ਕੋਰੋਵਾਇਰਸ ਤੋਂ ਬਚਣ ਲਈ ਤੁਹਾਡੀ ਸਾਵਧਾਨੀ ਅਤੇ ਕੁਝ ਛੋਟੇ-ਛੋਟੇ ਕਦਮ ਲਾਭਦਾਇਕ ਸਾਬਿਤ ਹੋ ਸਕਦੇ ਹਨ।
ਤਸਵੀਰਾਂ ਰਾਹੀਂ ਸਮਝੋ, ਤੁਸੀਂ ਕਿਵੇਂ ਕੋਰੋਨਾਵਾਇਰਸ ਤੋਂ ਬਚ ਸਕਦੇ ਹੋ। ਪੂਰੀ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ 88000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਵਾਇਰਸ ਤੋਂ ਬਚਣ ਲਈ ਤੁਹਾਡੀ ਸਾਵਧਾਨੀ ਅਤੇ ਕੁਝ ਛੋਟੇ-ਛੋਟੇ ਕਦਮ ਲਾਭਦਾਇਕ ਸਾਬਿਤ ਹੋ ਸਕਦੇ ਹਨ।
ਤਸਵੀਰਾਂ ਰਾਹੀਂ ਸਮਝੋ, ਤੁਸੀਂ ਕਿਵੇਂ ਕੋਰੋਨਾਵਾਇਰਸ ਤੋਂ ਬਚ ਸਕਦੇ ਹੋ। ਪੂਰੀ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਜਪਾਨ ਵਿੱਚ ਬੁੱਧਵਾਰ ਨੂੰ 500 ਤੋਂ ਵੀ ਵੱਧ ਕੋਰੋਨਾਵਾਇਰਸ ਦੇ ਪੌਜਿਟਿਵ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਵੀਰਵਾਰ ਨੂੰ ਜਪਾਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇੱਕ ਦਿਨ ਵਿੱਚ ਇਹ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਇਨ੍ਹਾਂ 503 ਮਾਮਲਿਆਂ ਵਿੱਚੋਂ 144 ਰਾਜਧਾਨੀ ਟੋਕਿਓ ਨਾਲ ਸਬੰਧਤ ਹਨ।
ਜਪਾਨ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 5002 ਹੋ ਗਈ ਹੈ।
ਇੱਕ ਦਿਨ ਪਹਿਲਾਂ ਹੀਕੋਰੋਨਾਵਾਇਰਸ ਸੰਕਟ ਕਾਰਨ ਜਾਪਾਨ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ।
ਕੋਰੋਨਾਵਾਇਰਸ ਸੰਕਟ ਦੇ ਮੱਦੇਨਜ਼ਰਸਾਲ 2019 ਦੀ ਮਿਸ ਇੰਗਲੈਂਡ ਭਾਸ਼ਾ ਮੁਖਰਜੀ ਨੇ ਆਪਣਾ ਤਾਜ ਉਤਾਰ ਕੇ ਪੁਰਾਣੇ ਡਾਕਟਰੀ ਪੇਸ਼ੇ 'ਤੇ ਵਾਪਸ ਜਾਣ ਦਾ ਫੈਸਲਾ ਕੀਤਾ ਹੈ।
ਭਾਰਤੀ ਮੂਲ ਦੀ ਭਾਸ਼ਾ ਮੁਖਰਜੀ ਇੱਕ ਬ੍ਰਿਟਿਸ਼ ਨਾਗਰਿਕ ਹੈ ਅਤੇ ਉਨ੍ਹਾਂ ਨੇ ਆਪਣਾ ਬਚਪਨ ਕੋਲਕਾਤਾ ਵਿੱਚ ਬਿਤਾਇਆ ਹੈ। ਜਦੋਂ ਉਨ੍ਹਾਂ ਦੀ ਉਮਰ 9 ਸਾਲ ਦੀ ਸੀ ਤਾਂ ਉਨ੍ਹਾਂ ਦਾ ਪਰਿਵਾਰ ਬ੍ਰਿਟੇਨ ਪਰਵਾਸ ਕਰ ਗਿਆ ਸੀ।
ਸੀਐਨਐਨ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਭਾਸ਼ਾ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਬ੍ਰਿਟੇਨ ਵਾਪਸ ਆ ਗਈ ਹੈ। ਮਿਸ ਇੰਗਲੈਂਡ ਦੀ ਚੋਣ ਹੋਣ ਤੋਂ ਬਾਅਦ ਤੋਂ ਉਹ ਦੁਨੀਆਂ ਦੇ ਵੱਖ-ਵੱਖ ਖੇਤਰਾਂ ਦੇ ਸਮਾਜਿਕ ਕੰਮਾਂ ਵਿਚ ਹਿੱਸਾ ਲੈ ਰਹੀ ਸੀ।
ਸਪੇਨ ਵਿਚ ਮੌਤਾਂ ਦੀ ਗਿਣਤੀ 15,000 ਤੋਂ ਪਾਰ ਹੋ ਗਈ ਹੈ ਪਰ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਘਟੇ ਹਨ।
ਸਪੇਨ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 15,238 ਹੋ ਗਈ ਹੈ ਪਰ ਉਮੀਦ ਹੈ ਕਿ ਨਵੇਂ ਇਨਫੈਕਸ਼ਨ ਦੀ ਦਰ ਹੌਲੀ ਹੁੰਦੀ ਜਾ ਰਹੀ ਹੈ।
ਪਿਛਲੇ 24 ਘੰਟਿਆਂ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਪੇਨ ਵਿੱਚ 683 ਮੌਤਾਂ ਹੋਈਆਂ ਹਨ ਜੋ ਕਿ ਬੁੱਧਵਾਰ ਨੂੰ 757 ਸਨ।
ਕੋਰੋਨਾਵਾਇਰਸ ਦੇ ਨਵੇਂ ਪੌਜਿਟਿਵ ਮਾਮਲੇ ਲਗਾਤਾਰ ਚਾਰ ਦਿਨ ਘਟੇ ਪਰ ਮੰਗਲਵਾਰ ਅਤੇ ਬੁੱਧਵਾਰ ਨੂੰ ਦੁਬਾਰਾ ਇਹ ਗਿਣਤੀ ਵਧੀ।
ਵੀਰਵਾਰ ਦੇ ਅੰਕੜਿਆਂ ਮੁਤਾਬਕ ਮੌਤਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।
ਕੋਰੋਨਾਵਾਇਰਸ ਨਾਲ ਪਹਿਲਾਂ ਤੁਹਾਨੂੰ ਬੁਖ਼ਾਰ ਹੁੰਦਾ ਹੈ। ਇਸ ਤੋਂ ਬਾਅਦ, ਖੁਸ਼ਕ ਖਾਂਸੀ ਹੁੰਦੀ ਹੈ ਅਤੇ ਫਿਰ ਇੱਕ ਹਫ਼ਤੇ ਬਾਅਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।
ਜੇ ਇਹ ਲੱਛਣ ਤੁਹਾਨੂੰ ਨਜ਼ਰ ਆਉਂਦੇ ਹਨ ਤਾਂ ਕੀ ਕਰਨਾ ਚਾਹੀਦਾ ਹੈ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਹੇਠ ਲਿਖੀ ਜਾਣਕਾਰੀ ਦਿੱਤੀ।
ਇੰਡੀਅਨ ਕੌਂਸਿਲ ਆਫ਼ ਮੈਡੀਕਲ ਰਿਸਰਚ ਮੁਤਾਬਕ ਭਾਰਤ ਵਿੱਚ ਹੁਣ ਤੱਕ 1 ਲੱਖ 30,000 ਸੈਂਪਲ ਟੈਸਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 5,734 ਸੈਂਪਲ ਪੌਜਿਟਿਵ ਪਾਏ ਗਏ ਹਨ।
ਪਿਛਲੇ 1-1.5 ਮਹੀਨੇ ਵਿੱਚ ਮਾਮਲਿਆਂ ਦੀ ਪੌਜਿਟਿਵ ਦਰ 3-5 ਫੀਸਦ ਰਹੀ ਹੈ।
ਕੱਲ੍ਹ 13,143 ਸੈਂਪਲ ਟੈਸਟ ਕੀਤੇ ਗਏ ਸੀ।
ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲੌਕਡਾਊਨ ਨੂੰ 30 ਅਪ੍ਰੈਲ ਤੱਕ ਵਧਾਉਣਦਾ ਮਤਾ ਕੇਂਦਰ ਸਰਕਾਰ ਨੂੰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੂਬੇ ਵਿੱਚ ਲੌਕਡਾਊਨ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਹੈ।
ਖ਼ਬਰ ਏਜੰਸੀ ਏਐੱਨਆਈ ਅਨੁਸਾਰਓੜੀਸ਼ਾ ਭਾਰਤ ਦਾ ਪਹਿਲਾ ਸੂਬਾ ਹੈ ਜਿਸ ਨੇ ਲੌਕਡਾਊਨ ਨੂੰ ਵਧਾਇਆ ਹੈ।
ਨਵੀਨ ਪਟਨਾਇਕ ਨੇ ਇਸ ਦੌਰਾਨ ਹਵਾਈ ਅਤੇ ਰੇਲ ਸੇਵਾਵਾਂ ਬੰਦ ਕਰਨ ਦਾ ਸੁਝਾਅ ਵੀ ਦਿੱਤਾ ਹੈ।
ਭੁਵਨੇਸ਼ਵਰ ਤੋਂ ਸਥਾਨਕ ਪੱਤਰਕਾਰ ਸੰਦੀਪ ਸਾਹੂ ਅਨੁਸਾਰਨਵੀਨ ਪਟਨਾਇਕ ਨੇ ਸੂਬੇ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ 17 ਜੂਨ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਅਮਰੀਕਾ ਵਿੱਚ ਕੋਰੋਨਾਵਾਇਰਸ ਫੈਲਾਉਣ ਦੀ ਧਮਕੀ ਦੇਣ ਵਾਲੇ ਦੋ ਲੋਕਾਂ ਉੱਤੇ ਅੱਤਵਾਦੀ ਹੋਣ ਦੇ ਇਲਜਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਨਿਆਇਕ ਵਿਭਾਗ ਨੇ ਕੋਰੋਨਾਵਾਇਰਸ ਨੂੰ ‘ਜੀਵ ਹਥਿਆਰ’ ਕਰਾਰ ਦਿੱਤਾ ਹੈ ਅਤੇ ਮੁਲਜ਼ਮਾਂ ਨੂੰ 5 ਸਾਲ ਤੱਕ ਦੀ ਸਜਾ ਹੋ ਸਕਦੀ ਹੈ।
ਫਲੋਰਿਡਾ ਵਿੱਚ ਇੱਕ ਵਿਅਕਤੀ ਉੱਤੇ ਪੁਲਿਸ ਅਧਿਕਾਰੀਆਂ ਉੱਤੇ ਖੰਘਣ ਅਤੇ ਥੁੱਕਣ ਦੇ ਇਲਜਾਮ ਹਨ। ਇਸ ਵਿਅਕਤੀ ਨੂੰ ਪੁਲਿਸ ਅਧਿਕਾਰੀ ਘਰੇਲੂ ਹਿੰਸਾ ਦੇ ਇਲਜਾਮ ਹੇਠ ਹਿਰਾਸਤ ਵਿੱਚ ਲੈਣ ਆਏ ਸਨ।
ਦਸਤਾਵੇਜਾਂ ਮੁਤਾਬਕ 31 ਸਾਲਾ ਵਿਅਕਤੀ ਨੇ ਪੁਲਿਸ ਅਧਿਕਾਰੀ ਨੂੰ ਕਿਹਾ, “ਮੈਨੂੰ ਕੋਰੋਨਾਵਾਇਰਸ ਹੈ।” ਹਾਲਾਂਕਿ ਬਾਅਦ ਵਿੱਚ ਉਸ ਦੇ ਟੈਸਟ ਨਕਾਰਾਤਮਕ ਆਏ।
ਇਸ ਵਿਚਾਲੇ ਟੈਕਸਾਸ ਦੇ ਇੱਕ ਵਿਅਕਤੀ ਨੇ ਫੇਸਬੁੱਕ ਉੱਤੇ ਦਾਅਵਾ ਕੀਤਾ ਸੀ ਕਿ ਉਸ ਨੇ ਸੈਂਟ ਐਨਟੋਨੀਓ ਦੀ ਸੁਪਰਮਾਰਕਿਟ ਵਿੱਚ ਕੋਰੋਨਾਵਾਇਰਸ ਫੈਲਾਉਣ ਲਈ ਕਿਸੇ ਨੂੰ ਪੈਸੇ ਦਿੱਤੇ ਸਨ।
ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਹੁਣ ਤੱਕ 14, 800 ਮੌਤਾਂ ਹੋ ਚੁੱਕੀਆਂ ਹਨ।
ਯੂਕੇ ਵਿਚ ਇੱਕ 97 ਸਾਲਾ ਬੇਬੇ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਜੋਆਇਸੀ ਵਿਸ਼ਵ ਜੰਗ-2 ਵਿਚ ਏਅਰਫੋਰਸ ਵਿਚ ਕੰਮ ਕਰ ਚੁੱਕੀ ਹੈ।
ਇੱਕ ਵਾਰ ਫੇਰ ਇਸ ਬੇਬੇ ਨੇ ਸਾਬਿਤ ਕਰ ਦਿੱਤਾ ਹੈ ਕਿ ਉਮਰ ਦੇ ਆਖ਼ਰੀ ਪੜ੍ਹਾਅ ਉੱਤੇ ਪਹੁੰਚਕੇ ਉਹ ਪੂਰੀ ਚੜ੍ਹਦੀ ਕਲਾ ਵਿਚ ਹੈ।
ਜੋ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਹਨ, ਉਨ੍ਹਾਂ ਲਈ ਹੁਣ ਤੱਕ ਦੀ ਦੁਨੀਆਂ, ਦੇਸ ਅਤੇ ਪੰਜਾਬ ਦੀ ਅਪਡੇਟ
ਕੋਰੋਨਾਵਾਇਰਸ ਦੀ ਲਾਗ ਨੂੰ ਠੀਕ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ।
ਹੋਮਿਓਪੈਥੀ ਵਿਚ ਕੀ ਕੋਰੋਵਾਾਇਰਸ ਲਾਗ ਦਾ ਜਵਾਬ ਹੈ , ਜਾਣੋ ਇਸ ਵੀਡੀਓ ਰਾਹੀ
ਪੰਜਾਬ ਸਰਕਾਰ ਨੇ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਸ ਵਾਰੀ ਵਿਸਾਖੀ ਘਰ ਵਿੱਚ ਹੀ ਮਨਾਓ।
ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਵਿਸਾਖੀ ਮੌਕੇ ਘਰੋਂ ਬਾਹਰ ਨਾ ਨਿਕਲਣ।
ਬੀਬੀਸੀ ਦੇ ਪ੍ਰੋਗਰਾਮ ਨਿਊਜ਼ ਨਾਇਟ ਦੀ ਐਂਕਰ ਐਮਿਲੀ ਮੈਟਲਿਸ ਦੀ ਓਪਨਿੰਗ ਟਿੱਪਣੀ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।
ਮੈਟਲਿਟ ਨੇ ਕੋਰੋਨਾਵਾਇਰਸ ਦੇ ਮਾਮਲੇ ਵਿਚ ਇਸ ਧਾਰਨਾ ਨੂੰ ਤੋੜਿਆ ਹੈ ਕਿ ਕੋਰੋਨਾਵਾਇਰਸ ‘ਸਭ ਨੂੰ ਬਰਾਬਰ’ ਪ੍ਰਭਾਵਿਤ ਕਰਦਾ ਹੈ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ
‘‘ਜਿਹੜੇ ਹੁਣ ਫਰੰਟਲਾਇਨ ਉੱਤੇ ਹਨ, ਬੱਸ ਡਰਾਇਵਰ, ਨਰਸਾਂ, ਕੇਅਰ ਹੋਮਜ਼ ਵਰਕਰ,ਹਸਪਤਾਲ ਦਾ ਸਟਾਫ਼,ਡਲਿਵਰੀ ਵਾਲੇ ਅਤੇ ਸਫ਼ਾਈ ਕਾਮੇ- ਇਹ ਉਹ ਕਾਮੇ ਹਨ, ਜਿੰਨ੍ਹਾਂ ਨੂੰ ਬਹੁਤ ਘੱਟ ਤਨਖ਼ਾਹਾ ਮਿਲਦੀਆਂ ਹਨ, ਉਨ੍ਹਾਂ ਉੱਤੇ ਬਿਮਾਰੀ ਦਾ ਕਹਿਰ ਵੱਧ ਵਾਪਰ ਸਕਦਾ ਹੈ ਕਿਉਂ ਕਿ ਉਹ ਵੱਧ ਸੰਪਰਕ ਵਿਚ ਆਉਂਦੇ ਹਨ।’’
ਜਿਹੜੇ ਲੋਕ ਆਂਡਾ-ਮੀਟ ਖਾਂਦੇ ਨੇ, ਕੀ ਉਨ੍ਹਾਂ ਨੂੰ ਕੋਰੋਨਾਵਾਇਰਸ ਦਾ ਜ਼ਿਆਦਾ ਖ਼ਤਰਾ ਹੈ? ਜਾਣੋ ਕੀ ਕਹਿੰਦੇ ਨੇ ਮਾਹਰ
ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਇੰਟਰਨੈੱਟ ਉੱਤੇ ਜਿਹੜੇ ਬਚਾਅ ਦੱਸੇ ਜਾ ਰਹੇ ਹਨ, ਯੂਵੀ ਲਾਈਟ (ਪਰਾਬੈਂਗਣੀ ਕਿਰਨਾਂ) ਉਨ੍ਹਾਂ ਵਿੱਚੋਂ ਪ੍ਰਮੁੱਖ ਹੈ।
ਯੂਵੀ ਲਾਇਟ ਤਕਨੀਕ ਉੱਤੇ ਯੂਕੇ ਵਿੱਚ ਕੰਮ ਕਰਨ ਵਾਲੇ ਡਾਨ ਆਰਨੋਲਡ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਇਸ ਦਾ ਜਵਾਬ ਨਾਂਹ ਵਿਚ ਦਿੱਤਾ।
ਅਰਨੋਲਡ ਨੇ ਮੰਨਿਆਂ ਕਿ ਉਨ੍ਹਾਂ ਨੂੰ ਯੂਵੀ ਲਾਇਟਸ ਵਾਲੇ ਯੰਤਰ ਬਣਾਉਣ ਵਾਲੇ ਆਰਡਰ ਆ ਰਹੇ ਹਨ।
ਯੂਵੀ ਲਾਇਟਸ ਚਮੜੀ ਤੇ ਚਮੜੀ ਦੇ ਡੀਐੱਨਏ ਨੂੰ ਨਸ਼ਟ ਕਰਦੀਆਂ ਹਨ, ਇਸ ਲਈ ਇਹ ਖ਼ਤਰਨਾਕ ਹੋ ਸਕਦੀਆਂ ਹਨ।
ਜਲੰਧਰ ਵਿੱਚ ਹੋਈ ਇੱਕ ਹੋਰ ਮੌਤ ਨਾਲ ਪੰਜਾਬ ਵਿੱਚ ਮੌਤਾਂ ਦਾ ਅੰਕੜਾ 10 ਹੋ ਗਿਆ ਹੈ।
ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਮ੍ਰਿਤਕ ਜਲੰਧਰ ਸ਼ਹਿਰ ਦੇ ਮਿੱਠਾ ਬਜ਼ਾਰ ਦਾ ਰਹਿਣ ਵਾਲਾ ਸੀ ਅਤੇ ਬੀਤੀ ਰਾਤ ਤੋਂ ਵੈਂਟੀਲੇਟਰ ਉੱਤੇ ਸੀ
ਜਲੰਧਰ ਦੇ ਕੋਰੋਨਾ ਕੰਟੋਰਲ ਕੇਂਦਰ ਦੇ ਨੋਡਲ ਅਫ਼ਸਰ ਡਾ. ਟੀਪੀ ਸੰਧੂ ਨੇ ਇਸ ਮੌਤ ਦੀ ਪੁਸ਼ਟੀ ਕੀਤੀ ਹੈ।