You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਭੁੱਖਮਰੀ ਨਾਲ ਹੋ ਸਕਦੀ ਹੈ ਦੁੱਗਣੇ ਲੋਕਾਂ ਦੀ ਮੌਤ - ਸੰਯੁਕਤ ਰਾਸ਼ਟਰ, ਕਦੋਂ ਆਵੇਗਾ ਕੋਰੋਨਾ ਲਈ ਟੀਕਾ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 24 ਲੱਖ ਤੋਂ ਪਾਰ, 1.66 ਲੱਖ ਲੋਕਾਂ ਦੀ ਮੌਤ। ਇਟਲੀ ਵਿੱਚ ਪਹਿਲੀ ਵਾਰ ਪੌਜ਼ਿਟਿਵ ਕੇਸਾਂ ਦੀ ਗਿਣਤੀ ਘਟੀ

ਲਾਈਵ ਕਵਰੇਜ

  1. ਫੇਸਬੁੱਕ ਨੇ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਵਾਲੇ ਪ੍ਰੋਗਰਾਮਾਂ 'ਤੇ ਲਾਈ ਪਾਬੰਦੀ

    ਫੇਸਬੁੱਕ ਨੇ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਵਾਲੇ ਈਵੈਂਟਜ਼ 'ਤੇ ਪਾਬੰਦੀ ਲਾ ਦਿੱਤੀ ਹੈ।

    ਫੇਸਬੁੱਕ ਨੇ ਸੋਮਵਾਰ ਨੂੰ ਕੈਲੀਫੋਰਨੀਆ, ਨਿਊ ਜਰਸੀ ਅਤੇ ਨੈਬਰਸਕਾ ਦੇ ਕੁਆਰੰਟੀਨ ਵਿਰੋਧੀ ਪ੍ਰਦਰਸ਼ਨਾਂ ਵਾਲੇ ਈਵੈਂਟਜ਼ ਨੂੰ ਹਟਾ ਦਿੱਤਾ ਸੀ।

    ਫੇਸਬੁੱਕ ਦਾ ਕਹਿਣਾ ਹੈ ਕਿ ਸਥਾਨਕ ਸਰਕਾਰਾਂ ਦੇ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਸੂਬੇ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਈਵੈਂਟਜ਼ 'ਤੇ ਪਾਬੰਦੀ ਲਾਈ ਜਾਵੇਗੀ।

  2. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ?

    ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਐਮਰਜੈਂਸੀ ਵਰਗੇ ਹਾਲਤ ਬਣੇ ਹੋਏ ਹਨ।

    ਸਾਵਧਾਨੀਆਂ ਤੁਹਾਨੂੰ ਇਸ ਤੋਂ ਬਚਾਅ ਸਕਦੀਆਂ ਹਨ।

    ਤਸਵੀਰਾਂ ਰਾਹੀਂ ਸਮਝੋ ਤੁਸੀਂ ਕਿਵੇਂ ਇਸ ਤੋਂ ਬਚ ਸਕਦੇ ਹੋ। ਪੂਰੀ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।

  3. ਕੋਰੋਨਾਵਾਇਰਸ ਸਬੰਧੀ ਜਾਣਕਾਰੀ ਲਈ ਵੱਟਸਐਪ ਬੌਟ ਲਾਂਚ

    ਕੋਰਨਾਵਾਇਰਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਲਈ ਪੰਜਾਬ ਸਰਕਾਰ ਨੇ ਵਟਸਐਪ ਬੌਟ ਲਾਂਚ ਕੀਤਾ ਹੈ।

    ਇਸ ਲਈ 7380173801 ਹੈਲਪਲਾਈਨ ਨੰਬਰ ਉੱਤੇ 'ਹਾਏ' ਦਾ ਮੈਸੇਜ ਭੇਜ ਕੇ ਮਦਦ ਮੰਗੀ ਜਾ ਸਕਦੀ ਹੈ।

  4. WHO- ਹੋਰ ਭਿਆਨਕ ਹੋ ਸਕਦਾ ਹੈ ਕੋਰੋਨਾ ਦਾ ਕਹਿਰ

    ਵਿਸ਼ਵ ਸਿਹਤ ਸੰਗਠਨ ਦੇ ਸੱਕਤਰ ਜਨਰਲ ਟੈਡਰਸ ਐਡੋਨਮ ਦਾ ਕਹਿਣਾ ਹੈ ਕਿ ਜੇ ਅਸੀਂ ਰਾਸ਼ਟਰੀ ਅਤੇ ਵਿਸ਼ਵਵਿਆਪੀ ਪੱਧਰ 'ਤੇ ਇੱਕਜੁੱਟ ਨਹੀਂ ਹੋਏ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਰੋਨਾਵਾਇਰਸ ਹੋਰ ਵਿਨਾਸ਼ਕਾਰੀ ਹੋ ਸਕਦਾ ਹੈ।

    ਉਨ੍ਹਾਂ ਨੇ ਕਿਹਾ, "ਇਹ ਇੱਕ ਅਜਿਹਾ ਵਾਇਰਸ ਹੈ ਜਿਸ ਨੂੰ ਕਈ ਦੇਸ ਅਤੇ ਬਹੁਤ ਸਾਰੇ ਲੋਕ ਅਜੇ ਵੀ ਨਹੀਂ ਸਮਝ ਪਾ ਰਹੇ। ਕਈ ਵਿਕਸਤ ਦੇਸ ਇਸ ਬਾਰੇ ਗਲਤ ਸਿੱਟੇ ਵੀ ਕੱਢ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਸਹੀ ਜਾਣਕਾਰੀ ਨਹੀਂ ਹੈ।”

  5. ਦਿੱਲੀ ਦੀ ਆਜ਼ਾਦਪੁਰ ਸਬਜ਼ੀ ਮੰਡੀ 'ਚ ਭੀੜ

    ਦਿੱਲੀ ਦੀ ਆਜ਼ਾਦਪੁਰ ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਭੀੜ ਦੇਖਣ ਨੂੰ ਮਿਲੀ।

    ਇਹ ਸਬਜ਼ੀ ਮੰਡੀ ਹੁਣ ਰੋਜ਼ਾਨਾ 24 ਘੰਟੇ ਖੁੱਲ੍ਹੀ ਰਹੇਗੀ।

    ਸਵੇਰੇ 6 ਵਜੇ ਤੋਂ ਰਾਤ ਨੂੰ 10 ਵਜੇ ਤੱਕ ਵਿਕਰੀ ਦੀ ਇਜਾਜ਼ਤ ਹੋਵੇਗੀ ਜਦੋਂਕਿ ਟਰੱਕ ਸਿਰਫ਼ ਰਾਤ ਨੂੰ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਿਕਲ ਸਕਣਗੇ।

  6. ਦੁਨੀਆਂ ਦਾ ਹਾਲ: ਕੋਰੋਨਾਵਾਇਰਸ ਦੇ ਕਿੱਥੇ ਕਿੰਨੇ ਮਾਮਲੇ

    ਅਮਰੀਕਾ ਦੀ ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਵਿਸ਼ਵ ਭਰ ਵਿੱਚ ਕੋਵਿਡ-19 ਇਨਫੈਕਸ਼ਨ ਦੇ ਕੁੱਲ 24,75,841 ਮਾਮਲੇ ਸਾਹਮਣੇ ਆਏ ਹਨ।

    ਸਭ ਤੋਂ ਵੱਧ ਮਾਮਲੇ ਅਮਰੀਕਾ (7,86,638) ਵਿੱਚ ਹਨ। ਇਸ ਤੋਂ ਬਾਅਦ ਦੂਜੇ ਨੰਬਰ ’ਤੇ ਸਪੇਨ (200,210) ਅਤੇ ਇਟਲੀ (1,81,228) ਤੀਜੇ ਨੰਬਰ 'ਤੇ ਹੈ।

    ਇਸ ਤੋਂ ਇਲਾਵਾ ਸਭ ਤੋਂ ਵੱਧ ਲਾਗ ਵਾਲੇ ਦੇਸਾਂ ਦੀ ਸੂਚੀ ਇਸ ਤਰਾਂ ਹੈ:

    4) ਫਰਾਂਸ -1,56,480

    5) ਜਰਮਨੀ - 1,47,065

    6) ਯੂਕੇ - 1,25,856

    7) ਤੁਰਕੀ -90,980

    8) ਚੀਨ -83,826

    9) ਈਰਾਨ -83505

    10) ਰੂਸ – 47121

  7. ਅਮਰੀਕਾ ਅਸਥਾਈ ਤੌਰ 'ਤੇ ਪਰਵਾਸ ਕਰੇਗਾ ਬੰਦ

    ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਅਮਰੀਕਾ ਅਸਥਾਈ ਤੌਰ 'ਤੇ ਪਰਵਾਸ ਬੰਦ ਕਰਨ ਜਾ ਰਿਹਾ ਹੈ।

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕਰਦਿਆਂ ਕਿਹਾ, "ਇੱਕ ਅਦ੍ਰਿਸ਼ ਦੁਸ਼ਮਣ ਦੇ ਹਮਲੇ ਅਤੇ ਮਹਾਨ ਅਮਰੀਕੀ ਨਾਗਰਿਕਾਂ ਦੀ ਨੌਕਰੀ ਦੀ ਰੱਖਿਆ ਲਈ, ਅਮਰੀਕਾ ਵਿੱਚ ਅਸਥਾਈ ਤੌਰ 'ਤੇ ਇਮੀਗ੍ਰੇਸ਼ਨ ਬੰਦ ਕਰਨ ਲਈ ਮੈਂ ਇੱਕ ਕਾਰਜਕਾਰੀ ਹੁਕਮ 'ਤੇ ਦਸਤਖ਼ਤ ਕਰਾਂਗਾ।"

  8. ਮੀਟ-ਆਂਡਾ ਖਾਂਦੇ ਹੋ ਤਾਂ ਕਿੰਨਾ ਕੁ ਡਰ

    ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਅਜਿਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਚਿਕਨ ਤੇ ਅੰਡਾ ਖਾਣ ਨਾਲ ਕੋਰੋਨਾਵਾਇਰਸ ਹੁੰਦਾ ਹੈ।

    ਇਸ ਗੱਲ ਵਿਚ ਕਿੰਨੀ ਸੱਚਾਈ ਹੈ ਜਾਣੋ ਇਸ ਵੀਡੀਓ ’ਚ।

  9. ਗਵਰਨਰਾਂ ਨੇ ਟਰੰਪ ਨੂੰ ਮੁਜ਼ਾਹਰੇ ਬੰਦ ਕਰਨ ਦੀ ਅਪੀਲ ਕਰਨ ਲਈ ਕਿਹਾ

    ਅਮਰੀਕਾ ਦੇ ਡੈਮੋਕਰੇਟਿਕ ਗਵਰਨਰਜ਼ ਨੇ ਵ੍ਹਾਈਟ ਹਾਊਸ ਨੂੰ ਕਿਹਾ ਹੈ ਕਿ ਉਹ ਰਾਸ਼ਟਰਪਤੀ ਦੁਆਰਾ ਉਕਸਾਏ ਗਏ ਲੌਕਡਾਊਨ-ਵਿਰੋਧੀ ਮੁਜ਼ਾਹਰਿਆਂ ਦੌਰਾਨ ਅਮਰੀਕੀਆਂ ਨੂੰ ਘਰ ਰਹਿਣ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਨ।

    ਮਿਸ਼ੀਗਨ ਦੇ ਗਵਰਨਰ ਗਰੈਚੈਨ ਵਿਟਮਰ ਨੇ ਕਿਹਾ ਕਿ ਇਹ ‘ਵਰਤਾਰਾ ਦੇਸ਼ ਵਿਆਪੀ ਹੈ’ ਅਤੇ ਉਨ੍ਹਾਂ ਨੇ ‘ਰਾਸ਼ਟਰੀ ਪੱਧਰ 'ਤੇ ਸਹਾਇਤਾ’ ਮੰਗੀ।

    ਰਾਸ਼ਟਰਪਤੀ ਡੌਨਲਡ ਟਰੰਪ 'ਤੇ ਪ੍ਰਦਰਸ਼ਨਕਾਰੀਆਂ ਨੂੰ ਬਗਾਵਤ ਕਰਨ ਲਈ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ।

    ਅਮਰੀਕਾ ਦੇ ਕਈ ਸੂਬਿਆਂ ਵਿੱਚ ਲੌਕਡਾਊਨ ਖਿਲਾਫ਼ ਮੁਜ਼ਾਹਰੇ ਹੋ ਰਹੇ ਹਨ ਜਿਸ ਵਿੱਚ ਕੁੱਝ ਲੋਕਾਂ ਦੇ ਸਮੂਹ ਤੋਂ ਲੈ ਕੇ 2000 ਤੱਕ ਲੋਕ ਸ਼ਾਮਿਲ ਹੋ ਰਹੇ ਹਨ।

  10. ਕੋਰੋਨਾਵਾਇਰਸ ਕਿਵੇਂ ਫੈਲਦਾ ਹੈ ਅਤੇ ਇਸਦੇ ਲੱਛਣ ਕੀ ਹਨ

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ।

    ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਦੂਜਾ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੂਹ ਲਵੋ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।

    ਪੂਰੀ ਖ਼ਬਰ ਲਈ ਇਸ ਲਿੰਕ 'ਤੇ ਕਲਿੱਕ ਕਰੋ।

  11. ਰਾਸ਼ਟਰਪਤੀ ਭਵਨ ਵਿੱਚ ਕੋਰੋਨਾਵਾਇਰਸ ਪੌਜ਼ਿਟਿਵ ਮਾਮਲਾ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਰਾਸ਼ਟਰਪਤੀ ਭਵਨ ਵਿੱਚ ਇੱਕ ਕੋਰੋਨਾਵਾਇਰਸ ਪੌਜ਼ਿਟਿਵ ਮਾਮਲੇ ਦੀ ਪੁਸ਼ਟੀ ਤੋਂ ਬਾਅਦ 125 ਪਰਿਵਾਰਾਂ ਨੂੰ ਆਈਸੋਲੇਸ਼ਨ ਵਿੱਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।

  12. ਭਾਈ ਨਿਰਮਲ ਸਿੰਘ ਦੇ ਨਾਮ 'ਤੇ ਆਈਟੀਆਈ

    ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਲੋਹੀਆਂ (ਸ਼ਾਹਕੋਟ) ਵਿਖੇ ਖੋਲ੍ਹਿਆ ਜਾਣ ਵਾਲਾ ਆਈਟੀਆਈ ਮਰਹੂਮ ਭਾਈ ਨਿਰਮਲ ਸਿੰਘ ਖਾਲਸਾ ਦੇ ਨਾਮ ਉੱਤੇ ਰੱਖਿਆ ਜਾਵੇਗਾ।

    ਪਦਮਸ਼੍ਰੀ ਭਾਈ ਨਿਰਮਲ ਸਿੰਘ ਦਾ ਕੋਰੋਨਾਵਾਇਰਸ ਕਾਰਨ ਦੇਹਾਂਤ 2 ਅਪ੍ਰੈਲ ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ।

  13. ਕੱਚੇ ਤੇਲ ਦੀਆਂ ਕੀਮਤਾਂ ਵਿੱਚ ਰਿਕਾਰਡ ਗਿਰਵਾਟ

    ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ ਜ਼ੀਰੋ ਤੋਂ ਹੇਠਾਂ ਪਹੁੰਚ ਗਈਆਂ ਹਨ, ਭਾਵ ਨਕਾਰਾਤਮਕ ਹੋ ਗਈਆਂ ਹਨ।

    ਇਹ ਗਿਰਾਵਟ ਦਾ ਸਭ ਤੋਂ ਹੇਠਲਾ ਰਿਕਾਰਡ ਪੱਧਰ ਹੈ। ਤੇਲ ਦੀਆਂ ਕੀਮਤਾਂ ਵਿੱਚ ਇਹ ਗਿਰਾਵਟ ਕੱਚੇ ਤੇਲ ਦੀ ਘੱਟ ਮੰਗ ਅਤੇ ਸਟੋਰੇਜ ਦੀ ਘਾਟ ਕਾਰਨ ਆਈ ਹੈ।

    ਇਸ ਗਿਰਾਵਟ ਦੇ ਕਾਰਨ ਤੇਲ ਉਤਪਾਦਕ ਦੇਸ ਹੁਣ ਖਰੀਦਦਾਰਾਂ ਨੂੰ ਤੇਲ ਖਰੀਦਣ ਦੀ ਬੇਨਤੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਤੇਲ ਨਾ ਵੇਚਿਆ ਗਿਆ ਤਾਂ ਸਟੋਰੇਜ ਦੀ ਸਮੱਸਿਆ ਵਧੇਗੀ।

  14. ਲਾਈਵ ਪੇਜ 'ਤੇ ਸਵਾਗਤ ਹੈ, ਹੁਣ ਤੱਕ ਦੀ ਦੇਸ, ਦੁਨੀਆਂ, ਪੰਜਾਬ ਅਪਡੇਟ

    ਸਤਿ ਸ੍ਰੀ ਅਕਾਲ, ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਹੁਣ ਤੱਕ ਕੀ ਹੋਇਆ:

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 24 ਲੱਖ ਤੋਂ ਪਾਰ ਹੋ ਗਈ ਹੈ। ਹੁਣ ਤੱਕ 1 ਲੱਖ 66 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਭਾਰਤ 'ਚ ਕੋਰੋਨਾਵਾਇਰਸ ਦੇ ਮਾਮਲੇ 17 ਹਜ਼ਾਰ ਤੋਂ ਪਾਰ, ਮਰਨ ਵਾਲਿਆਂ ਦੀ ਗਿਣਤੀ 543 ਹੋਈ
    • ਤੇਲ ਦੀ ਮੰਗ ਘਟਣ ਕਾਰਨ ਅਮਰੀਕਾ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ 21 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ਉੱਤੇ ਯਾਨਿ ਕਿ ਜ਼ੀਰੋ ਤੋਂ ਵੀ ਹੇਠਾਂ ਪਹੁੰਚ ਗਈਆਂ ਹਨ।
    • ਇਟਲੀ ਵਿੱਚ ਪਹਿਲੀ ਵਾਰੀ ਕੋਰੋਨਾਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿੱਚ ਕਮੀ ਆਈ ਹੈ।
    • ਯੂਕੇ ਵਿੱਚ 449 ਹੋਰ ਲੋਕਾਂ ਦੀ ਮੌਤ ਦੇ ਨਾਲ ਮੌਤਾਂ ਦਾ ਕੁੱਲ ਅੰਕੜਾ 6509 ਹੋ ਗਿਆ ਹੈ।
    • ਫਰਾਂਸ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਹੋ ਗਈ ਹੈ।
    • ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਐਡਹੈਨੋਮ ਗੈਬਰੀਏਸਿਸ ਨੇ ਇੱਕ ਬ੍ਰੀਫਿੰਗ ਦੌਰਾਨ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਤੋਂ ਕੁਝ ਵੀ ਨਹੀਂ ਲੁਕੋਇਆ।
    • ICMR ਦਾ ਦਅਵਾ ਹੈ ਕਿ ਭਾਰਤ 'ਚ 80% ਮਾਮਲਿਆਂ 'ਚ ਹਲਕਾ ਜ਼ੁਕਾਮ ਜਾਂ ਬੁਖਾਰ ਹੀ ਹੋਵੇਗਾ।
    • ਪੰਜਾਬ ਵਿੱਚ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 245 ਅਤੇ 16 ਮੌਤਾਂ ਹੋ ਗਈਆਂ ਹਨ।
    • ਪੰਜਾਬ ਵਿੱਚ ਸੋਮਵਾਰ ਨੂੰ ਸਿਰਫ਼ ਇੱਕ ਨਵਾਂ ਕੋਰੋਨਾਵਾਇਰਸ ਪੌਜ਼ਿਟਿਵ ਕੇਸ ਆਇਆ।
    • ਲੌਕਡਾਊਨ ਕਾਰਨ ਪੰਜਾਬ ਦੇ ਹਸਪਤਾਲਾਂ ਵਿੱਚ ਖੂਨ ਦੀ ਘਾਟ ਹੋ ਗਈ ਹੈ। ਰੈੱਡ ਕਰਾਸ ਸੁਸਾਇਟੀ ਵੱਲੋਂ ਖੂਨ ਦਾਨੀਆਂ ਨੂੰ ਸਿਵਲ ਹਸਪਤਾਲਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ।

    ਸੋਮਵਾਰ ਦੀ ਅਪਡੇਟ ਲੈਣ ਲਈ ਇਸ ਲਿੰਕ ’ਤੇ ਕਲਿੱਕ ਕਰੋ।