ਕੀ ਮਾਸਕ ਕੋਰੋਨਾਵਾਇਰਸ ਤੋਂ ਬਚਾਅ ਸਕਦਾ ਹੈ?
ਮਾਸਕ ਕਦੋਂ ਪਾਉਣਾ ਚਾਹੀਦਾ ਹੈ, ਕਦੋਂ ਨਹੀਂ? ਕਿਸਨੂੰ ਪਾਉਣਾ ਚਾਹੀਦਾ ਹੈ ਕਿਸਨੂੰ ਨਹੀਂ?
ਮਾਸਕ ਕੋਰੋਨਾਵਾਇਰਸ ਦੀ ਲਾਗ ਤੋਂ ਕਿੰਨਾ ਕੂ ਬਚਾਅ ਕਰ ਸਕਦਾ ਹੈ?
ਇਹ ਸਵਾਲਾਂ ਦੇ ਜਵਾਬਾਂ ਲਈ ਦੇਖੋ ਇਹ ਵੀਡੀਓ
ਚੀਨ ਨੇ 11 ਹਫ਼ਤੇ ਦੇ ਲੌਕਡਾਊਨ ਤੋਂ ਬਾਅਦ ਲੋਕਾਂ ਨੂੰ ਵੁਹਾਨ ਛੱਡਣ ਦੀ ਇਜਾਜ਼ਤ ਦਿੱਤੀ। ਚੰਡੀਗੜ ਵਿੱਚ ਮਾਸਕ ਪਾਉਣਾ ਕੀਤਾ ਗਿਆ ਲਾਜ਼ਮੀ। ਯੂਕੇ ਦੇ ਪੀਐੱਮ ਦੀ ਹਾਲਤ ਸਥਿਰ ਹੈ।
ਮਾਸਕ ਕਦੋਂ ਪਾਉਣਾ ਚਾਹੀਦਾ ਹੈ, ਕਦੋਂ ਨਹੀਂ? ਕਿਸਨੂੰ ਪਾਉਣਾ ਚਾਹੀਦਾ ਹੈ ਕਿਸਨੂੰ ਨਹੀਂ?
ਮਾਸਕ ਕੋਰੋਨਾਵਾਇਰਸ ਦੀ ਲਾਗ ਤੋਂ ਕਿੰਨਾ ਕੂ ਬਚਾਅ ਕਰ ਸਕਦਾ ਹੈ?
ਇਹ ਸਵਾਲਾਂ ਦੇ ਜਵਾਬਾਂ ਲਈ ਦੇਖੋ ਇਹ ਵੀਡੀਓ

ਤਸਵੀਰ ਸਰੋਤ, PrabhuDyal/BBC
ਚੀਨ ਦੇ ਜਿਸ ਸ਼ਹਿਰ ਵੁਹਾਨ ਤੋਂ ਕੋਰੋਨਾਵਾਇਰਸ ਫ਼ੈਲਣਾ ਸ਼ੁਰੂ ਹੋਇਆ ਸੀ, ਹੁਣ ਉੱਥੋਂ ਲੌਕਡਾਊਨ ਹਟਾ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਹੈ।
ਮਹੀਨਿਆਂ ਤੱਕ ਚੱਲੇ ਲੌਕਡਾਊਨ ਤੋਂ ਬਾਅਦ ਹੁਣ ਉਨ੍ਹਾਂ ਲੋਕਾਂ ਨੂੰ ਹੀ ਬਾਹਰ ਨਿਕਲਣ ਦੀ ਇਜਾਜ਼ਤ ਹੈ ਜੋ ਸਮਾਰਟਫ਼ੋਨ ਹੈਲਥ ਐਪ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਕੋਲ ‘ਹਰਾ’ ਕੋਡ ਹੈ।
ਵੁਹਾਨ ਵਿੱਚ 23 ਜਨਵਰੀ ਨੂੰ ਲੌਕਡਾਊਨ ਸ਼ੁਰੂ ਹੋਇਆ ਸੀ ਅਤੇ ਸਭ ਕੁਝ ਰੁੱਕ ਗਿਆ ਸੀ।
ਫ਼ਿਲਹਾਲ ਰੇਲਗੱਡੀਆਂ, ਸੜਕਾਂ ਅਤੇ ਰੇਲ ਨੈੱਟਵਰਕ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਇਹ ਲੌਕਡਾਊਨ ਉਦੋਂ ਹਟਾਇਆ ਗਿਆ ਜਦੋਂ ਮੰਗਲਵਾਰ ਨੂੰ ਚੀਨ ਵਿੱਚ ਕਿਸੇ ਮੌਤ ਦੀ ਖ਼ਬਰ ਨਹੀਂ ਆਈ।

ਤਸਵੀਰ ਸਰੋਤ, AFP
ਜੇ ਤੁਸੀਂ ਅੱਜ ਸਾਡੇ ਨਾਲ ਜੁੜ ਰਹੇ ਹੋ, ਤਾਂ ਆਓ ਇੱਕ ਨਜ਼ਰ ਪਾਈਏ ਹੁਣ ਤੱਕ ਦੀ ਕੋਰੋਨਾਵਾਇਰਸ ਦੀ ਸਥਿਤੀ 'ਤੇ
