ਚਾਹੀਦਾ ਸੀ ਜਦੋਂ '30 ਜਨਵਰੀ ਨੂੰ ਜਨਤਕ ਸਿਹਤ ਐਮਰਜੈਂਸੀ' ਨੂੰ ਲੈ ਕੇ ਕੌਮਾਂਤਰੀ ਚਿੰਤਾ ਐਲਾਨ ਦਿੱਤਾ ਸੀ।
    • ਕੋਰੋਨਾਵਾਇਰਸ ਤੋਂ ਪੀੜਤ ਯੂਕੇ ਦੇ ਪੀਐੱਮ ਬੋਰਿਸ ਜੌਨਸਨ ਤੰਦਰੁਸਤ ਹੋ ਕੇ ਕੰਮ ’ਤੇ ਪਰਤ ਆਏ ਹਨ।
    • ਬ੍ਰਿਟੇਨ ਦੇ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਕੋਰੋਨਾਵਾਇਰਸ ਕਾਰਨ ਮਰਨ ਵਾਲੇ ਮੈਡੀਕਲ ਸਟਾਫ ਦੇ ਪਰਿਵਾਰ ਵਾਲਿਆਂ ਨੂੰ 60 ਹਜ਼ਾਰ ਪੌਂਡ ਦਿੱਤੇ ਜਾਣਗੇ।
    • ਇਟਲੀ ਨੇ 4 ਮਈ ਤੋਂ ਲੌਕਡਾਊਨ 'ਚ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ।
    • ਜਰਮਨੀ ਵਿੱਚ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 330 ਕੇਸ ਹਨ ਅਤੇ ਹੁਣ ਤੱਕ 19 ਮੌਤਾਂ ਦਰਜ ਹੋਈਆਂ ਹਨ।
    • ਨਾਂਦੇੜ ਤੋਂ ਪੰਜਾਬ ਪਰਤੇ ਸ਼ਰਧਾਲੂਆਂ ਵਿੱਚੋਂ 8 ਲੋਕ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।
    • ਪੀਐੱਮ ਮੋਦੀ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸੁਰੱਖਿਅਤ ਖੇਤਰਾਂ 'ਚ ਦੁਕਾਨਾਂ-ਕਾਰੋਬਾਰ ਖੋਲ੍ਹਣ ਦੀ ਮੰਗ ਕੀਤੀ।

    ਕੋਰੋਨਾਵਾਇਰਸ ਸਬੰਧੀ ਦੇਸ ਅਤੇ ਦੁਨੀਆਂ ਦੀ 27ਅਪ੍ਰੈਲ ਦੀ ਹਰ ਅਪਡੇਟ ਲੈਣ ਲਈ ਸਾਡੇ ਲਾਈਵ ਪੇਜ ਦੇ ਇਸ ਲਿੰਕ 'ਤੇ ਕਲਿੱਕਕਰੋ