You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਮਰੀਜ਼ ਦਾ ਸਸਕਾਰ ਕਰਨ 'ਚ ਅੜਿੱਕਾ ਪਾਉਣ 'ਤੇ ਜਲੰਧਰ 'ਚ 60 ਖ਼ਿਲਾਫ਼ FIR, ਗੁਰਦਾਸਪੁਰ 'ਚ ਲੰਗਰ ਲਗਾਉਣ ਲਈ ਇਜਾਜ਼ਤ ਦੀ ਲੋੜ

ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ 88000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਲਾਈਵ ਕਵਰੇਜ

  1. ਕੋਰੋਨਾਵਾਇਰਸ: ਕੋਵਿਡ-19 ਬਾਰੇ ਉਹ ਜ਼ਰੂਰੀ ਗੱਲਾਂ ਜੋ ਅਸੀਂ ਨਹੀਂ ਜਾਣਦੇ

    ਦੁਨੀਆਂ ਦੇ ਬਹੁਤੇ ਦੇਸਾਂ ਵਿੱਚ ਲੌਕਡਾਊਨ ਹੈ ਅਤੇ ਕਈ ਦੇਸ਼ਾਂ ਨੇ ਕਰਫਿਊ ਲਗਾ ਦਿੱਤਾ ਹੈ। ਜ਼ਿਆਦਾਤਰ ਦੇਸਾਂ ਨੇ ਆਪਣੀਆਂ ਸਰਹੱਦਾਂ ਲਗਭਗ ਸੀਲ ਕਰ ਦਿੱਤੀਆਂ ਹਨ।

    ਕੋਰੋਨਾਵਾਇਰਸ ਬਾਰੇ ਦੁਨੀਆਂ ਦਸੰਬਰ ਵਿੱਚ ਹੀ ਜਾਗਰੂਕ ਹੋਈ ਹੈ, ਪਰ ਇਹ ਅਨੰਤ ਕਾਲ ਤੋਂ ਮੌਜੂਦ ਹੈ।

  2. ਧਮਕੀ ਤੋਂ ਬਾਅਦ ਦਿੱਤੀ ਦਵਾਈ: ਹੁਣ ਟਰੰਪ ਤੇ ਮੋਦੀ ਨੇ ਕਿਹਾ, ਯਾਰੀ ਹੈ ਪੱਕੀ

    ਮਲੇਰੀਆ ਦੀ ਦਵਾਈ ਅਮਰੀਕਾ ਨੂੰ ਨਾ ਦੇਣ ਦੀ ਸੂਰਤ ਵਿੱਚ ਭਾਰਤ ਖ਼ਿਲਾਫ਼ ਜਵਾਬੀ ਕਾਰਵਾਈ ਲਈ ਧਮਕਾਉਣ ਵਾਲੇ ਡੌਨਲਡ ਟਰੰਪ ਹੁਣ ਫੇਰ ਖ਼ੁਸ਼ ਨਜ਼ਰ ਆ ਰਹੇ ਹਨ।

    ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕਰਕੇ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਅਮਰੀਕਾ ਨੂੰ ਦੇਣ ਲਈ ਭਾਰਤ ਦਾ ਧੰਨਵਾਦ ਕੀਤਾ ਹੈ।

    ਟਰੰਪ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਯਾਰੀ ਦਾ ਹਵਾਲਾ ਮੁੜ ਦਿੱਤਾ ਹੈ।

    ਮੋਦੀ ਨੇ ਕਿਹਾ ਹੈ ਕਿ ਮੁਸ਼ਕਲ ਵੇਲੇ ਮਿੱਤਰਾਂ ਨੂੰ ਹੋਰ ਨੇੜੇ ਲਿਆਉਂਦੇ ਹਨ। ਅਮਰੀਕਾ ਤੇ ਭਾਰਤ ਦੀ ਸਾਂਝੇਦਾਰੀ ਮਜ਼ਬੂਤੀ ਦੇ ਪੱਧਰ ਉੱਤੇ ਪਹੁੰਚ ਗਈ ਹੈ।

  3. ਕੋਰੋਨਾਵਾਇਰਸ ਤੋਂ ਕਿਸ ਨੂੰ ਕਿੰਨਾ ਖ਼ਤਰਾ

    ਇਸ ਵੀਡੀਓ ਰਾਹੀ ਜਾਣੋ ਕਿ ਕੀ ਕੋਰੋਨਾਵਾਇਰਸ ਦਾ ਵਿਅਕਤੀ ਦੀ ਉਮਰ ਦੇ ਨਾਲ ਕੋਈ ਸਬੰਧ ਹੈ।

  4. 'ਹੋਰ ਲਾਸ਼ਾਂ ਚਾਹੀਦੀਆਂ ਤਾਂ ਕਰੋ ਕੋਵਿਡ-19 ਤੇ ਸਿਆਸਤ', ਵਿਸ਼ਵ ਸਿਹਤ ਸੰਗਠਨ ਦੀ 200 ਕਰੋੜ ਡਾਲਰ ਫੰਡ ਰੋਕਣ ਦੀ ਟਰੰਪ ਨੇ ਦਿੱਤੀ ਧਮਕੀ

    • ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ WHO ਦੀ ਆਲੋਚਨਾ ਵਿਚਾਲੇ ਡਾਇਰੈਕਟਰ ਜਨਰਲ ਟੇਡਰੋਜ਼ ਅਧਾਨੋਮ ਗੇਬਰਿਏਸਿਸ ਨੇ ਸਿਆਸਤ ਤੋਂ ਬਚਣ ਲਈ ਕਿਹਾ ਹੈ।
    • ਅਮਰੀਕੀ ਰਾਸ਼ਟਰਪਤੀ ਨੇ ਵਿਸ਼ਵ ਸਿਹਤ ਸੰਗਠਨ ਉੱਤੇ ਚੀਨ ਪੱਖ਼ੀ ਨੀਤੀ ਆਪਣਾਉਣ ਦਾ ਇਲਜ਼ਾਮ ਲਾਉਂਦਿਆਂ ਕੌਮਾਂਤਰੀ ਸਿਹਤ ਸੰਗਠਨ ਦਾ 200 ਕਰੋੜ ਡਾਲਰ ਅਮਰੀਕੀ ਫੰਡ ਰੋਕਣ ਦਾ ਵੀ ਐਲਾਨ ਕਰ ਦਿੱਤਾ ਹੈ।
    • WHO ਦੇ ਡਾਇਰੈਕਟਰ ਜਨਰਲ ਟੇਡਰੋਜ਼ ਅਧਾਨੋਮ ਗੇਬਰਿਏਸਿਸ ਨੇ ਕਿਹਾ ਸੀ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਧਿਆਨ ਆਪਣੇ ਲੋਕਾਂ ਨੂੰ ਬਚਾਉਣਾ ਹੋਣਾ ਚਾਹੀਦਾ ਹੈ।
    • ਕ੍ਰਿਪਾ ਕਰਕੇ ਵਾਇਰਸ ’ਤੇ ਸਿਆਸਤ ਨਾ ਕਰੋ, ਜੇਕਰ ਤੁਹਾਡੇ ਕੌਮੀ ਪੱਧਰ ਉੱਤੇ ਮਤਭੇਦ ਹਨ ਤੇ ਤੁਸੀਂ ਹੁਣ ਇਨ੍ਹਾਂ ਨੂੰ ਭੁਨਾਉਣਾ ਚਾਹੁੰਦੇ ਹੋ ਅਤੇ ਜੇਕਰ ਤੁਹਾਨੂੰ ਹੋਰ ਲਾਸ਼ਾ ਚਾਹੀਦੀਆਂ ਹਨ ਤਾਂ ਇਹ ਕਰੋ।
    • ਜੇਕਰ ਤੁਹਾਨੂੰ ਹੋਰ ਲਾਸ਼ਾਂ ਨਹੀਂ ਦੇਖਣੀਆਂ ਤਾਂ ਸਿਆਸਤ ਕਰਨ ਤੋਂ ਬਚੋਂ
    • ਮੇਰੀ ਤੁਹਾਨੂੰ ਅਪੀਲ ਹੈ ਕਿ ਕੋਵਿਡ ਦੇ ਟਾਕਰੇ ਲਈ ਸਿਆਸਤ ਨੂੰ ਏਕਾਂਤਵਾਸ ਭੇਜ ਦਿਓ
    • ਇਸ ਖ਼ਤਰਨਾਕ ਵਾਇਰਸ ਦੇ ਟਾਕਰੇ ਲਈ ਤੁਹਾਡੇ ਦੇਸ ਦੀ ਏਕਤਾ ਬਹੁਤ ਜ਼ਰੂਰੀ ਹੈ
    • ਸਿਆਸੀ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਲਈ ਕੋਵਿਡ -19 ਉੱਤੇ ਸਿਆਸਤ ਨਾ ਕਰੋ
    • ਤੁਹਾਡੇ ਕੋਲ ਆਪਣੇ ਆਪ ਨੂੰ ਸਾਬਤ ਕਰਨ ਦੇ ਹੋਰ ਬਥੇਰੇ ਰਾਹ ਹਨ, ਇਸ ਨੂੰ ਸਿਆਸਤ ਲਈ ਨਾ ਵਰਤੋਂ , ਇਹ ਅੱਗ ਨਾਲ ਖੇਡਣ ਵਰਗਾ ਹੈ।
  5. ਕਣਕ ਦੇ ਮੰਡੀਕਰਨ ਲਈ ਪੰਜਾਬ ਸਰਕਾਰ ਦੇ ਪ੍ਰਬੰਧ

    ਪੰਜਾਬ ਸਰਕਾਰ ਦੀ ਅਧਿਕਾਰਤ ਵੈੱਬਸਾਇਟ ਉੱਤੇ ਇਹ ਐਲਾਨ ਕੀਤੇ ਗਏ ਹਨ।

  6. ਲੁਧਿਆਣਾ 'ਚ ਕੋਰੋਨਾ ਦਾ ਖੌਫ਼ : ਰਿਪਰੋਟ ਆਉਣ ਤੋਂ ਪਹਿਲਾਂ ਹੀ 3 ਔਰਤਾਂ ਦੀ ਮੌਤ

    ਲੁਧਿਆਣਾ ਸ਼ਹਿਰ ਵਿੱਚ ਕੋਰੋਨਾਵਾਇਰਸ ਦੇ ਖੌ਼ਫ਼ ਨਾਲ ਹੀ ਤਿੰਨ ਬੀਬੀਆਂ ਦੀ ਹਸਪਤਾਲਾਂ ਵਿੱਚ ਮੌਤ ਹੋ ਗਈ

    ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿੱਚ 6 ਅਪ੍ਰੈਲ ਨੂੰ ਦਾਖਲ ਕਰਵਾਈ ਗਈ ਕੋਰੋਨਾ ਲੱਛਣਾ ਵਾਲੀ ਬਰਨਾਲਾ ਦੀ ਮਰੀਜ਼ ਨੇ ਬੁੱਧਵਾਰ ਨੂੰ ਰਿਪੋਰਟ ਮਿਲਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ।

    ਇਸੇ ਤਰ੍ਹਾਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਜ਼ੇਰ-ਏ-ਇਲਾਜ 65 ਸਾਲਾ ਬੀਬੀ ਦਾ ਵੀ ਰਿਪੋਰਟ ਆਉਣ ਤੋਂ ਪਹਿਲਾ ਦੇਹਾਂਤ ਹੋ ਗਿਆ।

    ਤੀਜੀ ਮੌਤ ਵੀ ਸਿਵਲ ਹਸਪਤਾਲ ਵਿੱਚ ਹੋਈ। ਇਹ ਬੀਬੀ ਵੀ 65 ਸਾਲ ਦੀ ਸੀ ਅਤੇ ਇਸ ਨੂੰ ਸਾਹ ਲੈਣ ਦੀ ਤਕਲੀਫ਼ ਸੀ,ਇਸ ਨੇ ਵੀ ਐਮਰਜੈਂਸੀ ਵਿਚ ਕੋਰੋਨਾ ਟੈਸਟ ਹੋਣ ਪਹਿਲਾਂ ਹੀ ਦਮ ਤੋੜ ਦਿੱਤਾ

  7. ਪੰਜਾਬ ਦਾ ਹਾਲ : ਇੱਕੋ ਪਿੰਡ ਚ 21 ਪੌਜ਼ਿਟਿਵ ਕੇਸ

    ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ 9 ਹੋ ਗਈ ਹੈ। ਜਦਕਿ ਪੌਜ਼ਿਟਿਵ ਮਾਮਲੇ 115 ਨੂੰ ਪਾਰ ਕਰ ਗਏ

    ਪੰਜਾਬ ਵਿੱਚ ਮੁਹਾਲੀ ਜ਼ਿਲ੍ਹਾ ਕੋਰੋਨਾਵਾਇਰਸ ਦਾ ਹੌਟ-ਸਪੌਟ ਬਣ ਗਿਆ ਹੈ, ਜਿੱਥੇ ਮਰੀਜ਼ਾ ਦੀ ਗਿਣਤੀ 36 ਹੋ ਗਈ ਹੈ।

    ਪਿਛਲੇ 33 ਦਿਨਾਂ ਦੌਰਾਨ ਸੂਬੇ ਵਿੱਚ 14 ਮਰੀਜ਼ ਠੀਕ ਹੋਏ ਹਨ ਅਤੇ 85 ਦਾ ਅਜੇ ਇਲਾਜ ਜਾਰੀ ਹੈ।

    ਡੇਰਾਬੱਸੀ ਦੇ ਜਵਾਹਰਪੁਰ ਪਿੰਡ ਵਿਚ 21 ਪੌਜ਼ਿਟਿਵ ਕੇਸ ਹਨ ਤੇ ਸਰਕਾਰੀ ਸਕੂਲ ਨੂੰ ਹੀ ਏਕਾਂਤਵਾਸ ਵਿੱਚ ਬਦਲ ਦਿੱਤਾ ਗਿਆ

  8. ਕੋਰੋਨਾਵਾਇਰਸ ਦੇ ਦੁਨੀਆਂ ਭਰ ਵਿੱਚ 15 ਲੱਖ ਕੇਸ ਹੋਏ

    ਦੁਨੀਆਂ ਭਰ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 15,11,104 ਮਾਮਲੇ ਹੋ ਚੁੱਕੇ ਹਨ। ਜੋਨਸ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਕੋਵਿਡ-19 ਕਾਰਨ ਹੁਣ ਤੱਕ 88,338 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਅਮਰੀਕਾ ਵਿੱਚ ਸਭ ਤੋਂ ਵੱਧ ਮਾਮਲੇ ਹਨ। ਹੁਣ ਤੱਕ ਇੱਥੇ 4.29 ਲੱਖ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 14 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

    ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਇਟਲੀ ਹੈ, ਜਿੱਥੇ ਹੁਣ ਤੱਕ 17 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਸਪੇਨ ਵੀ ਸਭ ਤੋਂ ਪ੍ਰਭਾਵਿਤ ਮੁਲਕਾਂ ਵਿੱਚ ਸ਼ੁਮਾਰ ਹੋ ਗਿਆ ਹੈ ਅਤੇ ਇੱਥੇ ਮੌਤਾਂ ਦੀ ਗਿਣਤੀ 14 ਹਜ਼ਾਰ ਤੋਂ ਪਾਰ ਹੋ ਗਈ ਹੈ।

    ਭਾਰਤ ਵਿੱਚ ਮਾਮਲੇ 5 ਹਜ਼ਾਰ ਤੋਂ ਪਾਰ ਹਨ ਅਤੇ 149 ਲੋਕਾਂ ਦੀ ਮੌਤ ਦੀ ਪੁਸ਼ਟੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਕਰ ਚੁੱਕਿਆ ਹੈ।

  9. 8 ਅਪ੍ਰੈਲ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖ਼ਬਰਾਂ

    • ਕੋਰੋਨਾਵਾਇਰਸ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਯੂਪੀ ਵਿੱਚ 15 ਜ਼ਿਲ੍ਹਿਆਂ ਦੇ ਖ਼ਾਸ ਇਲਾਕੇ ਅਤੇ ਦਿੱਲੀ ਵਿੱਚ 20 ਇਲਾਕੇ ਹੋਟਸਪੌਟ ਮੰਨਦਿਆਂ ਸੀਲ ਕਰ ਦਿੱਤਾ ਗਿਆ ਹੈ।
    • ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਟੈਸਟ ਭਾਵੇਂ ਸਰਕਾਰੀ ਲੈਬ ਵਿੱਚ ਹੋਣ ਜਾਂ ਨਿੱਜੀ ਲੈਬ ਵਿੱਚ, ਉਹ ਮੁਫ਼ਤ ਹੋਣੇ ਚਾਹੀਦੇ ਹਨ।
    • ਚੰਡੀਗੜ੍ਹ, ਮੁੰਬਈ ਤੇ ਉੱਤਰ ਪ੍ਰਦੇਸ਼ ਵਿੱਚ ਜਨਤੱਕ ਥਾਂਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਮਾਸਕ ਨਾ ਪਾਉਣ ਕਾਰਨ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
    • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਵਿੱਚ 14 ਅਪ੍ਰੈਲ ਤੋਂ ਬਾਅਦ ਕਰਫਿਊ ਵਧਾਉਣ ਬਾਰੇ ਫੈਸਲਾ 10 ਅਪ੍ਰੈਲ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।

    8 ਅਪ੍ਰੈਲ ਦੀਆਂ ਹੋਰ ਅਪਡੇਟ ਲਈ ਹੇਠਾਂ ਲਿੰਕ 'ਤੇ ਕਲਿੱਕ ਕਰੋ