You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਰਾਜਪੁਰਾ ’ਚ ਇੱਕੋ ਦਿਨ ਵਿੱਚ 18 ਨਵੇਂ ਮਾਮਲੇ, ਇਮਰਾਨ ਖ਼ਾਨ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 25 ਲੱਖ ਪਾਰ, ਸੰਯੁਕਤ ਰਾਸ਼ਟਰ ਨੇ ਕਿਹਾ ਭੁੱਖਮਰੀ ਨਾਲ ਹੋ ਸਕਦੀ ਹੈ ਦੁਗਣੇ ਲੋਕਾਂ ਦੀ ਮੌਤ

ਲਾਈਵ ਕਵਰੇਜ

  1. ਕੋੋਰੋਨਾਵਾਇਰਸ ਸਬੰਧੀ ਸਰਵੇਖਣ

    ਕੋਰੋਨਾਵਾਇਰਸ ਸਬੰਧੀ ਭਾਰਤ ਸਰਕਾਰ ਵੱਲੋਂ ਫੋਨ ਰਾਹੀਂ ਸਰਵੇਖਣ ਕਰਵਾਇਆ ਜਾਵੇਗਾ।

    ਐਨਆਈਸੀ ਜਾਂ 1921 ਨੰਬਰ ਤੋਂ ਨਾਗਰਿਕਾਂ ਨੂੰ ਫੋਨ ਆਏਗਾ। ਸਿਹਤ ਮੰਤਰਾਲੇ ਨੇ ਅਪੀਲ ਕੀਤੀ ਹੈ ਕਿ ਸਾਰੇ ਨਾਗਰਿਕ ਇਸ ਵਿੱਚ ਸਹਿਯੋਗ ਕਰਨ।

    ਹਾਲਾਂਕਿ ਕੁਝ ਲੋਕਾਂ ਨੂੰ ਖ਼ਦਸ਼ਾ ਹੈ ਕਿ ਕੁਝ ਸ਼ਰਾਰਤੀ ਅਨਸਰ ਫੇਕ ਕਾਲਜ਼ ਵੀ ਕਰ ਸਕਦੇ ਹਨ।

    ਕੁਝ ਲੋਕਾਂ ਨੂੰ ਇਹ ਵੀ ਖ਼ਦਸ਼ਾ ਹੈ ਕਿ ਸ਼ਾਇਦ ਲੋਕ ਸੱਚ ਦੱਸਣ ਹੀ ਨਾ।

  2. ਕੈਪਟਨ ਨੇ ਕਿਹਾ ਨੰਦੇੜ ਫਸੇ ਪੰਜਾਬੀਆਂ ਨੂੰ ਵਾਪਸ ਆਉਣ ਦਿੱਤਾ ਜਾਵੇ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਨੰਦੇੜ ਵਿੱਚ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਘਰ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇ।

    ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਲਈ ਕੇਂਦਰ ਦੀ ਇਜਾਜ਼ਤ ਲੈਣੀ ਪਏਗੀ।

  3. 60 ਦਿਨਾਂ ਲਈ ਸਸਪੈਂਡ ਗ੍ਰੀਨ ਕਾਰਡ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ 60 ਦਿਨਾਂ ਲਈ ਗ੍ਰੀਨ ਕਾਰਡ ਸਸਪੈਂਡ ਰਹਿਣਗੇ। ਹਾਲਾਂਕਿ ਇਸ ਵਿੱਚ ਕੁਝ ਢਿੱਲ ਦਿੱਤੀ ਜਾਵੇਗੀ, ਪਰ ਇਹ ਸਪਸ਼ਟ ਨਹੀਂ ਹੈ।

    ਟਰੰਪ ਨੇ ਕਿਹਾ ਕਿ ਬੇਰੁਜ਼ਗਾਰ ਅਮਰੀਕੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਮੀਗ੍ਰੇਸ਼ਨ 'ਤੇ 60 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ।

    ਉਨ੍ਹਾਂ ਨੇ ਕਿਹਾ ਕਿ ਅਮਰੀਕੀ ਅਧਿਕਾਰੀ ਹਾਲਾਤ ਦਾ ਜਾਇਜ਼ਾ ਲੈਣਗੇ ਤੇ ਬਦਲਾਅ ਲਿਆਉਣਗੇ। ਇਹ ਅਰਥਚਾਰੇ ਦੀ ਹਾਲਤ 'ਤੇ ਨਾਰਭਰ ਕਰਦਾ ਹੈ।

  4. ਕੋਰੋਨਾਵਾਇਰਸ: ਹੁਣ ਤੱਕ ਕੀ ਹੋਇਆ

    ਸਤਿ ਸ੍ਰੀ ਅਕਾਲ। ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ 'ਤੇ ਮਿਲੇਗੀ।

    • ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੁਨੀਆਂ ਭਰ ਵਿੱਚ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 25 ਲੱਖ ਤੋਂ ਪਾਰ, ਮੌਤਾਂ 1.71 ਲੱਖ ਤੇ 6 ਲੱਖ ਲੋਕ ਠੀਕ ਹੋ ਗਏ ਹਨ।
    • 19 ਦਿਨਾਂ 'ਚ 10 ਲੱਖ ਤੋਂ 25 ਲੱਖ ਹੋਏ ਪੌਜ਼ਿਟਿਵ ਕੇਸ
    • ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 7.87 ਲੱਖ ਮਰੀਜ਼ ਤੇ 43 ਹਜ਼ਾਰ ਮੌਤਾਂ
    • ਯੂਐਨ ਦੇ ਫੂਡ ਪ੍ਰੋਗਰਾਮ ਨੇ ਕਿਹਾ ਹੈ ਕਿ ਮਹਾਮਾਰੀ ਕਾਰਨ ਭੁੱਖਮਰੀ ਦਾ ਅੰਕੜਾ ਦੁਗਣਾ ਹੋ ਜਾਵਾਗੇ
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 18 ਹਜ਼ਾਰ ਤੋਂ ਪਾਰ, ਮਰਨ ਵਾਲਿਆਂ ਦੀ ਗਿਣਤੀ 600 ਤੋਂ ਪਾਰ
    • ਪੰਜਾਬ ਵਿੱਚ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 251 ਤੇ 16 ਮੌਤਾਂ

    ਅਪ੍ਰੈਲ 21 ਦੇ ਹੋਰ ਅਪਡੇਟ ਪੜ੍ਹਨ ਲਈ ਇੱਥੇ ਕਲਿੱਕ ਕਰੋ