ਦੁਨੀਆਂ ਭਰ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 15,11,104 ਮਾਮਲੇ ਹੋ ਚੁੱਕੇ ਹਨ। ਜੋਨਸ ਹੌਪਕਿਨਸ
ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਕੋਵਿਡ-19 ਕਾਰਨ ਹੁਣ ਤੱਕ 88,338 ਲੋਕਾਂ ਦੀ ਮੌਤ ਹੋ
ਚੁੱਕੀ ਹੈ।
ਅਮਰੀਕਾ ਵਿੱਚ ਸਭ ਤੋਂ ਵੱਧ ਮਾਮਲੇ ਹਨ। ਹੁਣ ਤੱਕ ਇੱਥੇ 4.29 ਲੱਖ ਮਾਮਲਿਆਂ ਦੀ ਪੁਸ਼ਟੀ ਹੋਈ
ਹੈ ਤੇ 14 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਇਟਲੀ ਹੈ, ਜਿੱਥੇ ਹੁਣ ਤੱਕ 17 ਹਜ਼ਾਰ
ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਸਪੇਨ ਵੀ ਸਭ ਤੋਂ ਪ੍ਰਭਾਵਿਤ
ਮੁਲਕਾਂ ਵਿੱਚ ਸ਼ੁਮਾਰ ਹੋ ਗਿਆ ਹੈ ਅਤੇ ਇੱਥੇ ਮੌਤਾਂ ਦੀ ਗਿਣਤੀ 14 ਹਜ਼ਾਰ ਤੋਂ ਪਾਰ ਹੋ ਗਈ ਹੈ।
ਭਾਰਤ ਵਿੱਚ ਮਾਮਲੇ 5 ਹਜ਼ਾਰ ਤੋਂ ਪਾਰ ਹਨ ਅਤੇ 149 ਲੋਕਾਂ ਦੀ ਮੌਤ ਦੀ ਪੁਸ਼ਟੀ ਸਿਹਤ ਅਤੇ
ਪਰਿਵਾਰ ਭਲਾਈ ਮੰਤਰਾਲਾ ਕਰ ਚੁੱਕਿਆ ਹੈ।

ਤਸਵੀਰ ਸਰੋਤ, Getty Images