You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਭੁੱਖਮਰੀ ਨਾਲ ਹੋ ਸਕਦੀ ਹੈ ਦੁੱਗਣੇ ਲੋਕਾਂ ਦੀ ਮੌਤ - ਸੰਯੁਕਤ ਰਾਸ਼ਟਰ, ਕਦੋਂ ਆਵੇਗਾ ਕੋਰੋਨਾ ਲਈ ਟੀਕਾ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 24 ਲੱਖ ਤੋਂ ਪਾਰ, 1.66 ਲੱਖ ਲੋਕਾਂ ਦੀ ਮੌਤ। ਇਟਲੀ ਵਿੱਚ ਪਹਿਲੀ ਵਾਰ ਪੌਜ਼ਿਟਿਵ ਕੇਸਾਂ ਦੀ ਗਿਣਤੀ ਘਟੀ

ਲਾਈਵ ਕਵਰੇਜ

  1. ਉੱਤਰੀ ਕੋਰੀਆ ਦੇ ਸਾਸ਼ਕ ਕਿਮ ਜੋਂਗ ਓਨ ਨੂੰ ਕੀ ਹੋਇਆ?

    ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਗੰਭੀਰ ਰੂਪ ਨਾਲ ਬਿਮਾਰ ਹੋਣ ਦੀਆਂ ਰਿਪੋਰਟਾਂ ਸਹੀ ਨਹੀਂ ਹਨ।

    ਕਿਮ ਨਾਲ ਜੁੜੀਆਂ ਖ਼ਬਰਾਂ ਕਿ ਉਹ ਆਪ੍ਰੇਸ਼ਨ ਤੋਂ ਬਾਅਦ "ਬੁਰੀ ਤਰ੍ਹਾਂ ਬਿਮਾਰ ਹਨ" ਜਾਂ "ਅਪ੍ਰੇਸ਼ਨ ਤੋਂ ਠੀਕ ਹੋ ਰਹੇ ਸਨ" ਦੀ ਤਸਦੀਕ ਕਰਨਾ ਔਖਾ ਸੀ।

  2. ਕੋਰੋਨਾਵਾਇਰਸ: ਕੀ AC ਚਲਾਉਣਾ ਖ਼ਤਰਨਾਕ ਹੈ

    ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਇਸ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਕਿ ਏਸੀ ਤੋਂ ਕੋਰੋਨਾਵਾਇਰਸ ਦੀ ਲਾਗ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।

    ਇਨ੍ਹਾਂ ਮੈਸੇਜਾਂ ਨਾਲ ਲੋਕਾਂ ਦੇ ਮਨਾਂ ਵਿੱਚ ਏਸੀ ਬਾਰੇ ਖਦਸ਼ੇ ਪੈਦਾ ਹੋ ਗਏ ਹਨ। ਪਰ ਕੀ ਸੱਚਮੁੱਚ ਅਜਿਹਾ ਹੈ?

    ਤੱਥ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  3. ਯੂਕੇ ਦੇ ਪਹਿਲੇ ਸਿੱਖ ਐਕਸੀਡੈਂਟ ਤੇ ਐਮਰਜੈਂਸੀ ਕੰਸਲਟੈਂਟ ਦੀ ਕੋਰੋਨਾਵਾਇਰਸ ਕਾਰਨ ਮੌਤ

    ਯੂਕੇ ਦੇ 52 ਸਾਲਾ ਐਕਸੀਡੈਂਟ ਅਤੇ ਐਮਰਜੈਂਸੀ ਕੰਸਲਟੈਂਟ ਮਨਜੀਤ ਸਿੰਘ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ।

    ਯੂਨੀਵਰਸਿਟੀ ਹੌਸਪਿਲਜ਼ ਆਫ਼ ਡਰਬੀ ਐਂਡ ਬਰਨਟ (UHDB) ਦਾ ਕਹਿਣਾ ਹੈ ਕਿ ਮਨਜੀਤ ਸਿੰਘ ਜੋ ਕਿ ਯੂਕੇ ਦੇ ਪਹਿਲੇ ਸਿੱਖ ਐਕਸੀਡੈਂਟ ਅਤੇ ਐਮਰਜੈਂਸੀ ਕਨਸਲਟੈਂਟ ਸਨ ਅਤੇ ਐੱਨਐੱਚਐੱਸ ਵਿੱਚ ਕਾਫ਼ੀ ਮਾਨਯੋਗ ਸਨ।

    ਟਰੱਸਟ ਦੇ ਮੁੱਖ ਕਾਰਜਕਾਰੀ ਨੇ ਕਿਹਾ ਕਿ ਮਨਜੀਤ ਸਿੰਘ 'ਬੇਹੱਦ ਵਧੀਆ ਸ਼ਖਸੀਅਤ ਅਤੇ ਬਹੁਤ ਪਿਆਰੇ' ਸਨ। ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

  4. ਮਿਆਂਮਾਰ: ਗੋਲ਼ੀਬਾਰੀ ਦੌਰਾਨ WHO ਦਾ ਮੁਲਾਜ਼ਮ ਹਲ਼ਾਕ

    ਮਿਆਂਮਾਰ ਦੇ ਰਖਾਇਨ ਸੂਬੇ ਵਿਚ ਹੋਈ ਗੋਲੀਬਾਰੀ ਦੀ ਇੱਕ ਘਟਨਾ ਵਿਚ ਵਿਸ਼ਵ ਸਿਹਤ ਸੰਗਠਨ ਦੇ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਸਰਕਾਰ ਦਾ ਇੱਕ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਿਆ।

    ਜਦੋਂ ਇਨ੍ਹਾਂ ਉੱਤੇ ਗੋਲੀਆਂ ਵਰ੍ਹਾਈਆਂ ਗਈਆਂ ਤਾਂ ਇਹ ਕਾਰ ਵਿਚ ਜਾ ਰਹੇ ਸਨ। ਪ੍ਰਸ਼ਾਸ਼ਨ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

    ਮਾਰਿਆ ਗਿਆ ਵਿਅਕਤੀ WHO ਵਿਚ ਡਰਾਇਵਰ ਵਜੋਂ ਕੰਮ ਕਰਦਾ ਸੀ।

    ਬੀਬੀਸੀ ਦੇ ਦੱਖਣ-ਪੂਰਬੀ ਏਸ਼ੀਆ ਪੱਤਰਕਾਰ ਜੌਨਾਥਨ ਨੇ ਖ਼ਬਰ ਦਿੱਤੀ ਹੈ ਕਿ ਕਾਰ ਉੱਤੇ ਯੂਐੱਨਓ ਵਹੀਕਲ ਦਾ ਸਟਿੱਕਰ ਲੱਗਿਆ ਹੋਇਆ ਸੀ ਅਤੇ ਇਹ ਕੋਵਿਡ-19 ਦੇ ਸੈਂਪਲ ਇਕੱਠੇ ਕਰ ਰਹੇ ਸਨ। ਰੰਗੂਨ ਨੂੰ ਵਾਪਸੀ ਸਮੇਂ ਇਨ੍ਹਾਂ ਉੱਤੇ ਸੋਮਵਾਰ ਨੂੰ ਹਮਲਾ ਹੋਇਆ।

    ਇਹ ਹਮਲਾ ਉਸ ਖੇਤਰ ਵਿਚ ਹੋਇਆ ਹੈ, ਜਿੱਥੇ ਫੌਜ ਅਤੇ ਬਾਗੀਆਂ ਦੀ ਅਰਾਕਾਂ ਫੌਜ ਵਿਚਾਲੇ ਬਹੁਤ ਵਾਰੀ ਝੜਪਾਂ ਹੁੰਦੀਆਂ ਹਨ। ਬਾਗੀ ਪਿਛਲੇ ਦੋ ਸਾਲਾਂ ਤੋਂ ਰਖਾਇਨ ਉੱਤੇ ਸਵੈ ਸੱਤਾ ਲਈ ਲੜ ਰਹੇ ਹਨ।

    ਮੁਲਕ ਦਾ ਸਭ ਤੋਂ ਗਰੀਬ ਇਲਾਕਾ ਰਖਾਇਨ ਕੌਮਾਂਤੀਰ ਸਹਾਇਤਾ ਉੱਤੇ ਨਿਰਭਰ ਕਰਦਾ ਹੈ।

  5. ਬ੍ਰਿਟੇਨ ਦੀ ਮਹਾਰਾਣੀ ਅੱਜ ਮਨਾ ਰਹੀ ਹੈ 94ਵਾਂ ਜਨਮ ਦਿਨ

    ਅੱਜ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦਾ 94 ਵਾਂ ਜਨਮਦਿਨ ਹੈ। ਇਸ ਮੌਕੇ ਸ਼ਾਹੀ ਪਰਿਵਾਰ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਮਹਾਰਾਣੀ ਦੀਆਂ ਪੁਰਾਣੀਆਂ ਯਾਦਾਂ ਨੂੰ ਪੇਸ਼ ਕਰਦੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ।

    ਤੁਸੀਂ ਵੀ ਦੇਖੋ ਬ੍ਰਿਟੇਨ ਦੀ ਸਭ ਮਹਾਰਾਣੀ ਦੇ ਜੀਵਨ ਨਾਲ ਸਬੰਧਤ ਇਹ ਵੀਡੀਓ

  6. ਹੌਲੀ-ਹੌਲੀ ਹਟਾਇਆ ਜਾਵੇ ਲੌਕਡਾਊਨ-WHO

    ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ-19 ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਅਤੇ ਲੌਕਡਾਊਨ ਨੂੰ ਹੌਲੀ-ਹੌਲੀ ਹੀ ਹਟਾਇਆ ਜਾਵੇ।

    ਡਬਲੂਐੱਚਓ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਜਲਦਬਾਜ਼ੀ ਵਿੱਚ ਅਤੇ ਸਹੀ ਸਮੇਂ ਤੋਂ ਪਹਿਲਾਂ ਲੌਕਡਾਊਨ ਹਟਾਇਆ ਗਿਆ ਤਾਂ ਕੋਰੋਨਾਵਾਇਰਸ ਦਾ ਇਨਫੈਕਸ਼ਨ ਵੱਧ ਸਕਦਾ ਹੈ।

    WHO ਦੇ ਖ਼ੇਤਰੀ ਡਾਇਰੈਕਟਰ (ਪੱਛਮੀ) ਤਾਕੇਸ਼ੀ ਕਸਾਈ ਨੇ ਕਿਹਾ, “ਘੱਟੋ-ਘੱਟ ਜਦੋਂ ਤੱਕ ਕੋਈ ਟੀਕਾ ਨਹੀਂ ਬਣ ਜਾਂਦਾ ਜਾਂ ਕੋਈ ਇਲਾਜ ਨਹੀਂ ਲੱਭ ਲਿਆ ਜਾਂਦਾ, ਲੌਕਡਾਊਨ ਸਾਡੇ ਲਈ ‘ਨਿਊ ਨਾਰਮਲ’ ਹੋਣਾ ਚਾਹੀਦਾ ਹੈ।”

    ਉਨ੍ਹਾਂ ਨੇ ਕਿਹਾ, “ਜੋ ਵੀ ਸਰਕਾਰ ਲੌਕਡਾਊਨ ਹਟਾਉਣਾ ਚਾਹੁੰਦੀ ਹੈ ਉਸ ਨੂੰ ਹੌਲੀ-ਹੌਲੀ ਕਰਨਾ ਚਾਹੀਦਾ ਹੈ ਅਤੇ ਹਾਲਾਤ 'ਤੇ ਲਗਾਤਾਰ ਨਜ਼ਰ ਰੱਖਣੀ ਚਾਹੀਦੀ ਹੈ।”

  7. ਇੰਡੋਨੇਸ਼ੀਆ ਨੇ ਰਮਜ਼ਾਨ ਦੌਰਾਨ ਆਵਾਜਾਈ 'ਤੇ ਰੋਕ ਲਗਾਈ

    ਇੰਡੋਨੇਸ਼ਸੀਆ ਦੇ ਰਾਸ਼ਟਰਪਤੀ ਜੋਕੋ ਵਿਡੀਡੋ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਆਵਾਜਾਈ 'ਤੇ ਪਾਬੰਦੀ ਲਾ ਦਿੱਤੀ ਹੈ।

    ਪਰ ਮਾਹਿਰਾਂ ਮੁਤਾਬਕ ਇਹ ਫੈਸਲਾ ਬਹੁਤ ਦੇਰ ਨਾਲ ਲਿਆ ਗਿਆ ਹੈ।

    ਇਹ ਮੰਨਿਆ ਜਾਂਦਾ ਹੈ ਕਿ ਦੇਸ ਵਿੱਚ ਤਕਰੀਬਨ 10 ਲੱਖ ਲੋਕ ਜ਼ਕਾਰਤਾ ਛੱਡ ਕੇ ਆਪਣੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਾਪਸ ਚਲੇ ਗਏ ਹਨ।

  8. ਡਾਕਟਰ ਦੇ ਸਸਕਾਰ 'ਚ ਅੜਿੱਕਾ ਬਣਨ ਕਾਰਨ 20 ਲੋਕ ਹਿਰਾਸਤ 'ਚ

    ਕੋਰੋਨਾਵਾਇਰਸ ਕਾਰਨ ਚੇਨੱਈ ਦੇ ਇੱਕ ਡਾਕਟਰ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਤੋਂ ਰੋਕਣ ਕਾਰਨ 20 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

    ਡਾ. ਸਾਈਮਨ ਦੇ ਪਰਿਵਾਰ ਅਤੇ ਦੋਸਤਾਂ 'ਤੇ ਭੀੜ ਨੇ ਸੋਟੀਆਂ ਤੇ ਰਾਡਾਂ ਨਾਲ ਉਸ ਵੇਲੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਐਤਵਾਰ ਨੂੰ ਸ਼ਮਸ਼ਾਨ ਘਾਟ ਜਾ ਰਹੇ ਸਨ।

    ਲੋਕਾਂ ਨੂੰ ਡਰ ਸੀ ਕਿ ਇਸ ਕਾਰਨ ਕੋਰੋਨਾਵਇਰਸ ਫੈਲ ਜਾਵੇਗਾ।

    ਇੱਕ ਦੋਸਤ ਨੇ ਚੁੱਪਚਾਪ ਸੋਮਵਾਰ ਸਵੇਰੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਪਰਿਵਾਰ ਦਾ ਕੋਈ ਵੀ ਮੈਂਬਰ ਮੌਜੂਦ ਨਾ ਹੋ ਸਕਿਆ।

  9. ਜੋ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਹਨ, ਉਨ੍ਹਾਂ ਲਈ ਹੁਣ ਤੱਕ ਦੀ ਅਪਡੇਟ

    • ਦੁਨੀਆਂ ਭਰ ਵਿੱਚ ਮੰਗਲਵਾਰ ਸਵੇਰ ਤੱਕ ਕਰੋਨਾਵਾਇਰਸ ਕਾਰਨ 24 ਲੱਖ 72 ਹਜ਼ਾਰ ਮਾਮਲਿਆਂ ਦੀ ਪੁਸ਼ਟੀ ਹੋਈ।
    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ 69 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ।
    • WHO ਦਾ ਕਹਿਣਾ ਹੈ ਕਿ ਲੌਕਡਾਊਨ ਨੂੰ ਹੌਲੀ-ਹੌਲੀ ਹੀ ਹਟਾਇਆ ਜਾਵੇ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਸਥਾਈ ਤੌਰ 'ਤੇ ਪਰਵਾਸ ਬੰਦ ਕਰਨ ਦਾ ਐਲਾਨ ਕੀਤਾ।
    • ਅਮਰੀਕਾ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇਤਿਹਾਸ ਵਿੱਚ ਪਹਿਲੀ ਵਾਰੀ ਸਭ ਤੋਂ ਹੇਠਲੇ ਪੱਧਰ ਉੱਤੇ ਯਾਨਿ ਕਿ ਜ਼ੀਰੋ ਤੋਂ ਵੀ ਹੇਠਾਂ ਪਹੁੰਚ ਗਈਆਂ ਹਨ।
    • ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨ ਵਾਲੇ ਈਵੈਂਟਜ਼ ’ਤੇ ਫੇਸਬੁੱਕ ਨੇ ਪਾਬੰਦੀ ਲਾਈ।
    • ਹਾਂਗਕਾਂਗ ਨੇ 7 ਮਈ ਤੱਕ ਪਾਬੰਦੀਆਂ ਵਧਾਈਆਂ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 18,601 ਹੋਏ, ਜਦੋਂਕਿ 590 ਲੋਕਾਂ ਦੀ ਮੌਤ ਹੋ ਗਈ ਹੈ।
    • ਪਠਾਨਕੋਟ ਵਿੱਚ ਕੁਆਰੰਟੀਨ ਕੀਤੇ ਗਏ 1157 ਪਰਵਾਸੀ ਮਜ਼ਦੂਰਾਂ ਨੂੰ ਬੀਤੀ ਸ਼ਾਮ ਜੰਮੂ- ਕਸ਼ਮੀਰ ਲਈ ਰਵਾਨਾ ਕੀਤਾ।
    • ਪਟਿਆਲਾ ਦੇ ਰਾਜਪੁਰਾ ਵਿੱਚ ਪੰਜ ਹੋਰ ਕੋਰੋਨਾਵਾਇਰਸ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
    • ਪੰਜਾਬ ਪੁਲਿਸ ਦੇ ਅਧਿਕਾਰੀਆਂ ਲਈ ਵਿਸ਼ੇਸ਼ ਕੁਆਰੰਟੀਨ ਸੈਂਟਰ ਬਣਾਏ ਜਾਣਗੇ।
  10. ਮਜ਼ਦੂਰਾਂ ਨੇ ਥਾਲੀਆਂ ਵਜਾ ਕੇ ਰਾਸ਼ਨ ਦੀ ਮੰਗ ਕੀਤੀ

    ਬੀਬੀਸੀ ਲਈ ਪ੍ਰਭੂ ਦਿਆਲ ਦੀ ਰਿਪੋਰਟ: ਸਿਰਸਾ ਵਿੱਚ ਕੁਝ ਮਜ਼ਦੂਰਾਂ ਨੇ ਆਪਣੇ ਘਰਾਂ ’ਚ ਥਾਲੀਆਂ ਤੇ ਆਟੇ ਵਾਲੇ ਪੀਪੇ ਖੜ੍ਹਕਾ ਕੇ ਸਰਕਾਰ ਤੋਂ ਰਾਸ਼ਨ ਦੀ ਮੰਗ ਕੀਤੀ।

    ਮਜ਼ਦੂਰਾਂ ਨੇ ਮੰਗ ਕੀਤੀ ਕਿ ਬਿਨਾਂ ਵਿਤਕਰੇ ਦੇ ਸਾਰੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇ।

    ਮਜ਼ਦੂਰਾਂ ਦੇ ਖਾਤੇ ਵਿੱਚ ਤੁਰੰਤ 7600 ਰੁਪਏ ਪਾਏ ਜਾਣ ਦੀ ਮੰਗ ਕੀਤੀ।

  11. 5 ਲੱਖ ਤੋਂ ਵੱਧ ਆਸਟਰੇਲੀਆਈ ਨਾਗਰਿਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ

    ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੱਸਿਆ ਕਿ 5,17,000 ਆਸਟਰੇਲੀਆਈ ਨਾਗਰਿਰਕਾਂ ਨੇ ਪਿਛਲੇ ਮਹੀਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦਿੱਤੀ।

    ਸਰਕਾਰ ਨੇ ਕਿਆਸ ਲਾਏ ਹਨ ਕਿ ਕੋਰੋਨਾਵਾਇਰਸ ਕਾਰਨ ਤਕਰੀਬਨ 10% ਲੋਕ ਯਾਨਿ ਕਿ 1.4 ਮਿਲੀਅਨ ਲੋਕ ਸਾਲ ਦੇ ਮੱਧ ਵਿੱਚ ਬੇਰੁਜ਼ਗਾਰ ਹੋ ਜਾਣਗੇ।

  12. ਅਸੀਂ ਚਿਹਰੇ ਨੂੰ ਹੱਥ ਲਾਏ ਬਿਨਾਂ ਕਿਉਂ ਨਹੀਂ ਰਹਿ ਸਕਦੇ

    ਕੋਰੋਨਾਵਾਇਰਸ ਦੇ ਚਲੱਦਿਆਂ ਚਿਹਰੇ ਨੂੰ ਵਾਰ-ਵਾਰ ਹੱਥ ਲਾਉਣ ਦੀ ਆਦਤ ਨੂੰ ਲੈ ਕੇ ਜਾਣੋ ਕੀ ਕਿਹਾ ਮਨੋਵਿਗਿਆਨੀ ਨਤਾਸ਼ਾ ਤਿਵਾੜੀ ਨੇ।

    ਨਾਲ ਹੀ ਜਾਣੋ ਚਿਹਰੇ ਨੂੰ ਵਾਰ-ਵਾਰ ਹੱਥ ਲਾਉਣ ਦੀ ਆਦਤ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

  13. ਜੈਕ ਮਾ ਨੇ WHO ਨੂੰ ਮਾਸਕ ਤੇ ਟੈਸਟਿੰਗ ਕਿਟ ਦੇਣ ਦਾ ਐਲਾਨ ਕੀਤਾ

    ਅਲੀਬਾਬਾ ਦੇ ਜੈਕ ਮਾ ਨੇ 10 ਕਰੋੜ ਮਾਸਕ, 10 ਲੱਖ ਐੱਨ95 ਮਾਸਕ ਅਤੇ 10 ਲੱਖ ਟੈਸਟਿੰਗ ਕਿਟਜ਼ ਵਿਸ਼ਵ ਸਿਹਤ ਸੰਗਠਨ ਨੂੰ ਦੇਣ ਦਾ ਐਲਾਨ ਕੀਤਾ ਹੈ।

    ਇਸ ਤੋਂ ਪਹਿਲਾਂ ਜੈਕ ਮਾ ਅਫ਼ਰੀਕਾ ਦੇ 54 ਦੇਸਾਂ ਵਿੱਚ ਟੈਸਟਿੰਗ ਕਿਟਜ਼ ਅਤੇ ਪੀਪੀਈ ਦੇ ਚੁੱਕੇ ਹਨ।

  14. ਪਠਾਨਕੋਟ ਤੋਂ ਪਰਵਾਸੀ ਮਜ਼ਦੂਰ ਜੰਮੂ-ਕਸ਼ਮੀਰ ਲਈ ਰਵਾਨਾ

    ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਚਾਵਲਾ ਦੀ ਰਿਪੋਰਟ: ਪਠਾਨਕੋਟ ਵਿੱਚ 7 ਵੱਖ-ਵੱਖ ਥਾਵਾਂ ’ਤੇ ਕੁਆਰੰਟੀਨ ਕੀਤੇ ਗਏ 1157 ਪਰਵਾਸੀ ਮਜ਼ਦੂਰਾਂ ਨੂੰ ਬੀਤੀ ਸ਼ਾਮ ਜੰਮੂ- ਕਸ਼ਮੀਰ ਲਈ ਰਵਾਨਾ ਕਰ ਦਿੱਤਾ ਗਿਆ ਹੈ।

    23 ਮਾਰਚ ਨੂੰ ਕਰਫਿਊ ਲੱਗਣ ਤੋਂ ਬਾਅਦ ਦਿੱਲੀ, ਚੰਡੀਗੜ੍ਹ, ਪੰਜਾਬ, ਰਾਜਸਥਾਨ, ਹਰਿਆਣਾ ਤੋਂ ਜੰਮੂ-ਕਸ਼ਮੀਰ ਦੇ ਤਕਰੀਬਨ 1200 ਤੋਂ ਵੱਧ ਪਰਵਾਸੀ ਮਜ਼ਦੂਰ ਪਠਾਨਕੋਟ ਪਹੁੰਚੇ ਸਨ।

    ਪਠਾਨਕੋਟ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ, “ਕਰੀਬ ਇੱਕ ਹਫ਼ਤੇ ਤੋਂ ਜੰਮੂ-ਕਸ਼ਮੀਰ ਸਰਕਾਰ ਨਾਲ ਗੱਲਬਾਤ ਹੋ ਰਹੀ ਸੀ ਅਤੇ ਬੀਤੇ ਕੱਲ੍ਹ ਸ਼ਾਮ ਤੱਕ ਪਠਾਨਕੋਟ ਤੋਂ ਕਰੀਬ 18 ਬੱਸਾਂ ਨੂੰ ਜੰਮੂ ਕਸ਼ਮੀਰ ਦੇ ਵੱਖ-ਵੱਖ ਥਾਵਾਂ ਲਈ ਰਵਾਨਾ ਕੀਤਾ ਗਿਆ ਹੈ।”

    29 ਲੋਕ ਆਪਣੀਆਂ ਨਿੱਜੀ ਗੱਡੀਆਂ ’ਤੇ ਜੰਮੂ ਕਸਮੀਰ ਲਈ ਰਵਾਨਾ ਹੋਏ ਹਨ|

  15. ਹਰਿਆਣਾ ਦੇ ਇੱਕ ਪਿੰਡ ਨੇ ਮਦਦ ਲਈ ਦਾਨ ਕੀਤੇ 10.50 ਕਰੋੜ

    ਹਰਿਆਣਾ ਵਿੱਚ ਪਾਣੀਪਤ ਦੇ ਪਿੰਡ ਬਾਲ ਜਟਾਣ ਦੀ ਪੰਚਾਇਤ ਨੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਸਾਢੇ 10 ਕਰੋੜ ਰੁਪਏ ਫੰਡ ਦਿੱਤਾ ਹੈ।

    ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੋਰੋਨਾਵਾਇਰਸ ਨਾਲ ਨਜਿੱਠਣ ਨੂੰ ਲੈ ਕੇ ਮੰਗੀ ਗਈ ਮਦਦ ਦੇ ਬਦਲੇ ਉਨ੍ਹਾਂ ਨੇ ਇਹ ਰਕਮ ਦਿੱਤੀ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  16. ਰਾਜਪੁਰਾ ਵਿੱਚ 5 ਕੋਰੋਨਾਵਾਇਰਸ ਪੌਜ਼ਿਟਿਵ ਮਾਮਲੇ

    ਪਟਿਆਲਾ ਦੇ ਰਾਜਪੁਰਾ ਵਿੱਚ ਪੰਜ ਹੋਰ ਕੋਰੋਨਾਵਾਇਰਸ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਸਾਰਿਆਂ ਵਿੱਚ ਹੀ ਕੋਰੋਨਾਵਾਇਰਸ ਦੇ ਲੱਛਣ ਨਹੀਂ ਸਨ।

    ਆਈਏਐੱਸ ਕੇਬੀਐੱਸ ਸਿੱਧੂ ਨੇ ਟਵੀਟ ਕਰਕੇ ਦੱਸਿਆ ਕਿ ਰਾਜਪੁਰਾ ਵਿੱਚ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਸੰਪਰਕ ਵਿੱਚ ਆਏ ਹੋਰ ਲੋਕਾਂ ਦਾ ਟੈਸਟ ਕੀਤਾ ਜਾਵੇਗਾ।

  17. ਕੋਰੋਨਾਵਇਰਸ: ਏਸ਼ੀਆ ਵਿੱਚ ਕੀ ਹੋ ਰਿਹਾ ਹੈ?

    ਹਾਂਗਕਾਂਗ ਵਿੱਚ ਸੋਸ਼ਲ ਡਿਸਟੈਂਸਿੰਗ ਅਤੇ ਪਾਬੰਦੀਆਂ ਨੂੰ 14 ਦਿਨਾਂ ਲਈ ਵਧਾ ਦਿੱਤਾ ਗਿਆ ਹੈ।

    ਪਹਿਲਾਂ ਇਹ ਪਾਬੰਦੀਆਂ 23 ਅਪ੍ਰੈਲ ਨੂੰ ਖ਼ਤਮ ਹੋਣੀਆਂ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਜਿਮ, ਥੀਏਟਰ, ਆਡੀਟੋਰੀਅਮ ਅਤੇ ਹੋਰ ਜਨਤਕ ਥਾਵਾਂ ਵੀ ਬੰਦ ਰਹਿਣਗੀਆਂ।

    ਸੋਮਵਾਰ ਨੂੰ ਚੀਨ ਵਿੱਚ ਲਾਗ ਦੇ 11 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਚਾਰ ਦੂਜੇ ਦੇਸਾਂ ਤੋਂ ਆਏ।

    ਸਥਾਨਕ ਤੌਰ 'ਤੇ ਰੂਸ ਦੀ ਸਰਹੱਦ 'ਤੇ ਸਥਿਤ ਹੇਲੋਂਗਜਿਆਂਗ ਪ੍ਰਾਂਤ ਵਿੱਚ ਛੇ ਮਾਮਲੇ ਸਾਹਮਣੇ ਆਏ ਹਨ।

    ਸਿੰਗਾਪੁਰ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

    ਪੂਰਬੀ, ਦੱਖਣੀ-ਪੂਰਬੀ ਏਸ਼ੀਆ ਵਿੱਚ ਸਭ ਤੋਂ ਵੱਧ ਇਨਫੈਕਸ਼ਨ ਦੇ ਮਾਮਲੇ ਸਿੰਗਾਪੁਰ (8,014) ਵਿੱਚ ਹਨ।

  18. ਹੁਣੇ ਜੁੜੇ ਦਰਸ਼ਕਾਂ ਲਈ ਦੇਸ-ਦੁਨੀਆਂ ਦੀ ਹੁਣ ਤੱਕ ਦੀ ਅਪਡੇਟ

    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਸਥਾਈ ਤੌਰ 'ਤੇ ਪਰਵਾਸ ਬੰਦ ਕਰਨ ਦਾ ਐਲਾਨ ਕੀਤਾ।
    • ਤੇਲ ਦੀ ਮੰਗ ਘਟਣ ਕਾਰਨ ਅਮਰੀਕਾ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇਤਿਹਾਸ ਵਿੱਚ ਪਹਿਲੀ ਵਾਰੀ ਸਭ ਤੋਂ ਹੇਠਲੇ ਪੱਧਰ ਉੱਤੇ ਯਾਨਿ ਕਿ ਜੀਰੋ ਤੋਂ ਵੀ ਹੇਠਾਂ ਪਹੁੰਚ ਗਈਆਂ ਹਨ।
    • ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨ ਵਾਲੇ ਈਵੈਂਟਜ਼ ’ਤੇ ਫੇਸਬੁੱਕ ਨੇ ਪਾਬੰਦੀ ਲਾਈ।
    • ਕੋਰੋਨਾਵਾਇਰਸ ਮਹਾਂਮਾਰੀ ਕਾਰਨ ਹੋਏ ਲੌਕਡਾਊਨ ਕਰਕੇ ਆਸਟਰੇਲੀਆ ਦੀ ਦੂਜੀ ਸਭ ਤੋਂ ਵੱਡੀ ਹਵਾਈ ਸੇਵਾ ਵਰਜਨ ਆਸਟਰੇਲੀਆ ਵਲੰਟਰੀ ਐਡਮਿਨਸਟ੍ਰੇਸ਼ਨ ਵਿੱਚ ਚਲੀ ਗਈ ਹੈ।
    • ਹਾਂਗਕਾਂਗ ਵਿੱਚ ਸੋਸ਼ਲ ਡਿਸਟੈਂਗਿਸ ਅਤੇ ਪਾਬੰਦੀਆਂ ਨੂੰ 14 ਦਿਨਾਂ ਲਈ ਵਧਾ ਦਿੱਤਾ ਗਿਆ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 18,601 ਹੋ ਗਏ ਹਨ, ਜਦੋਂਕਿ 590 ਲੋਕਾਂ ਦੀ ਮੌਤ ਹੋ ਗਈ ਹੈ।
    • ਰਾਸ਼ਟਰਪਤੀ ਭਵਨ ਵਿੱਚ ਕੋਰੋਨਾਵਾਇਰਸ ਪੌਜ਼ਿਟਿਵ ਮਾਮਲਾ ਆਉਣ ਤੋਂ ਬਾਅਦ 125 ਪਰਿਵਾਰਾਂ ਨੂੰ ਆਈਸੋਲੇਸ਼ਨ ਵਿੱਚ ਰਹਿਣ ਦੇ ਨਿਰਦੇਸ਼।
    • ਪੰਜਾਬ ਸਰਕਾਰ ਨੇ ਨਿਰਮਲ ਸਿੰਘ ਦੇ ਨਾਮ 'ਤੇ ਆਈਟੀਆਈ ਦਾ ਨਾਮ ਰੱਖਣ ਦਾ ਐਲਾਨ ਕੀਤਾ।
    • ਪਟਿਆਲਾ ਦੇ ਰਾਜਪੁਰਾ ਵਿੱਚ ਪੰਜ ਹੋਰ ਕੋਰੋਨਾਵਾਇਰਸ ਪੌਜ਼ਿਟਿਵ ਮਾਮਲੇ ਪਾਏ ਗਏ ਹਨ। ਸਾਰਿਆਂ ਵਿੱਚ ਹੀ ਕੋਰੋਨਾਵਾਇਰਸ ਦੇ ਲੱਛਣ ਨਹੀਂ ਸਨ।
  19. ਪੰਜਾਬ ਪੁਲਿਸ ਲਈ ਵਿਸ਼ੇਸ਼ ਕੁਆਰੰਟੀਨ ਕੇਂਦਰ

    ਪੰਜਾਬ ਵਿੱਚ ਪੁਲਿਸ ਲਈ ਵਿਸ਼ੇਸ਼ ਕੁਆਰੰਟੀਨ ਕੇਂਦਰ ਸਥਾਪਤ ਕੀਤੇ ਜਾਣਗੇ।

    ਜੋ ਅਧਿਕਾਰੀ ਪੰਜਾਬ ਵਿੱਚ ਕਰਫਿਊ ਦੌਰਾਨ ਫਰੰਟਲਾਈਨ 'ਤੇ ਕੰਮ ਕਰ ਰਹੇ ਹਨ ਕੁਆਰੰਟੀਨ ਸੈਂਟਰ ਉਨ੍ਹਾਂ ਲਈ ਹੋਣਗੇ।

  20. ਭਾਰਤ ਵਿੱਚ 18 ਹਜ਼ਾਰ ਤੋਂ ਪਾਰ ਕੋਰੋਨਾਵਾਇਰਸ ਦੇ ਮਾਮਲੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 18,601 ਹੋ ਗਏ ਹਨ।

    ਸਿਹਤ ਮੰਤਰਾਲੇ ਮੁਤਾਬਕ ਇਲਾਜ ਤੋਂ ਬਾਅਦ 3252 ਲੋਕ ਠੀਕ ਹੋਏ ਹਨ ਜਦੋਂਕਿ 590 ਲੋਕਾਂ ਦੀ ਮੌਤ ਹੋ ਗਈ ਹੈ।

    ਪਿਛਲੇ 24 ਘੰਟਿਆਂ ਵਿੱਚ 1,336 ਨਵੇਂ ਮਾਮਲੇ ਸਾਹਮਣੇ ਆਏ ਹਨ।

    ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ (4666) ਵਿੱਚ ਹਨ। ਦੂਜੇ ਨੰਬਰ 'ਤੇ ਦਿੱਲੀ ਵਿੱਚ 2081 ਮਾਮਲੇ ਹਨ।