ਕੋਰੋਨਾਵਾਇਰਸ: ਕਦੇ ਕੋਰੋਨਾ ਦੀ ਤੁਲਨਾ ਮੌਸਮੀ ਫਲੂ ਨਾਲ ਕਰਨ ਵਾਲੇ ਟਰੰਪ ਕਹਿੰਦੇ, ‘ਅਗਲੇ ਦੋ ਹਫ਼ਤੇ ਬਹੁਤ ਦਰਦ ਭਰੇ ਹੋਣ ਵਾਲੇ ਹਨ’

ਦੇਸ ਵਿਦੇਸ਼ ਵਿੱਚ ਕੋਰੋਨਾਵਾਇਰਸ ਦੇ ਕਾਰਨ ਕੀ ਹਨ ਹਾਲਾਤ, ਜਾਣੋ ਹਰ ਤਾਜ਼ਾ ਖ਼ਬਰ

ਲਾਈਵ ਕਵਰੇਜ

  1. ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਚਾਰ ਮੌਤਾਂ

    ਪੰਜਾਬ ਵਿੱਚ ਕੋਰੋਨਾਵਾਇਰਸ ਕਰਕੇ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਨਯਾਗਾਓਂ ਦੇ 65 ਸਾਲਾ ਵਿਅਕਤੀ ਨੂੰ ਸੋਮਵਾਰ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ।

    ਉਨ੍ਹਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ।

    ਪੰਜਾਬ ਵਿੱਚ ਸਭ ਤੋਂ ਪਹਿਲੀ ਮੌਤ 19 ਮਾਰਚ ਨੂੰ ਜ਼ਿਲ੍ਹਾ ਬੰਗਾ ਦੇ ਅਧੀਨ ਪੈਂਦੇ ਪਠਲਾਵਾ ਵਿੱਚ 70 ਸਾਲਾ ਬਜ਼ੁਰਗ ਦੀ ਹੋਈ ਸੀ।

    ਜਦਕਿ ਦੂਜੀ ਮੌਤ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦੇ 68 ਸਾਲਾ ਬਜ਼ੁਰਗ ਦੀ 29 ਮਾਰਚ ਹੋਈ ਅਤੇ ਉੱਥੇ ਹੀ 42 ਸਾਲਾ ਇੱਕ ਔਰਤ ਨੇ ਲੁਧਿਆਣਾ ਵਿੱਚ 30 ਮਾਰਚ ਨੂੰ ਦਮ ਤੋੜ ਦਿੱਤਾ ਸੀ।

  2. ਅਮਰੀਕਾ 'ਚ ਚੀਨ ਤੋਂ ਵੀ ਵੱਧ ਮੌਤਾਂ

    ਕੋਰੋਨਾਵਾਇਰਸ ਕਾਰਨ ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਅੰਦਰ 865 ਮੌਤਾਂ ਹੋਈਆਂ ਹਨ। ਇਹ ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਹੋਈਆਂ ਹੁਣ ਤੱਕ ਸਭ ਤੋਂ ਵੱਧ ਮੌਤਾਂ ਦਾ ਅੰਕੜਾ ਹੈ।

    ਜੌਨ ਹਾਪਕਿਨਜ਼ ਯੂਨੀਵਰਸਿਟੀ ਤੋਂ ਮਿਲੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਇਸ ਮਹਾਂਮਾਰੀ ਕਾਰਨ ਹੁਣ ਤੱਕ 3870 ਮੌਤਾਂ ਹੋਈਆਂ ਹਨ।

    ਇਹ ਅੰਕੜਾ ਚੀਨ ਨਾਲੋਂ ਵੀ ਵੱਧ ਹੈ।

    ਕੋਰੋਨਾਵਾਇਰਸ ਦੇ ਪੌਜ਼ੀਟਿਵ ਕੇਸਾਂ ਦੀ ਗਿਣਤੀ ਅਮਰੀਕਾ ਵਿੱਚ 188,000 ਤੋਂ ਵੀ ਵੱਧ ਹੈ, ਜੋ ਕਿ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਹਨ।

    coronavirus

    ਤਸਵੀਰ ਸਰੋਤ, Getty Images