ਕੋਰੋਨਾਵਾਇਰਸ: ਕਦੇ ਕੋਰੋਨਾ ਦੀ ਤੁਲਨਾ ਮੌਸਮੀ ਫਲੂ ਨਾਲ ਕਰਨ ਵਾਲੇ ਟਰੰਪ ਕਹਿੰਦੇ, ‘ਅਗਲੇ ਦੋ ਹਫ਼ਤੇ ਬਹੁਤ ਦਰਦ ਭਰੇ ਹੋਣ ਵਾਲੇ ਹਨ’

ਦੇਸ ਵਿਦੇਸ਼ ਵਿੱਚ ਕੋਰੋਨਾਵਾਇਰਸ ਦੇ ਕਾਰਨ ਕੀ ਹਨ ਹਾਲਾਤ, ਜਾਣੋ ਹਰ ਤਾਜ਼ਾ ਖ਼ਬਰ

ਲਾਈਵ ਕਵਰੇਜ

  1. ਕੋਰੋਨਾਵਾਇਰਸ: ਤਬਲੀਗ਼ੀ ਜਮਾਤ ਮਾਮਲੇ 'ਤੇ ਕਿਵੇਂ ਹੋ ਰਹੀ ਹੈ ਸਿਆਸੀ ਬਿਆਨਬਾਜ਼ੀ

  2. ਵ੍ਹਾਈਟ ਹਾਊਸ ਮੁਤਾਬਕ 2,40,000 ਮੌਤਾਂ ਹੋਣ ਦਾ ਖਦਸ਼ਾ, ਵ੍ਹਾਈਟ ਹਾਊਸ ਮੁਤਾਬਕ 2,40,000 ਮੌਤਾਂ ਹੋਣ ਦਾ ਖਦਸ਼ਾ

    ਵ੍ਹਾਈਟ ਹਾਊਸ ਮੁਤਾਬਕ ਅਗਲੇ ਕੁੱਝ ਹਫ਼ਤਿਆਂ ਵਿੱਚ 1,00,000 ਤੋਂ 2,40,000 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ।

    ਅਮਰੀਕੀ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਨਿਰਭਰ ਕਰਦਾ ਹੈ ਕਿ ਲੋਕ ਸੋਸ਼ਲ ਡਿਸਟੈਂਸਿੰਗ ਅਤੇ ਆਈਸੋਲੇਸ਼ਨ ਦੇ ਨਿਯਮਾਂ ਦਾ ਕਿੰਨਾ ਪਾਲਣ ਕਰਦੇ ਹਨ। ਜੇ ਲੋਕ ਗਾਈਡਲਾਈਨਜ਼ ਦੀ ਪਾਲਣਾ ਨਹੀਂ ਕਰਦੇ ਤਾਂ ਇਹ ਅੰਕੜਾ ਵੱਧ ਸਕਦਾ ਹੈ।

    ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਰਾਤ ਨੂੰ ਕਿਹਾ ਸੀ, "ਅਗਲੇ ਦੋ ਹਫ਼ਤੇ ਬਹੁਤ ਦਰਦ ਭਰੇ ਹੋਣ ਵਾਲੇ ਹਨ।"

    ਡੌਨਾਲਡ ਟਰੰਪ ਹੁਣ ਤੱਕ ਕੋਰੋਨਾਵਾਇਰਸ ਦੇ ਮਾਮਲੇ ਨੂੰ ਜ਼ਿਆਦਾ ਵੱਡਾ ਨਹੀਂ ਸਮਝ ਰਹੇ ਸੀ।

    ਬੀਬੀਸੀ ਪੱਤਰਕਾਰ ਐਂਥਨੀ ਜ਼ਰਚਰ ਮੁਤਾਬਕ ਪਿਛਲੇ ਹਫ਼ਤੇ ਟਰੰਪ ਕੋਰੋਨਾਵਾਇਰਸ ਦੀ ਤੁਲਨਾ ਇੱਕ ਮੌਸਮੀ ਫਲੂ ਨਾਲ ਕਰ ਰਹੇ ਸਨ।

    ਟਰੰਪ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਹਾਲਾਤ ਦੇਖਦੇ ਹੋਏ ਬਦਲਿਆ ਰੁਖ, ਕਿਹਾ ਅਗਲੇ ਦੋ ਹਫ਼ਤੇ ਦਰਦ ਭਰੇ ਹੋ ਸਕਦੇ ਹਨ
  3. ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਘਰਾਂ ਤੱਕ ਖਾਣਾ ਪਹੁੰਚਾਉਣ ਵਾਲਿਆਂ ਨੂੰ ਕਿਵੇਂ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ

  4. ਕੋਰੋਨਾਵਾਇਰਸ: ਲਾਹੌਰ ’ਚ ਤਬਲੀਗ਼ੀ ਜਮਾਤ ਦੇ ਸਮਾਗਮ ਕਰਕੇ ਪੂਰਾ ਇਲਾਕਾ ਹੋਇਆ ਲੌਕਡਾਊਨ

  5. ਕੈਪਟਨ ਦੀ ਕੰਪਨੀਆਂ ਦੇ CSR ਫੰਡ ਨੂੰ ਕੋਰੋਨਾਵਾਇਰਸ ਦੀ ਰਾਹਤ ਲਈ ਇਸਤੇਮਾਲ ਕਰਨ ਦੀ ਅਪੀਲ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੰਜਾਬ ਵਿੱਚ ਕੰਪਨੀਆਂ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਆਪਣੇ ਕੋਰਪੋਰੇਟ ਸੋਸ਼ਲ ਰੈਸਪਾਂਸਿਬਿਲੀਟੀ (ਸੀਐੱਸਆਰ) ਦੀ ਵਰਤੋਂ ਸੂਬਾ ਸਰਕਾਰ ਦੀ ਮਦਦ ਲਈ ਕਰਨ।

    ਸੀਐੱਸਆਰ ਉਹ ਫੰਡ ਹੈ ਜੋ ਕੰਪਨੀਆਂ ਆਪਣੀ ਕਮਾਈ ਦੇ ਇੱਕ ਹਿੱਸੇ ਵਿੱਚੋਂ ਬਣਾਉਣਦੀਆਂ ਹਨ। ਇਹ ਫੰਡ ਉਹ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਲਗਾਉਂਦੀਆਂ ਹਨ।

    ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੀਐੱਮ ਰਿਲੀਫ਼ ਫੰਡ ਨੂੰ ਕੰਪਨੀ ਐਕਟ-2013 ਤਹਿਤ ਸੀਐੱਸਆਰ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ।

    ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਬਾਰੇ ਜਲਦੀ ਫੈਸਲਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੰਪਨੀਆਂ ਮੰਗ ਕਰ ਰਹੀਆਂ ਸਨ ਕਿ ਕੋਵਿਡ-19 ਨਾਲ ਨਜਿੱਠਣ ਲਈ ਉਨ੍ਹਾਂ ਨੂੰ ਸੀਐੱਸਆਰ ਦੀ ਮਦਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
    ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ
  6. 'ਸੀਬੀਐੱਸਈ ਦੇ 1-8 ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰਮੋਟ ਕੀਤਾ ਜਾਵੇ', ਐੱਚਆਰਡੀ ਮੰਤਰਾਲੇ ਨੇ ਸੀਬੀਐੱਸਈ ਦੇ 1-8 ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਲਈ ਕਿਹਾ

    ਕੋਰੋਨਾਵਾਇਰਸ ਕਾਰਨ ਪੈਦਾ ਹੋਏ ਹਾਲਾਤ ਦੀ ਵਜ੍ਹਾ ਤੋਂ ਐੱਚਆਰਡੀ ਮੰਤਰਾਲੇ ਨੇ ਸੀਬੀਐੱਸਈ ਨੂੰ ਸੁਝਾਅ ਦਿੱਤਾ ਹੈ ਕਿ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਕਰ ਦਿੱਤਾ ਜਾਵੇ।

    ਇਸ ਦੇ ਨਾਲ ਹੀ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਕੂਲ ਵਿੱਚ ਅਸੈਸਮੈਂਟ ਦੇ ਆਧਾਰ ’ਤੇ ਅਗਲੀ ਕਲਾਸ ਵਿੱਚ ਪ੍ਰਮੋਟ ਕੀਤਾ ਜਾਵੇਗਾ। ਇਸ ਵਿੱਚ ਸਕੂਲ ਦੇ ਪ੍ਰੋਜੈਕਟ, ਪੀਰੀਅਡ ਟੈਸਟ ਅਤੇ ਟਰਮ ਪ੍ਰੀਖਿਆਵਾਂ ਸ਼ਾਮਿਲ ਹਨ।

    ਇਸ ਦੇ ਨਾਲ ਹੀ ਐੱਚਆਰਡੀ ਮੰਤਰਾਲੇ ਨੇ ਕਿਹਾ ਹੈ ਕਿ ਸਿਰਫ਼ 29 ਮੁੱਖ ਵਿਸ਼ਿਆਂ ਦੀਆਂ ਹੀ ਬੋਰਡ ਪ੍ਰੀਖਿਆਵਾਂ ਲਈਆਂ ਜਾਣ ਜੋ ਕਿ ਅਗਲੀ ਕਲਾਸ ਵਿੱਚ ਪਹੁੰਚਣ ਲਈ ਜ਼ਰੂਰੀ ਹਨ। ਜਦੋਂ ਸੰਭਵ ਹੋ ਸਕੇ ਬੋਰਡ ਇੰਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਏ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  7. ਕੋਰੋਨਾਵਾਇਰਸ ਕਾਰਨ ਇਲਾਜ ਅਧੀਨ ਪ੍ਰਿੰਸ ਚਾਰਲਸ ਦਾ ਵੀਡੀਓ ਮੈਸੇਜ, ਕੋਰੋਨਾਵਾਇਰਸ ਕਾਰਨ ਇਲਾਜ ਅਧੀਨ ਪ੍ਰਿੰਸ ਚਾਰਲਸ ਦਾ ਵੀਡੀਓ ਮੈਸੇਜ

    ਕੋਰੋਨਾਵਾਇਰਸ ਕਾਰਨ ਜੇਰੇ ਇਲਾਜ ਪ੍ਰਿੰਸ ਚਾਰਲਸ ਬੀਮਰ ਹੋਣ ਤੋਂ ਬਾਅਦ ਪਹਿਲੀ ਵਾਰੀ ਸਾਹਮਣੇ ਆਏ ਹਨ। ਟਵਿੱਟਰ ’ਤੇ ਇੱਕ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ‘ਅੱਗੇ ਚੰਗੇ ਦਿਨਾਂ ਦੀ ਉਮੀਦ ਕਰਦੇ ਹਨ।’

    ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੈਲਫ਼ ਆਈਸੋਲੇਸ਼ਨ ਪੀਰੀਅਡ ਖ਼ਤਮ ਹੋ ਗਿਆ ਹੈ ਪਰ ਸੋਸ਼ਲ ਡਿਸਟੈਂਸਿੰਗ ਦਾ ਤਜੁਰਬਾ ਕਾਫੀ ਪਰੇਸ਼ਾਨ ਕਰਨ ਵਾਲਾ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਭਾਰਤੀ ਮੂਲ ਦੀ ਵਿਗਿਆਨੀ ਨੂੰ ਸ਼ਰਧਾਂਜਲੀ

    ਵਿਸ਼ਵ ਪ੍ਰਸਿੱਧ ਦੱਖਣੀ-ਅਫ਼ਰੀਕੀ ਵਿਗਿਆਨੀ ਗੀਤਾ ਰਾਮਜੀ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਭਾਰਤੀ ਮੂਲ ਦੀ ਵਿਸ਼ਾਣੂ ਵਿਗਿਆਨੀ (ਵਾਇਰੋਲੌਜਿਸਟ) ਗੀਤਾ ਰਾਮਜੀ ਦੀ ਮੌਤ ਮੰਗਲਵਾਰ ਨੂੰ ਕੋਰੋਨਾਵਾਇਰਸ ਕੋਵਿਡ-19 ਕਾਰਨ ਮੌਤ ਗਈ ਸੀ।

    ਨਿਊਜ਼ ਵੈੱਬਸਾਈਟ ‘ਦਿ ਡੇਲੀ ਮੈਵਰਿਕ’ ਮੁਤਾਬਕ ਪ੍ਰੋ. ਰਾਮਜੀ ਲੰਡਨ ਤੋਂ ਪਰਤੀ ਸੀ ਤੇ ਨਿਊਮੋਨੀਆ ਕਾਰਨ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ।

    ਉਨ੍ਹਾਂ ਨੇ ਦੱਖਣ-ਅਫ਼ਰੀਕਾ ਵਿੱਚ ਔਰਤਾਂ ਵਿੱਚ ਐੱਚਆਈਵੀ ਫੈਲਣ ਨੂੰ ਰੋਕਣ ਲਈ ਰਿਸਰਚ ਕੀਤੀ ਸੀ ਜਿਸ ਕਾਰਨ ਦੁਨੀਆਂ ਭਰ ਵਿੱਚ ਪ੍ਰਸਿੱਧੀ ਮਿਲੀ ਸੀ।

    ਯੂਐੱਨ ਏਡਜ਼ ਦੀ ਕਾਰਜਕਾਰੀ ਡਾਇਰੈਕਟਰ ਵਿੰਨੀ ਬਿਆਨੀਮੀਆ ਨੇ ਟਵੀਟ ਕਰਕੇ ਦੁੱਖ ਜਤਾਇਆ।

    ਦੱਖਣ ਅਫ਼ਰੀਕਾ ਵਿੱਚ ਐੱਚਆਈਵੀ ਦੇ ਸਭ ਵੱਧ ਮਾਮਲੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਗੁਰਦੁਆਰਾ ਮਜਨੂੰ ਕਾ ਟੀਲਾ ਵਿੱਚੋਂ 200 ਤੋਂ ਵੱਧ ਲੋਕਾਂ ਨੂੰ ਕੱਢਿਆ ਬਾਹਰ

  10. ਸਪੇਨ ਵਿੱਚ ਰਿਕਾਰਡ 864 ਮੌਤਾਂ, ਸਪੇਨ ਵਿੱਚ ਇੱਕ ਦਿਨ ਵਿੱਚ 864 ਮੌਤਾਂ ਹੋਈਆਂ ਹਨ

    ਜੇ ਤੁਸੀਂ ਹੁਣੇ-ਹੁਣੇ ਸਾਡੇ ਨਾਲ ਜੁੜੇ ਹੋ ਤਾਂ ਵਿਸ਼ਵ ਦੇ ਕਈ ਦੇਸਾਂ ਦੀ ਅਪਡੇਟ ਲਓ-

    • ਵਿਸ਼ਵ ਪੱਧਰ ’ਤੇ 8,60,000 ਤੋਂ ਵੱਧ ਮਾਮਲੇ ਹਨ ਅਤੇ 42,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
    • ਸਪੇਨ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਕਾਰਨ 864 ਮੌਤਾਂ ਦੇ ਨਾਲ ਨਵਾਂ ਰਿਕਾਰਡ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।
    • ਇਸ ਤਰ੍ਹਾਂ ਹੁਣ ਤੱਕ ਕੋਰੋਨਾਵਾਇਰਸ ਕਾਰਨ ਸਪੇਨ ਵਿੱਚ ਕੁੱਲ 9,053 ਮੌਤਾਂ ਹੋ ਚੁੱਕੀਆਂ ਹਨ ਅਤੇ ਕੁੱਲ ਮਾਮਲੇ 1,02,136 ਹਨ।
    • ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਇਸ ਵੇਲੇ ਇੱਕ ਅਜਿਹੇ ਵੱਡੇ ਕੌਮੀ ਸੰਕਟ ਵਿੱਚੋਂ ਲੰਘ ਰਿਹਾ ਜੋ ਪਹਿਲਾਂ ਕਦੇ ਵੀ ਨਹੀਂ ਸੀ।
    • ਜੌਹਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ 4000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੰਮ ’ਤੇ ਪਰਤਣ ਲੱਗਿਆਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ।
    • ਬੁਰੂੰਡੀ ਅਤੇ ਸੀਅਰਾ ਲਿਓਨ ਅਫ਼ਰੀਕੀ ਦੇਸ ਹਨ ਜਿਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਪਹਿਲੇ ਪੌਜੀਟਿਵ ਮਾਮਲੇ ਸਾਹਮਣੇ ਆਏ ਹਨ।
    • ਯੂਕੇ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਾ 13 ਸਾਲਾ ਬੱਚਾ ਸਭ ਤੋਂ ਘੱਟ ਉਮਰ ਦਾ ਮੰਨਿਆ ਜਾ ਰਿਹਾ ਹੈ। ਇਸਮਾਈਲ ਮੁਹੰਮਦ ਦੀ ਸਾਊਥ ਲੰਡਨ ਦੇ ਬ੍ਰਿਕਸਟਨ ਵਿੱਚ ਸੋਮਵਾਰ ਨੂੰ ਮੌਤ ਹੋਈ ਸੀ।
    • ਯੂਕੇ ਦਾ ਟੀਚਾ ਹੈ ਕਿ ਮੱਧ ਅਪ੍ਰੈਲ ਤੋਂ ਕੋਰੋਨਾਵਾਇਰਸ ਦੇ 25,000 ਟੈਸਟ ਕੀਤੇ ਜਾਣ।
    ਸਪੇਨ, ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸਪੇਨ ਦੀ ਰਾਜਧਾਨੀ ਮਡਰਿਡ ਵਿੱਚ ਪਿਛਲੇ ਹਫ਼ਤੇ ਮਰੀਜ਼ਾ ਲਈ ਖੋਲ੍ਹਿਆ ਗਿਆ ਅਸਥਾਈ ਹਸਪਤਾਲ
  11. ਅਕਾਲ ਤਖ਼ਤ ਨੂੰ ਵਿਸਾਖੀ ਮੌਕੇ ਇਕੱਠ ਨਾ ਕਰਨ ਦੀ ਅਪੀਲ, ਜੋਲ੍ਹ ਮੰਤਰੀ ਨੇ ਵਿਸਾਖੀ ਮੌਕੇ ਇਕੱਠ ਨਾ ਕਰਨ ਦੀ ਜਥੇਦਾਰ ਨੂੰ ਅਪੀਲ ਕੀਤੀ

    ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਨੂੰ ਵਿਸਾਖੀ ਮੌਕੇ ਇਕੱਠ ਨਾ ਕਰਨ ਲਈ ਕਹਿਣ। ਉਨ੍ਹਾਂ ਕਿਹਾ ਕਿ ਉਹ ਕੋਵਿਡ-19 ਸੰਕਟ ਦੇ ਚੱਲਦਿਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹਤਿਹਾਤ ਵਜੋਂ ਸਰੀਰਕ ਵਿੱਥ ਨੂੰ ਜ਼ਰੂਰੀ ਬਣਾਏ ਰੱਖਣਾ ਹੀ ਇਸ ਖਤਰਨਾਕ ਮਹਾਂਮਾਰੀ ਦਾ ਇਕੋ-ਇਕ ਇਲਾਜ ਤੇ ਪਰਹੇਜ਼ ਹੈ।

    ਸੁਖਜਿੰਦਰ ਰੰਧਾਵਾ ਨੇ ਜਥੇਦਾਰ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ, ''ਹਮੇਸ਼ਾ ਵਾਂਗ ਕੌਮ ਦੀ ਅਗਵਾਈ ਕਰਦੇ ਹੋਏ ਆਪ ਸਿੱਖ ਕੌਮ ਨੂੰ ਇਸ ਵਾਰ ਇੱਕਤਰ ਨਾ ਹੋਣ ਅਤੇ ਆਪਣੇ ਘਰਾਂ ਵਿੱਚ ਰਹਿ ਕੇ ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਦੋ ਡੰਗ ਦੀ ਰੋਟੀ ਤੋਂ ਮੁਥਾਜ ਲੋਕਾਂ ਦੀ ਮਦਦ ਕਰਨ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੰਦੇਸ਼ ਦਿਓ ਤਾਂ ਕਿ ਮਨੁੱਖਤਾ ਨੂੰ ਇਸ ਸੰਕਟ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਾਵਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।''

    ਸੁਖਜਿੰਦਰ ਰੰਧਾਵਾ

    ਤਸਵੀਰ ਸਰੋਤ, GURPREETSINGHCHAWLA/BBC

    ਤਸਵੀਰ ਕੈਪਸ਼ਨ, ਜੇਲ੍ਹ ਮੰਤਰੀ ਸੁਖਜਿੰਦਰ ਸਿਘ ਰੰਧਾਵਾ ਨੇ ਵਿਸਾਖੀ ਮੌਕੇ ਇਕੱਠ ਨਾ ਕਰਨ ਲਈ ਕਿਹਾ
  12. ਦਿੱਲੀ ਦੇ ਗੁਰਦੁਆਰੇ 'ਚੋਂ 205 ਲੋਕਾਂ ਨੂੰ ਬਾਹਰ ਕੱਢਿਆ ਗਿਆ

    ਦਿੱਲੀ ਵਿੱਚ ਮਜਨੂੰ ਕਾ ਟੀਲਾ ਗੁਰਦੁਆਰੇ ਵਿੱਚ ਪਿਛਲੇ ਤਿੰਨ ਦਿਨ ਤੋਂ 205 ਤੋਂ ਵੱਧ ਲੋਕ ਰਹਿ ਰਹੇ ਸਨ।

    ਲੌਕਡਾਊਨ ਦੇ ਕਾਰਨ ਇਹ ਲੋਕ ਇੱਥੇ ਫਸੇ ਹੋਏ ਸਨ।

    ਇਨ੍ਹਾਂ ਲੋਕਾਂ ਨੂੰ ਨਹਿਰੂ ਵਿਹਾਰ ਸਕੂਲ ਭੇਜ ਦਿੱਤਾ ਗਿਆ ਹੈ।

    ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਬਾਰੇ ਦੱਸਿਆ ਸੀ।

    ਉਨ੍ਹਾਂ ਨੇ ਅਪੀਲ ਕੀਤਾ ਸੀ ਕਿ ਇਨ੍ਹਾਂ ਲੋਕਾਂ ਨੂੰ ਇੱਥੋਂ ਕੱਢਿਆ ਜਾਵੇ।

  13. ਵਾਇਰਸ ਨੂੰ ਫੈਲਣ ਤੋਂ ਕਿਵੇਂ ਰੋਕੀਏ?

    ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਐਮਰਜੈਂਸੀ ਵਰਗੇ ਹਾਲਤ ਬਣੇ ਹੋਏ ਹਨ। ਇਨ੍ਹਾਂ ਹਾਲਾਤਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈ ਸਰਕਾਰਾਂ ਦੁਆਰਾ ਲੋਕਾਂ ਲਈ ਨਵੇਂ ਨਿਯਮ ਬਣਾਏ ਗਏ ਹਨ।

    ਕਿਸ ਤਰ੍ਹਾਂ ਵਾਇਰਸ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਿਆ ਜਾ ਸਕਦਾ ਹੈ, ਇੱਥੇ ਪੜ੍ਹੋ

    Coronavirus
  14. ਕੋਰੋਨਾਵਾਇਰਸ: 'ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ'

  15. ਕੋਰੋਨਾਵਾਇਰਸ: ਲੌਕਡਾਊਨ ਵਿਚਾਲੇ ਵੀ 'ਜਾਗਰਣ' ਜਾਰੀ, ਬਾਲਕਨੀ ਤੋਂ ਹਰ ਸ਼ਾਮ

  16. ਗਰਭਵਤੀ ਔਰਤ ਨੂੰ ਜਦੋਂ ਵੱਟਸਐਪ 'ਤੇ ਮਿਲੀ ਡਿਲੀਵਰੀ ਲਈ ਜਾਣ ਦੀ ਇਜਾਜ਼ਤ

  17. ਆਸਟਰੇਲੀਆ ਦੇ 60 ਅਖ਼ਬਾਰਾਂ ਦੀ ਛਪਾਈ ਰੁਕੀ

    ਪੂਰੇ ਆਸਟਰੇਲੀਆ ਦੇ ਲਗਭਗ 60 ਅਖ਼ਬਾਰਾਂ ਦੀ ਛਪਾਈ ਫ਼ਿਲਹਾਲ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਰੋਕ ਦਿੱਤੀ ਗਈ ਹੈ।

    ਮੀਡੀਆ ਗਰੁੱਪ ਨਿਊਜ਼ ਕੋਰਪ ਨੇ ਕਿਹਾ ਕਿ ਉਹ ਆਨਲਾਈਨ ਅਡੀਸ਼ਨ ਜਾਰੀ ਰੱਖਣਗੇ।

    newspaper

    ਤਸਵੀਰ ਸਰੋਤ, Getty Images

  18. ਕੈਨੇਡਾ 'ਚ ਮੌਤਾਂ ਦਾ ਅੰਕੜਾ ਵਧਿਆ

    ਕੈਨੇਡਾ ਵਿੱਚ ਮੌਤਾਂ ਦਾ ਅੰਕੜਾ ਇੱਕ ਦਿਨ ਵਿੱਚ ਹੀ 101 ਹੋ ਗਿਆ। ਕੈਨੇਡਾ ਵਿੱਚ ਹੁਣ ਤੱਕ ਘੱਟੋ-ਘੱਟ 8,500 ਕੇਸ ਕੋਰੋਨਾਵਾਇਰਸ ਦੇ ਹਨ।

    ਮੁਲਕ ਦੇ 10 ਸੂਬਿਆਂ ਵਿੱਚ ਐਮਰਜੈਂਸੀ ਐਲਾਨੀ ਗਈ ਹੈ ਅਤੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਨੂੰ ਕਿਹਾ ਗਿਆ ਹੈ।

    ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਕਿਹਾ ਕਿ ਉਹ ਖ਼ੁਦ ਅਤੇ ਉਨ੍ਹਾਂ ਦੀ ਪਤਨੀ ਵੀ ਆਈਸੋਲੇਸ਼ਨ ਵਿੱਚ ਰਹਿਣਗੇ।

    ਦੱਸ ਦਈਏ ਕਿ ਟਰੂਡੋ ਦੀ ਪਤਨੀ ਨੂੰ ਕੋਰੋਨਾਵਾਇਰਸ ਹੋਇਆ ਸੀ ਤੇ ਹੁਣ ਉਹ ਠੀਕ ਹਨ।

    Justin Trudeau

    ਤਸਵੀਰ ਸਰੋਤ, Getty Images

  19. ਟਰੰਪ ਨੇ ਆਉਣ ਵਾਲੇ ਸਮੇਂ ਨੂੰ 'ਬਹੁਤ ਦਰਦਨਾਕ' ਦੱਸਿਆ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਲੋਕਾਂ ਨੂੰ ਕਿਹਾ ਹੈ ਕਿ ਆਉਣਾ ਵਾਲਾ ਸਮਾਂ ਬਹੁਤ ਦਰਦਨਾਕ ਹੋਣ ਵਾਲਾ ਹੈ।

    ਮਾੜੇ ਹੁੰਦੇ ਹਾਲਾਤ ਮੁਤਾਬਕ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਆਉਣ ਵਾਲੇ ਸਮੇਂ 'ਚ ਇੱਕ ਤੋਂ ਦੋ ਲੱਖ ਲੋਕਾਂ ਦੀ ਜਾਨ ਜਾ ਸਕਦੀ ਹੈ।

    Donald Trump

    ਤਸਵੀਰ ਸਰੋਤ, AFP

  20. ਮਿਆਂਮਾਰ 'ਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ

    ਮਿਆਂਮਾਰ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋਈ ਹੈ ਤੇ ਇਸ ਦੇ ਨਾਲ ਹੀ ਇਸ ਮੁਲਕ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ।

    ਜਿਸ ਸ਼ਖ਼ਸ ਦੀ ਮੌਤ ਹੋਈ ਹੈ, ਉਸਦੀ ਉਮਰ 69 ਸਾਲ ਸੀ ਅਤੇ ਉਹ ਕੈਂਸਰ ਤੋਂ ਪੀੜਤ ਸੀ।

    ਸਿਹਤ ਮੰਤਰਾਲੇ ਮੁਤਾਬਕ ਇਸ ਵਿਅਕਤੀ ਦਾ ਕੈਂਸਰ ਦਾ ਇਲਾਜ ਆਸਟਰੇਲੀਆ 'ਚ ਚੱਲ ਰਿਹਾ ਸੀ ਅਤੇ ਇਹ ਘਰ ਜਾਂਦਿਆਂ ਰਾਹ 'ਚ ਸਿੰਗਾਪੁਰ ਰੁਕਿਆ ਸੀ

    ਮਿਆਂਮਾਰ 'ਚ ਹੁਣ ਤੱਕ 14 ਕੋਰੋਨਾਵਾਇjਸ ਪੌਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।

    Coronavirus

    ਤਸਵੀਰ ਸਰੋਤ, Getty Images