You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਦੁਨੀਆਂ 'ਚ 'ਇੱਕ ਅਰਬ ਲੋਕਾਂ ਨੂੰ ਲਗ ਸਕਦੀ ਹੈ ਕੋਰੋਨਾ ਦੀ ਲਾਗ'; ਪਲਾਜ਼ਮਾ ਥੈਰੇਪੀ ਹੋ ਸਕਦੀ ਹੈ ਹਾਨੀਕਾਰਕ-ਸਿਹਤ ਮੰਤਰਾਲਾ

ਦੁਨੀਆਂ ਭਾਰ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 30 ਲੱਖ ਪਾਰ ਹੋ ਗਈ ਹੈ ਤੇ 2.10 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ

ਲਾਈਵ ਕਵਰੇਜ

  1. ਪੰਚਕੂਲਾ ਵਿਚ ਬਜ਼ੁਰਗ ਜਦੋਂ ਪੁਲਿਸ ਨੂੰ ਦੇਖ ਰੋਣ ਲੱਗਾ

    ਕਰਨ ਪੁਰੀ ਬਜ਼ੁਰਗ ਹਨ ਅਤੇ ਘਰ ਵਿਚ ਇਕੱਲੇ ਰਹਿੰਦੇ ਹਨ। ਜਦੋਂ ਪੁਲਿਸ ਨੇ ਉਨ੍ਹਾਂ ਦੇ ਘਰ ਦੀ ਘੰਟੀ ਬਜਾਈ ਤਾਂ ਉਹ ਪਹਿਲਾਂ ਉਹ ਘਰ ਤੋਂ ਬਾਹਰ ਆਪਣੇ ਗੇਟ ਤੱਕ ਆਉਂਦੇ ਹੋਏ ਪੁਲਿਸ ਵਾਲਿਆਂ ਨੂੰ ਆਪਣੀ ਪਛਾਣ ਦੱਸਦੇ ਰਹੇ ।ਪਰ ਜਦੋਂ ਉਹ ਗੇਟ ਕੋਲ ਆਏ ਤਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਸਾਹਮਣੇ ਕੇਸ ਰੱਖਦਿਆਂ ਜਨਮ ਦਿਨ ਮੁਬਾਰਕ ਕਿਹਾ ਤਾਂ ਉਹ ਰੋਣ ਲੱਗ ਪਿਆ। ...ਤੁਸੀਂ ਵੀ ਦੇਖੋ ਇਹ ਵੀਡੀਓ....

  2. ਕਿਮ ਜੋਂਗ ਉਨ ਦੀ ਸਿਹਤ ਵਿਗੜਨ ਦੀਆਂ ਅਟਕਲਾਂ: ਕੌਣ ਹੈ ਉੱਤਰੀ ਕੋਰੀਆ ਦਾ ਵਾਰਸ

  3. ਕੋਰੋਨਾ ਅਪਡੇਟ: ਭਾਰਤ ਵਿਚ ਮਰੀਜ਼ ਦੁੱਗਣੇ ਹੋਣ ਦਾ ਪੀਰੀਅਡ 10.2 ਦਿਨ

    ਭਾਰਤ ਵਿਚ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਲਾਗ ਵਾਲੇ ਲੋਕਾਂ ਦੀ ਗਿਣਤੀ 29934 ਹੋ ਗਈ ਹੈ।

    ਪਿਛਲੇ 24 ਘੰਟਿਆਂ ਵਿਚ 62 ਮੌਤਾਂ ਹੋਈਆਂ ਹਨ ਤੇ ਹੁਣ ਤੱਕ 6869 ਲੋਕ ਠੀਕ ਹੋਏ ਹਨ।

    ਦੇਸ਼ ਦੇ 17 ਜ਼ਿਲ੍ਹਿਆਂ ਵਿਚ ਪਿਛਲੇ 28 ਦਿਨਾਂ ਤੋਂ ਕੋਈ ਕੇਸ ਨਹੀਂ ਆਇਆ ਹੈ।

    ਭਾਰਤ ਵਿਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣ ਦਾ ਪੀਰੀਅਡ 10.2 ਦਿਨ ਹੈ।

    ਭਾਰਤ ਵਿਚ ਰਿਕਵਰੀ ਰੇਟ 23 ਫ਼ੀਸਦ ਤੋਂ ਉੱਤੇ ਪਹੁੰਚ ਗਿਆ ਹੈ।

  4. ਕੋਰੋਨਾਵਾਇਰਸ ਤੇ ਪਲਾਜ਼ਮਾ ਥੈਰੇਪੀ: ਪਲਾਜ਼ਮਾ ਡੋਨੇਟ ਕਰਨ ਵਾਲੀ ਕੁੜੀ ਦਾ ਤਜਰਬਾ

    ਪਲਾਜ਼ਮਾ ਥੈਰੇਪੀ ਨਾਲ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦੇ ਵੀ ਠੀਕ ਹੋਣ ਦੀ ਉਮੀਦ ਜਾਗੀ ਹੈ। ਇਸ ਥੈਰੇਪੀ ਦੇ ਹੁਣ ਤੱਕ ਦੇ ਟਰਾਇਲ ਦੇ ਕੁਝ ਨਤੀਜੇ ਵੀ ਚੰਗੇ ਨਿਕਲੇ ਹਨ।

    ਸਰਕਾਰ ਸਾਰੇ ਠੀਕ ਹੋਏ ਮਰੀਜ਼ਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕਰ ਰਹੀ ਹੈ। ਪਰ ਕਈ ਕਾਰਨਾਂ ਕਰਕੇ ਲੋਕ ਸਾਹਮਣੇ ਨਹੀਂ ਆ ਰਹੇ।

    ਅਜਿਹੇ ਵਿੱਚ ਗੁਜਰਾਤ ਦੇ ਅਹਿਮਦਾਬਾਦ ਦੀ ਰਹਿਣ ਵਾਲੀ ਸੁਮਿਤੀ ਸਿੰਘ ਵਰਗੇ ਕੁਝ ਲੋਕ ਇਸਦੇ ਲਈ ਦੂਜਿਆਂ ਨੂੰ ਪ੍ਰੇਰਿਤ ਕਰ ਰਹੇ ਹਨ।

    ਇਲਾਜ ਤੋਂ ਬਾਅਦ ਕੋਰੋਨਾਵਾਇਰਸ ਨੂੰ ਹਰਾਉਣ ਵਾਲੀ ਸੁਮਿਤੀ ਨੇ ਹੁਣ ਦੂਜੇ ਮਰੀਜ਼ਾਂ ਨੂੰ ਬਚਾਉਣ ਲਈ ਆਪਣਾ ਪਲਾਜ਼ਮਾ ਡੋਨੇਟ ਕੀਤਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  5. ਪੰਜਾਬ : ਕੀ ਲੌਕਡਾਊਨ ਲੋਕਾਂ ਦੀਆਂ ਜਾਨਾਂ ਵੀ ਬਚਾ ਰਿਹਾ ਹੈ?

    ਪੰਜਾਬ ਦੇ ਅੰਮ੍ਰਿਤਸਰ ਵਿਚਲੇ ਸ਼ਿਵਪੁਰੀ ਸ਼ਮਸ਼ਾਨਘਾਟ ਦੇ ਵਰਕਰ ਧਰਮਿੰਦਰ ਮੁਤਾਬਕ ਲੌਕਡਾਊਨ ਦੇ ਸਮੇਂ ਦੌਰਾਨ ਸਸਕਾਰ ਲਈ ਆਉਣ ਵਾਲੇ ਮ੍ਰਿਤਕਾਂ ਦੀ ਗਿਣਤੀ ਵਿਚ ਕਮੀ ਆਈ ਹੈ।

    ਅੰਮ੍ਰਿਤਸਰ ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ ਦਾ ਕਹਿਣ ਹੈ ਕਿ ਲੋਕਾਂ ਦੇ ਘਰਾਂ ਵਿਚ ਰਹਿਣ ਨਾਲ ਸੜਕ ਐਕਸੀਡੈਂਟ, ਅਪਰਾਧ, ਤੇ ਲੜਾਈਆਂ ਵਿਚ ਕਮੀ ਆਈ ਹੈ ਅਤੇ ਵਾਤਾਵਰਨ ਵੀ ਸਾਫ਼ ਹੋਇਆ ਹੈ।

  6. ਕਦੋਂ ਤੱਕ ਆ ਜਾਵੇਗੀ ਕੋਰੋਨਾ ਦੀ ਦਵਾਈ

    ਕੀ ਸਤੰਬਰ ਮਹੀਨੇ ਤੱਕ ਕੋਵਿਡ-19 ਵੈਕਸੀਨ ਦੀਆਂ ਲੱਖਾਂ ਖ਼ੁਰਾਕਾਂ ਉਪਲੱਬਧ ਹੋ ਜਾਣਗੀਆਂ।

    ਭਾਵੇਂ ਇਹ ਅਸੰਭਵ ਜਿਹਾ ਲੱਗਦਾ ਸੀ ਪਰ ਹੁਣ ਯੂਕੇ ਦੀ ਔਕਸਫੌਰਡ ਯੂਨੀਵਰਸਿਟੀ ਦੇ ਜੇਨਰ ਇੰਸਟਸੀਚਿਊਟ ਦੇ ਦਆਵੇ ਉੱਤੇ ਭਰੋਸਾ ਕੀਤਾ ਜਾਵੇ ਤਾਂ ਪ੍ਰਭਾਵੀ ਵੈਕਸੀਨ ਲੱਭ ਲਈ ਗਈ ਹੈ। ਇਸ ਦਾ ਮਈ ਮਹੀਨੇ ਦੇ ਆਖ਼ਰ ਤੱਕ 6000 ਵਿਅਕਤੀਆਂ ਉੱਤੇ ਤਜਰਬਾ ਕੀਤਾ ਜਾਵੇਗਾ।

    ਨਿਊਯਾਰਕ ਟਾਇਮਜ਼ ਮੁਤਾਬਕ ਜੇਨਰ ਵੈਕਸੀਨ ਦਾ 6 ਬਾਂਦਰਾਂ ਉੱਤੇ ਯੂਐਸ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੀ ਮੌਨਟਾਨਾ ਵਿਚਲੇ ਰੌਕੀ ਮਾਊਂਨਟੇਨ ਲੈਬੌਟਰੀ ਵਿਚ ਟੈਸਟ ਕੀਤਾ ਗਿਆ।

    ਰਿਪੋਰਟ ਮੁਤਾਬਕ ਵੈਕਸੀਨ ਵਾਲੇ ਬਾਂਦਰ 28 ਦਿਨਾਂ ਬਾਅਦ ਵੀ ਤੰਦਰੁਸਤ ਰਹੇ ਅਤੇ ਜਿੰਨ੍ਹਾਂ ਨੂੰ ਵੈਕਸੀਨ ਨਹੀਂ ਦਿੱਤੀ ਗਈ ਉਹ ਬਿਮਾਰ ਪੈ ਗਏ।

    ਬਲੂਮਬਰਗ ਦੀ ਰਿਪੋਰਟ ਮੁਤਾਬਕ ਮਹਾਮਾਰੀ ਦੀ ਦਵਾਈ ਦੀ ਖੋਜ ਦਾ ਵਿੱਤੀ ਪ੍ਰਬੰਧ ਕਰਨ ਵਾਲੇ ਗਠਜੋੜ (ਸੀਈਪੀਆਈ )ਨੂੰ ਵੀ ਭਰੋਸਾ ਹੈ ਕਿ ਦਵਾਈ ਇਸੇ ਸਾਲ ਤਿਆਰ ਹੋ ਜਾਵੇਗੀ।

    ਸੀਈਪੀਆਈ ਨੇ ਪਹਿਲਾ ਟਾਇਮਜ਼ ਸਕੇਲ ਥੋੜਾ ਲੰਬਾ ਸੋਚਿਆ ਸੀ ਕਿਉਂ ਕਿ ਇਸ ਵਿਚ ਕਈ ਕੰਪਨੀਆਂ ਸ਼ਾਮਲ ਸਨ

  7. ਨੀਤੀ ਆਯੋਗ ਦੀ ਇਮਾਰਤ ਸੀਲ

    ਰਾਜਧਾਨੀ ਦਿੱਲੀ ਵਿੱਚ ਨੀਤੀ ਆਯੋਗ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ।

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਡਾਇਰੈਕਟਰ ਪੱਧਰ ਦੇ ਅਧਿਕਾਰੀ ਦੇ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਇਮਾਰਤ ਨੂੰ 48 ਘੰਟਿਆਂ ਲਈ ਸੀਲ ਕਰ ਦਿੱਤਾ ਹੈ।

  8. ਕੋਰੋਨਾਵਾਇਰਸ ਕਾਰਨ ਮਾਰੇ ਗਏ ਫਰੰਟਲਾਈਨ ਵਰਕਰਾਂ ਲਈ ਇੱਕ ਮਿੰਟ ਦਾ ਮੌਨ

    ਯੂਕੇ ਵਿੱਚ ਕੋਰੋਨਾਵਾਇਰਸ ਕਾਰਨ ਮਾਰੇ ਗਏ ਫਰੰਟਲਾਈਨ ਵਰਕਰਾਂ ਲਈ ਇੱਕ ਮਿੰਟ ਦਾ ਮੌਨ ਰੱਖਿਆ ਜਾਵੇਗਾ।

    ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੀ 11 ਵਜੇ ਸ਼ਰਧਾਂਜਲੀ ਦੇਣਗੇ।

    100 ਤੋਂ ਵੱਧ ਐੱਨਐੱਚਐੱਸ ਵਰਕਰ ਅਤੇ ਸਟਾਫ ਦੇ ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਕਈ ਟਰਾਂਸਪੋਰਟ ਤੇ ਹੋਰ ਅਹਿਮ ਵਰਕਰ ਸਨ।

  9. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਅਤੇ ਪੰਜਾਬ ਦੀ ਅਪਡੇਟ

    • ਪੂਰੀ ਦੁਨੀਆਂ 'ਚ ਕੋਰੋਨਾਵਾਇਰਸ ਲਾਗ ਦੇ ਮਾਮਲੇ 30 ਲੱਖ ਤੋਂ ਪਾਰ, 2.10 ਲੱਖ ਮੌਤਾਂ।
    • ਭਾਰਤ ਵਿੱਚ ਕੁੱਲ ਮਾਮਲੇ ਤਕਰੀਬਨ 29 ਹਜ਼ਾਰ ਤੋਂ ਪਾਰ ਅਤੇ 934 ਮੌਤਾਂ
    • ਆਸਟਰੇਲੀਆ ਦਾ ਦਾਅਵਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਸਿਰਫ਼ 12 ਨਵੇਂ ਮਾਮਲੇ ਸਾਹਮਣੇ ਆਏ।
    • 24 ਲੱਖ ਲੋਕਾਂ ਨੇ ਆਸਟਰੇਲੀਆ ਵਿੱਚ ਡਾਊਨਲੋਡ ਕੀਤੀ COVIDSafe ਐਪ
    • ਅਰਜਨਟੀਨਾ ਨੇ 1 ਸਤੰਬਰ ਤੱਕ ਉਡਾਣਾਂ 'ਤੇ ਲਾਈ ਪਾਬੰਦੀ
    • ਨਿਊਜ਼ੀਲੈਂਡ ਵਿੱਚ ਲੌਕਡਾਊਨ ਵਿੱਚ ਢਿੱਲ- ਖੁੱਲ੍ਹੇ ਰੈਸਟੋਰੈਂਟ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਜ਼ਰੂਰੀ।
    • ਕੋਰੋਨਾਵਾਇਰਸ ਕਾਰਨ ਮਾਰੇ ਗਏ ਫਰੰਟਲਾਈਨ ਵਰਕਰਾਂ ਲਈ ਯੂਕੇ ਵਿੱਚ 2 ਮਿੰਟ ਦਾ ਮੌਨ ਰੱਖਿਆ ਜਾਵੇਗਾ।
    • ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਯੋਸ਼ੀਰੋ ਮੋਰੀ ਮੁਤਾਬਕ ਜੇ ਕੋਰੋਨਾਵਾਇਰਸ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਖੇਡਾਂ ਨਹੀਂ ਹੋਣਗੀਆਂ।
    • ਜਰਮਨੀ ਵਿੱਚ ਕੋਰੋਨਾਵਾਇਰਸ ਲਾਗ ਦੀ ਦਰ ਫਿਰ ਵਧੀ।
    • ਚੀਨ ਦਾ ਕਹਿਣਾ ਹੈ ਕਿ ਚੀਨੀ ਟੈਸਟਿੰਗ ਕਿਟਜ਼ ਨੂੰ ਖਰਾਬ ਕਹਿਣਾ ਗ਼ੈਰ-ਜ਼ਿੰਮੇਵਾਰ ਹੈ
    • ਰਾਜਧਾਨੀ ਦਿੱਲੀ ਵਿੱਚ ਨੀਤੀ ਆਯੋਗ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ।
    • ਤਮਿਲਨਾਡੂ ਦੇ ਵੈਲੋਰ ਅਤੇ ਆਂਧਰ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਵਿਚਾਲੇ ਪੰਜ ਫੁੱਟ ਲੰਬੀ ਇਸ ਕੰਧ ਬਣਾਈ
    • ਨਾਂਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂਆਂ ਨੂੰ ਕੀਤਾ ਜਾਵੇਗਾ ਕੁਆਰੰਟੀਨ
    • ਕੋਟਾ ਵਿੱਚ ਫਸੇ 152 ਵਿਦਿਆਰਥੀ ਵਾਪਸ ਪੰਜਾਬ ਲਿਆਂਦੇ ਗਏ।
  10. ਚੀਨੀ ਟੈਸਟਿੰਗ ਕਿਟਜ਼ ਨੂੰ ਖ਼ਰਾਬ ਕਹਿਣਾ ਗੈਰ-ਜ਼ਿਮੇਵਾਰ- ਚੀਨ

    ਭਾਰਤ ਨੇ ਚੀਨ ਤੋਂ ਪੰਜ ਲੱਖ ਰੈਪਿਡ ਟੈਸਟਿੰਗ ਕਿਟ ਮੰਗਾਉਣ ਦਾ ਆਰਡਰ ਰੱਦ ਕਰ ਦਿੱਤਾ ਹੈ।

    ਇਹ ਕਿਟਜ਼ ਸਹੀ ਸਾਬਿਤ ਨਹੀਂ ਹੋ ਰਹੀਆਂ ਸਨ।

    ਕੇਂਦਰ ਸਰਕਾਰ ਨੇ ਸੂਬਿਆਂ ਨੂੰ ਭੇਜੀਆਂ ਟੈਸਟਿੰਗ ਕਿਟ ਵਾਪਸ ਮੰਗ ਲਈਆਂ ਹਨ।

    ਰੈਪਿਡ ਟੈਸਟਿੰਗ ਕਿਟਜ਼ ਤੋਂ ਨਤੀਜੇ ਆਉਣ ਵਿੱਚ 30 ਮਿੰਟ ਲੱਗਦੇ ਹਨ। ਇਸ ਤਰ੍ਹਾਂ ਅਧਿਕਾਰੀਆਂ ਨੂੰ ਕਿਸੇ ਖਾਸ ਇਲਾਕੇ ਵਿੱਚ ਇਨਫੈਕਸ਼ਨ ਫੈਲਣ ਦਾ ਅੰਦਾਜ਼ਾ ਲੱਗਦਾ ਹੈ।

    ਚੀਨੀ ਐਂਬੇਸੀ ਦੇ ਬੁਲਾਰੇ ਦਾ ਕਹਿਣਾ ਹੈ, “ਕੁੱਝ ਲੋਕਾਂ ਵੱਲੋਂ ਚੀਨੀ ਉਤਪਾਦਾਂ ਨੂੰ ਖ਼ਰਾਬ ਕਹਿਣਾ ਅਣਉਚਿਤ ਅਤੇ ਗੈਰ-ਜ਼ਿੰਮੇਵਾਰਾਨਾ ਹੈ।”

    ਚੀਨੀ ਐਂਬੇਸੀ ਦੇ ਕਾਉਂਸਲਰ ਤੇ ਬੁਲਾਰੇ ਜੀ ਰੋਂਗ ਨੇ ਕਿਹਾ, “ਅਸੀਂ ਆਈਸੀਐੱਮਆਰ ਦੇ ਮੁਲਾਂਕਣ ਅਤੇ ਫੈਸਲੇ ਬਾਰੇ ਗੰਭੀਰ ਹਾਂ। ਬਰਾਮਦ ਕੀਤੇ ਸਮਾਨ ਦੀ ਗੁਣਵੱਤਾ ਨੂੰ ਚੀਨ ਬਹੁਤ ਅਹਿਮੀਅਤ ਦਿੰਦਾ ਹੈ। ਫਿਲਹਾਲ ਭਾਰਤ ਵਿੱਚ ਚੀਨੀ ਐਂਬੇਸੀ ICMR ਅਤੇ ਦੋ ਚੀਨੀ ਕੰਪਨੀਆਂ ਨਾਲ ਕਰੀਬੀ ਸੰਪਰਕ ਵਿੱਚ ਹੈ ਤਾਂ ਕਿ ਅਸਲ ਹਾਲਾਤ ਬਾਰੇ ਪਤਾ ਲੱਗ ਸਕੇ।”

  11. ਦਿੱਲੀ ਵਿੱਚ 13 ਦਿਨਾਂ ਵਿੱਚ ਮਾਮਲੇ ਦੁਗਣੇ ਹੋ ਰਹੇ ਹਨ- ਸਤੇਂਦਰ ਜੈਨ

    ਦਿੱਲੀ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 3108 ਹਨ।

    ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੁਤਾਬਕ ਇਨ੍ਹਾਂ ਵਿੱਚੋਂ ਕੱਲ੍ਹ 190 ਨਵੇਂ ਮਾਮਲੇ ਸਾਹਮਣੇ ਆਏ ਸਨ।

    877 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂਕਿ 11 ਵੈਂਟੀਲੇਟਰ 'ਤੇ ਹਨ। ਹੁਣ ਤੱਕ ਦਿੱਲੀ ਵਿੱਚ ਕੁੱਲ ਮੌਤਾਂ 54 ਹਨ।

    ਸਤੇਂਦਰ ਜੈਨ ਮੁਤਾਬਕ ਦਿੱਲੀ ਵਿੱਚ 13 ਦਿਨਾਂ ਵਿੱਚ ਮਾਮਲੇ ਦੁਗਣੇ ਹੋ ਰਹੇ ਹਨ।

  12. ਕੋਟਾ ਵਿੱਚ ਫਸੇ 152 ਵਿਦਿਆਰਥੀ ਪੰਜਾਬ ਵਾਪਸ ਲਿਆਂਦੇ

    ਕੋਟਾ ਵਿੱਚ ਫਸੇ 152 ਵਿਦਿਆਰਥੀਆਂ ਨੂੰ ਪੰਜਾਬ ਵਾਪਸ ਲਿਆਂਦਾ ਗਿਆ ਹੈ।

    ਉਨ੍ਹਾਂ ਨੂੰ ਸੂਬੇ ਦੀਆਂ ਸਰਕਾਰੀ ਬੱਸਾਂ ਰਾਹੀਂ ਪਹਿਲਾਂ ਬਠਿੰਡਾ ਲਿਆਂਦਾ ਗਿਆ ਅਤੇ ਫਿਰ ਆਪਣੇ-ਆਪਣੇ ਖੇਤਰਾਂ ਲਈ ਰਵਾਨਾ ਕਰ ਦਿੱਤਾ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਇਸ ਤੋਂ ਇਲਾਵਾ ਪੰਜਾਬ ਦੇ 2900 ਮਜ਼ਦੂਰਾਂ ਨੂੰ 60 ਬੱਸਾਂ ਵਿੱਚ ਜੈਸਲਮੇਰ ਤੋਂ ਲਿਆਂਦਾ ਜਾ ਰਿਹਾ ਹੈ। ਉਹ ਅੱਜ ਗੰਗਾਨਗਰ ਰਾਹੀਂ ਪੰਜਾਬ ਪਹੁੰਚਣਗੇ।”

  13. ਕੋਰੋਨਾਵਾਇਰਸ ਵੈਕਸੀਨ: ਦੁਨੀਆਂ ਭਰ ਦੀ ਨਜ਼ਰ ਭਾਰਤ 'ਤੇ ਕਿਉਂ?

    ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਕੋਰੋਨਾਵਾਇਰਸ ਲਈ ਵੈਕਸੀਨ ਬਣਾ ਰਹੇ ਹਨ।

    ਅਮਰੀਕਾ ਅਤੇ ਭਾਰਤ ਪਿਛਲੇ ਤਿੰਨ ਦਹਾਕੇ ਤੋਂ ਇੱਕ ਸੰਯੁਕਤ ਵੈਕਸੀਨ ਡਿਵੈਲਪਮੈਂਟ ਪ੍ਰੋਗਰਾਮ ਚਲਾ ਰਹ ਹਨ।

    ਇਸ ਪ੍ਰੋਗਰਾਮ ਨੂੰ ਕੌਮਾਂਤਰੀ ਮਾਨਤਾ ਹਾਸਲ ਹੈ।

    ਦੋਵੇਂ ਦੇਸ ਮਿਲ ਕੇ ਡੇਂਗੂ, ਅੰਤੜੀਆਂ ਦੀਆਂ ਬਿਮਾਰੀਆਂ, ਫਲੂ ਅਤੇ ਟੀਬੀ ਦੀ ਰੋਕਥਾਮ 'ਤੇ ਨਾਲ ਮਿਲ ਕੇ ਕੰਮ ਕਰ ਚੁੱਕੇ ਹਨ।

    ਦੋਵੇਂ ਦੇਸ ਡੇਂਗੂ ਵੈਕਸੀਨ ਦੇ ਟਰਾਇਲਜ਼ ਭਵਿੱਖ ਵਿੱਚ ਕਰਨ ਵਾਲੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  14. ਕੋਰੋਨਾਵਾਇਰਸ ਲਈ ਜਾਰੀ ਕੀਤਾ ਫੰਡ ਕਿੱਥੋਂ ਆ ਰਿਹਾ ਹੈ?

  15. ਜਰਮਨੀ ਵਿੱਚ ਲਾਗ ਦੀ ਦਰ ਫਿਰ ਵਧੀ

    ਜਰਮਨੀ ਵਿੱਚ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ ਵਿੱਚ ਕੋਰੋਨਾਵਾਇਰਸ ਲਾਗ ਦੀ ਦਰ ਵੱਧ ਰਹੀ ਹੈ ਅਤੇ ਫਿਰ ਤੋਂ 1 'ਤੇ ਹੈ।

    ਇਸ ਦਾ ਮਤਲਬ ਹੈ ਕਿ 10 ਕੋਰੋਨਾਵਾਇਰਸ ਦੇ ਮਰੀਜ਼ 10 ਹੋਰ ਲੋਕਾਂ ਨੂੰ ਇਨਫੈਕਸ਼ਨ ਦੇ ਸਕਦੇ ਹਨ।

    ਪਿਛਲੇ ਹਫ਼ਤੇ ਇਹ ਦਰ ਘੱਟ ਕੇ 0.7 ਹੋ ਗਈ ਸੀ। ਯਾਨਿ ਕਿ 10 ਕੋਰੋਨਾਵਾਇਰਸ ਪੌਜ਼ਿਟਿਵ ਲੋਕ ਸਿਰਫ਼ 7 ਲੋਕਾਂ ਵਿੱਚ ਹੀ ਵਾਇਰਸ ਦੇ ਸਕਦੇ ਸੀ।

    ਪਿਛਲੇ ਹਫ਼ਤੇ ਜਰਮਨੀ ਨੂੰ ਉਮੀਦ ਵੀ ਸੀ ਕਿ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਕੁੱਝ ਦੁਕਾਨਾਂ ਅਤੇ ਸਕੂਲ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਸੀ।

  16. ਨੰਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂਆਂ ਨੂੰ ਕੀਤਾ ਜਾਵੇਗਾ ਕੁਆਰੰਟੀਨ

    ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨੰਦੇੜ ਸਾਹਿਬ ਤੋਂ ਪਰਤੇ ਸਾਰੇ ਹੀ ਸ਼ਰਧਾਲੂਆਂ ਨੂੰ ਕੁਆਰੰਟੀਨ ਕੀਤਾ ਜਾਵੇਗਾ।

    ਉਨ੍ਹਾਂ ਦੇ ਸੈਂਪਲ ਲੈ ਕੇ ਟੈਸਟ ਕੀਤੇ ਜਾਣਗੇ।

    ਨੰਦੇੜ ਸਾਹਿਬ ਤੋਂ ਪਰਤੇ 5 ਲੋਕਾਂ ਦੇ ਬਿਨਾ ਕੋਈ ਲੱਛਣ ਦੇ ਬਾਵਜੂਦ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਹੈ।

  17. ਕਈ ਲੋਕਾਂ ਵਿੱਚ ਕੋਰੋਨਾਵਾਇਰਸ ਦੇ ਜ਼ਿਆਦਾ ਗੰਭੀਰ ਲੱਛਣ ਕਿਉਂ ਹੁੰਦੇ ਹਨ?

    ਜ਼ਿਆਦਾਤਰ ਲੋਕਾਂ ਲਈ ਕੋਵਿਡ-19 ਇੱਕ ਹਲਕਾ ਜਿਹਾ ਸੰਕਰਮਣ ਹੈ। ਹਾਲਾਂਕਿ 20 ਫੀਸਦੀ ਵਿੱਚ ਇਸ ਬਿਮਾਰੀ ਦੇ ਗੰਭੀਰ ਲੱਛਣ ਵਿਕਸਤ ਹੁੰਦੇ ਹਨ, ਅਜਿਹਾ ਕਿਉਂ?

    ਅਜਿਹਾ ਕਿਸੇ ਵਿਅਕਤੀ ਦੀ ਪ੍ਰਤੀਰੋਧਕ ਸਮਰੱਥਾ ਕਾਰਨ ਹੁੰਦਾ ਹੈ ਅਤੇ ਕੁਝ ਜੈਨੇਟਿਕ ਕਾਰਨ ਵੀ ਹੋ ਸਕਦੇ ਹਨ।

    ਇਸਦੀ ਗਹਿਰੀ ਸਮਝ ਨਾਲ ਕਈ ਲੋਕਾਂ ਨੂੰ ਇੰਟੈਸਿਵ ਦੇਖਭਾਲ ਕਰਨ ਤੋਂ ਬਚਾਉਣ ਦੇ ਤਰੀਕੇ ਸਮਝ ਆ ਸਕਦੇ ਹਨ।

    ਪੂਰੀ ਖ਼ਬਰ ਪੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  18. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 29 ਹਜ਼ਾਰ ਤੋਂ ਪਾਰ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 29,435 ਹੋਏ ਤੇ ਮੌਤਾਂ ਦੀ ਗਿਣਤੀ 934 ਹੋਈ।

    ਸਿਹਤ ਮੰਤਰਾਲੇ ਮੁਤਾਬਕ 6868 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।

    ਪਿਛਲੇ 24 ਘੰਟਿਆਂ ਵਿੱਚ 1543 ਨਵੇਂ ਮਾਮਲੇ ਅਤੇ 62 ਮੌਤਾਂ ਹੋਈਆਂ ਹਨ।

    ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਵਿੱਚ ਹਨ। ਸੂਬੇ ਵਿੱਚ 8590 ਪੌਜ਼ਿਟਿਵ ਮਾਮਲੇ ਹਨ।

    3548 ਮਾਮਲਿਆਂ ਦੇ ਨਾਲ ਦੂਜੇ ਨੰਬਰ 'ਤੇ ਗੁਜਰਾਤ ਹੈ। ਤੀਜੇ ਨੰਬਰ 'ਤੇ ਦਿੱਲੀ ਜਿੱਥੇ 3108 ਮਾਮਲੇ ਹਨ।

  19. ਹਰਿਆਣਾ ਦੇ ਇੱਕ ਪਿੰਡ 'ਚ ਲੋਕਾਂ ਨੇ ਕੋਰੋਨਾਵਾਇਰਸ ਮਰੀਜ਼ ਦਾ ਸਸਕਾਰ ਕਰਨ ਤੋਂ ਰੋਕਿਆ

    ਬੀਬੀਸੀ ਸਹਿਯੋਗੀ ਸਤ ਸਿੰਘ ਦੀ ਰਿਪੋਰਟ:

    ਅੰਬਾਲਾ ਦੇ ਪਿੰਡ ਚਾਂਦਪੁਰਾ ਵਿੱਚ ਲੋਕਾਂ ਨੇ ਇੱਕ ਕੋਰੋਨਾਵਾਇਰਸ ਮਰੀਜ਼ ਦਾ ਸਸਕਾਰ ਕਰਨ ਤੋਂ ਰੋਕਿਆ।

    ਇਸ ਦੌਰਾਨ ਲੜਾਈ ਹੋਈ ਅਤੇ ਉਨ੍ਹਾਂ ਨੇ ਪੁਲਿਸ 'ਤੇ ਪੱਥਰਬਾਜ਼ੀ ਵੀ ਕੀਤੀ।

    ਲੋਕਾਂ ਦਾ ਦਾਅਵਾ ਸੀ ਕਿ ਇਹ ਮਰੀਜ਼ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ ਨਹੀਂ ਸੀ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਜਿਸ ਪਿੰਡ ਦਾ ਮਰੀਜ਼ ਸੀ ਉੱਥੇ ਹੀ ਸਸਕਾਰ ਕੀਤਾ ਜਾਵੇ।

  20. ਓਕਸਫੋਰਡ ਨੂੰ ਸਤੰਬਰ ਤੱਕ ਟੀਕੇ ਦੀ ਉਮੀਦ

    ਓਕਸਫੋਰਡ ਯੂਨੀਵਰਸਿਟੀ ਦੇ ਜੈਨਰ ਇੰਸਟੀਚਿਊਟ ਨੇ ਸਭ ਤੋਂ ਅੱਗੇ ਵੱਧਦਿਆਂ ਕੋਰੋਨਾਵਾਇਰਸ ਦਾ ਇੱਕ ਟੀਕਾ ਤਿਆਰ ਕਰ ਲਿਆ ਹੈ।

    ਨਿਊਯਾਰਕ ਟਾਈਮਜ਼ ਮੁਤਾਬਕ ਉਹ ਉਮੀਦ ਕਰ ਰਹੇ ਹਨ ਕਿ ਸਤੰਬਰ ਤੱਕ ਇਹ ਟੀਕਾ ਉਪਲਬਧ ਹੋ ਜਾਵੇਗਾ।

    ਜਦੋਂ ਟੀਕਾ ਬਣਾਉਣ ਵਿੱਚ ਲੱਗੀਆਂ ਹੋਰ ਕਈ ਟੀਮਾਂ ਹਾਲੇ ਕੁਝ ਹੀ ਲੋਕਾਂ ’ਤੇ ਕਲੀਨਿਕਲ ਟਰਾਇਲ ਕਰ ਰਹੀਆਂ ਹਨ ਤਾਂ ਜੈਨਰ ਇਸਟੀਚਿਊਟ ਦੇ ਸ਼ੁਰੂਆਤੀ ਟਰਾਇਲ ਮਨੁੱਖਾਂ ਲਈ ਸੁਰੱਖਿਅਤ ਸਾਬਿਤ ਹੋ ਰਹੇ ਹਨ।

    ‘ਮੱਧ ਮਈ ਵਿੱਚ 6000 ਲੋਕਾਂ ’ਤੇ ਟੈਸਟ ਕਰਨ ਦਾ ਟੀਚਾ ਹੈ, ਇਸ ਉਮੀਦ ਦੇ ਨਾਲ ਕਿ ਇਹ ਮਨੁੱਖਾਂ ਲਈ ਸੁਰੱਖਿਅਤ ਅਤੇ ਕਾਰਗਰ ਹੈ।’

    ਜੇ ਇਹ ਕਾਮਯਾਬ ਹੁੰਦਾ ਹੈ ਤਾਂ ਰੈਗੁਲੇਟਰਜ਼ ਤੋਂ ਐਮਰਜੈਂਸੀ ਮਨਜ਼ੂਰੀ ਤੋਂ ਬਾਅਦ ਇਹ ਟੀਕਾ ਸਤੰਬਰ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ।