ਕੋਰੋਨਾਵਾਇਰਸ: ਰਾਜਪੁਰਾ ’ਚ ਇੱਕੋ ਦਿਨ ਵਿੱਚ 18 ਨਵੇਂ ਮਾਮਲੇ, ਇਮਰਾਨ ਖ਼ਾਨ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 25 ਲੱਖ ਪਾਰ, ਸੰਯੁਕਤ ਰਾਸ਼ਟਰ ਨੇ ਕਿਹਾ ਭੁੱਖਮਰੀ ਨਾਲ ਹੋ ਸਕਦੀ ਹੈ ਦੁਗਣੇ ਲੋਕਾਂ ਦੀ ਮੌਤ

ਲਾਈਵ ਕਵਰੇਜ

  1. ਕੈਪਟਨ ਦੀ ਪੇਟਿੰਗ ਨਾਲ ਕੋਰੋਨਾ ਲਈ ਸੁਨੇਹਾ

    ਕੋਵਿਡ-19 ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਫਾਜ਼ਿਲਕਾ ਦੀ 21 ਸਾਲਾਂ ਊਸ਼ਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੇਂਟਿੰਗ ਬਣਾਈ ਹੈ।

    ਇਸ ਪੇਟਿੰਗ ਨਾਲ ਊਸ਼ਾ ਦੀ ਤਸਵੀਰ ਨੂੰ ਮੁੱਖ ਮੰਤਰੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ।

    ਮੁੱਖ ਮੰਤਰੀ ਨੇ ਲਿਖਿਆ,''ਉਸ਼ਾ ਨੇ ਪੇਟਿੰਗ ਬਣਾ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਰਲ ਕੇ ਹਦਾਇਤਾਂ ਦਾ ਪਾਲਣ ਕਰਕੇ ਹੀ ਕਰੋਨਾ ਨੂੰ ਭਜਾਇਆ ਜਾ ਸਕਦਾ ਹੈ। ਮੈਂ ਇਸ ਪਿਆਰੀ ਬੱਚੀ ਊਸ਼ਾ ਦਾ ਧੰਨਵਾਦ ਕਰਦਾ ਹਾਂ''।

    ਕੋਰੋਨਾਵਾਇਰਸ

    ਤਸਵੀਰ ਸਰੋਤ, ਕੈਪਟਨ ਅਮਰਿੰਦਰ ਸਿੰਘ/FB

  2. ਕੀ ਕੋਰੋਨਾ ਤੋਂ ਬਚਣ ਲਈ ਨਾਨ-ਵੈੱਜ਼ ਛੱਡਣਾ ਜਰੂਰੀ ਹੈ?

    ਕੋਰੋਨਾ ਬਾਰੇ ਬਹੁਤ ਸਾਰੀਆਂ ਅਫ਼ਵਾਹਾਂ ਹਨ। ਕੁਝ ਲੋਕ ਇਸ ਦੇ ਫ਼ੈਲਾ ਨੂੰ ਮਾਸ- ਮੱਛੀ ਖਾਣ ਨਾਲ ਜੋੜਕੇ ਦੇਖਦੇ ਹਨ। ਪਰ ਕੀ ਕੋਰੋਨਾ ਤੋਂ ਬਚਣ ਲਈ ਮਾਸ ਛੱਡਣਾ ਜਰੂਰੀ ਹੈ। ਮਿੱਥਾਂ ਤੇ ਧਾਰਨਾਵਾਂ ਤੋੜਨ ਲ਼ਈ ਦੇਖੋ ਇਹ ਵੀਡੀਓ

    ਵੀਡੀਓ ਕੈਪਸ਼ਨ, Coronavirus: ਕੀ ਚਿਕਨ ਤੇ ਅੰਡਾ ਖਾਣ ਨਾਲ ਫੈਲ ਸਕਦਾ ਹੈ?
  3. ਇਮਰਾਨ ਖ਼ਾਨ ਦੇ ਕੋਰੋਨਾ ਟੈਸਟ ਦੇ ਨਤੀਜੇ ਦੀ ਉਡੀਕ

    ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕੋਵਿਡ-19 ਟੈਸਟ ਦੇ ਨਤੀਜੇ ਦੀ ਉਡੀਕ ਹੋ ਰਹੀ ਹੈ।

    ਇਮਰਾਨ ਖ਼ਾਨ ਦੇ ਕੋਰੋਨਾ ਪੌਜ਼ਿਟਿਵ ਪਾਏ ਗਏ ਇੱਕ ਸਮਾਜ ਸੇਵੀ ਦੇ ਸੰਪਰਕ ਵਿਚ ਆਉਣ ਖ਼ਬਰ ਆਈ ਸੀ।

    ਮੰਗਲਵਾਰ ਨੂੰ ਇਮਰਾਨ ਦਾ ਟੈਸਟ ਸੈਂਪਲ ਲਿਆ ਗਿਆ ਸੀ ਅਤੇ ਅੱਜ ਬੁੱਧਵਾਰ ਨੂੰ ਰਿਪੋਰਟ ਆਉਣੀ ਹੈ।

    ਇਮਰਾਨ ਖ਼ਾਨ ਸੈਲਫ਼ ਆਈਸੋਲੇਸ਼ਨ ਵਿਚ ਜਾਣਗੇ ਜਾਂ ਨਹੀਂ ਇਹ ਟੈਸਟ ਦਾ ਨਤੀਜਾ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ

    ਕੋਰੋਨਾਵਾਇਰਸ, ਪਾਕਿਸਤਾਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਈਦੀ ਫਾਊਂਡੇਸ਼ਨ ਦੇ ਆਗੂ ਨੂੰ ਮਿਲੇ ਸਨ ਇਮਰਾਨ ਖ਼ਾਨ
  4. ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਯੂਕੇ ਦੇ ਪਹਿਲੇ ਸਿੱਖ ਐਮਰਜੈਂਸੀ ਸਲਾਹਾਕਾਰ ਕਿਵੇਂ ਸਨ ਕਈ ਲੋਕਾਂ ਲਈ ਪ੍ਰੇਰਨਾ

  5. ਕੋਰੋਨਾਵਾਇਰਸ ਸੰਕਟ : ਕੇਂਦਰ ਹਫ਼ਤੇ 'ਚ 4 ਦਿਨ ਦੇਵੇਗਾ ਮੀਡੀਆ ਬ੍ਰੀਫਿੰਗ

    ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਨਾਲ ਸਬੰਧਤ ਰੋਜ਼ਾਨਾਂ ਸ਼ਾਮੀ 4 ਵਜੇ ਹੋਣ ਵਾਲੀ ਪ੍ਰੈਸ ਕਾਨਫਰੰਸ ਨੂੰ ਹਫ਼ਤੇ ਵਿਚ 4 ਦਿਨ ਕਰਨ ਦਾ ਫ਼ੈਸਲਾ ਕੀਤਾ ਹੈ।

    ਹੁਣ ਕੈਬਨਿਟ ਬ੍ਰੀਫਿੰਗ ਤੇ ਪ੍ਰੈਸ ਰਿਲੀਜ਼ ਵੀ ਇੱਕ ਦਿਨ ਛੱਡ ਕੇ ਜਾਰੀ ਕੀਤਾ ਜਾਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਮੋਦੀ ਦੇ ਕਾੜ੍ਹਾ ਪੀਣ ਨਾਲ ਵਾਇਰਸ ਖਿਲਾਫ਼ ਤਕੜੇ ਹੋਣ ਦੇ ਦਾਅਵੇ ਦਾ ਕੀ ਹੈ ਸੱਚ

  7. ਨਵਾਂ ਸ਼ਹਿਰ ਹੋਇਆ ਕੋਰੋਨਾ ਮੁਕਤ , 18ਵਾਂ ਮਰੀਜ਼ ਵੀ ਠੀਕ

    ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਕੋਰੋਨਾ ਤੋਂ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਕੋਰੋਨਾ ਪ੍ਰਭਾਵਿਤ ਇਸ ਜ਼ਿਲ੍ਹੇ ਦਾ ਅਠਾਰਵਾਂ ਮਰੀਜ਼ ਅੱਜ ਠੀਕ ਹੋਣ ਬਾਅਦ ਘਰ ਰਵਾਨਾ ਹੋ ਗਿਆ।

    18 ਮਾਰਚ ਨੂੰ ਬਾਬਾ ਬਲਦੇਵ ਸਿੰਘ ਦੇ ਦੇਹਾਂਤ ਬਾਅਦ ਕੋਰੋਨਾ ਦੇ ਹੌਟਸਪਾਟ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਅੱਜ ਆਖਰੀ ਮਰੀਜ਼ ਦੇ ਸਿਹਤਯਾਬ ਹੋ ਕੇ ਘਰ ਜਾਣ ਨਾਲ ਵੱਡੀ ਰਾਹਤ ਮਿਲੀ ਹੈ।

    ਭਾਵੇਂ ਕਿ ਜ਼ਿਲ੍ਹੇ ਨੂੰ ਰੈੱਡ ਜ਼ੋਨ ’ਚੋਂ ਗ੍ਰੀਨ ਜ਼ੋਨ ’ਚ ਜਾਣ ਲਈ 28 ਦਿਨ ਇੰਤਜ਼ਾਰ ਕਰਨਾ ਪਵੇਗਾ ਪਰੰਤੂ ਜ਼ਿਲ੍ਹੇ ’ਤੇ ਕੋੋਰਨਾ ਦੀ ਦਹਿਸ਼ਤ ਦਾ ਪਿਆ ਪਰਛਾਵਾਂ ਅੱਜ ਸਮਾਪਤ ਹੋ ਗਿਆ।

    ਕੋਰੋਨਾਵਾਇਰਸ

    ਤਸਵੀਰ ਸਰੋਤ, Punjab PR

    ਤਸਵੀਰ ਕੈਪਸ਼ਨ, ਹਸਪਤਾਲ ਦੇ ਸਟਾਫ਼ ਦਾ ਫੁੱਲਾਂ ਦੀ ਵਰਖਾ ਤੇ ਤਾੜੀਆਂ ਨਾਲ ਕੀਤਾ ਧੰਨਵਾਦ
  8. ਕੋਰੋਨਾਵਾਇਰਸ : ਦੱਖਣੀ ਏਸ਼ੀਆਈ ਦੇਸ਼ਾਂ ਵਿਚ ਯੂਰਪ ਤੇ ਅਮਰੀਕਾ ਵਰਗਾ ਕਹਿਰ ਨਹੀਂ

    ਦੱਖਣੀ ਏਸ਼ੀਆਈ ਦੇਸਾਂ ਵਿਚ ਕੋਰੋਨਾ ਦਾ ਕਹਿਰ ਅਮਰੀਕਾ ਜਾਂ ਯੂਰਪ ਵਰਗਾ ਨਾ ਹੋਣ ਦਾ ਮਾਹਰਾਂ ਤੇ ਵਿਗਿਆਨੀਆਂ ਕੋਲ ਕੋਈ ਠੋਸ ਜਵਾਬ ਨਹੀਂ ਹੈ।

    ਥਾਈਲੈਂਡ: ਚੀਨ ਤੋਂ ਬਾਹਰ ਕੋਰੋਨਾ ਦਾ ਪਹਿਲਾ ਮਾਮਲਾ 13 ਜਨਵਰੀ ਨੂੰ ਆ ਗਿਆ ਸੀ ਪਰ ਹੁਣ ਇੱਥੇ 3000 ਕੇਸ ਸਨ ਤੇ 49 ਮੌਤਾਂ ਹੋਈਆਂ ਹਨ।

    ਵਿਅਤਨਾਮ : ਕਾਮਰੇਡਾਂ ਦੇ ਸਾਸ਼ਨ ਵਾਲੇ ਇਸ ਮੁਲਕ ਵਿਚ ਸਿਰਫ਼ 268 ਕੇਸ ਹਨ ਤੇ ਕੋਈ ਮੌਤ ਨਹੀਂ ਹੋਈ। ਜ਼ਿਲ੍ਹਿਆਂ ਨੂੰ ਕੁਆਰੰਟਾਇਨ ਕਰਨ ਦੇ ਤਜਰਬੇ ਦੀ ਪੂਰੀ ਦੂਨੀਆਂ ’ਚ ਚਰਚਾ ਹੋ ਰਹੀ ।

    ਇੰਡੋਨੇਸ਼ੀਆ : ਬਹੁਤ ਘੱਟ ਸਾਵਧਾਨੀਆਂ ਵਰਤੀਆਂ ਤੇ ਕੇਸ ਅਤੇ ਮੌਤਾਂ ਦਾ ਅੰਕੜਾਂ ਵਧ ਰਿਹਾ ਹੈ।

    ਮਿਆਂਮਾਰ : 300 ਟੈਸਟ ਰੋਜ਼ਾਨਾਂ ਕਰਨ ਦੀ ਸਮਰੱਥਾ ਪਰ ਸਰਕਾਰੀ ਅੰਕੜਿਆਂ ਮੁਤਾਬਕ ਕੇਸ ਕਾਫ਼ੀ ਘੱਟ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਿਆਂਮਾਰ ਵਿਚ ਤਾਂ WHO ਦਾ ਮੁਲਾਜ਼ਮ ਵੀ ਹਮਲੇ ਵਿਚ ਮਾਰਿਆ ਗਿਆ ਹੈ
  9. ਪੰਜਾਬ 'ਚੋਂ ਪੰਜਾਬੀਆਂ ਦਾ ਧੰਨਵਾਦ ਕਰਦੇ ਫਸੇ ਕਸ਼ਮੀਰੀ ਘਰ ਪਰਤੇ

  10. ਹਜੂਰ ਸਾਹਿਬ ਤੋਂ ਸਿੱਖ ਸ਼ਰਧਾਲੂਆਂ ਨੂੰ ਪੰਜਾਬ ਲਿਆਏਗੀ ਕੈਪਟਨ ਸਰਕਾਰ

    ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਫੋਨ ਕਰਕੇ ਦੱਸਿਆ ਕਿ ਹਜੂਰ ਸਾਹਿਬ, ਨਾਂਦੇੜ ਵਿਚ ਫਸੇ ਸਿੱਖ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦੀ ਮੰਗ ਮੰਨ ਲਈ ਗਈ ਹੈ।

    ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਪ੍ਰਮੁੱਖ ਸਕੱਤਰ ਨੂੰ ਟਰਾਂਸਪੋਰਟ ਦਾ ਪ੍ਰਬੰਧ ਕਰਨ ਲਈ ਕਹਿ ਦਿੱਤਾ ਗਿਆ ਹੈ। ਸਾਰਾ ਖ਼ਰਚ ਪੰਜਾਬ ਸਰਕਾਰ ਚੁੱਕੇਗੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਸਿਹਤ ਕਾਮਿਆਂ ਖ਼ਿਲਾਫ਼ ਹਿੰਸਾ ਦੇ ਦੋਸ਼ੀਆਂ ਨੂੰ ਹੋ ਸਕੇਗੀ 7 ਸਾਲ ਕੈਦ

    ਕੋਵਿਡ-19 ਖ਼ਿਲਾਫ਼ ਫਰੰਟਲਾਇਨ ਉੱਤੇ ਲੜ ਰਹੇ ਡਾਕਟਰਾਂ ਤੇ ਸਿਹਤ ਕਾਮਿਆਂ ਖ਼ਿਲਾਫ਼ ਹਿੰਸਾ ਵਿਰੁੱਧ ਕੇਂਦਰ ਸਖ਼ਤ ਹੋ ਗਿਆ ਹੈ।

    ਕੇਂਦਰੀ ਕੈਬਨਿਟ ਮੰਤਰੀ ਪ੍ਰਕਾਸ਼ ਜਾਵਡੇਕਰ ਮੁਤਾਬਕ ਸਿਹਤ ਕਾਮਿਆਂ ਖ਼ਿਲਾਫ਼ ਹਿੰਸਾ ਰੋਕਣ ਲਈ ਵਿਸ਼ੇਸ਼ ਆਰਡੀਨੈਂਸ ਲਿਆਂਦਾ ਗਿਆ ਹੈ।

    ਆਰਡੀਨੈਂਸ ਮੁਤਾਬਕ ਸਿਹਤ ਕਾਮਿਆਂ ਖ਼ਿਲਾਫ਼ ਹਿੰਸਾ ਦਾ ਦੋਸ਼ੀ ਪਾਏ ਜਾਣ ਉੱਤੇ 6 ਮਹੀਨੇ ਤੋਂ 7 ਸਾਲ ਤੱਕ ਕੈਦ ਹੋ ਸਕਦੀ ਹੈ।

    ਕੋਰੋਨਾਵਾਇਰਸ , ਇੰਡੀਆ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਆਰਡੀਨੈਂਸ ਵਿਚ 6 ਮਹੀਨੇ ਤੋਂ 7 ਸਾਲ ਤੱਕ ਕੈਦ ਦਾ ਪ੍ਰਬੰਧ
  12. ਸਪੇਨ, ਜਿੱਥੇ ਲੋਕਾਂ ਨੇ ਲੌਕਡਾਊ ਤੋੜਨ ਦਾ ਭਰਿਆ 690 ਲੱਖ ਪੌਂਡ ਦਾ ਜੁਰਮਾਨਾ

    ਸਪੇਨ ਦੀ ਸੰਸਦ ਵਿਚ ਲੌਕਡਾਊਨ 2 ਹਫ਼ਤੇ ਹੋਰ ਵਧਾਉਣ ਲਈ ਚਰਚਾ ਹੋ ਰਹੀ ਹੈ।

    ਲੋਕਾਂ ਦੇ ਵਿਰੋਧ ਤੋਂ ਬਾਅਦ 14 ਸਾਲ ਤੱਕ ਦੇ ਬੱਚਿਆਂ ਨੂੰ ਬਾਹਰ ਸੈਰ ਕਰਨ ਦਾ ਆਗਿਆ ਦਿੱਤੀ ਹੈ।

    ਲੌਕਡਾਊਨ ਦੀ ਉਲੰਘਣਾ ਕਾਰਨ ਰੋਮਾਨੀਆਈ ਲੋਕਾਂ ਨੇ 2 ਲੱਖ ਜੁਰਮਾਨਿਆਂ ਦੇ ਰੂਪ ਵਿਚ 690 ਲੱਖ ਪੌਂਡ ਅਦਾ ਕੀਤੇ ਹਨ।

    ਇਹ ਜੁਰਮਾਨਾ ਫਰਬਰੀ ਮਹੀਨੇ ਦੇ ਕਾਰਪੋਰੇਟ ਟੈਕਸ ਜਿੰਨਾ ਬਣਦਾ ਹੈ।

    ਕੋਰੋਨਾਵਾਇਰਸ, ਸਪੇਨ

    ਤਸਵੀਰ ਸਰੋਤ, Reuters

  13. ਕੋਰੋਨਾਵਾਇਰਸ ਖਿਲਾਫ਼ ਬੰਸਰੀਵਾਦਕ ਦੀ ਸਹਿਯੋਗ ਦੀ ਅਪੀਲ

    ਗ੍ਰੈਮੀ ਐਵਾਰਡ ਲਈ ਨਾਮਜ਼ਦ ਅਤ ਮਸ਼ਹੂਰ ਬੰਸਰੀਵਾਦਕ ਸ਼ਸ਼ਾਂਕ ਸੁਬਰਾਮਨੀਅਮ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਸੂਬਾ ਤੇ ਕੇਂਦਰ ਸਰਕਾਰਾਂ ਦੇ ਕੰਮ ਦੀ ਸ਼ਲਾਘਾ ਕੀਤੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਕ੍ਰਿਕਟਰ ਭੱਜੀ ਤੇ ਉਨ੍ਹਾਂ ਦੀ ਪਤਨੀ ਪੂਜਾ ਵੀ ਮਦਦ ਲਈ ਅੱਗੇ ਆਏ

    ਭਾਰਤੀ ਕ੍ਰਿਕਟ ਹਰਭਜਨ ਸਿੰਘ ਉਰਫ਼ ਭੱਜੀ ਤੇ ਉਨ੍ਹਾਂ ਅਦਾਕਾਰ ਪਤਨੀ ਪੂਜਾ ਬਸਰਾ ਵੀ ਲੌਕਡਾਊਨ ਵਿਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।

    ਉਨ੍ਹਾਂ ਨੇ ਜਲੰਧਰ ਖੇਤਰ ਵਿਚ 5000 ਲੋੜਵੰਦਾਂ ਦੀ ਰਾਸ਼ਣ ਵੰਡ ਕੇ ਮਦਦ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਇਸ ਕਾਰਜ ਲਈ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਪ੍ਰਸ਼ੰਸ਼ਾ ਵੀ ਹੋ ਰਹੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    ਜਿਹੜੇ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਹਨ, ਉਨ੍ਹਾਂ ਲਈ ਦੇਸ, ਦੁਨੀਆਂ, ਪੰਜਾਬ ਦੀ ਹੁਣ ਤੱਕ ਦੀ ਜਾਣਕਾਰੀ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 25 ਲੱਖ ਤੋਂ 61 ਹਜਾਰ ਪਾਰ, ਹੁਣ ਤੱਕ 1.71 ਲੱਖ ਤੋਂ ਵੱਧ ਲੋਕਾਂ ਦੀ ਮੌਤ।
    • ਅਮਰੀਕਾ ਦੇ ਸੂਬੇ ਮਿਜੂਰੀ ਨੇ ਧੋਖੇ ਵਿੱਚ ਰੱਖਣ ਦ ਇਲਜਾਮ ਲਾਉਂਦਿਆਂ ਚੀਨ ਉੱਤੇ ਸਿਵਿਲ ਮੁਕੱਦਮਾ ਕੀਤਾ।
    • ਡੌਨਲਡ ਟਰੰਪ ਨੇ ਕਿਹਾ ਕਿ 60 ਦਿਨਾਂ ਲਈ ਗ੍ਰੀਨ ਕਾਰਡ ਸਸਪੈਂਡ ਰਹਿਣਗੇ।
    • ਸਟੀਫ਼ਨ ਹੌਕਿੰਗਜ਼ ਦੇ ਪਰਿਵਾਰ ਨੇ ਉਨ੍ਹਾਂ ਦਾ ਵੈਂਟੀਲੇਟਰ ਦਾਨ ਕੀਤਾ।
    • ਯੂਕੇ ਵਿੱਚ ਜ਼ਮੀਨ ਅੰਦਰ ਚੱਲਣ ਵਾਲੀ ਟਿਊਬ ਕੋਲ ਮਈ ਤੱਕ ਪੈਸੇ ਖ਼ਤਮ ਹੋਣ ਦਾ ਖਦਸ਼ਾ।
    • ਡੌਨਲਡ ਟਰੰਪ ਨੇ ਹਾਰਵਡ ਯੂਨੀਵਰਸਿਟੀ ਤੋਂ 9 ਮਿਲੀਅਨ ਡਾਲਰ ਦਾ ਫੰਡ ਵਾਪਸ ਮੰਗਿਆ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 19,984 ਹੋਏ, 640 ਲੋਕਾਂ ਦੀ ਮੌਤ ਹੋ ਗਈ ਹੈ।
    • ਕੋਰੋਨਾਵਇਰਸ ਸਬੰਧੀ ਭਾਰਤ ਸਰਕਾਰ ਵੱਲੋਂ ਫੋਨ ’ਤੇ ਸਰਵੇਖਣ ਕੀਤਾ ਜਾਵੇਗਾ।
    • ਭਾਰਤੀ ਹਵਾਬਾਜ਼ੀ ਮੰਤਰਾਲੇ ਦੇ ਇੱਕ ਮੁਲਾਜ਼ਮ ਦੀ ਕੋਰੋਨਾਵਾਇਰਸ ਪੌਜਿਟਿਵ ਹੋਣ ਦੀ ਪੁਸ਼ਟੀ ਕੀਤੀ ਹੈ।
    • ਪੰਜਾਬ ਦੇ ਬਰਨਾਲਾ ਅਤੇ ਬਠਿੰਡਾ ਤੋਂ ਮਜ਼ਦੂਰ ਅਤੇ ਹੋਰ ਲੋਕ ਬੱਸਾਂ ਰਾਹੀਂ ਕਸ਼ਮੀਰ ਲਈ ਰਵਾਨਾ
    • ਸੰਗਰੂਰ ਵਿੱਚ ਘਰ-ਘਰ ਸਕ੍ਰੀਨਿੰਗ ਤਹਿਤ 23,698 ਘਰਾਂ ਦੀ ਸਕ੍ਰੀਨਿੰਗ ਹੋਈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁਲ ਮਾਮਲੇ 19,984 ਹੋਏ
  16. ਸਟੀਫ਼ਨ ਹੌਕਿੰਗਜ਼ ਦਾ ਵੈਂਟੀਲੇਟਰ ਦਾਨ ਕੀਤਾ

    ਸਟੀਫ਼ਨ ਹੌਕਿੰਗਜ਼ ਦਾ ਵੈਂਟੀਲੇਟਰ ਕੈਂਬਰਿਜ ਦੇ ਰੌਇਲ ਪੈਪਵਰਥ ਹਸਪਤਾਲ ਨੂੰ ਦਾਨ ਕਰ ਦਿੱਤਾ ਗਿਆ ਹੈ।

    ਖ਼ਬਰ ਏਜੰਸੀ ਪ੍ਰੈਸ ਐਸੋਸੀਏਸ਼ਨ ਮੁਤਾਬਕ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰਨ ਕੋਰੋਨਾਵਾਇਰਸ ਨਾਲ ਲੜਨ ਵਿੱਚ ਮਦਦ ਮਿਲੇਗੀ।

    ਸਟੀਫ਼ ਹੌਕਿੰਗਜ਼ ਦੀ ਧੀ ਲੂਸੀ ਦਾ ਕਹਿਣਾ ਹੈ, "ਉਨ੍ਹਾਂ ਦੀ ਮੌਤ ਤੋਂ ਬਾਅਦ ਅਸੀਂ ਐੱਨਐੱਚਐੱਸ ਦੀ ਹਰੇਕ ਚੀਜ਼ ਵਾਪਸ ਕਰ ਦਿੱਤੀ ਸੀ ਪਰ ਕੁਝ ਸਮਾਨ ਉਨ੍ਹਾਂ ਨੇ ਖੁਦ ਖਰੀਦੇ ਸਨ।"

    "ਅਸੀਂ ਹੁਣ ਉਹ ਸਮਾਨ ਐੱਨਐੱਚਐੱਸ ਨੂੰ ਦੇ ਰਹੇ ਹਾਂ। ਸ਼ਾਇਦ ਕੁਝ ਮਦਦ ਹੋ ਜਾਵੇ।"

    ਵੈਂਟੀਲੇਟਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸਟੀਫ਼ਨ ਹੌਕਿੰਗਜ਼ ਦੇ ਪਰਿਵਾਰ ਨੇ ਵੈਂਟੀਲੇਟਰ NHS ਨੂੰ ਦਿੱਤਾ
  17. ਲੌਕਡਾਊਨ ਦੌਰਾਨ ਘਰਾਂ 'ਚ ਪਾਣੀ ਦੀ ਬਰਬਾਦੀ ਰੋਕੋ- ਕੈਪਟਨ ਅਮਰਿੰਦਰ

    ਅਰਥ-ਡੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਵਾਤਾਵਾਰਨ ਬਚਾਉਣ ਲਈ ਪਹਿਲ ਕਰਨ ਦੀ ਅਪੀਲ ਕੀਤੀ।

    ਉਨ੍ਹਾਂ ਨੇ ਲੌਕਡਾਊਨ ਦੌਰਾਨ ਘਰਾਂ ਵਿੱਚ ਪਾਣੀ ਦੀ ਬਰਬਾਦੀ ਰੋਕਣ ਤੇ ਈ-ਬਿਲ ਦੇਣ ਦੀ ਅਪੀਲ ਕੀਤੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਅਮਰਿੰਦਰ

    ਤਸਵੀਰ ਸਰੋਤ, Captain Amrinder/FB

    ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਨੇ ਵਾਤਾਵਰਨ ਬਚਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਲਈ ਕਿਹਾ
  18. ਆਈਸਲੈਂਡ ਨੇ ਨਵੇਂ ਰਾਹਤ ਪੈਕੇਜ ਦਾ ਐਲਾਨ ਕੀਤਾ

    ਆਈਸਲੈਂਡ ਨੇ ਕੋਰੋਨਾਵਾਇਰਸ ਕਾਰਨ ਆਰਥਿਕ ਨੁਕਸਾਨ ਝੱਲ ਰਹੇ ਉਦਯੋਗਾਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।

    ਬੇਰੁਜ਼ਗਾਰ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਵੱਖ ਤੋਂ ਮਦਦ ਦਿੱਤੀ ਜਾਵੇਗੀ।

    ਛੋਟੇ ਉਦਯੋਗਾਂ ਨੂੰ ਕਰਜ਼ਾ ਦਿੱਤਾ ਜਾਵੇਗਾ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਈਸਲੈਂਡ ਵਿੱਚ ਹਾਲੇ ਤੱਕ 1778 ਪੌਜ਼ਿਟਿਵ ਕੇਸ ਆਏ ਹਨ ਜਦੋਂਕਿ 10 ਮੌਤਾਂ ਹੋਈਆਂ ਹਨ
  19. ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ

    ਦੁਨੀਆਂ ਭਰ ਦੇ 110 ਤੋਂ ਜ਼ਿਆਦਾ ਦੇਸਾਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ।

    ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਮਹਾਂਮਾਰੀ ਐਲਾਨਿਆ ਹੈ।

    ਇਸ ਤੋਂ ਇਲਾਵਾ ਭਾਰਤ ਤੇ ਅਮਰੀਕਾ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ਉੱਤੇ ਰੋਕ ਲਾ ਦਿੱਤੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  20. ਆਜ਼ਾਦਪੁਰ ਮੰਡੀ ਬੰਦ ਕਰਨ ਦੀ ਮੰਗ

    ਏਸ਼ੀਆ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਸਭ ਤੋਂ ਵੱਡੀ ਮੰਡੀ ਦਿੱਲੀ ਵਿੱਚ ਸਥਿਤ ਆਜ਼ਾਦਪੁਰ ਮੰਡੀ ਵਿੱਚ ਇੱਕ ਕਾਰੋਬਾਰੀ ਦੀ ਕੋਵਿਡ-19 ਕਾਰਨ ਮੌਤ ਹੋਣ ਤੋਂ ਬਾਅਦ ਦੂਜੇ ਦੁਕਾਨਦਾਰ ਇਸ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ।

    57 ਸਾਲਾ ਕਾਰੋਬਾਰੀ ਦੀ ਮੰਗਲਵਾਰ ਨੂੰ ਮੌਤ ਹੋ ਗਈ ਸੀ। ਅਧਿਕਾਰਤ ਸੂਤਰਾਂ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਨੂੰ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਸੀ।

    ਇਸ ਤੋਂ ਬਾਅਦ ਇਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ।

    ਪਰ ਕਈ ਕਾਰੋਬਾਰੀ ਆਜ਼ਾਦਪੁਰ ਮੰਡੀ ਨੂੰ ਪੂਰੀ ਤਰ੍ਹਾਂ ਲੌਕਡਾਊਨ ਕਰਨ ਦੀ ਮੰਗ ਕਰ ਰਹੇ ਹਨ।

    ਮੰਡੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਜ਼ਾਦਪੁਰ ਮੰਡੀ ਵਿੱਚ ਇੱਕ 57 ਸਾਲਾ ਕਾਰੋਬਾਰੀ ਦੀ ਮੌਤ ਹੋ ਗਈ ਹੈ