ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਦੀ ਗਰਾਂਟ
ਰੋਕਣ ਦੇ ਐਲਾਨ ਤੋਂ ਬਾਅਦ ਵਿਸ਼ਵ ਦੇ ਸਿਆਸਤਦਾਨਾਂ ਨੇ ਨਿੰਦਾ ਕੀਤੀ ਹੈ।
ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੈਸ: "ਇੱਕ
ਸਮਾਂ ਆਵੇਗਾ ਜਦੋਂ ਇਹ ਸਮਝਿਆ ਜਾਏਗਾ ਕਿ ਇਹ ਬੀਮਾਰੀ ਕਿਵੇਂ ਆਈ ਅਤੇ ਇੰਨੀ ਜਲਦੀ ਸਾਰੀ ਦੁਨੀਆਂ
ਵਿੱਚ ਕਿਵੇਂ ਫੈਲੀ ... ਹੁਣ ਉਹ ਸਮਾਂ ਨਹੀਂ ਹੈ ... ਇਹ ਉਹ ਸਮਾਂ ਵੀ ਨਹੀਂ ਹੈ ਜਦੋਂ ਵਿਸ਼ਵ
ਸਿਹਤ ਸੰਗਠਨ ਦੇ ਕੰਮਕਾਜ ਲਈ ਸਰੋਤਾਂ ਨੂੰ ਘਟਾਇਆ ਜਾਵੇ। ”
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ: "ਇਸ ਤਰ੍ਹਾਂ ਦੇ
ਸਮੇਂ ਵਿੱਚ ਜਦੋਂ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੈ ਅਤੇ ਸਾਨੂੰ ਸਲਾਹ ਲੈਣ ਦੀ ਜ਼ਰੂਰਤ ਹੈ ਜਿਸ 'ਤੇ ਅਸੀਂ ਭਰੋਸਾ ਕਰ
ਸਕਦੇ ਹਾਂ, WHO ਨੇ ਉਹ ਕੀਤਾ ਹੈ।
ਅਸੀਂ ਇਸ ਦਾ ਸਮਰਥਨ ਜਾਰੀ ਰੱਖਾਂਗੇ।"
ਯੂਐਸ ਹਾਊਸ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ, ਐਲੀਅਟ ਐਂਜਲ
(ਡੈਮੋਕਰੇਟਿਕ ਪਾਰਟੀ ਦੇ ਮੈਂਬਰ): “ਹਰੇਕ ਦਿਨ ਵਿਗੜਦੇ ਹਾਲਾਤਾਂ ਵਿਚਾਲੇ ਰਾਸ਼ਟਰਪਤੀ ਸਾਨੂੰ
ਆਪਣਾ ਸਿਆਸੀ ਖੇਡ ਦਿਖਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੂੰ ਦੋਸ਼ੀ ਠਹਿਰਾ ਰਹੇ ਹਨ, ਚੀਨ ਨੂੰ ਦੋਸ਼ੀ
ਠਹਿਰਾ ਰਹੇ ਹਨ, ਸਿਆਸੀ ਵਿਰੋਧੀਆਂ, ਆਪਣੇ ਤੋਂ ਪਹਿਲਾਂ
ਵਾਲੇ ਆਗੂਆਂ ਨੂੰ ਨੂੰ ਦੋਸ਼ੀ ਠਹਿਰਾ ਰਹੇ ਹਨ"