ਪਾਬੰਦੀਆਂ ਦੀ ਉਲੰਘਣਾ ਕਰਨ 'ਤੇ ਇੱਕ ਐੱਮਪੀ
ਨੈਰੋਬੀ ਤੋਂ ਬੀਬੀਸੀ ਪੱਤਰਕਾਰ ਇਮੈਨੁਅਲ ਇੰਗੂਜ਼ਾ ਦੀ ਰਿਪੋਰਟ: ਈਸਟਰ ਦੌਰਾਨ ਕੀਨੀਆ ਵਿੱਚ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਲੋਕ ਬਾਰਜ਼ ਵਿੱਚ ਸ਼ਰਾਬ ਪੀਂਦੇ ਅਤੇ ਸਰਕਾਰ ਦੁਆਰਾ ਐਲਾਣੇ ਸਖ਼ਤ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।
ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਇੱਕ ਸੰਸਦ ਮੈਂਬਰ ਅਤੇ ਇੱਕ ਮੈਜਿਸਟਰੇਟ ਵੀ ਸ਼ਾਮਲ ਹਨ।
ਇਹ ਉਸ ਸਮੇਂ ਹੋਇਆ ਹੈ ਜਦੋਂ ਕੋਵੀਡ -19 ਨਾਲ ਦੇਸ ਵਿੱਚ ਨੌਵੇਂ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਨੇ ਹੁਣ ਤੱਕ ਦੇਸ ਦੇ 200 ਤੋਂ ਵੱਧ ਲੋਕਾਂ ਨੂੰ ਇਨਫੈਕਸ਼ਨ ਦਿੱਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਛਾਪਿਆਂ ਦੀ ਚਿਤਾਵਨੀ ਦਿੱਤੀ ਹੈ।

ਤਸਵੀਰ ਸਰੋਤ, Getty Images



