ਅਮਰੀਕਾ ਸ਼ਾਇਦ ਇੱਕ ਮਈ ਤੋਂ ਪਹਿਲਾਂ ਖੁੱਲ੍ਹ ਜਾਏਗਾ: ਟਰੰਪ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਅਮਰੀਕੀ ਸੂਬਿਆਂ ਦੇ ਗਵਰਨਰਾਂ ਵਿਚਾਲੇ ਲੌਕਡਾਊਨ ਖ਼ਤਮ ਕਰਨ ਸਬੰਧੀ ਮਤਭੇਦ ਜਾਰੀ ਹਨ।
ਮੰਗਲਵਾਰ ਨੂੰ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਗਵਰਨਰ ਜ਼ਿੰਮੇਦਾਰ ਹਨ, ਉਨ੍ਹਾਂ ਨੂੰ ਇਸ ਦੀ ਜ਼ਿੰਮੇਦਾਰੀ ਲੈਣੀ ਹੋਵੇਗੀ ਅਤੇ ਬਿਹਤਰ ਕੰਮ ਕਰਨਾ ਹੋਵੇਗਾ''
ਟਰੰਪ ਦਾ ਕਹਿਣਾ ਹੈ ਕਿ ਦੇਸ ਨੂੰ ਦੁਬਾਰਾ ਖੋਲ੍ਹਣ ਦੀ ਪੂਰੀ ਯੋਜਨਾ ਆਖਿਰੀ ਗੇੜ ਵਿੱਚ ਹੈ ਅਤੇ ਸ਼ਾਇਦ ਇੱਕ ਮਈ ਤੋਂ ਪਹਿਲਾਂ ਹੋ ਜਾਵੇ।
ਉਨ੍ਹਾਂ ਨੇ ਕਿਹਾ ਕਿ ਹਰ ਸੂਬੇ ਦੇ ਗਵਰਨਰ ਨੂੰ ਇਹ ਅਧਿਕਾਰ ਹੋਵੇਗਾ ਅਤੇ ਜਦੋਂ ਉਹ ਤਿਆਰ ਹੋਣ ਅਜਿਹਾ ਕਰ ਸਕਦੇ ਹਨ। ਹਾਲਾਂਕਿ ਸੰਘ ਦੀ ਸਰਕਾਰ ਉਨ੍ਹਾਂ ਤੇ ਨਿਗਰਾਨੀ ਰੱਖੇਗੀ।
ਟਰੰਪ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਕਿਸੇ ਸੂਬੇ ਤੋਂ ਖੁਸ਼ ਨਹੀਂ ਹੋਵੇਗੀ ਤਾਂ ਬਾਜਾਬਤਾ ਇਸ ਦੀ ਜਾਣਕਾਰੀ ਸੂਬਾ ਸਰਕਾਰ ਨੂੰ ਦਿੱਤੀ ਜਾਵੇਗੀ।